Microsoft faces technical issues Archives - Daily Post Punjabi

Microsoft ਦੇ ਸਰਵਰ ‘ਚ ਖਰਾਬੀ, ਦੁਨੀਆ ਭਰ ‘ਚ ਹਵਾਈ ਸੇਵਾਵਾਂ ਪ੍ਰਭਾਵਿਤ, ਬੈਂਕਾਂ ‘ਤੇ ਵੀ ਪਿਆ ਅਸਰ
ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ ਕਾਰਨ ਸੇਵਾਵਾਂ ਠੱਪ ਹੋ ਗਈਆਂ ਹਨ । ਇਸ ਕਾਰਨ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ। ਟਿਕਟ ਬੁਕਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆਵਾਂ ਹਨ।ਮਾਈਕ੍ਰੋਸਾਫਟ ਦੇ ਸਰਵਰ ਵਿੱਚ ਖਰਾਬੀ ਕਾਰਨ ਅਜਿਹਾ ਹੋ ਰਿਹਾ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਵਿੱਚ ਉਡਾਣਾਂ ਨੂੰ ਕੈਂਸਲ ਕਰਨਾ ਪਿਆ ਹੈ ਤੇ ਕੁਝ ਨੂੰ ਡਿਲੇਅ ਕਰਨਾ ਪਿਆ ਹੈ। ਭਾਰਤ ਵਿੱਚ ਚਾਰ ਸਪਾਈਸਜੈੱਟ, ਇੰਡੀਗੋ, ਅਕਾਸਾ ਏਅਰ ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ, ਚੈੱਕ-ਇਨ ਤੇ ਫਲਾਈਟ ਅਪਡੇਟ ਸਰਵਿਸ ਇਸ ਤਕਨੀਕੀ ਸਰਵਿਸ ਨਾਲ ਪ੍ਰਭਾਵਿਤ ਹੋਈ।

Microsoft faces technical issues

ਮਾਈਕ੍ਰੋਸਾਫਟ ਦੇ Azure ਕਲਾਊਡ ਅਤੇ ਮਾਈਕ੍ਰੋਸਾਫਟ 365 ਸੇਵਾਵਾਂ ਵਿੱਚ ਸਮੱਸਿਆਵਾਂ ਆਈਆਂ ਹਨ । ਮਾਈਕ੍ਰੋਸਾਫਟ ਨੇ ਕਿਹਾ ਕਿ ਅਸੀਂ ਇਸ ਮੁੱਦੇ ਤੋਂ ਜਾਣੂ ਹਾਂ ਅਤੇ ਅਸੀਂ ਇਸ ਨੂੰ ਹੱਲ ਕਰਨ ਲਈ ਕਈ ਟੀਮਾਂ ਨੂੰ ਸ਼ਾਮਲ ਕੀਤਾ ਹੈ। ਅਸੀਂ ਕਾਰਨ ਦਾ ਪਤਾ ਲਗਾ ਰਹੇ ਹਾਂ। ਏਅਰਪੋਰਟ ਦੇ ਨਾਲ-ਨਾਲ ਇਸ ਦਾ ਅਸਰ ਬੈਂਕਾਂ ਅਤੇ ਸਟਾਕ ਐਕਸਚੇਂਜ ‘ਤੇ ਵੀ ਪਿਆ ਹੈ। ਇੱਥੋਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਦਿੱਲੀ, ਮੁੰਬਈ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ ‘ਤੇ ਕੰਮਕਾਜ ਪ੍ਰਭਾਵਿਤ ਹੋਇਆ ਹੈ। ਅਮਰੀਕਾ ਫਰੰਟੀਅਰ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ 131 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਖੇਤ ‘ਚ ਪਾਣੀ ਲਗਾ ਰਹੇ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਜ਼ਮੀਨ ਠੇਕੇ ‘ਤੇ ਲੈਣ ਦੀ ਸੀ ਰੰਜਿਸ਼

ਦੱਸ ਦੇਈਏ ਕਿ ਮਾਈਕ੍ਰੋਸਾਫਟ ਦੀ ਤਕਨੀਕੀ ਸਮੱਸਿਆ ਦੇ ਕਾਰਨ ਬ੍ਰਿਟੇਨ ਵਿੱਚ ਸਕਾਈ ਨਿਊਜ਼ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ ਹੈ। ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਦਾ ਕਹਿਣਾ ਹੈ ਕਿ ਚੈਨਲ ਅੱਜ ਸਵੇਰ ਤੋਂ ਲਾਈਵ ਪ੍ਰਸਾਰਣ ਨਹੀਂ ਕਰ ਸਕਿਆ। ਉੱਥੇ ਹੀ ਆਸਟ੍ਰੇਲੀਆ ਦੀ ਟੈਲੀਕਾਮ ਕੰਪਨੀ ਟੇਲਸਟ੍ਰਾ ਗਰੁਪ ਨੇ ਦੱਸਿਆ ਕਿ ਉਸ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ ਕਿਹਾ ਕਿ ਮਾਈਕ੍ਰੋਸਾਫਟ ਦੀ ਤਕਨੀਕੀ ਦਿੱਕਤ ਨਾਲ ਸਾਡੇ ਕੁਝ ਸਿਸਟਮ ਪ੍ਰਭਾਵਿਤ ਹਨ। ਇਹ ਸਮੱਸਿਆ ਸਾਡੇ ਕੁਝ ਗਾਹਕਾਂ ਦੇ ਲਈ ਕੁਝ ਰੁਕਾਵਟ ਪੈਦਾ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post Microsoft ਦੇ ਸਰਵਰ ‘ਚ ਖਰਾਬੀ, ਦੁਨੀਆ ਭਰ ‘ਚ ਹਵਾਈ ਸੇਵਾਵਾਂ ਪ੍ਰਭਾਵਿਤ, ਬੈਂਕਾਂ ‘ਤੇ ਵੀ ਪਿਆ ਅਸਰ appeared first on Daily Post Punjabi.