MP satnam singh sandhu Archives - Daily Post Punjabi

MP ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਸ੍ਰੀ ਹਰਿਮੰਦਰ ਸਾਹਿਬ ਸਥਿਤ ਸਿੱਖ ਲਾਇਬ੍ਰੇਰੀ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਚੁੱਕਿਆ ਮੁੱਦਾ
ਨਵੀਂ ਦਿੱਲੀ : 1984 ਵਿੱਚ ’ਆਪ੍ਰੇਸ਼ਨ ਬਲੂ ਸਟਾਰ’ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਦੁਰਲੱਭ ਰਚਨਾਵਾਂ, ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ-ਲਿਖਤ ਸਰੂਪਾਂ ਅਤੇ ਸਿੱਖ ਸਾਹਿਤ ਸਰਮਾਏ ਨੂੰ ਨੁਕਸਾਨ ਪਹੁੰਚਾਉਣ ਦੀ ਜੋ ਘਟਨਾ ਵਾਪਰੀ ਸੀ, ਉਹ ਬਹੁਤ ਹੀ ਮੰਦਭਾਗੀ ਸੀ। ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਅੰਮ੍ਰਿਤਸਰ ਦੀ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਨੁਕਸਾਨੇ ਗਏ ਸਿੱਖ ਸਾਹਿਤਕ ਸਰਮਾਏ ਦੀ ’ਗਿਆਨ ਭਾਰਤਮ ਮਿਸ਼ਨ’ ਦੇ ਤਹਿਤ ਆਧੁਨਿਕ ਡਿਜੀਟਲ ਸਾਧਨਾਂ ਅਤੇ ਏਆਈ ਨਾਲ ਠੀਕ ਕਰਨ ਦੀ ਸੰਭਾਵਨਾ ’ਤੇ ਕੰਮ ਕਰੇਗੀ। ਇਸ ਮਿਸ਼ਨ ਦਾ ਉਦੇਸ਼ ਭਾਰਤ ਦੀਆਂ ਹੱਥ-ਲਿਖਤਾਂ ਦੀ ਵਿਰਾਸਤ ਨੂੰ ਸੁਰੱਖਿਅਤ ਕਰਨਾ, ਡਿਜੀਟਾਈਜ਼ ਕਰਨਾ ਅਤੇ ਪ੍ਰਸਾਰਿਤ ਕਰਨਾ ਹੈ।

ਕੇਂਦਰੀ ਮੰਤਰੀ ਸ਼ੇਖਾਵਤ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਮਪੀ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੇ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੀਤਾ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਵਿਚ ਬਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਵੀਂਨੀਕਰਨ ਦਾ ਮੁੱਦਾ ਪ੍ਰਸ਼ਨ ਕਾਲ ਵਿਚ ਚੁੱਕਦਿਆਂ ਐੱਮਪੀ ਸੰਧੂ ਨੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ 1946 ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਣਾਈ ਗਈ ਸੀ ਅਤੇ ਇਸ ਵਿਚ 20,000 ਦੇ ਕਰੀਬ ਦੁਰਲੱਭ ਹੱਥ ਲਿਖਤਾਂ ਮੌਜੂਦ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਇਤਿਹਾਸ ਨਾਲ ਜੁੜਿਆ ਸਾਹਿਤਕ ਸਰਮਾਇਆ ਮੌਜੂਦ ਹੈ।

ਜਦੋਂ 1984 ਵਿੱਚ ’ਆਪ੍ਰੇਸ਼ਨ ਬਲੂ ਸਟਾਰ’ ਚਲਾਇਆ ਗਿਆ ਸੀ, ਤਾਂ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜ ਦਿੱਤਾ ਗਿਆ ਸੀ। ਇਹ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਤਕਸ਼ਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀ ਵਿੱਚ ਸਾਡਾ ਇਤਿਹਾਸ ਸਾੜਿਆ ਗਿਆ ਸੀ, ਉੱਥੇ ਸਿੱਖ ਇਤਿਹਾਸ ਨੂੰ ਸਾੜਿਆ ਗਿਆ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ।ਇਹ ਵਿਚਾਰ ਮੈਂਬਰ ਪਾਰਲੀਮੈਂਟ ਸੰਧੂ ਨੇ ’ਨੈਸ਼ਨਲ ਮਿਸ਼ਨ ਆਨ ਲਾਇਬ੍ਰੇਰੀਜ਼’ ਬਾਰੇ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੁੱਛੇ ਗਏ ਇੱਕ ਪੂਰਕ ਸਵਾਲ ਵਿੱਚ ਕਹੇ। ਉਨ੍ਹਾਂ ਨੇ ਆਧੁਨਿਕ ਏ.ਆਈ. ਤਕਨੀਕਾਂ ਅਤੇ ’ਮਲਟੀਸਪੈਕਟਰਲ ਇਮੇਜਿੰਗ’ ਦੇ ਨਾਲ ’ਡਿਜੀਟਲ ਰਿਕਵਰੀ ਪ੍ਰੋਜੈਕਟ’ ਦੇ ਤਹਿਤ ਹੱਥ-ਲਿਖਤਾਂ ਅਤੇ ਸਿੱਖ ਸਾਹਿਤ ਨੂੰ ਠੀਕ ਕਰਨ ਦੀ ਮੰਗ ਕੀਤੀ।

ਐਮ.ਪੀ. ਸੰਧੂ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕਿਸੇ ਵੀ ਕੁਦਰਤੀ ਕਰੌਪੀ, ਇਨਸਾਨੀ ਗਲਤੀ ਅਤੇ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਵਾਪਰੀ ਮੰਦਭਾਗੀ ਘਟਨਾ ਕਾਰਨ ਅਜਿਹਾ ਸਾਹਿਤ ਸਰਮਾਇਆ ਸੜ ਕੇ ਸੁਆਹ ਹੋ ਗਈਆਂ ਅਤੇ ਨੁਕਸਾਨਿਆ ਗਿਆ। ਨਿਸ਼ਚਿਤ ਤੌਰ ’ਤੇ, ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਦੀ ਇਤਿਹਾਸਕ ਵਿਰਾਸਤ, ਜੋ ਸਾਡੇ ਪੂਰਵਜਾਂ ਨੇ ਆਪਣੀ ਸੂਝ ਬੂਝ, ਗਿਆਨ ਅਤੇ ਅਨੁਭਵ ਦੇ ਆਧਾਰ ’ਤੇ ਹਜ਼ਾਰਾਂ ਸਾਲਾਂ ਵਿੱਚ ਸਿਰਜੀ ਸੀ, ਉਹ ਤਬਾਹ ਹੋ ਗਈ ਹੈ।

ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਸਰਕਾਰ ਵੱਲੋਂ ’ਗਿਆਨ ਭਾਰਤਮ ਮਿਸ਼ਨ’ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਉਪਲਬਧ ਨਵੀਨਤਮ ਤਕਨੀਕਾਂ ਦੀ ਵਰਤੋਂ ਕਰ ਕੇ ਭਾਰਤ ਦੀਆਂ ਹੱਥ ਲਿਖਤਾਂ ਦੀ ਵਿਰਾਸਤ ਨੂੰ ਸੰਭਾਲਣਾ, ਉਸ ਨੂੰ ਸੋਧਣਾ ਅਤੇ ਇਸ ਨੂੰ ਸਥਾਈ ਤੇ ਸਦੀਵੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੇ ਤਹਿਤ ਡਿਜੀਟਾਈਜ਼ ਕੀਤਾ ਜਾਵੇਗਾ, ਉਨ੍ਹਾਂ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਜੇਕਰ ਸੰਭਵ ਹੋਇਆ ਤਾਂ ਉਨ੍ਹਾਂ ਨੂੰ ਅਸਲ ਰੂਪ ਵਿਚ ਮੁੜ ਸੁਰਜੀਤ ਕੀਤਾ ਜਾਵੇਗਾ।

ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਨੁਕਸਾਨੀਆਂ ਦੁਰਲੱਭ ਹੱਥ ਲਿਖਤਾਂ ਨੂੰ ਠੀਕ ਕਰਨ ਬਾਰੇ ਐੱਮਪੀ ਸਤਨਾਮ ਸਿੰਘ ਸੰਧੂ ਦੇ ਸਵਾਲ ਨੂੰ ਸਹੀ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਯਕੀਨੀ ਤੌਰ ’ਤੇ ਇਹ ਬਹੁਤ ਮਹੱਤਵਪੂਰਨ ਹੈ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਇਸ ਵਿਸ਼ੇ ’ਤੇ ਵਿਚਾਰ ਵਟਾਂਦਰਾ ਕਰਾਂਗੇ ਕਿ ਅਸੀਂ ਇਸ ਮੁੱਦੇ ’ਤੇ ਕਿਵੇਂ ਅੱਗੇ ਵੱਧ ਸਕਦੇ ਹਾਂ ਅਤੇ ਇਸ ਮਾਮਲੇ ਨੂੰ ਕਿਵੇ ਅੱਗੇ ਲਿਜਾ ਸਕਦੇ ਹਾਂ। ਐੱਮਪੀ ਸਤਨਾਮ ਸਿੰਘ ਸੰਧੂ ਨੇ 1984 ਵਿਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਹੋਈਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਨਾਲ ਜੁੜਿਆ ਅਹਿਮ ਮੁੱਦਾ ਸੰਸਦ ’ਚ ਚੁੱਕਿਆ ਸੀ।

ਇਹ ਵੀ ਪੜ੍ਹੋ : CM ਮਾਨ ਨੇ ਵੱਖ-ਵੱਖ ਵਿਭਾਗਾਂ ਦੇ 881 ਨੌਜਵਾਨ ਮੁੰਡੇ-ਕੁੜੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀਆਂ ਸ਼ੁੱਭਕਾਮਨਾਵਾਂ

ਦਸੰਬਰ 2024 ਵਿਚ ਸੰਸਦ ਦੇ ਸਰਦਰੁੱਤ ਇਜਲਾਸ ਦੌਰਾਨ ਧਿਆਨ ਦਿਓ ਮਤਾ ਦੇ ਮਾਧਿਅਮ ਰਾਹੀਂ ਸਦਨ ਵਿਚ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਸੀ ਕਿ ਲਾਇਬ੍ਰੇਰੀ ਵਿਚ ਸਿੱਖ ਗੁਰੂ ਸਾਹਿਬਾਨ, ਸੰਤਾਂ ਤੇ ਭਗਤਾਂ ਵੱਲੋਂ ਲਿਖੀਆਂ ਹੋਈਆਂ ਦੁਰਲੱਭ ਰਚਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਾਹਿਤਕ ਪੁਸਤਕਾਂ ਦਾ ਸਰਮਾਇਆ ਸੀ, ਜੋ ਹਮਲੇ ਦੇ ਦੌਰਾਨ ਨੁਕਸਾਨਿਆ ਗਿਆ ਜਾਂ ਏਜੰਸੀਆਂ ਵੱਲੋਂ ਜਬਤ ਕਰ ਲਿਆ ਗਿਆ ਸੀ। ਐੱਮਪੀ ਸੰਧੂ ਨੇ ਕਿਹਾ ਕਿ ਮੀਡੀਆ ਤੇ ਐੱਸਜੀਪੀਸੀ ਦੀ ਇੱਕ ਰਿਪੋਰਟ ਮੁਤਾਬਕ, ਲਾਇਬ੍ਰੇਰੀ ਵਿੱਚ 12,613 ਦੁਰਲੱਭ ਪੁਸਤਕਾਂ ਅਤੇ 512 ਹੱਥ ਲਿਖਤ ਬੀੜ, 2500 ਦੇ ਕਰੀਬ ਹੱਥ ਲਿਖਤ ਸਿੱਖ ਧਾਰਮਿਕ ਗ੍ਰੰਥ ਤੇ 20-25 ਹੁਕਮਨਾਮੇ ਸਨ। ਉਨ੍ਹਾਂ ਕਿਹਾ ਕਿ 1984 ਤੋਂ ਲੈ ਕੇ ਹੁਣ ਤਕ ਐੱਸਜੀਪੀਸੀ ਸਮੇਤ ਸਿੱਖਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਇਹ ਮੁੱਦਾ ਚੁੱਕਦੀਆਂ ਰਹੀਆਂ ਹਨ, ਪਰ ਹਾਲੇ ਤੱਕ ਇਸ ਦਾ ਹੱਲ ਨਹੀਂ ਹੋ ਸਕਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post MP ਸਤਨਾਮ ਸਿੰਘ ਸੰਧੂ ਨੇ ਸੰਸਦ ‘ਚ ਸ੍ਰੀ ਹਰਿਮੰਦਰ ਸਾਹਿਬ ਸਥਿਤ ਸਿੱਖ ਲਾਇਬ੍ਰੇਰੀ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਚੁੱਕਿਆ ਮੁੱਦਾ appeared first on Daily Post Punjabi.

‘ਰਾਸ਼ਟਰਪਤੀ ਦਾ ਭਾਸ਼ਣ ‘ਵਿਕਸਿਤ ਭਾਰਤ’ ਦਾ ‘Strategic Blueprint’ ਹੈ’ : MP ਸਤਨਾਮ ਸਿੰਘ ਸੰਧੂ
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਵਿਕਸਿਤ ਭਾਰਤ ਦਾ ‘ਰਣਨੀਤਕ ਬਲੂਪ੍ਰਿੰਟ’ ਦੱਸਿਆ। ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਵਾਲੀ ਕਾਪੀ ਨੂੰ ਨਤਮਸਤਕ ਕਰਦਿਆਂ ਕਿਹਾ ਕਿ ਇਸ ਦੇ 15ਵੇਂ ਸਫ਼ੇ ਉੱਪਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਜਿਸ ਤਰ੍ਹਾਂ ਸਨਮਾਨ ਦਿੱਤਾ ਗਿਆ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਨੂੰ ਅਸੀਂ ਹਾਜ਼ਰ-ਨਾਜ਼ਰ ਗੁਰੂ ਮੰਨਦੇ ਹਾਂ, ਦੇ 9ਵੇਂ ਮਹੱਲੇ ‘ਚ ਸਲੋਕ ਦਰਜ ਹੈ-‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥’ ਸੋ ਸਿੱਖਾਂ ਲਈ ਇਹ ਸ਼ਬਦ ਗੁਰੂ ਹੈ ਤੇ ਸ਼ਬਦ ਇਸ ਬੁਕਲੈਟ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਕਿ ਇਤਿਹਾਸਕ ਹੈ।

ਇਹ ਮਾਣ ਵਾਲੀ ਗੱਲ ਹੈ ਕਿ ਇਸ ਭਾਸ਼ਣ ਵਿਚ ਮਾਣਯੋਗ ਰਾਸ਼ਟਰਪਤੀ ਵੱਲੋਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਭੈ ਕਾਹੁ ਕਉ ਦੇਤ ਨਹੀ ਨਹਿ ਭੈ ਮਾਨਤ ਆਨ, ਦਾ ਜ਼ਿਕਰ ਕਰਦਿਆਂ 2 ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਗਿਆ ਹੈ। ਇਹ ਸਪੱਸ਼ਟ ਕਰਦਾ ਹੈ ਕਿ ਸਰਕਾਰ ਕਿਵੇਂ ਗੁਰੂ ਸਾਹਿਬਾਨ ਤੋਂ ਪ੍ਰੇਰਣਾ ਲੈ ਕੇ ਗੁਰੂ ਸਾਹਿਬਾਨ ਦੇ ਸਿਧਾਂਤ ਮੁਤਾਬਕ ਕੰਮ ਕਰ ਰਹੀ ਹੈ। ਇਹੀ ਸ਼ਬਦ ਪ੍ਰਧਾਨ ਮੰਤਰੀ ਜੀ ਵੀ ਵਾਰ-ਵਾਰ ਦੁਹਰਾਉਂਦੇ ਹਨ। ਇਹ ਸਿਰਫ spiritual ਸੰਦੇਸ਼ ਨਹੀਂ ਹੈ ਸਗੋਂ ਇਹ ਅੱਜ ਦੇ ਭਾਰਤ ਦੀ ਨੈਸ਼ਨਲ ਸਕਿਓਰਿਟੀ ਦਾ ਡਾਕਟਰੀਨ ਹੈ। ਨਾ ਹੀ ਕਿਸੇ ਨੂੰ ਡਰਾਉਣਾ ਹੈ ਤੇ ਨਾ ਹੀ ਕਿਸੇ ਤੋਂ ਡਰਨਾ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਡੇਰਾ ਬੱਲਾਂ ‘ਚ ਬਣੇਗਾ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਧਿਐਨ ਕੇਂਦਰ

ਇਹ ਦਸਤਾਵੇਜ਼ ਰਾਸ਼ਟਰ-ਨਿਰਮਾਣ ਵਿੱਚ ਸ਼ਾਸਨ ਵਿੱਚ ਸਪੱਸ਼ਟਤਾ ਅਤੇ ਦ੍ਰਿੜਤਾ ਦਾ ਸੁਮੇਲ ਹੈ। ਇਹ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਇਹ ਸਰਕਾਰ ਤੁਰੰਤ ਫ਼ੈਸਲੇ ਲੈਣ ਦੀ ਨੀਤੀ ਵਿੱਚ ਵਿਸ਼ਵਾਸ ਕਰਦੀ ਹੈ, ਬਦਲਦੇ ਸਮੇਂ ਅਤੇ ਸਿਸਟਮ ਦੇ ਨਾਲ ਆਪਣੇ ਆਪ ਨੂੰ ਅੱਪਗ੍ਰੇਡ ਕਰਦੇ ਰਹਿਣਾ ਸਰਕਾਰ ਦਾ ਸੁਭਾਅ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਦਾ ਜ਼ਿਕਰ 20 ਵਾਰ, ਗ਼ਰੀਬਾਂ ਦਾ 10 ਵਾਰ, ਮਹਿਲਾ ਸਸ਼ਕਤੀਕਰਨ ਦਾ 18 ਵਾਰ, ਯੂਥ ਪਾਵਰ ਦਾ 20 ਵਾਰ ਜ਼ਿਕਰ ਕੀਤਾ, ਜੋ ਕਿ ਇਹ ਦਰਸਾਉਂਦਾ ਹੈ ਕਿ ‘ਸਬਕਾ ਸਾਥ ਸਬਕਾ ਵਿਕਾਸ’ ਮਹਿਜ਼ ਇੱਕ ਸਲੋਗਨ ਨਹੀਂ, ਬਲਕਿ ਸਰਕਾਰ ਦੀ ਭਾਰਤ ਦੇ ਲੋਕਾਂ ਪ੍ਰਤੀ ਵਚਨਬੱਧਤਾ ਹੈ। ਜਦੋਂ ਨੌਕਰੀਆਂ ਦਾ ਜ਼ਿਕਰ 11 ਅਤੇ ਵਿਕਾਸ ਦਾ ਜ਼ਿਕਰ 23 ਵਾਰੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਵਿਕਾਸ ਅਤੇ ਨਵੇਂ ਮੌਕਿਆਂ ਨੂੰ ਲੈਕੇ ਕਿੰਨੀ ਗੰਭੀਰ ਹੈ।”

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਰਾਸ਼ਟਰਪਤੀ ਦਾ ਭਾਸ਼ਣ ‘ਵਿਕਸਿਤ ਭਾਰਤ’ ਦਾ ‘Strategic Blueprint’ ਹੈ’ : MP ਸਤਨਾਮ ਸਿੰਘ ਸੰਧੂ appeared first on Daily Post Punjabi.

MP ਸਤਨਾਮ ਸਿੰਘ ਸੰਧੂ ਨੇ ਵਿਸ਼ਵ ਵਿਰਾਸਤ ਦਿਵਸ ਮੌਕੇ ਵਿਸ਼ੇਸ਼ ਲੇਖ ਲਿਖ ਕੇ ਦਿੱਤਾ ਸੰਦੇਸ਼
ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਤੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਵਿਸ਼ੇਸ਼ ਲੇਖ ਲਿਖ ਕੇ ਖਾਸ ਸੰਦੇਸ਼ ਦਿੱਤਾ। ਸਤਨਾਮ ਸਿੰਘ ਸੰਧੂ ਨੇ ਲਿਖਿਆ ਕਿ ਹਰ ਸਮਾਜ ਦੀਆਂ ਨਰੋਈਆਂ ਕਦਰਾਂ-ਕੀਮਤਾਂ ਤੇ ਇਤਿਹਾਸ ਵਿਰਾਸਤ ਬਣਦੇ ਹਨ। ਵਿਸ਼ਵ ਦੇ ਹਰ ਸਮਾਜ ਨੂੰ ਆਪਣੀ ਵਿਰਾਸਤ ’ਤੇ ਮਹਿਸੂਸ ਹੋਣ ਵਾਲਾ ਮਾਣ ਵਿਲੱਖਣ ਤੇ ਵਿਸ਼ੇਸ਼ ਹੁੰਦਾ ਹੈ। ਇਹ ਮਹਿਸੂਸ ਕੀਤੇ ਜਾਣ ਵਾਲਾ ਮਾਣ ਹੀ ਹੈ ਜੋ ਕਿਸੇ ਸਮਾਜ ਨੂੰ ਕੁਰੀਤੀਆਂ ਵੱਲ ਵਧਣ ਤੋਂ ਰੋਕ ਕੇ ਹੋਰ ਬਿਹਤਰ ਕਰਨ ਲਈ ਲਗਾਤਾਰ ਪ੍ਰੇਰਿਤ ਕਰਦਾ ਹੈ। ਇਸੇ ਸੰਦਰਭ ’ਚ ਅਸੀਂ ਬਹੁਤ ਹੀ ਖੁਸ਼ਨਸੀਬ ਹਾਂ ਕਿ ਭਾਰਤ ਕੋਲ ਅਮੀਰ ਵਿਰਾਸਤ ਦਾ ਸਰਮਾਇਆ ਹੈ।

ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ, ਵੈਦਿਕ ਕਾਲ ਤੋਂ ਲੈ ਕੇ ਅੱਜ ਦੇ ਜੀਵੰਤ ਸੱਭਿਆਚਾਰ ਤੱਕ, ਭਾਰਤ ਕੋਲ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਨੂੰ ਸਾਡੀਆਂ ਮਹਾਨ ਸੱਭਿਅਤਾਵਾਂ ਅਤੇ ਰਾਜੇ ਮਹਾਰਾਜਿਆਂ ਦੇ ਵੰਸ਼ਜਾਂ ਵੱਲੋਂ ਅਕਾਰ ਦਿੱਤਾ ਗਿਆ ਹੈ। ਭਾਰਤ ਕੋਲ ਅਜਿਹੇ ਅਣਗਿਣਤ ਇਤਿਹਾਸਕ ਮਹੱਤਵਪੂਰਨ ਪ੍ਰਾਚੀਨ ਸਥਾਨ ਤੇ ਸਮਾਰਕ ਹਨ, ਜੋ ਆਪਣੇ ਸਮੇਂ ਦੇ ਸਮਾਜ ਦੀਆਂ ਨਰੋਈਆਂ ਕਦਰਾਂ ਕੀਮਤਾਂ, ਕਲਾਤਮਕਤਾ ਤੇ ਭਾਵਨਾਵਾਂ ਨੂੰ ਦਰਸਾਉਂਦੇ ਹਨ। ਫਿਰ ਵੀ, ਅਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਸਾਡੀ ਵਿਰਾਸਤ ਦੀ ਸਾਂਭ ਸੰਭਾਲ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਉਪਰਾਲੇ ਨਹੀਂ ਕੀਤੇ ਗਏ। ਹਾਲਾਂਕਿ ਪਿਛਲੇ ਇੱਕ ਦਹਾਕੇ ਤੋਂ ਬਹੁਤ ਕੁੱਝ ਬਦਲ ਗਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸਮਝਿਆ ਅਤੇ ’’ਵਿਕਾਸ ਵੀ, ਵਿਰਾਸਤ ਵੀ’’ ਦੇ ਮੰਤਰ ਨਾਲ ਇਨ੍ਹਾਂ ਨੂੰ ਸੰਭਾਲਣ ਦੀ ਵੀ ਪਹਿਲ ਦਿੱਤੀ, ਜਿਸ ਨਾਲ ਜਿਥੇ ਭਾਰਤ ਦੇ ਅਮੀਰ ਵਿਰਸੇ ਦੀ ਸੰਭਾਲ ਨਾਲ ਇਤਿਹਾਸਕ ਪਛਾਣ ਵੱਧੀ ਹੈ ਉਥੇ ਹੀ ਇਸ ਦੀ ਤੇਜ਼ੀ ਨਾਲ ਆਰਥਿਕ ਤਰੱਕੀ ਵੀ ਹੋਈ ਹੈ। ਜਿਵੇਂ ਕਿ ਅਸੀਂ ਅੱਜ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਨੂੰ ਮਨਾ ਰਹੇ ਹਾਂ। ਭਾਰਤ ਨੇ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਦਿੱਤਾ ਹੈ ਕਿ ਅਸੀਂ ਕਿਸ ਤਰ੍ਹਾਂ ਵਿਕਾਸ ਤੇ ਵਿਰਾਸਤ ਦੀ ਸੰਭਾਲ ਨਾਲ ਚੱਲ ਸਕਦੇ ਹਾਂ ਤੇ ਦੇਸ਼ ਦੀ ਪਛਾਣ ਨੂੰ ਮੁੜ ਸੁਰਜੀਤ ਕਰਦੇ ਹੋਏ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।

ਭਾਰਤ ਦੀ ਤਰੱਕੀ ਤੇ ਵਿਰਾਸਤ ਦਾ ਸਭ ਤੋਂ ਵੱਡਾ ਪ੍ਰਤੀਕ ਅਯੁੱਧਿਆ ਰਾਮ ਮੰਦਿਰ

ਭਾਰਤ ਦੀ ਤਰੱਕੀ ਤੇ ਵਿਰਾਸਤ ਦਾ ਸਭ ਤੋਂ ਵੱਡਾ ਪ੍ਰਤੀਕ ਅਯੁੱਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਹੈ। ਇਹ ਖੁਬਸੂਰਤ ਮੰਦਿਰ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਕੀਕਤ ਬਣ ਗਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ ਚੰਦਰ ਜੀ ਦੇ ਜਨਮ ਅਸਥਾਨ ’ਤੇ ਬਣਾਉਣ ਦਾ ਸੰਕਲਪ ਲਿਆ ਤੇ ਅਣਥੱਕ ਉਪਰਾਲੇ ਕੀਤੇ, ਜਿਨ੍ਹਾਂ ਦੀਆਂ ਸਿੱਖਿਆਵਾਂ ਦਿਆ, ਨਿਆਂ ਤੇ ਕਰਤੱਵ ’ਤੇ ਅਧਾਰਿਤ ਹੈ ਜੋ ਭਾਰਤ ਦੇ ਲੋਕਾਚਾਰ ਨੂੰ ਅਕਾਰ ਦਿੰਦੀ ਹੈ। ਦੁਨੀਆ ਭਰ ’ਚ 1.2 ਬਿਲੀਅਨ ਹਿੰਦੂਆਂ ਲਈ ਪੂਜਾ ਸਥਾਨ ਤੋਂ ਕਿਤੇ ਜ਼ਿਆਦਾ, ਅਯੁੱਧਿਆ ਵਿਚ ਰਾਮ ਮੰਦਿਰ, ਭਾਰਤੀ ਸੱਭਿਆਚਾਰ ਦੀ ਆਤਮਾ ਦਾ ਉਤਸਵ ਹੈ, ਕਿਉਂਕਿ ਇਹ ਭਾਰਤੀ ਚਿੱਤਰਕਾਰੀ ਦੀ ਚਮਕ ਨੂੰ ਦਰਸਾਉਂਦਾ ਹੈ ਅਤੇ ਭਗਤੀ, ਧਾਰਮਿਕਤਾ ਤੇ ਦ੍ਰਿੜਤਾ ਦੀਆਂ ਕਦਰਾਂ-ਕੀਮਤਾਂ ਨੁੰ ਦਰਸਾਉਂਦਾ ਹੈ।

ਸੱਭਿਆਚਾਰ ਦੇ ਪੁਨਰ ਵਿਕਾਸ ਲਈ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦੇ ਹੋਏ ਰਾਮ ਮੰਦਿਰ ਭਗਤੀ, ਏਕਤਾ ਤੇ ਸੁਪਨੇ ਦੇ ਪੂਰਾ ਹੋਣ ਦਾ ਪ੍ਰਤੀਕ ਹੈ। ਇਹ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਤਭੇਦਾਂ ਦੇ ਬਾਵਜੂਦ ਅਸੀਂ ਆਪਣੇ ਸਾਂਝੇ ਇਤਿਹਾਸ ਤੇ ਅਮੀਰ ਵਿਰਸੇ ਦੀਆਂ ਜੜ੍ਹਾਂ ਨੂੰ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਾਂ ਤੇ ਸਾਰਿਆਂ ਨੂੰ ਭਾਰਤ ਦੀ ਸਾਂਝੀਵਾਲਤਾ ਦੀ ਪ੍ਰਤੀਕ ਵਿਰਾਸਤ ਦੇ ਜਸ਼ਨ ਨੂੰ ਮਨਾਉਣ ਲਈ ਸੱਦਾ ਦਿੰਦੇ ਹਾਂ।

ਦੁਨੀਆ ਭਰ ਦੇ ਭਾਰਤੀਆਂ ਨੂੰ ਜੋੜ ਕੇ ਰਾਮ ਮੰਦਿਰ ਪਰਿਵਰਤਨ ਦਾ ਪ੍ਰਤੀਕ ਬਣ ਗਿਆ ਹੈ। ਪਿਛਲੇ ਇੱਕ ਸਾਲ ਵਿਚ ਉੱਤਰ ਪ੍ਰਦੇਸ਼ ਵਿਚ ਆਉਣ ਵਾਲੇ ਤੀਰਥ ਯਾਤਰੀਆਂ ਵਿਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ ਤੇ 2024 ਵਿਚ ਆਯੁੱਧਿਆ ਵਿਚ 16 ਕਰੋੜ ਤੋਂ ਵੱਧ ਤੀਰਥ ਯਾਤਰੀ ਆਏ ਸਨ ਜਦੋਂਕਿ 2020 ਵਿਚ ਇਹ ਸੰਖਿਆ 20 ਲੱਖ ਦੇ ਕਰੀਬ ਸੀ। 3 ਲੱਖ ਤੀਰਥ ਯਾਤਰੀਆਂ ਦੇ ਆਉਣ ਨਾਲ, ਆਯੁੱਧਿਆ ਇੱਕ ਵਿਸ਼ਵ ਅਧਿਆਤਮਿਕ ਕੇਂਦਰ ਬਣ ਗਿਆ ਹੈ। ਤੀਰਥ ਯਾਤਰੀਆਂ ਦੀ ਤਦਾਦ ਨੂੰ ਵੇਖਦੇ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ 10 ਬਿਲੀਅਨ ਡਾਲਰ ਤੋਂ ਜ਼ਿਆਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਵਿਚ ਇੱਕ ਨਵਾਂ ਹਵਾਈ ਅੱਡਾ ਤੇ ਰੇਲਵੇ ਸਟੇਸ਼ਨ ਦੇ ਨਵੀਂਨੀਕਰਨ ਤੋਂ ਲੈ ਕੇ ਵਧੀਆ ਸੜਕਾਂ ਤੇ ਇੱਕ ਆਧੁਨਿਕ ਟਾਊਨਸ਼ਿਪ ਸ਼ਾਮਲ ਹੈ।ਜੋ ਇਹ ਨਿਸ਼ਚਿਤ ਕਰਦਾ ਹੈ ਕਿ ਆਯੱੁਧਿਆ ਤੀਰਥ ਯਾਤਰੀਆਂ ਦੇ ਸਵਾਗਤ ਲਈ ਤਿਆਰ ਹੈ।

ਕੇਂਦਰ ਸਰਕਾਰ ਨੇ ਵਿਰਾਸਤੀ ਇਮਾਰਤਾਂ ਦਾ ਪੁਨਰ ਵਿਕਾਸ ਕਰ ਕੇ ਬਦਲੀ ਨੁਹਾਰ

ਕੇਂਦਰ ਸਰਕਾਰ ਨੇ ਲੋਕਾਂ ਦੀਆਂ ਦਹਾਕਿਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ਦੀਆਂ ਵਿਰਾਸਤੀ ਇਮਾਰਤਾਂ ਦੇ ਪੁਨਰ ਵਿਕਾਸ ਤੇ ਸਾਂਭ ਸੰਭਾਲ ਲਈ ਨਿਰੰਤਰ ਧਿਆਨ ਦਿੱਤਾ ਹੈ। ਕਾਸ਼ੀ ਵਿਸ਼ਵਨਾਥ ਕੋਰੀਡੋਰ ਅਤੇ ਵਾਰਾਣਸੀ ਵਿਚ ਵੱਖ-ਵੱਖ ਪਰਿਯੋਜਨਾਵਾਂ ਨੇ ਸ਼ਹਿਰ ਦੀਆਂ ਗੱਲੀਆਂ, ਘਾਟਾਂ ਤੇ ਮੰਦਿਰਾਂ ਨੂੰ ਬਦਲ ਦਿੱਤਾ ਹੈ। ਅਸਲ ਵਿਚ ਇਹ 1777 ਵਿਚ ਅਹਿਲਆਭਾਈ ਹੋਲਕਰ ਤੋਂ ਬਾਅਦ ਤੋਂ ਕਾਸ਼ੀ ਵਿਚ ਲਗਪਗ 250 ਸਾਲਾਂ ਬਾਅਦ ਇਹ ਪਹਿਲੀ ਪਰਿਵਰਤਨਕਾਰੀ ਪਰਿਯੋਜਨਾ ਹੈ।

900 ਕਿਲੋਮੀਟਰ ਦੀ ਚਾਰ ਧਾਮ ਸੜਕ ਪਰਿਯੋਜਨਾ ਨੂੰ ਜੋ ਕੇਦਾਰਨਾਥ, ਬਦਰੀਨਾਥ ਯਮੂਨੋਤਰੀ ਅਤੇ ਗੰਗੋਤਰੀ ਦੇ ਚਾਰ ਪਵਿੱਤਰ ਧਾਮਾਂ ਲਈ ਜਾਣ ਵਾਲੇ ਯਾਤਰੀਆਂ ਵਾਸਤੇ ਬਿਨ੍ਹਾਂ ਕਿਸੇ ਮੌਸਮੀ ਝੰਜਟ ਤੋਂ ਜਾਣ ਲਈ ਸੜਕੀ ਸੰਪਰਕ ਪ੍ਰਦਾਨ ਕਰੇਗੀ। ਸੋਮਨਾਥ ਮੰਦਿਰ ਦੇ ਪੁਨਰ ਨਿਰਮਾਣ ਪਰਿਯੋਜਨਾ, ਉਜੈਨ ਮਹਾਕਾਲ ਕੋਰੀਡੋਰ ਤੇ ਗੁਹਾਟੀ ਵਿਚ ਕਾਮਾਖਿਆ ਕੋਰੀਡੋਰ 14,234 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਸੰਭਾਲਣ, ਬਹਾਲੀ ਤੇ ਵਿਕਾਸ ਪਰਿਯੋਜਨਾਵਾਂ ਦੇ ਮਾਧਿਅਮ ਨਾਲ ਸਾਡੀ ਅਧਿਆਤਮਿਕ ਵਿਰਾਸਤ ਦੇ ਪੁਨਰ ਵਿਕਾਸ ਦੀਆਂ ਹੋਰ ਉਦਾਹਰਣਾਂ ਹਨ।

ਘੱਟ ਗਿਣਤੀਆਂ ਦੀ ਵਿਰਾਸਤ ਦੀ ਕੀਤੀ ਸਾਂਭ ਸੰਭਾਲ

ਅਨੇਕਤਾ ਵਿਚ ਏਕਤਾ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ, ਕਿਉਂਕਿ ਇਹ ਰਾਸ਼ਟਰ ਦੀ ਗਹਿਰਾਈ ਤੇ ਜੀਵੰਤ ਨਾਲ ਜੋੜਦੀ ਹੈ। ਇਸ ਵਿਚ ਕੋਈ ਵੀ ਹੈਰਾਨੀ ਨਹੀਂ ਹੋਵੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਵਿਚ ਭਾਰਤ ਦੇ ਘੱਟ ਗਿਣਤੀ ਭਾਈਚਾਰੇ ਦੇ ਖੁਸ਼ਹਾਲ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਆਪਣੀ ਵਚਨਬੱਧਤਾ ਦਾ ਪ੍ਰਮਾਣ ਦਿੱਤਾ ਹੈ।

ਕੇਂਦਰੀ ਸੈਰ ਸਪਾਟਾ ਮੰਤਰਾਲੇ ਦੀ ’’ਤੀਰਥਯਾਤਰਾ ਪੁਨਰੂਧਾਰ ਤੇ ਅਧਿਆਤਮਿਕ, ਵਿਰਾਸਤ ਸਰਵਧਨ ਅਭਿਆਨ’’ (ਪ੍ਰਸਾਦ) ਯੋਜਨਾ ਦੇ ਤਹਿਤ 1631.93 ਕਰੋੜ ਰੁਪਏ ਦੀ ਰਾਸ਼ੀ ਨਾਲ ਮਨਜ਼ੂਰ 46 ਪਰਿਯੋਜਨਾਵਾਂ ਵਿਚ ਚਮਕੌਰ ਸਾਹਿਬ ਗੁਰਦੁਆਰਾ, ਨਾਡਾ ਸਾਹਿਬ ਗੁਰਦੁਆਰਾ, ਪਟਨਾ ਸਾਹਿਬ, ਹਜਰਤਬਲ ਤੀਰਥ ਅਤੇ ਅਜਮੇਰ ਸ਼ਰੀਫ਼ ਦਰਗਾਹ ਸਮੇਤ ਕਈ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨ ਸ਼ਾਮਲ ਹਨ।

ਰਾਸ਼ਟਰੀ ਵਿਕਾਸ ਸ਼ਹਿਰ ਵਿਕਾਸ ਤੇ ਸੰਵਰਧਨ ਯੋਜਨਾ (ਹਰਿਦਯ) ਯੋਜਨਾ ਦੇ ਤਹਿਤ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸਾਂਭ ਸੰਭਾਲ ਤੇ ਮੁੜ ਸੁਰਜੀਤ ਕਰਨ ਲਈ ਕੇਂਦਰ ਸਰਕਾਰ ਵੱਲੋਂ 12 ਸ਼ਹਿਰਾਂ ਲਈ ਫੰਡ ਰਾਖਵਾਂ ਰੱਖਿਆ ਹੈ। ਇਨ੍ਹਾਂ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਵਿਰਾਸਤੀ ਸਥਾਨ ਸ਼ਾਮਲ ਹਨ, ਜਿਨ੍ਹਾਂ ਵਿਚ ਅਜਮੇਰ ਸ਼ਰੀਫ਼ ਦਰਗਾਹ, ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਰਤਸਰ ਤੇ ਬਿਹਾਰ ਵਿਚ ਬੌਧ ਗਿਆ ਸ਼ਾਮਿਲ ਹਨ। ਕੇਂਦਰ ਸਰਕਾਰ ਨੇ ਵਿਰਾਸਤੀ ਸ਼ਹਿਰ ਅੰਮਿ੍ਰਤਸਰ ਲਈ ਵਿਕਾਸ ਤੇ ਸਾਂਭ ਸੰਭਾਲ ਲਈ ਹਰਿਦਯ ਯੋਜਨਾ ਦੇ ਤਹਿਤ 69.31 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਤੇ ਪ੍ਰਸਾਦ ਯੋਜਨਾ ਦੇ ਤਹਿਤ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਰੋਪੜ ’ਚ ਚਮਕੌਰ ਸਾਹਿਬ, ਪੰਚਕੂਲਾ ਵਿਚ ਨਾਡਾ ਸਾਹਿਬ ਗੁਰਦੁਆਰਾ ਲਈ ਫੰਡ ਜਾਰੀ ਕੀਤਾ ਹੈ।

ਗੁੁਜਰਾਤ ਵਿਚ ਗੁਰਦੁਆਰਾ ਲਖਪਤ ਸਾਹਿਬ, ਜਿਥੇ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਦੇ ਦੌਰਾਨ ਕੁੱਝ ਦਿਨਾਂ ਲਈ ਰੁੱਕੇ ਸਨ, ਜਿਸ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਵੀ ਪਹਿਲ ਕੀਤੀ ਗਈ ਤੇ ਇਸ ਨੂੰ ਯੂਨੈਸਕੋ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ।ਲੰਘੇ ਦਿਨਾਂ ਤੋਂ ਕੇਂਦਰ ਸਰਕਾਰ ਨੇ ਬੇਸੀਲਿਕਾ ਆਫ਼ ਬਾਮ ਜੀਸਸ ਵਰਗੀਆਂ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਤੇ ਸੰਭਾਲ ਲਈ ਪਹਿਲਕਦਮੀਆਂ ਕੀਤੀਆਂ ਹਨ, ਜੋ ਯੂਨੈਸਕੋ ਦਾ ਵਿਸ਼ਵ ਧਰੋਹਰ ਸਥਾਨ ਹੈ ਅਤੇ ਬੌਧਗਿਆ ਨੂੰ ਬੌਧ ਤੀਰਥ ਯਾਤਰੀਆਂ ਲਈ ਇੱਕ ਅੰਤਰਰਾਸ਼ਟਰੀ ਮਾਣਮੱਤੇ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਹੈ। ਬੌਧਗਿਆ ਤੋਂ ਲੁੰਬਿਨੀ ਤਕ ਇੱਕ ਬੌਧ ਸਰਕਟ ਦਾ ਨਿਰਮਾਣ ਵੀ ਕੀਤਾ ਗਿਆ ਹੈ।ਇਸ ਦੇ ਨਾਲ ਹੀ, ਬੌਧ ਸਿੱਖਿਆ ਲਈ ਇੱਕ ਪ੍ਰਮੁੱਖ ਕੇਂਦਰ ਨਾਲੰਦਾ ਯੂਨੀਵਰਸਿਟੀ ਨੂੰ ਮੁੜ ਤੋਂ ਖੋਲਿਆ ਗਿਆ ਹੈ। ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਵਿਚ 12 ਜੈਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੇ ਸਰਕਟ ਦਾ ਵਿਕਾਸ ਤੀਰਥ ਯਾਤਰੀਆਂ ਲਈ ਸੁਰੱਖਿਆ ਤੇ ਸੁਖਾਲੇ ਤਰੀਕੇ ਨਾਲ ਯਾਤਰਾ ’ਤੇ ਜਾਣ ਲਈ ਨਿਸ਼ਚਿਤ ਕਰਦਾ ਹੈ।

ਪ੍ਰਾਚੀਨ ਧਰੋਹਰਾਂ ਦੀ ਭਾਰਤ ’ਚ ਵਾਪਸੀ

ਪਿਛਲੇ 10 ਸਾਲਾਂ ਵਿਚ ਪ੍ਰਾਚੀਨ ਧਰੋਹਰਾਂ ਦੀ ਦੇਸ਼ ਵਾਪਸੀ ਦੇ ਮਾਧਿਅਮ ਰਾਹੀਂ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਵੀ ਮਹੱਤਵਪੂਰਨ ਉਤਸ਼ਾਹ ਮਿਲਿਆ ਹੈ। 1970 ’ਚ ਅੰਤਰਰਾਸ਼ਟਰੀ ਕਨਵੈਨਸ਼ਨ ਆਉਣ ਦੇ ਬਾਵਜੂਦ, 1955 ਤੋਂ 2014 ਦੇ ਵਿਚਕਾਰ ਸਿਰਫ 13 ਅਜਿਹੀਆਂ ਪ੍ਰਾਚੀਨ ਧਰੋਹਰਾਂ ਭਾਰਤ ਨੂੰ ਵਾਪਸ ਮਿਲੀਆਂ ਸਨ। ਪਰੰਤੂ ਵਰਤਮਾਨ ਸਮੇਂ ਵਿਚ ਕੇਂਦਰ ਸਰਕਾਰ ਵੱਲੋਂ ਭਾਰਤੀ ਵਿਰਾਸਤ ’ਤੇ ਮਾਣ ਹੋਣ ਦੇ ਸੰਕਲਪ ਦੇ ਕਾਰਨ 2014 ਤੋਂ ਲੈ ਕੇ ਹੁਣ ਤਕ ਲਗਪਗ 11 ਸਾਲਾਂ ਦੇ ਕਾਰਜ਼ਕਾਲ ’ਚ 642 ਤੋਂ ਵੱਧ ਪ੍ਰਾਚੀਨ ਧਰੋਹਰਾਂ ਭਾਰਤ ਵਾਪਸ ਲਿਆਉਂਦੀਆਂ ਗਈਆਂ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਧਰੋਹਰਾਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹਨ। ਇਨ੍ਹਾਂ ਧਰੋਹਰਾਂ ਦੀ ਦੇਸ਼ ਵਿਚ ਹੋਈ ਵਾਪਸੀ ਭਾਰਤੀ ਸਭਿਆਚਾਰਕ ਧਰੋਹਰਾਂ ਦੀ ਸੁਰੱਖਿਆ ਤੇ ਪ੍ਰਾਪਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ, ਵਰਤਮਾਨ ਸਮੇਂ ਵਿਚ ਵੱਖ-ਵੱਖ ਦੇਸ਼ਾਂ ਦੇ ਨਾਲ 72 ਅਜਿਹੀਆਂ ਪ੍ਰਾਚੀਨ ਧਰੋਹਰਾਂ ਨੂੰ ਭਾਰਤ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਵਿਚ ਆਸਟ੍ਰੀਆ, ਬੈਲਜੀਅਮ, ਫਰਾਂਸ, ਇੱਟਲੀ, ਨੀਦਰਲੈਂਡ ਤੇ ਸਿੰਗਾਪੁਰ ਸ਼ਾਮਲ ਹਨ। ਅਨੇਕਾਂ ਹੀ ਵਿਦੇਸ਼ੀ ਯਾਤਰਾਵਾਂ ਦੇ ਦੌਰਾਨ ਸਾਡੇ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਨੇਤਾਵਾਂ ਤੇ ਬਹੁ ਪੱਖੀ ਸੰਸਥਾਵਾਂ ਦੇ ਨਾਲ ਇਸ ਸਬੰਧੀ ਚਰਚਾ ਕੀਤੀ ਗਈ ਹੈ ਅਤੇ ਅੱਜ ਵੱਡੀ ਗਿਣਤੀ ਵਿਚ ਦੇਸ਼ ਚੋਰੀ ਕੀਤੀਆਂ ਗਈਆਂ ਮੂਰਤੀਆਂ ਤੇ ਪ੍ਰਾਚੀਨ ਧਰੋਹਰਾਂ ਨੂੰ ਭੇਜਣ ਲਈ ਭਾਰਤ ਨਾਲ ਸੰਪਰਕ ਕਰ ਰਹੇ ਹਨ।

ਭਾਰਤੀ ਵਿਰਾਸਤ ਬਾਰੇ ਜਾਗਰੂਕ ਕਰਨ ਲਈ ਕੇਂਦਰ ਸਰਕਾਰ ਕਰ ਰਹੀ ਉਪਰਾਲੇ

ਪਿਛਲੇ ਇੱਕ ਦਹਾਕੇ ਵਿਚ ਕੇਂਦਰ ਸਰਕਾਰ ਨੇ ਦੁਨੀਆ ਭਰ ’ਚ ਭਾਰਤੀ ਵਿਰਾਸਤ ਬਾਰੇ ਜਾਗਰੂਕ ਕਰਨ ਲਈ ਅਣਥੱਕ ਉਪਰਾਲੇ ਕੀਤੇ ਹਨ,। ਇਸ ਵਿਚ ਕੋਈ ਵੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਿਛਲੇ ਇੱਕ ਦਹਾਕੇ ਵਿਚ 13 ਵਿਸ਼ਵ ਧਰੋਹਰ ਸੰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ 35 ਸੱਭਿਆਚਾਰਕ ਸ਼੍ਰੇਣੀਆਂ ਵਿਚ 7 ਕੁਦਰਤੀ ਤੇ ਇੱਕ ਮਿਸ਼ਰਿਤ ਸ਼੍ਰੇਣੀਆਂ ਸ਼ਾਮਲ ਹਨ। ਇਸੇ ਪ੍ਰਕਾਰ, ਯੂਨੈਸਕੋ ਦੀ ਵਿਸ਼ਵ ਧਰੋਹਰ ਸਥਾਨਾਂ ਦੀ ਸੰਖਿਆ ਵਿਚ ਭਾਰਤ ਦੀਆਂ ਪ੍ਰਾਚੀਨ ਸੰਪਤੀਆਂ 43 ਹੋ ਗਈਆਂ ਹਨ। ਹੁਣ ਭਾਰਤ ਦੁਨੀਆ ਭਰ ਵਿਚ 6ਵੇਂ ਸਥਾਨ ’ਤੇ ਹੈ ਤੇ ਏਸ਼ੀਆ ਮਹਾਂਦੀਪ ਦੇ ਖੇਤਰ ਵਿਚ ਪ੍ਰਾਚੀਨ ਧਰੋਹਰਾਂ ਦੀਆਂ ਸੰਪਤੀਆਂ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਹੈ। ਇਸ ਤੋਂ ਵੀ ਜ਼ਿਆਦਾ, ਭਾਰਤ ਦੀ ਸੰਭਾਵਿਤ ਸੂਚੀ 2014 ਤੋਂ 15 ਸਥਾਨਾਂ ਤੋਂ ਵੱਧ ਕੇ 2024 ਵਿਚ 62 ਹੋ ਗਈਆਂ ਹਨ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਵਿਸ਼ਵ ਪੱਧਰੀ ਮਾਨਤਾ ਤੇ ਵੱਡੀ ਗਿਣਤੀ ਵਿਚ ਵਿਦੇਸ਼ੀ ਸੈਲਾਨੀਆਂ ਦੇ ਆਕਰਸ਼ਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ।

ਵਿਸ਼ਵ ਵਿਰਾਸਤ ਦੀ ਰੱਖਿਆ ਨੂੰ ਭਾਰਤ ਸਮਝਦਾ ਹੈ ਆਪਣੀ ਜ਼ਿੰਮੇਵਾਰੀ

ਭਾਰਤ ਹੁਣ ਵਿਸ਼ਵ ਵਿਰਾਸਤ ਦੀ ਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਅਤੇ ਭਾਰਤੀ ਵਿਰਾਸਤ ਦੇ ਨਾਲ-ਨਾਲ ਦੁਨੀਆ ਦੇ ਦੱਖਣੀ ਦੇਸ਼ਾਂ ਦੀ ਵਿਰਾਸਤ ਦੀ ਸੰਭਾਲ ਲਈ ਸਹਿਯੋਗ ਦੇ ਰਿਹਾ ਹੈ। ਭਾਰਤ ਕਈ ਵਿਰਾਸਤਾਂ ਦੀ ਰੱਖਿਆ ਲਈ ਸਹਿਯੋਗ ਵੀ ਦੇ ਰਿਹਾ ਹੈ, ਜਿਵੇਂ ਕਿ ਕੰਬੋਡੀਆ ਵਿਚ ਅੰਗਰੋਟ ਵਾਟ, ਵਿਅਤਨਾਮ ਵਿਚ ਚਾਮ ਮੰਦਿਰ ਤੇ ਮਿਆਂਮਾਰ ਵਿਚ ਬਾਗਾਨ ਦੇ ਸਤੂਪ ਹਨ। ਭਾਰਤ ਨੇ ਪਹਿਲੀ ਵਾਰ 2024 ਨਵੀਂ ਦਿੱਲੀ ਵਿਚ 46ਵੀਂ ਵਿਰਾਸਤੀ ਸਮਿਤੀ ਦੀ ਮੇਜ਼ਬਾਨੀ ਕੀਤੀ ਤੇ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ ਨੂੰ 1 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ।ਇਸ ਯੋਗਦਾਨ ਦਾ ਪ੍ਰਯੋਗ ਨਿਰਮਾਣ, ਤਕਨੀਕੀ ਸਹਾਇਤਾ ਤੇ ਵਿਸ਼ਵ ਵਿਰਾਸਤੀ ਸਥਾਨਾਂ ਦੀ ਸਾਂਭ ਸੰਭਾਲ ਲਈ ਕੀਤਾ ਜਾਵੇਗਾ, ਜਿਸ ਨਾਲ ਵਿਸ਼ੇਸ਼ ਤੌਰ ’ਤੇ ਲਾਭ ਸੰਸਾਰ ਦੇ ਦੱਖਣੀ ਦੇਸ਼ਾਂ ਨੂੰ ਹੋਵੇਗਾ। ਭਾਰਤ ਅੱਜ ਨਾ ਕੇਵਲ ਅਧੁਨਿਕ ਵਿਕਾਸ ਦੇ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਦੀ ਸੰਭਾਲ ਵੀ ਕਰ ਰਿਹਾ ਹੈ। ਇਸ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’’ਵਿਕਾਸ ਵੀ, ਵਿਰਾਸਤ ਵੀ’’ ਦੇ ਮੰਤਰ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਅਗੁਵਾਈ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post MP ਸਤਨਾਮ ਸਿੰਘ ਸੰਧੂ ਨੇ ਵਿਸ਼ਵ ਵਿਰਾਸਤ ਦਿਵਸ ਮੌਕੇ ਵਿਸ਼ੇਸ਼ ਲੇਖ ਲਿਖ ਕੇ ਦਿੱਤਾ ਸੰਦੇਸ਼ appeared first on Daily Post Punjabi.

NIRF Ranking: PM ਮੋਦੀ ਦੇ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਸੁਪਨੇ ਨੂੰ ਕੀਤਾ ਸਾਕਾਰ – ਸਾਂਸਦ ਸਤਨਾਮ ਸਿੰਘ ਸੰਧੂ
ਰੈਂਕਿੰਗ ਅਤੇ ਪ੍ਰਮਾਣਨ ਉੱਚ ਸਿੱਖਿਆ ਸੰਸਥਾਵਾਦੁਆਰਾ ਪ੍ਰਦਾਨ ਕੀਤੇ ਸਿੱਖਿਆ ਪ੍ਰੋਗਰਾਮਾਂ ਦੀ ਗੁਣਵੱਤਾ ਦਾ ਮੂਲਾਂਕਣ ਕਰਨ ਲਈ ਮਹੱਤਵਪੂਰਣ ਹਨ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਇਹ ਜਾਣਨ ਦਾ ਅਧਿਕਾਰ ਹੈ ਕਿ ਕਿਸੇ ਵੀ ਅਕਾਦਮਿਕ ਸੰਸਥਾ ਦੀ ਗੁਣਵੱਤਾ, ਕਾਰਗੁਜ਼ਾਰੀ ਅਤੇ ਤਾਕਤਾਂ ਕਿਹੜੀਆਂ ਹਨ, ਤਾਂ ਜੋ ਉਹ ਆਪਣੇ ਕਰੀਅਰ ਨੂੰ ਚੁਣਨ ਸਮੇਂ ਸਭ ਤੋਂ ਮਹੱਤਵਪੂਰਣ ਫੈਸਲਾ ਕਰ ਸਕਣ। ਇਸ ਮਕਸਦ ਲਈ, ਇੱਕ ਐਸਾ ਰੈਂਕਿੰਗ ਪ੍ਰਣਾਲੀ ਲੋੜੀਂਦੀ ਹੈ ਜੋ ਸਿੱਖਿਆ, ਅਧਿਆਪਨ, ਸਿੱਖਣ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਸੁਵਿਧਾਵਾਂ ਦੇ ਸਾਰੇ ਪੱਖਾਂ ਨੂੰ ਸਕਣ। ਪਰ 2014 ਤੱਕ, ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਕਾਰਗੁਜ਼ਾਰੀ ਅਤੇ ਰੈਂਕਿੰਗ ਲਈ ਕੋਈ ਭਰੋਸੇਯੋਗ, ਪਾਰਦਰਸ਼ੀ ਅਤੇ ਪ੍ਰਮਾਣਿਕ ਕੌਮੀ ਢਾਂਚਾ ਨਹੀਂ ਸੀ। ਇਹਨਾਂ ਜਰੂਰਤਾਂ ਨੂੰ ਪੂਰਾ ਕਰਨ ਅਤੇ ਸਿੱਖਿਆ ਸੰਬੰਧੀ ਇੱਛਾਵਾਂ ਨੂੰ ਭਾਰਤੀ ਪ੍ਰਸੰਗ ਵਿੱਚ ਸਮਝਾਉਣ ਲਈ, ਸ਼੍ਰੀ ਨਰਿੰਦਰ ਮੋਦੀ ਸਰਕਾਰ ਨੇ ਅਕਤੂਬਰ 2014 ਵਿੱਚ ਕੌਮੀ ਸੰਸਥਾਤਮਿਕ ਰੈਂਕਿੰਗ ਢਾਂਚੇ (ਐਨ.ਆਈ.ਆਰ.ਐੱਫ ਰੈਂਕਿੰਗ) ਨੂੰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ 2015 ਵਿੱਚ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਤਾਂ ਜੋ ਉੱਚ ਸਿੱਖਿਆ ਸੰਸਥਾਵਾਂ ਲਈ ਬਹੁਤ ਲੋੜੀਂਦੇ ਭਾਰਤ ਰੈਂਕਿੰਗ ਦਾ ਰਾਹ ਪੱਧਰਾ ਕੀਤਾ ਜਾਵੇ।

ਪਿਛਲੇ ਨੌ ਸਾਲਾਂ ਵਿੱਚ 2016 ਤੋਂ ਲੈ ਕੇ NIRF ਰੈਂਕਿੰਗ ਨੇ ਦੇਸ਼ ਦਾ ਸਭ ਤੋਂ ਪ੍ਰਮਾਣਿਕ ਰੈਂਕਿੰਗ ਸਿਸਟਮ ਪੇਸ਼ ਕੀਤਾ ਹੈ ਕਿਉਂਕਿ ਇਸ ਨੇ ਪੰਜ ਮੁੱਖ ਸਿਰਲੇਖਾਂ ਵਿੱਚ 22 ਪੈਰਾਮੀਟਰਾਂ ਦੀ ਪਰਿਭਾਸ਼ਾ ਕੀਤੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵਿਸ਼ਵ ਪੱਧਰ ‘ਤੇ ਵਰਤੇ ਜਾਂਦੇ ਹਨ ਜਿਵੇਂ ਕਿ ਅਧਿਆਪਨ, ਸਿੱਖਣ ਅਤੇ ਗੁਣਵੱਤਾ ਅਤੇ ਸ਼੍ਰੇਸ਼ਠਤਾ ਨੂੰ ਖੋਜ ਵਿੱਚ ਸ਼੍ਰੇਸ਼ਠਤਾ ਹਾਸਿਲ ਕਰਦੇ ਹੋਏ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਦਰਜਾ ਦਿੰਦੇ ਹੋਏ ਅਤੇ ਇਨ੍ਹਾਂ ਪੈਰਾਮੀਟਰਾਂ ‘ਤੇ ਉਨ੍ਹਾਂ ਦੇ ਕੁੱਲ ਸਕੋਰ ਦੇ ਆਧਾਰ ‘ਤੇ ਉਨ੍ਹਾਂ ਦੀ ਰੈਂਕਿੰਗ ਪ੍ਰਦਾਨ ਕਰਦੇ ਹਨ। ਇਹ ਭਾਰਤੀ ਹਾਲਾਤਾਂ ਨਾਲ ਸਬੰਧਤ ਮੁਲਕ-ਵਿਸ਼ੇਸ਼ ਪੈਰਾਮੀਟਰਾਂ ਨੂੰ ਵੀ ਸ਼ਾਮਲ ਕਰਦਾ ਹੈ, ਜਿਵੇਂ ਕਿ ਖੇਤਰੀ ਅਤੇ ਅੰਤਰਰਾਸ਼ਟਰੀ ਵਿਭਿੰਨਤਾ, ਪਹੁੰਚ, ਲਿੰਗ ਸਮਾਨਤਾ ਅਤੇ ਸਮਾਜ ਦੇ ਫੈਲੇ ਵਿਭਿੰਨ ਸੰਗਠਨਾਵਾਂ ਨੂੰ ਸ਼ਾਮਲ ਕਰਨਾ।

NIRF ਰੈਂਕਿੰਗ 2024 ਰੈਂਕਿੰਗ

ਐਨ.ਆਈ.ਆਰ.ਐੱਫ ਰੈਂਕਿੰਗ 2024 ਰੈਂਕਿੰਗ, ਜੋ ਕਿ 12 ਅਗਸਤ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ, ਦੇਸ਼ ਵਿੱਚ ਅਕਾਦਮਿਕ ਸੰਸਥਾਵਾਂ ਦੀ ਗੁਣਵੱਤਾ, ਕਾਰਗੁਜ਼ਾਰੀ ਅਤੇ ਤਾਕਤਾਂ ਦਾ ਪ੍ਰਤੀਬਿੰਬ ਹੈ। ਇਸ ਸਾਲ ਰੈਂਕਿੰਗ ਅਭਿਆਸ ਵਿੱਚ ਸੰਸਥਾਵਾਂ ਦੀ ਭਾਗੀਦਾਰੀ ਵਿੱਚ ਨਜ਼ਰ ਆਉਣ ਵਾਲਾ ਵਾਧਾ ਇਹ ਦਰਸਾਉਂਦਾ ਹੈ ਕਿ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿਚਕਾਰ ਇਸ ਨੂੰ ਇੱਕ ਨਿਰਪੱਖ ਅਤੇ ਪਾਰਦਰਸ਼ੀ ਰੈਂਕਿੰਗ ਅਭਿਆਸ ਵਜੋਂ ਸਵੀਕਾਰਿਆ ਗਿਆ ਹੈ। ਵੱਖ-ਵੱਖ ਸ਼੍ਰੇਣੀਆਂ ਵਿੱਚ ਰੈਂਕਿੰਗ ਲਈ ਕੁੱਲ ਅਰਜ਼ੀ ਦੀ 2016 ਵਿੱਚ ਗਿਣਤੀ 3,565 ਤੋਂ ਵੱਧ ਕੇ 2024 ਵਿੱਚ 10,845 ਹੋ ਗਈ ਹੈ, ਜੋ ਕਿ ਕੁੱਲ ਅਰਜ਼ੀਕਰਤਾਵਾਂ ਦੀ ਗਿਣਤੀ ਵਿੱਚ 7,280 ਦਾ ਵਾਧਾ (204.21% ਦੀ ਵਾਧਾ) ਹੈ, ਜੋ ਇਹ ਦਰਸਾਉਂਦਾ ਹੈ ਕਿ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਚੰਗੀਆਂ ਸੰਸਥਾਵਾਂ ਵਿੱਚ ਐਨ.ਆਰ.ਐੱਫ ਰੈਂਕਿੰਗ (ਭਾਰਤ ਰੈਂਕਿੰਗ 2024) ਦਾ ਹਿੱਸਾ ਬਣਨ ਲਈ ਇੱਕ ਸਿਹਤਮੰਦ ਮੁਕਾਬਲਾ ਹੈ।

ਐੱਨ.ਈ.ਪੀ ਦੀ ਰੂਹ

ਇਹ ਖੁਸ਼ੀ ਦਾ ਕਾਰਨ ਹੈ ਕਿਉਂਕਿ ਰੈਂਕਿੰਗ, ਰੇਟਿੰਗ ਅਤੇ ਪ੍ਰਮਾਣਨ 2020 ਦੇ ਕੌਮੀ ਸਿੱਖਿਆ ਨੀਤੀ ਦੀ ਇੱਕ ਮਹੱਤਵਪੂਰਣ ਸਿਫ਼ਾਰਸ਼ ਹੈ ਜਿਸਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੇਸ਼ ਕੀਤਾ ਹੈ ਜਿਸਦਾ ਸੁਪਨਾ ਹੈ ਕਿ ਭਾਰਤ ਵਿੱਚ ਉੱਚ ਅਕਾਦਮਿਕ ਸੰਸਥਾਵਾਂ ਅਧਿਆਪਨ ਅਤੇ ਖੋਜ ਵਿੱਚ ਵਿਸ਼ਵ ਪੱਧਰੀ ਸ਼੍ਰੇਸ਼ਠਤਾ ਹਾਸਲ ਕਰਨ। ਭਾਰਤ ਦੀਆਂ ਰੈਂਕਿੰਗ 2024 ਐਨ.ਈ.ਪੀ. ਦੀ ਰੂਹ ਨੂੰ ਗਹਿਰਾਈ ਨਾਲ ਦਰਸਾਉਂਦੀਆਂ ਹਨ ਕਿਉਂਕਿ ਉੱਚ ਅਕਾਦਮਿਕ ਸੰਸਥਾਵਾਂ ਨੇ ਅਧਿਆਪਨ, ਨਵੀਨਤਾ, ਖੋਜ, ਗ੍ਰੈਜੂਏਸ਼ਨ ਨਤੀਜੇ ਅਤੇ ਹੋਰ ਪੈਰਾਮੀਟਰਾਂ ਵਿੱਚ ਸ਼੍ਰੇਸ਼ਠਤਾ ਦਿਖਾਈ ਹੈ ਅਤੇ ਇਹਨਾਂ ਰੈਂਕਿੰਗ ਵਿੱਚ ਮਾਣ ਪ੍ਰਾਪਤ ਕੀਤਾ ਹੈ। ਉੱਚ ਸਿੱਖਿਆ ਸੰਸਥਾਵਾਂ ਵਿਚਕਾਰ ਇਹ ਸਿਹਤਮੰਦ ਮੁਕਾਬਲਾ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਮੁੱਚੇ ਮਿਆਰਾਂ ਨੂੰ ਸੁਧਾਰ ਰਿਹਾ ਹੈ ਤੇ ਨਾਲ ਹੀ ਖੋਜ, ਵਿਦਿਆਰਥੀ ਭਲਾਈ, ਪ੍ਰਕਾਸ਼ਨ ਆਦਿ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ ਐਨ.ਆਈ.ਆਰ.ਐੱਫ ਰੈਂਕਿੰਗ ਦੇ ਸ਼ੁਰੂ ਹੋਣ ਨਾਲ।

ਵਿਸ਼ਵ ਰੈਂਕਿੰਗ ਵਿੱਚ ਭਾਰਤੀ ਸਿੱਖਿਆ ਸੰਸਥਾਵਾਂ ਦਾ ਵੱਧ ਰਿਹਾ ਸਥਾਨ

ਇਸਦੇ ਨਾਲ ਹੀ, ਰੈਂਕਿੰਗ ਢਾਂਚਾ ਵਿਸ਼ਵ ਰੈਂਕਿੰਗ ਵਿੱਚ ਹਿੱਸਾ ਲੈਣ ਲਈ ਵਧੇਰੇ ਭਾਰਤੀ ਸੰਸਥਾਵਾਂ ਨੂੰ ਸਮਰੱਥ ਬਣਾਉਣ ਵਿੱਚ ਯੋਗ ਹੈ, ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇੱਕ ਅਹਿਮ ਪ੍ਰਭਾਵ ਪੈਦਾ ਕਰਦਾ ਹੈ। ਇਹ ਕਿਊ.ਐਸ. ਵਿਸ਼ਵ ਵਿਦਿਆਲੇ ਰੈਂਕਿੰਗ ਅਤੇ ਟਾਈਮਜ਼ ਹਾਇਰ ਐਜੂਕੇਸ਼ਨ (THE) ਰੈਂਕਿੰਗ ਜਿਹੇ ਵਿਸ਼ਵ ਪੱਧਰ ‘ਤੇ ਸਿੱਖਿਆ ਦੇ ਸੰਸਥਾਵਾਂ ਦੀ ਗੁਣਵੱਤਾ ਅਤੇ ਮੁਕਾਬਲੀਤਾ ਦਾ ਅੰਦਾਜ਼ਾ ਲਗਾਉਣ ਲਈ ਮਹੱਤਵਪੂਰਨ ਬੇੰਚਮਾਰਕ ਬਣ ਗਏ ਹਨ, ਜੋ ਕਿ ਭਾਰਤੀ ਸਿੱਖਿਆ ਸੰਸਥਾਵਾਂ ਦੁਆਰਾ ਕੀਤੀ ਗਈ ਮਹੱਤਵਪੂਰਣ ਸੁਧਾਰ ਦਾ ਪ੍ਰਗਟਾਵਾ ਕਰਦਾ ਹੈ।

2014 ਤੱਕ, ਲਗਭਗ 10-15 ਭਾਰਤੀ ਵਿਦਿਆਲੇ QS ਅਤੇ THE ਰੈਂਕਿੰਗ ਵਿੱਚ ਦਰਜ ਕੀਤੇ ਗਏ ਸਨ। ਹੁਣ 2024 ਵਿੱਚ, ਵਿਸ਼ਵ ਰੈਂਕਿੰਗ ਵਿੱਚ 50 ਤੋਂ ਵੱਧ ਭਾਰਤੀ ਵਿਦਿਆਲੇ ਦਰਜ ਕੀਤੇ ਗਏ ਹਨ, ਜੋ ਇੱਕ ਮਜ਼ਬੂਤ ਵਧੇਰੇ ਗਤੀ ਦਰਸਾਉਂਦੇ ਹਨ। ਭਾਰਤੀ ਉੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਭਾਰਤ ਦੇ 46 ਕਾਲਜਾਂ ਨਾਲ ਵਿਸ਼ਵ ਪੱਧਰ ‘ਤੇ ਉਹ ਸੱਤਵੇ ਸਥਾਨ ਤੇ ਪਹੁੰਚ ਗਏ ਹਨ ਤੇ ਉੱਥੇ ਹੀ ਜਪਾਨ (49 ਵਿਦਿਆਲੇ) ਅਤੇ ਚੀਨ (71 ਵਿਦਿਆਲੇ ਦੇ ਨਾਲ QS ਵਿਸ਼ਵ ਵਿਦਿਆਲੇ ਰੈਂਕਿੰਗ 2025 ਵਿੱਚ ਸ਼ਾਮਿਲ ਹੋ ਗਏ ਹਨ। 96 ਸੰਸਥਾਵਾਂ ਦੇ ਨਾਲ, ਭਾਰਤ ਟਾਈਮਜ਼ ਹਾਇਰ ਐਜੂਕੇਸ਼ਨ (THE) ਇੰਪੈਕਟ ਰੈਂਕਿੰਗ 2024 ਵਿੱਚ ਸਭ ਤੋਂ ਵੱਧ ਪ੍ਰਤੀਨਿਧਿਤ ਦੇਸ਼ ਹੈ। ਇੱਕ ਰਿਕਾਰਡ 133 ਭਾਰਤੀ ਵਿਦਿਆਲੇ 2025 ਟਾਈਮਜ਼ ਹਾਇਰ ਐਜੂਕੇਸ਼ਨ ਰੈਂਕਿੰਗ ਲਈ ਦਾਖਲ ਹੋਏ ਹਨ—2017 ਵਿੱਚ 42 ਤੋਂ ਵੱਧ—ਭਾਰਤ ਨੂੰ ਵਿਸ਼ਵ ਵਿੱਚ ਚੌਥਾ ਸਭ ਤੋਂ ਵੱਧ ਪ੍ਰਤੀਨਿਧਿਤ ਦੇਸ਼ ਬਣਾਉਂਦੇ ਹੋਏ।

ਉੱਚ ਸਿੱਖਿਆ ਵਿੱਚ ਬਦਲਾਅ

ਪਿਛਲੇ ਸਵਾ ਦੋ ਦਹਾਕਿਆਂ ਤੋਂ ਇੱਕ ਸਿੱਖਿਆ ਸ਼ਾਸਤਰ ਰਹਿੰਦਿਆਂ, ਮੈਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿੱਚ ਉੱਚ ਸਿੱਖਿਆ ਵਿੱਚ ਭਾਰਤ ਦੇ ਬਦਲਾਅ ਦੇ ਇਸ ਸਫ਼ਰ ਦਾ ਗਵਾਹ ਹਾਂ। ਵਿਸ਼ਵ ਰੈਂਕਿੰਗ ਵਿੱਚ ਭਾਰਤ ਦੀ ਵੱਧ ਰਹੀ ਦਿੱਖ ਪ੍ਰਧਾਨ ਮੰਤਰੀ ਮੋਦੀ ਦੀਆਂ ਸੁਧਾਰਾਂ ਦੇ ਨਾਲ ਇੱਕ ਸ਼ਾਨਦਾਰ ਉਪਲਬਧੀ ਹੈ। ਮੈਂ ਮੰਨਦਾ ਹਾਂ ਕਿ ਮੋਦੀ ਸਰਕਾਰ ਨੇ ਇਸ ਦੇਸ਼ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਇੱਕ ਵਧੀਆ ਵਾਤਾਵਰਨ ਤਿਆਰ ਕੀਤਾ ਹੈ। 2047 ਤੱਕ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਉੱਚ ਸਿੱਖਿਆ ਸੰਸਥਾਵਾਂ ਨੂੰ ਸਿੱਖਿਆਤਮਕ ਸ਼੍ਰੇਸ਼ਠਤਾ ਦਾ ਵਾਤਾਵਰਨ ਤਿਆਰ ਕਰਨ ਦੀ ਲੋੜ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਦੇਸ਼ ਦੀਆਂ ਸਾਰੀਆਂ 58,000 ਉੱਚ ਸਿਖਿਆ ਸੰਸਥਾਵਾਂ ਰੈਂਕਿੰਗ ਅਤੇ ਰੇਟਿੰਗ ਢਾਂਚੇ ਹੇਠ ਆਉਣ ਲਈ ਅਤੇ ਐਨ.ਆਰ.ਐੱਫ ਰੈਂਕਿੰਗ ਦੇ ਭਵਿੱਖੀ ਸੰਸਕਰਣਾਂ ਵਿੱਚ ਵਧੇਰੇ ਰੈਂਕਿੰਗ ਲਈ ਮਿਹਨਤ ਕਰਨ।

ਭਾਰਤ ਨੂੰ ਸਿੱਖਿਆ ਦਾ ਵਿਸ਼ਵ ਪੱਧਰ ਦਾ ਕੇਂਦਰ ਬਣਾਉਣਾ

21ਵੀਂ ਸਦੀ ਨੂੰ ਗਿਆਨ-ਆਧਾਰਿਤ ਅਰਥਵਿਵਸਥਾ ਕਿਹਾ ਜਾਵੇਗਾ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਭਾਰਤ ਇੱਕ ਗਿਆਨ-ਆਧਾਰਿਤ ਅਰਥਵਿਵਸਥਾ ਬਣਾਉਣ ਵੱਲ ਵਧ ਰਿਹਾ ਹੈ ਜੋ ਖੁਦ ਨਿਵੇਸ਼-ਕੇਂਦਰਿਤ ਅਤੇ ਤਕਨਾਲੋਜੀ-ਵਰਧਕ ਹੈ। ਇਸ ਲਈ, ਰੋਜ਼ਗਾਰ ਯੋਗਤਾ ਅਤੇ ਕੌਸ਼ਲ ਪ੍ਰਾਥਮਿਕਤਾ ਹਨ। ਇਸ ਲਈ, ਸਾਡੀ ਰੈਂਕਿੰਗ ਪ੍ਰਣਾਲੀ ਵਿੱਚ ਕੌਸ਼ਲ ਨੂੰ ਇੱਕ ਪੈਰਾਮੀਟਰ ਵਜੋਂ ਸ਼ਾਮਲ ਕਰਨਾ ਵੀ ਲੋੜੀਂਦਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਹੋਣ ਦੇ ਨਾਤੇ, ਜਿਸ ਨੇ ਐਨ.ਆਈ.ਆਰ.ਐੱਫ ਰੈਂਕਿੰਗ 2024 ਰੈਂਕਿੰਗ ਵਿੱਚ 20ਵਾਂ ਸਥਾਨ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ, ਮੈਂ ਮੰਨਦਾ ਹਾਂ ਕਿ ਉੱਚ ਸਿੱਖਿਆ ਸੰਸਥਾਵਾਂ ਵਿਚਕਾਰ ਸਿਹਤਮੰਦ ਮੁਕਾਬਲਾ ਅੱਗੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਸਮੁੱਚੇ ਮਿਆਰਾਂ ਨੂੰ ਹੋਰ ਸੁਧਾਰੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਗਵਾਈ ਪ੍ਰਦਾਨ ਕੀਤੀ ਤਾਂ ਕਿ ਸ਼ਿਖਰ ਤੱਕ ਪਹੁੰਚਿਆ ਜਾ ਸਕੇ, ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਬਾਰਾ ਸਿੱਖਿਆ ਦਾ ਵਿਸ਼ਵ ਪੱਧਰ ਦਾ ਕੇਂਦਰ ਬਣੇਗਾ।

The post NIRF Ranking: PM ਮੋਦੀ ਦੇ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਸੁਪਨੇ ਨੂੰ ਕੀਤਾ ਸਾਕਾਰ – ਸਾਂਸਦ ਸਤਨਾਮ ਸਿੰਘ ਸੰਧੂ appeared first on Daily Post Punjabi.