Morbi bridge collapse Archives - Daily Post Punjabi

ਮੋਰਬੀ ਪੁਲ ਹਾਦਸਾ, ‘ਰਿਨੋਵੇਸ਼ਨ ਤਾਂ ਠੀਕ ਹੀ ਹੋਇਆ ਸੀ, ਇਹ ਰੱਬ ਦੀ ਮਰਜ਼ੀ’, ਮੈਨੇਜਰ ਦਾ ਅਜੀਬ ਬਿਆਨ
ਗੁਜਰਾਤ ਦੇ ਮੋਰਬੀ ਪੁਲ ਹਾਦਸੇ ਲਈ ਜ਼ਿੰਮੇਵਾਰ ਕੰਪਨੀ ਓਰੀਵੋ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਪੁਲ ਦੀ ਮੁਰੰਮਤ ਦੇ ਨਾਂ ’ਤੇ ਸਿਰਫ਼ ਫੈਬਰੀਕੇਸ਼ਨ ਦਾ ਕੰਮ ਕੀਤਾ ਹੈ। ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਅਦਾਲਤ ਨੇ ਮੰਨਿਆ ਕਿ ਵੱਡੀ ਕੁਤਾਹੀ ਹੋਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਗ੍ਰਿਫ਼ਤਾਰ ਕੀਤੇ ਗਏ ਨੌਂ ਮੁਲਜ਼ਮਾਂ ਵਿੱਚੋਂ ਚਾਰ ਨੂੰ ਦਸ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਮੰਗਲਵਾਰ ਨੂੰ ਪੁਲਸ ਨੇ ਇਸ ਮਾਮਲੇ ‘ਚ ਗ੍ਰਿਫਤਾਰ ਸਾਰੇ 9 ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ। ਇਸ ਦੌਰਾਨ ਪੁਲੀਸ ਨੇ ਪੁਲ ਦੀ ਮੁਰੰਮਤ ਵਿੱਚ ਆਈਆਂ ਕਮੀਆਂ ਨੂੰ ਗਿਣਾਇਆ। ਮੋਰਬੀ ਪੁਲੀਸ ਦੇ ਡਿਪਟੀ ਐਸਪੀ ਪੀ.ਏ.ਜਾਲਾ ਨੇ ਅਦਾਲਤ ਵਿੱਚ ਦੱਸਿਆ ਕਿ ਮੁਰੰਮਤ ਤੋਂ ਬਾਅਦ ਵੀ ਝੂਲਤੋ ਪੁਲ ਵਿੱਚ ਲਗਾਈਆਂ ਕੇਬਲਾਂ ਨੂੰ ਜੰਗ ਲੱਗਾ ਹੋਇਆ ਸੀ। ਕਾਇਦੇ ਮੁਤਾਬਕ ਉਨ੍ਹਾਂ ਨੂੰ ਬਦਲਿਆ ਜਾਣਾ ਸੀ, ਸ਼ਾਇਦ ਬਦਲਿਆ ਵੀ ਗਿਆ, ਪਰ ਕੁਆਲਿਟੀ ਦਾ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Manager strange statement in

ਪੁਲਿਸ ਨੇ ਸੀਜੇਐਮ ਐਮਜੇ ਖਾਨ ਦੀ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਮੈਨੇਜਰ ਦੀਪਕ ਪਾਰੇਖ ਦੀ ਪੁਲ ਦੇ ਰੇਨੋਵੇਸ਼ਨ ਦੀ ਪੂਰੀ ਜ਼ਿੰਮੇਵਾਰੀ ਹੈ। ਉਹ ਇਹ ਵੀ ਜਾਣਦਾ ਸੀ ਕਿ ਇਹ ਪੁਲ ਕਿੰਨਾ ਕੁ ਭਾਰ ਝੱਲ ਸਕਦਾ ਹੈ। ਜਵਾਬ ਵਿੱਚ ਮੈਨੇਜਰ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਭਗਵਾਨ ਦੀ ਮਰਜ਼ੀ ਨੂੰ ਕੌਣ ਟਾਲ ਸਕਦਾ ਹੈ। ਮੈਨੇਜਰ ਨੇ ਕਿਹਾ ਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੋਂ ਲੈ ਕੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਤੱਕ ਸਾਰਿਆਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸੀ, ਪਰ ਇਹ ਭਗਵਾਨ ਦੀ ਇੱਛਾ ਸੀ ਕਿ ਅਜਿਹੀ ਮੰਦਭਾਗੀ ਘਟਨਾ ਵਾਪਰੀ।’

ਡੀਐਸਪੀ ਜੱਲਾ ਨੇ ਦੱਸਿਆ ਕਿ ਅਦਾਲਤ ਨੇ ਨੌਂ ਮੁਲਜ਼ਮਾਂ ਵਿੱਚੋਂ ਚਾਰ ਦਾ ਦਸ ਦਿਨ ਦਾ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਨੂੰ ਪੁਲ ‘ਤੇ ਲਿਜਾਇਆ ਜਾਵੇਗਾ। ਜਿੱਥੇ ਰਿਨੋਵੇਸ਼ਨ ਦੀ ਲੋੜ ਅਤੇ ਇਸ ਲੋੜ ਮੁਤਾਬਕ ਕਰਾਏ ਗਏ ਕੰਮ ਦੀ ਰਿਪੋਰਟ ਤਿਆਰ ਕੀਤੀ ਜਾਏਗੀ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਪੁਲ ਦੀਆਂ ਖਾਮੀਆਂ ਦੀ ਲੰਮੀ ਲਿਸਟ ਪੇਸ਼ ਕੀਤੀ ਹੈ। ਦੱਸਿਆ ਕਿ ਪਹਿਲੀ ਕਮੀ ਪੁਲ ‘ਤੇ ਤੈਅ ਸਮਰੱਥਾ ਤੋਂ ਵੱਧ ਲੋਡ ਦੇਣ ਦੀ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਕੁਆਲਿਟੀ ਦੀ ਜਾਂਚ ਕੀਤੇ ਬਿਨਾਂ ਹੀ ਇਸ ਨੂੰ ਖੋਲ੍ਹਣਾ ਦੇਣਾ ਸੀ। 26 ਅਕਤੂਬਰ ਨੂੰ ਜਦੋਂ ਪੁਲ ਖੋਲ੍ਹਿਆ ਗਿਆ ਸੀ, ਉਦੋਂ ਵੀ ਨਾ ਤਾਂ ਉੱਥੇ ਜਾਨ ਬਚਾਉਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ ਅਤੇ ਨਾ ਹੀ ਲਾਈਫ ਗਾਰਡ ਤਾਇਨਾਤ ਸਨ, ਜਦੋਂ ਕਿ ਇਹ ਰਿਨੋਵੇਸ਼ਨ ਅਤੇ ਰੱਖ-ਰਖਾਅ ਦਾ ਹਿੱਸਾ ਹੈ। ਪੁਲਿਸ ਨੇ ਐਫਐਸਐਲ ਰਿਪੋਰਟ ਦੇ ਆਧਾਰ ’ਤੇ ਕਿਹਾ ਕਿ ਕੰਪਨੀ ਨੇ ਸਿਰਫ਼ ਮੁਰੰਮਤ ਦੇ ਨਾਂ ’ਤੇ ਪਲੇਟਫਾਰਮ ਬਦਲਿਆ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਗਿਆ।

Manager strange statement in

ਪੁਲਿਸ ਨੇ ਅਦਾਲਤ ਵਿੱਚ ਦਾਇਰ ਕੀਤੇ ਆਪਣੇ ਪਹਿਲੇ ਪਰਚੇ ਵਿੱਚ ਕਿਹਾ ਕਿ ਪੁਲ ਕੇਬਲ ’ਤੇ ਟਿਕਿਆ ਸੀ, ਕਾਇਦੇ ਮੁਤਾਬਕ ਇਸ ਦੀ ਕੇਬਲ ਵਿੱਚ ਆਇਲਿੰਗ ਅਤੇ ਗਰੀਸਿੰਗ ਹੋਣੀ ਚਾਹੀਦੀ ਸੀ ਪਰ ਕੰਪਨੀ ਨੇ ਬਹੁਤਾ ਕੰਮ ਨਹੀਂ ਕੀਤਾ। ਜਿੱਥੇ ਤਾਰਾਂ ਟੁੱਟੀਆਂ ਸਨ, ਉੱਥੇ ਖੂਬ ਜੰਗ ਲੱਗਾ ਹੋਇਆ ਸੀ। ਜੇ ਕੇਬਲ ਦੀ ਰਿਨੋਵੇਸ਼ਨ ਕੀਤੀ ਜਾਂਦੀ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ। ਪੁਲਿਸ ਨੇ ਕਿਹਾ ਕਿ ਪੁਲ ਦੀ ਮੁਰੰਮਤ ਵਿੱਚ ਕੰਪਨੀ ਨੇ ਕੀ ਕੀਤਾ ਸੀ, ਇਸ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ।

ਇਹ ਵੀ ਪੜ੍ਹੋ : ‘ਆਨ ਡਿਊਟੀ’ ਪੁਲਿਸ ਵਾਲੀ ਨੇ ਨਵਜੰਮੇ ਨੂੰ ਆਪਣਾ ਦੁੱਧ ਪਿਆ ਬਚਾਈ ਜਾਨ, HC ਜੱਜ ਨੇ ਵੀ ਕੀਤੀ ਤਾਰੀਫ਼

ਸਰਕਾਰੀ ਵਕੀਲ ਐਚ.ਐਸ.ਪੰਚਾਲ ਨੇ ਸੁਣਵਾਈ ਤੋਂ ਬਾਅਦ ਕਿਹਾ ਕਿ ਹੁਣ ਤੱਕ ਦੀ ਜਾਂਚ ਨੇ ਸਪੱਸ਼ਟ ਕੀਤਾ ਹੈ ਕਿ ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਇੱਥੇ ਸਿਰਫ਼ ਫੈਬ੍ਰੀਕੇਸ਼ਨ ਦਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸੇ ਦਾ ਕਾਰਨ ਪੁਲ ਵਿੱਚ ਐਲੂਮੀਨੀਅਮ ਦੀ ਸਲੈਬ ਲਗਾਉਣਾ ਵੀ ਹੈ। ਦੂਜੇ ਪਾਸੇ ਮੁਲਜ਼ਮ ਮੈਨੇਜਰ ਪਾਰੇਖ ਦੇ ਇੱਕ ਵਕੀਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਉਸਦੀ ਭੂਮਿਕਾ ਸਿਰਫ ਗ੍ਰਾਫਿਕ ਡਿਜ਼ਾਈਨ ਅਤੇ ਮੀਡੀਆ ਮੈਨੇਜਰ ਦੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੋਰਬੀ ਪੁਲ ਹਾਦਸਾ, ‘ਰਿਨੋਵੇਸ਼ਨ ਤਾਂ ਠੀਕ ਹੀ ਹੋਇਆ ਸੀ, ਇਹ ਰੱਬ ਦੀ ਮਰਜ਼ੀ’, ਮੈਨੇਜਰ ਦਾ ਅਜੀਬ ਬਿਆਨ appeared first on Daily Post Punjabi.

ਮੋਰਬੀ ਕੇਬਲ ਬ੍ਰਿਜ ਹਾਦਸੇ ‘ਚ ਹੁਣ ਤੱਕ 141 ਲੋਕਾਂ ਦੀ ਮੌਤ, ਮੈਨੇਜਮੈਂਟ ਕੰਪਨੀ ‘ਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ
ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਨੂੰ ਹੋਏ ਕੇਬਲ ਬ੍ਰਿਜ ਹਾਦਸੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ ਜਦਕਿ ਹੁਣ ਤੱਕ 170 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ । ਲੋਕਾਂ ਨੂੰ ਬਚਾਉਣ ਲਈ ਰਾਤ ਭਰ ਬਚਾਅ ਕਾਰਜ ਜਾਰੀ ਰਿਹਾ । ਜਦੋਂ ਕਿ ਬ੍ਰਿਜ ਮੈਨੇਜਮੈਂਟ ਕੰਪਨੀ ਦੇ ਖਿਲਾਫ਼ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ । ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਸੋਮਵਾਰ ਸਵੇਰੇ ਦੱਸਿਆ ਕਿ ਇਸ ਮਾਮਲੇ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਈਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਵਿੱਚ ਪੀੜਤ ਪਰਿਵਾਰਾਂ ਨੂੰ 6-6 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।

Morbi bridge collapse

ਉਨ੍ਹਾਂ ਦੱਸਿਆ ਕਿ ਸਾਰੇ ਰਾਤ ਭਰ ਰਾਹਤ ਕਾਰਜਾਂ ਵਿੱਚ ਲੱਗੇ ਰਹੇ । ਘਟਨਾ ਤੋਂ ਬਾਅਦ ਨੇਵੀ, ਐਨਡੀਆਰਐਫ, ਏਅਰਫੋਰਸ ਅਤੇ ਆਰਮੀ ਦੇ ਜਵਾਨ ਤੁਰੰਤ ਮੌਕੇ ‘ਤੇ ਪਹੁੰਚ ਗਏ। ਰਾਤ ਭਰ 200 ਤੋਂ ਵੱਧ ਜਵਾਨ ਤਲਾਸ਼ੀ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਰਹੇ। ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਮੋਰਬੀ ਹਾਦਸੇ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ । ਰਾਤ ਭਰ ਉਹ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਪਰਕ ਵਿੱਚ ਰਹੇ । ਗੁਜਰਾਤ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵੀ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ: ਪੁਤਿਨ ਨੂੰ ਰਾਸ਼ਟਰਪਤੀ ਦੀ ਗੱਦੀਓਂ ਲਾਹੁਣ ਦੀ ਤਿਆਰੀ! ਯੂਕਰੇਨ ਦਾ ਵੱਡਾ ਦਾਅਵਾ

ਦੱਸ ਦੇਈਏ ਕਿ ਮੋਰਬੀ ਦਾ ਇਹ ਕੇਬਲ ਸਸਪੈਂਸ਼ਨ ਪੁਲ 140 ਸਾਲ ਤੋਂ ਵੀ ਵੱਧ ਪੁਰਾਣਾ ਹੈ । ਲੰਬਾਈ ਲਗਭਗ 765 ਫੁੱਟ ਹੈ । ਪੁਲ ਦਾ ਉਦਘਾਟਨ 1879 ਵਿੱਚ ਮੁੰਬਈ ਦੇ ਗਵਰਨਰ ਰਿਚਰਡ ਟੈਂਪਲ ਨੇ ਕੀਤਾ ਸੀ । ਉਦੋਂ ਇਸ ਦੀ ਕੀਮਤ 3.5 ਲੱਖ ਰੁਪਏ ਸੀ । ਪੁਲ ਬਣਾਉਣ ਦਾ ਸਾਰਾ ਸਾਮਾਨ ਇੰਗਲੈਂਡ ਤੋਂ ਹੀ ਆਇਆ ਸੀ। ਇਹ ਪੁਲ ਕਾਫੀ ਸਮੇਂ ਤੋਂ ਬੰਦ ਸੀ। ਓਰੇਵਾ ਕੰਪਨੀ ਵੱਲੋਂ ਇਸ ਪੁਲ ਦੀ ਮੁਰੰਮਤ ਕਰਨ ਤੋਂ ਬਾਅਦ ਇਸ ਨੂੰ 26 ਅਕਤੂਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੋਰਬੀ ਕੇਬਲ ਬ੍ਰਿਜ ਹਾਦਸੇ ‘ਚ ਹੁਣ ਤੱਕ 141 ਲੋਕਾਂ ਦੀ ਮੌਤ, ਮੈਨੇਜਮੈਂਟ ਕੰਪਨੀ ‘ਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ appeared first on Daily Post Punjabi.