Mansa Boy lovepreet Archives - Daily Post Punjabi

ਬੈਂਕ ਨੇ ਰੋਕੀ ਕਿਸਾਨ ਦੀ ਸਿੱਧੀ ਅਦਾਇਗੀ ਦੀ ਰਕਮ, ਕਿਸਾਨ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ
Farmers direct Payment: ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਵੱਲੋਂ ਖਰੀਦ ਏਜੰਸੀਆਂ ਨੂੰ ਵੇਚੀ ਗਈ ਕਣਕ ਦੀ ਫਸਲ ਦੀ ਸਿੱਧੀ ਅਦਾਇਗੀ ਸਰਕਾਰ ਵੱਲੋਂ ਉਸਦੇ ਖਾਤੇ ਵਿੱਚ ਕੀਤੀ ਗਈ ਸੀ, ਪਰ ਬੈਂਕ ਵੱਲੋਂ ਕਿਸਾਨ ਦੇ ਖਾਤੇ ਵਿੱਚ ਆਏ 95 ਹਜਾਰ 700 ਰੁਪਏ ਲਿਮਿਟ ਦੀ ਰਕਮ ਬਾਕੀ ਹੋਣ ਕਾਰਨ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਕਿਸਾਨ ਪਰੇਸ਼ਾਨ ਹੈ ਅਤੇ ਕਿਸਾਨ ਨੂੰ ਇਨਸਾਫ ਦਵਾਉਣ ਲਈ ਕਿਸਾਨ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ ਕੀਤਾ ਗਿਆ ਹੈ ਅਤੇ ਮੰਗ ਕੀਤੀ ਹੈ ਕਿ ਕਿਸਾਨ ਨੂੰ ਉਸਦੀ ਫਸਲ ਦੀ ਅਦਾਇਗੀ ਕੀਤੀ ਜਾਵੇ।

Farmers direct Payment

ਮਾਨਸਾ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਬਲਦੇਵ ਰਾਜ ਨੇ ਕਣਕ ਦੇ ਸੀਜਨ ਵਿੱਚ ਆਪਣੀ ਕਣਕ ਦੀ ਫਸਲ ਖਰੀਦ ਏਜੰਸੀਆਂ ਨੂੰ ਵੇਚੀ ਸੀ ਅਤੇ ਸਰਕਾਰ ਵੱਲੋਂ ਉਸਦੇ ਬੈਂਕ ਖਾਤੇ ਵਿੱਚ 95 ਹਜਾਰ 700 ਰੁਪਏ ਸਿੱਧੀ ਅਦਾਇਗੀ ਰਾਹੀਂ ਭੇਜ ਦਿੱਤੇ ਗਏ ਸਨ, ਪਰ ਪਿੰਡ ਵਿੱਚ ਸਥਿਤ ਭਾਰਤੀ ਸਟੇਟ ਬੈਂਕ ਨੇ ਕਿਸਾਨ ਨੂੰ ਕਣਕ ਵੇਚਣ ਬਦਲੇ ਆਏ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਜਿਸਦੇ ਵਿਰੋਧ ਵਿੱਚ ਅਤੇ ਕਿਸਾਨ ਨੂੰ ਰਕਮ ਦੀ ਅਦਾਇਗੀ ਕਰਾਉਣ ਲਈ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਬੈਂਕ ਦਾ ਘਿਰਾਓ ਕਰ ਦਿੱਤਾ। ਪੀਡ਼ਿਤ ਕਿਸਾਨ ਬਲਦੇਵ ਰਾਜ ਨੇ ਕਿਹਾ ਕਿ ਮੈਂ ਬੈਂਕ ਤੋਂ 3 ਲੱਖ ਰੁਪਏ ਦੀ ਲਿਮਿਟ ਕਰਵਾਈ ਹੋਈ ਹੈ ਜੋਕਿ ਨੋਟਬੰਦੀ ਅਤੇ ਕੋਰੋਨਾ ਦੇ ਕਾਰਨ ਪਿਛਲੇ 3 ਸਾਲ ਤੋਂ ਲਿਮਿਟ ਬੰਦ ਹੈ। ਉਨ੍ਹਾਂ ਕਿਹਾ ਕਿ ਮੇਰੇ ਖਾਤੇ ਵਿੱਚ ਕਣਕ ਦੇ 95 ਹਜਰ 700 ਰਪਏ ਆਏ ਸਨ, ਪਰ ਬੈਂਕ ਨੇ ਪੈਸੇ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਕਿਹਾ ਕਿ ਜਾਂ ਤਾਂ ਲਿਮਿਟ ਘੁਮਾਓ ਨਹੀਂ ਤਾਂ ਅਸੀ ਪੈਸੇ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀ ਬੈਂਕ ਤੋਂ ਆਪਣੇ ਪੈਸੇ ਮੰਗ ਰਹੇ ਹਾਂ ਕਿਉਂਕਿ ਸਾਡੀ ਜ਼ਮੀਨ ਬੈਂਕ ਦੇ ਕੋਲ ਗਹਿਣੇ ਪਈ ਹੈ।

Farmers direct Payment

ਉਥੇ ਹੀ ਧਰਨਾਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਆਗੂ ਮਹਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਬਲਦੇਵ ਰਾਜ ਵੱਲੋਂ ਕਣਕ ਦੀ ਫਸਲ ਵੇਚਣ ਤੋਂ ਬਾਅਦ ਉਸਦੇ ਖਾਤੇ ਵਿੱਚ ਆਏ ਪੈਸੇ ਬੈਂਕ ਨੇ ਇਹ ਕਹਿਕੇ ਕੱਟ ਲਏ ਹਨ ਕਿ ਕਿਸਾਨ ਨੇ ਲਿਮਿਟ ਨਹੀਂ ਭਰੀ ਹੈ ਜਿਸ ਕਾਰਨ ਉਹ ਡਿਫਾਲਟਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਗੈਰਕਾਨੂਨੀ ਢੰਗ ਨਾਲ ਕਿਸਾਨ ਦੇ ਪੈਸੇ ਕੱਟੇ ਹਨ ਤੇ ਅਸੀ ਮੰਗ ਕਰਦੇ ਹਾਂ ਕਿ ਕਿਸਾਨ ਨੂੰ ਉਸਦੀ ਫਸਲ ਦੇ ਪੈਸੇ ਦਿੱਤੇ ਜਾਣ ਤਾਂਕਿ ਕਿਸਾਨ ਅਗਲੀ ਫਸਲ ਦੀ ਬਿਜਾਈ ਕਰ ਸਕੇ ਕਿਉਂਕਿ ਅੱਜ ਤੱਕ ਉਸਦਾ ਖੇਤ ਖਾਲੀ ਪਿਆ ਹੈ ਅਤੇ ਕਿਸਾਨ ਪਰੇਸ਼ਾਨੀ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰੇਸ਼ਾਨੀ ਦੇ ਚੱਲਦੇ ਕਿਸਾਨ ਕਿਸੇ ਕਾਰਨ ਖੁਦਕੁਸ਼ੀ ਕਰਦਾ ਹੈ ਤਾਂ ਉਸਦੇ ਲਈ ਬੈਂਕ ਦੇ ਅਧਿਕਾਰੀ ਅਤੇ ਪ੍ਰਬੰਧਕ ਜਿੰਮੇਵਾਰ ਹੋਣਗੇ। ਜਦ ਇਸ ਮਾਮਲੇ ਸਬੰਧੀ ਸਬੰਧਤ ਬੈਂਕ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਸਾਫ ਇੰਨਕਾਰ ਕਰ ਦਿੱਤਾ।

The post ਬੈਂਕ ਨੇ ਰੋਕੀ ਕਿਸਾਨ ਦੀ ਸਿੱਧੀ ਅਦਾਇਗੀ ਦੀ ਰਕਮ, ਕਿਸਾਨ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ appeared first on Daily Post Punjabi.

ਮਾਨਸਾ ਦੇ ਨੌਜਵਾਨ ਨੇ ਹਿਮਾਚਲ ਦੀ ਸਭ ਤੋਂ ਬਰਫ਼ੀਲੀ ਚੋਟੀ ’ਤੇ ਲਹਿਰਾਇਆ ਕਿਸਾਨੀ ਝੰਡਾ
Mansa Boy lovepreet: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਘਰਸ਼ ਇਸ ਸਮੇਂ ਪੂਰੀ ਦੁਨੀਆਂ ਵਿੱਚ ਚਮਕਿਆ ਹੋਇਆ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਅਵਾਜ਼ਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਹਨ । ਉੱਥੇ ਹੀ ਦੇਸ਼ ਦੇ ਨੌਜਵਾਨ ਵੀ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਇਸਦੇ ਤਹਿਤ ਹੀ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ ਸਪੁੱਤਰ ਸਰਦਾਰ ਅਵਤਾਰ ਸਿੰਘ (ਕਾਨੂੰਗੋ) ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਡਲਹੌਜ਼ੀ ‘ਤੇ ਲਹਿਰਾ ਕੇ ਖੇਤੀ ਕਾਨੂੰਨਾਂ ਵਿਰੁੱਧ  ਕਿਸਾਨਾਂ ਦੀ ਅਵਾਜ਼ ਤੇਜ਼ ਕਰਦਿਆਂ ਹੋਰ ਜੋਸ਼ ਭਰ ਦਿੱਤਾ ਹੈ ।

Mansa Boy lovepreet

ਦਰਅਸਲ, ਲਵਪ੍ਰੀਤ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਵਿਭਾਗ ਵਿੱਚ ਅਪਣੀ ਮਾਸਟਰ ਦੀ ਡਿਗਰੀ ਕਰ ਰਿਹਾ ਹੈ। ਇਤਿਹਾਸ ਨਾਲ ਸਬੰਧਿਤ ਥਾਵਾਂ ਅਤੇ ਪਹਾੜੀ ਇਲਾਕਿਆਂ ਦੀ ਯਾਤਰਾ ਕਰਨ ਸਣੇ ਹੋਰਨਾਂ ਗਤੀਵਿਧੀਆਂ ਵੱਲੋਂ ਘੁੰਮਣ ਫਿਰਨ ਦਾ ਸ਼ੌਕ ਰੱਖਦੇ ਇਸ ਨੌਜਵਾਨ ਨੇ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਵਿੱਚ ਅਪਣੀ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ। ਇਹ ਜਜਬਾ ਉਸ ਵਿੱਚ ਕੁਝ ਉੱਥੇ ਰਹਿ ਕੇ ਤੇ ਕੁਝ ਆਪਣੇ ਸ਼ੌਂਕ ਦੇ ਤੌਰ ‘ਤੇ ਪੈਦਾ ਹੋਇਆ।

Mansa Boy lovepreet

ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਸ਼ੁਰੂ ਹੋਏ ਨਵੇਂ ਸਾਲ ਦੇ ਪਹਿਲੇ ਨੈਸ਼ਨਲ ਐਡਵੈਂਚਰ ਕਮ ਟ੍ਰੈਕਿੰਗ ਕੈਂਪ 2021 ਖੱਜਿਆਰ-ਡਲਹੌਜ਼ੀ ਵਿਖੇ ਲਗਾਇਆ ਗਿਆ। ਲਵਪ੍ਰੀਤ ਸਿੰਘ ਨੇ ਨੈਸ਼ਨਲ ਲੈਵਲ ‘ਤੇ ਆਪਣੇ ਜ਼ਿਲ੍ਹੇ ਵੱਲੋਂ ਪੰਜਾਬ ਰਾਜ ਵੱਲੋਂ ਪ੍ਰਦਰਸ਼ਨ ਕੀਤਾ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਆ ਹੈ । ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਹੀ ਰਾਹ ‘ਤੇ ਜਾ ਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ । ਇਸ ਤੋਂ ਇਲਾਵਾ ਲਵਪ੍ਰੀਤ ਚੰਦਰਖਾਨੀ ਅਤੇ ਰੋਹਤਾਂਗ ਦੱਰੇ ਵਰਗੇ ਕਈ ਹੋਰ ਟ੍ਰੈਕਾਂ ‘ਤੇ ਟ੍ਰੈਕਿੰਗ ਕਰ ਚੁੱਕਿਆ ਹੈ ਅਤੇ ਅੱਗੇ ਉਸ ਦੀ ਬੇਸਿਕ ਮਾਉਂਟੇਨੀਅਰਿੰਗ ਕੋਰਸ ਅਤੇ ਮਾਉਂਟ ਐਵਰੇਸਟ ਬੇਸ ਕੈਂਪ ਲਗਾਉਣ ਦੀ ਤਿਆਰੀ ਹੈ।

ਇਸ ਸਬੰਧੀ ਲਵਪ੍ਰੀਤ ਨੇ ਦੱਸਿਆ ਕਿ 6 ਜਨਵਰੀ ਨੂੰ ਉਹ ਅਤੇ ਉਸ ਦੇ ਸਾਥੀ ਅੰਗਰੇਜ਼ ਸਿੰਘ, ਅਮਰਿੰਦਰ ਸਿੰਘ, ਹਰਜਿੰਦਰ ਸਿੰਘ, ਕੋਟ ਫੱਤਾ ਦੇ ਨੌਜਵਾਨ-ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਨੇ ਖਜਿਆਰ ਦੇ ਇਸ ਜੋਤ ਪਾਸ ਦਰੇ ਦੀ 11 ਹਜ਼ਾਰ ਉੱਚੀ ਬਰਫ਼ੀਲੀ ਉੱਚੀ ਚੋਟੀ ‘ਤੇ ਕਿਸਾਨੀ ਸੰਘਰਸ਼ ਹੱਕ ਵਿਚ ਕਿਸਾਨੀ ਝੰਡਾ ਲਹਿਰਾਇਆ ।

ਇਹ ਵੀ ਦੇਖੋ: ਇਸ ਕੁੜੀ ਦੀਆਂ ਗੱਲਾਂ ਹਿੰਦੂ ਰਾਸ਼ਟਰ ਦੇ ਹਿਮਾਇਤੀਆਂ ਦੀ ਵਧਾ ਦੇਣਗੀਆਂ ਚਿੰਤਾ! ਇੱਕ-ਇੱਕ ਗੱਲ ਧਿਆਨ ਨਾਲ ਸੁਨਣ ਵਾਲੀ

The post ਮਾਨਸਾ ਦੇ ਨੌਜਵਾਨ ਨੇ ਹਿਮਾਚਲ ਦੀ ਸਭ ਤੋਂ ਬਰਫ਼ੀਲੀ ਚੋਟੀ ’ਤੇ ਲਹਿਰਾਇਆ ਕਿਸਾਨੀ ਝੰਡਾ appeared first on Daily Post Punjabi.