more than four thousand leaders Archives - Daily Post Punjabi

ਪੰਜਾਬ ਚੋਣਾਂ ਲਈ BJP ‘ਚ ਜੱਦੋਜਹਿਦ, ਟਿਕਟ ਲੈਣ ਲਈ ਆਗੂਆਂ ‘ਚ ਲੱਗੀ ਰੇਸ, 117 ਹਲਕੇ ਤੇ 4000 ਤੋਂ ਵੱਧ ਅਰਜ਼ੀਆਂ
ਕਿਸਾਨ ਅੰਦੋਲਨ ਦੌਰਾਨ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਸਿਖਰ ‘ਤੇ ਸੀ, ਉਸ ਸਮੇਂ ਹਰ ਕੋਈ ਪਾਰਟੀ ਨਾਲ ਤੁਰਨ ਤੋਂ ਗੁਰੇਜ਼ ਕਰ ਰਿਹਾ ਸੀ, ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਨਾ ਹੋਣਾ ਪਵੇ।

more than four thousand leaders

ਪਰ ਕਿਹਾ ਜਾਂਦਾ ਹੈ ਕਿ ‘ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ’ ਜਦੋਂ ਕਿਸਾਨ ਅੰਦੋਲਨ ਖ਼ਤਮ ਹੋਇਆ ਤਾਂ ਪੰਜਾਬ ਵਿੱਚ ਭਾਜਪਾ ਦੀ ਹਾਲਤ ਵੀ ਸੁਧਰ ਗਈ। ਜਦੋਂ ਭਾਜਪਾ ਨੇ ਧਮਾਕੇਦਾਰ ਤਰੀਕੇ ਨਾਲ ਪੰਜਾਬ ਵਿੱਚ ਐਂਟਰੀ ਕੀਤੀ ਤਾਂ ਨਾਲ ਚੱਲਣ ਤੋਂ ਪਰਹੇਜ਼ ਕਰਨ ਵਾਲੇ ਵੀ ਆਪਣੇ ਆਪ ਨੂੰ ਵਫ਼ਾਦਾਰ ਸਿਪਾਹੀ ਅਖਵਾਉਣ ਲੱਗ ਪਏ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ਲੜਨ ਲਈ 4028 ਲੋਕਾਂ ਨੇ ਪਾਰਟੀ ਨੂੰ ਅਪਲਾਈ ਕੀਤਾ ਹੈ। ਪਾਰਟੀ ਦੇ ਉੱਚ ਕੋਟੀ ਦੇ ਆਗੂ ਵੀ ਟਿਕਟਾਂ ਲਈ ਅਰਜ਼ੀਆਂ ਦੀ ਗਿਣਤੀ ਦੇਖ ਕੇ ਹੈਰਾਨ ਹਨ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਇੰਨੇ ਲੋਕ ਟਿਕਟਾਂ ਲਈ ਅਪਲਾਈ ਕਰਨਗੇ। ਜ਼ਿਆਦਾਤਰ ਦਰਖਾਸਤਾਂ ਵਰਕਿੰਗ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਰਾਹੀਂ ਪੰਜਾਬ ਇਕਾਈ ਕੋਲ ਪੁੱਜੀਆਂ ਹਨ। ਜਦਕਿ ਕਈ ਅਜਿਹੇ ਹਨ ਜਿਨ੍ਹਾਂ ਨੇ ਸਿੱਧੇ ਤੌਰ ‘ਤੇ ਅਪਲਾਈ ਕੀਤਾ ਹੈ। ਸਭ ਤੋਂ ਵੱਧ ਦਰਖਾਸਤਾਂ ਦੋਆਬਾ, ਮਾਝਾ, ਪੁਆਧ ਅਤੇ ਸ਼ਹਿਰੀ ਖੇਤਰਾਂ ਤੋਂ ਆਈਆਂ ਹਨ। ਜਦਕਿ ਸਭ ਤੋਂ ਘੱਟ ਅਰਜ਼ੀਆਂ ਬਠਿੰਡਾ ਤੋਂ ਪ੍ਰਾਪਤ ਹੋਈਆਂ ਹਨ।

ਪਾਰਟੀ ਸੂਤਰਾਂ ਅਨੁਸਾਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਕਿਉਂਕਿ ਸ਼ਹਿਰੀ ਖੇਤਰਾਂ ਵਿੱਚ ਹਿੰਦੂ ਜ਼ਿਆਦਾ ਹਨ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਕਿਤੇ ਨਾ ਕਿਤੇ ਭਾਜਪਾ ਦਾ ਆਧਾਰ ਹੈ। ਇਸੇ ਲਈ ਇਨ੍ਹਾਂ ਸ਼ਹਿਰਾਂ ਤੋਂ ਟਿਕਟਾਂ ਦੇ ਚਾਹਵਾਨ ਜ਼ਿਆਦਾ ਨਿਕਲੇ ਹਨ। ਹੁਣ ਤੱਕ ਇਹ ਉਹ ਹਨ ਜਿਨ੍ਹਾਂ ਨੇ ਟਿਕਟਾਂ ਲਈ ਖੁਦ ਅਪਲਾਈ ਕੀਤਾ ਹੈ। ਉਹ ਆਗੂ ਵੱਖਰੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਹੀ ਦੂਜੀਆਂ ਪਾਰਟੀਆਂ ਨਾਲੋਂ ਤੋੜ ਕੇ ਚੋਣ ਦੰਗਲ ਵਿੱਚ ਉਤਾਰਨ ਲਈ ਲਿਆਂਦਾ ਹੈ।

ਸੰਗਠਨ ਵੱਲੋਂ ਛਾਂਟੀ ਕਰ ਹਾਈਕਮਾਨ ਨੂੰ ਭੇਜੀ ਜਾਵੇਗੀ ਸੂਚੀ

ਭਾਜਪਾ ਆਗੂਆਂ ਨੇ ਕਿਹਾ ਕਿ ਪਹਿਲਾਂ ਅਰਜ਼ੀਆਂ ਦੀ ਪੜਤਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਬਾਕੀ ਨਾਵਾਂ ਦੀ ਸੂਚੀ ਹਾਈਕਮਾਨ ਨੂੰ ਭੇਜ ਦਿੱਤੀ ਜਾਵੇਗੀ। ਸੂਬਾ ਪੱਧਰ ‘ਤੇ ਪੰਜਾਬ ਚੋਣ ਇੰਚਾਰਜ, ਭਾਜਪਾ ਦੇ ਸੂਬਾ ਪ੍ਰਧਾਨ, ਖੇਤਰੀ ਸੰਗਠਨ ਮੰਤਰੀ, ਸੂਬਾ ਸੰਗਠਨ ਮੰਤਰੀ ਅਤੇ ਪ੍ਰਾਂਤ ਸੰਘ ਪ੍ਰਚਾਰਕ ਸਮੇਤ ਕੁੱਝ ਸੀਨੀਅਰ ਆਗੂਆਂ ਦਾ ਪੈਨਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸੂਚੀ ਤਿਆਰ ਕਰੇਗਾ। ਇਸ ਤੋਂ ਬਾਅਦ ਰਾਸ਼ਟਰੀ ਪੱਧਰ ਦੇ ਪ੍ਰਧਾਨ ‘ਤੇ ਗਠਜੋੜ ਦੇ ਆਗੂ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਪੰਜਾਬ ਇੰਚਾਰਜ, ਭਾਜਪਾ ਦੇ ਚੋਣ ਇੰਚਾਰਜ ਟਿਕਟਾਂ ਬਾਰੇ ਫੈਸਲਾ ਕਰਨਗੇ।

ਇਹ ਵੀ ਪੜ੍ਹੋ : ਯੂਪੀ ਚੋਣਾਂ ਤੋਂ ਪਹਿਲਾਂ BJP ‘ਚ ਪਈ ਫੁੱਟ ! 8ਵੇਂ ਵਿਧਾਇਕ ਨੇ ਦਿੱਤਾ ਅਸਤੀਫਾ

ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਭਾਜਪਾ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਸ਼ਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੰਨ੍ਹਾਂ ਵਿਚੋਂ ਬਹੁਤੇ ਆਪਣੀ ਪਾਰਟੀ ਇਸ ਲਈ ਨਹੀਂ ਛੱਡ ਰਹੇ ਕਿ ਉਨ੍ਹਾਂ ਦੀ ਉਥੇ ਕੋਈ ਪੁੱਛ-ਪੜਤਾਲ ਨਹੀਂ ਸੀ। ਸਗੋਂ ਇਸ ਲਈ ਆ ਰਹੇ ਹਨ ਕਿਉਂਕਿ ਭਾਜਪਾ ਪੰਜਾਬ ਵਿੱਚ ਆਪਣੇ ਦਮ ’ਤੇ ਚੋਣ ਲੜਨ ’ਤੇ ਉਤਰ ਆਈ ਹੈ। ਅਜਿਹੇ ‘ਚ ਉਨ੍ਹਾਂ ਨੂੰ ਪਾਰਟੀ ਟਿਕਟ ਮਿਲਣ ‘ਚ ਕੋਈ ਦਿੱਕਤ ਨਹੀਂ ਹੋਵੇਗੀ। ਪਰ ਜਿਸ ਤਰ੍ਹਾਂ ਟਿਕਟਾਂ ਲਈ ਦਰਖਾਸਤਾਂ ਆਈਆਂ ਹਨ, ਉਸ ਕਾਰਨ ਇੰਨ੍ਹਾਂ ਆਗੂਆਂ ਦੇ ਮਨਸੂਬਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਪੰਜਾਬ ਚੋਣਾਂ ਲਈ BJP ‘ਚ ਜੱਦੋਜਹਿਦ, ਟਿਕਟ ਲੈਣ ਲਈ ਆਗੂਆਂ ‘ਚ ਲੱਗੀ ਰੇਸ, 117 ਹਲਕੇ ਤੇ 4000 ਤੋਂ ਵੱਧ ਅਰਜ਼ੀਆਂ appeared first on Daily Post Punjabi.