maid robbery Archives - Daily Post Punjabi

ਲੋਕਾਂ ਦੇ ਘਰੋਂ ਵਧਾਈਆ ਲੈਕੇ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰੋਂ ਚੋਰਾਂ ਨੇ ਉਡਾਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ
ਲੋਕਾਂ ਦੇ ਘਰਾਂ ਤੋਂ ਵਧਾਈਆਂ ਮੰਗ ਮੰਗ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰ ਚੋਰਾਂ ਨੇ ਹੱਲਾ ਬੋਲ ਦਿੱਤਾ। ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਕਰ 7 ਲੱਖ ਰੁਪਏ ਨਗਦ ਅਤੇ 7 ਤੋਲੇ ਸੋਨਾ ਕੀਤਾ ਚੋਰੀ ਮਾਮਲਾ ਜਿਲਾ ਗੁਰਦਾਸਪੁਰ ਦੇ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਬਿਲਕੁਲ ਸਾਹਮਣੇ ਖੁਸਰਿਆਂ ਦੇ ਮਹੰਤਾਂ ਦੇ ਘਰ ਦਾ ਹੈ ਜਿਥੇ ਦਿਨ ਦਿਹਾੜੇ ਹੋਈ ਚੋਰੀ ਕਰਨ ਪਿੰਡ ਭੈਣੀ ਮੀਆਂ ਖਾਂ ਦੇ ਇਲਾਕੇ ਵਿਚ ਸਨਸਨੀ ਫੈਲ ਗਈ। ਚੋਰਾਂ ਨੇ ਘਰ ਵਿਚ ਚੋਰੀ ਉਸ ਸਮੇ ਕੀਤੀ ਜਦ ਘਰ ਦੇ ਮੁਖੀ ਮਹੰਤ ਸੋਨੀਆ ਆਪਣੇ ਸਾਥੀਆਂ ਸਮੇਤ ਪਿੰਡਾਂ ਵਿਚ ਵਧਾਈਆਂ ਲੈਣ ਗਏ ਹੋਏ ਸੀ। ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਖੁਸਰਿਆਂ ਦੇ ਮਹੰਤ ਸੋਨੀਆ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲ ਤੋਂ ਆਪਣਾ ਪੱਕਾ ਘਰ ਬਣਾ ਕੇ ਭੈਣੀ ਮੀਆਂ ਖਾਂ ਵਿੱਚ ਆਪਣੇ ਸਾਥੀਆਂ ਸਮੇਤ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਗਰੁੱਪ ਨਾਲ ਪਿੰਡਾਂ ਵਿਚ ਵਧਾਈਆਂ ਲੈਣ ਚਲੇ ਗਏ। ਜਦੋਂ ਉਹ 2 ਵਜੇ ਦੁਪਹਿਰ ਨੂੰ ਘਰ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਬਾਹਰਲੇ ਗੇਟ ਦਾ ਜਿੰਦਰਾ ਟੁੱਟਿਆ ਪਿਆ ਸੀ ਅਤੇ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਅਲਮਾਰੀ ਅਤੇ ਉਸ ਦੇ ਅੰਦਰ ਬਣੀ ਹੋਈ ਸੇਫ਼ ਵੀ ਟੁੱਟੀ ਪਈ ਸੀ। ਸੋਨੀਆ ਨੇ ਦੱਸਿਆ ਕਿ ਉਸਦੇ ਭਤੀਜੇ ਦਾ ਵਿਆਹ ਸੀ ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ 7 ਲੱਖ ਨਕਦੀ ਅਤੇ 7 ਤੋਲੇ ਸੋਨੇ ਦੇ ਗਹਿਣੇ ਜੋੜ ਕੇ ਰੱਖੇ ਸੀ। ਉਨ੍ਹਾਂ ਨੇ ਕਿਹਾ ਕਿ ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਉਹ ਕੱਖਾਂ ਤੋਂ ਵੀ ਹੌਲੇ ਹੋ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਦੇ ਦਿੱਤੀ ਗਈ ਸੀ। ਜਿਸ ਉਪਰੰਤ ਘਰ ਪੁੱਜੀ ਪੁਲਸ ਪਾਰਟੀ ਨੇ ਉਨ੍ਹਾਂ ਦੇ ਘਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਵੀ ਪਹਿਲਾਂ ਵੀ ਦਿਨ ਦੇ ਵਕਤ ਵੱਡੀਆਂ ਚੋਰੀਆਂ ਹੋ ਚੁੱਕੀਆਂ ਹਨ। ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਸੁੱਤਾ ਹੋਇਆ ਹੈ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਲਾਕੇ ਵਿਚ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਓਧਰ ਦੂਸਰੇ ਪਾਸੇ ਥਾਣਾ ਭੈਣੀ ਮੀਆਂ ਖਾਨ ਦੇ ਐਸ ਐਚ ਓ ਸੁਦੇਸ਼ ਕੁਮਾਰ ਨੇ ਦਸਿਆ ਕਿ ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤਫਤੀਸ਼ ਵਿੱਚ ਜੋ ਸਾਹਮਣੇ ਆਏਗਾ ਉਸਦੇ ਹਿਸਾਬ ਨਾਲ ਅਗਲੀ ਕਾਰਵਾਈ ਕਰਦੇ ਹੋਏ ਚੋਰਾਂ ਨੂੰ ਜਲਦ ਕਾਬੂ ਕੀਤਾ ਜਵੇਗਾ।

The post ਲੋਕਾਂ ਦੇ ਘਰੋਂ ਵਧਾਈਆ ਲੈਕੇ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰੋਂ ਚੋਰਾਂ ਨੇ ਉਡਾਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ appeared first on Daily Post Punjabi.

3 ਦਿਨ ਪਹਿਲਾਂ ਰੱਖੀ ਨੌਕਰਰਾਣੀ ਨੇ ਕੱਪੜਾ ਵਪਾਰੀ ਦੇ ਘਰ ਚਾੜ੍ਹਿਆ ਚੰਨ, ਪਰਿਵਾਰ ਦੇ ਉੱਡੇ ਹੋਸ਼
maid robbery businessman house: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਫਿਰ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਸਥਿਤ ਸੈਕਟਰ-39 ‘ਚ ਰਹਿੰਦੇ ਕੱਪੜਾ ਵਪਾਰੀ ਦੇ ਘਰ ਤੋਂ ਆਇਆ ਹੈ, ਜਿੱਥੇ ਕੁਝ ਦਿਨ ਪਹਿਲਾਂ ਰੱਖੀ ਨੌਕਰਰਾਣੀ ਨੇ ਅਜਿਹਾ ਕੰਮ ਕੀਤਾ ਜਿਸ ਨੂੰ ਦੇਖ ਪਰਿਵਾਰਿਕ ਮੈਂਬਰ ਹੱਕੇਬੱਕੇ ਰਹਿ ਗਏ। ਦੱਸ ਦੇਈਏ ਕਿ ਨੌਕਰਰਾਣੀ ਨੇ ਪਰਿਵਾਰ ਨੂੰ ਖਾਣੇ ‘ਚ ਜ਼ਹਿਰੀਲੀ ਚੀਜ਼ ਖੁਆ ਕੇ ਘਰ ‘ਚ ਪਏ 600 ਗ੍ਰਾਮ ਸੋਨੇ ਦੇ ਗਹਿਣੇ, 1.70 ਲੱਖ ਰੁਪਏ ਦੀ ਨਗਦੀ, ਆਰਟੀਫਿਸ਼ੀਅਲ ਗਹਿਣੇ ਅਤੇ ਆਈਫੋਨ ਲੈ ਕੇ ਫਰਾਰ ਹੋ ਗਈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਪਰਿਵਾਰ ਦਾ ਇਕ ਮੈਂਬਰ ਦੇਰ ਰਾਤ ਬਾਹਰੋਂ ਘਰ ਪਹੁੰਚਿਆ। ਉਸ ਨੇ ਤਰੁੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਖੰਗਾਲੀ ਪਰ ਉਹ ਖਰਾਬ ਮਿਲੇ।

maid robbery businessman house

ਜਾਣੋ ਪੂਰਾ ਮਾਮਲਾ- ਕੱਪੜਾ ਵਪਾਰੀ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਨੌਕਰਰਾਣੀ ਪਿੰਡ ਚਲੀ ਗਈ ਸੀ । ਇਸ ਤੋਂ ਬਾਅਦ ਇਹ ਨਵੀਂ ਨੌਕਰਰਾਣੀ 3 ਦਿਨ ਪਹਿਲਾਂ ਹੀ ਰੱਖੀ। ਸ਼ਨੀਵਾਰ ਨੂੰ ਨੌਕਰਰਾਣੀ ਕੰਮ ਕਰਨ ਲਈ ਆਈ। ਉਸ ਨੇ ਪਹਿਲੇ ਹੀ ਦਿਨ ਉਸ ਤੋਂ ਸਨਾਖਤੀ ਕਾਰਡ ਮੰਗਿਆ ਤਾਂ ਉਸ ਨੇ ਸੋਮਵਾਰ ਤੱਕ ਦੇਣ ਦੀ ਗੱਲ ਕੀਤੀ। ਸੋਮਵਾਰ ਸਵੇਰਸਾਰ ਉਨ੍ਹਾਂ ਨੇ ਫੈਕਟਰੀ ਜਾਣ ਤੋਂ ਪਹਿਲਾਂ ਦੋਬਾਰਾ ਉਸ ਤੋਂ ਸ਼ਨਾਖਤੀ ਕਾਰਡ ਮੰਗਿਆ ਤਾਂ ਉਸ ਨੇ ਦੱਸਿਆ ਕਿ ਕੁਝ ਸਮੇਂ ਤੱਕ ਉਸ਼ ਦਾ ਭਰਾ ਸ਼ਨਾਖਤੀ ਕਾਰਡ ਲੈ ਕੇ ਆਵੇਗਾ। ਇਸ ਤੋਂ ਬਾਅਦ ਵਪਾਰੀ ਨੇ ਉਸ ਤੋਂ 2 ਰਿਸ਼ਤੇਦਾਰਾਂ ਦੇ ਨੰਬਰ ਲਏ, ਜਿਨ੍ਹਾਂ ਦੀ ਪੜਤਾਲ ਕਰਨ ‘ਤੇ ਇਕ ਤਾਮਿਲਨਾਡੂ ਦਾ ਅਤੇ ਦੂਜਾ ਨੰਬਰ ਬੰਦ ਮਿਲਿਆ। ਇਸ ਗੱਲ ‘ਤੇ ਵਪਾਰੀ ਨੇ ਚਿੰਤਾ ਜ਼ਾਹਿਰ ਕਰਦਿਆਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਘਰ ਪਹੁੰਚਿਆ ਤਾਂ ਖਾਣਾ ਬਣਿਆ ਹੋਇਆ ਸੀ। ਵਪਾਰੀ ਸਮੇਤ ਸਾਰੇ ਪਰਿਵਾਰ ਨੇ ਖਾਣਾ ਖਾ ਲਿਆ ਅਤੇ ਇਸ ਤੋਂ ਬਾਅਦ ਨੌਕਰਰਾਣੀ ਚਾਹ ਬਣਾ ਕੇ ਲੈ ਆਈ, ਜਿਸਨੂੰ ਪੀਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਨੌਕਰਰਾਣੀ ਨੇ ਘਰ ‘ਚ ਹੂੰਝਾ ਫੇਰ ਫਰਾਰ ਹੋ ਗਈ। ਜਿੰਨੇ ਸਮੇਂ ਤੱਕ ਵਪਾਰੀ ਦੀ ਵੱਡਾ ਬੇਟਾ ਘਰ ਪਹੁੰਚਿਆ ਤਾਂ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਬੇਹੋਸ਼ ਦੇਖ ਕੇ ਉਸ ਨੇ ਤਰੁੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਾਅਦ ਉਸ ਨੇ ਘਰ ‘ਚ ਚੋਰੀ ਹੋਈ ਸਾਮਾਨ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਸ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

The post 3 ਦਿਨ ਪਹਿਲਾਂ ਰੱਖੀ ਨੌਕਰਰਾਣੀ ਨੇ ਕੱਪੜਾ ਵਪਾਰੀ ਦੇ ਘਰ ਚਾੜ੍ਹਿਆ ਚੰਨ, ਪਰਿਵਾਰ ਦੇ ਉੱਡੇ ਹੋਸ਼ appeared first on Daily Post Punjabi.