newdelhi Archives - Daily Post Punjabi

ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ
Meteorological Department forecasts : ਨਵੀਂ ਦਿੱਲੀ : ਹੁੰਮਸ ਭਰੇ ਇਸ ਮੌਸਮ ਵਿਚ ਭਾਰੀ ਗਰਮੀ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਭਰੀ ਖਬਰ ਹੈ ਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਹਰਿਆਣਾ ਦੇ ਕਰਨਾਲ, ਯੂਪੀ ਦੇ ਨਜੀਬਾਬਾਦ, ਬਿਜਨੌਰ, ਮੁਜ਼ੱਫਰਨਗਰ, ਖਟੌਲੀ, ਹਸਤੀਨਾਪੁਰ ਤੇ ਚਾਂਦਪੁਰ ਵਿੱਚ ਤੇਜ਼ ਬਾਰਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਅਗਲੇ ਤਿੰਨ-ਚਾਰ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ। ਅਗਲੇ ਪੰਜ ਦਿਨਾਂ ਲਈ ਉੱਤਰ-ਪੂਰਬੀ ਭਾਰਤ ਤੇ ਪੂਰਬੀ ਭਾਰਤ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੌਨਸੂਨ 3 ਜੁਲਾਈ ਤੱਕ ਉੱਤਰ-ਪੂਰਬੀ ਬਿਹਾਰ ਵਿੱਚ ਸਰਗਰਮ ਰਹੇਗਾ। ਇਸ ਸਮੇਂ ਦੌਰਾਨ ਮੌਸਮ ਵਿਭਾਗ ਨੇ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ।

Meteorological Department forecasts

ਹਾਲਾਂਕਿ ਮੌਸਮ ਵਿਭਾਗ ਮੁਤਾਬਕ ਦਿੱਲੀ ਸਮੇਤ ਉੱਤਰ ਭਾਰਤ ਵਿੱਚ ਗਰਮੀ ਤੋਂ ਲੋਕ ਪ੍ਰੇਸ਼ਾਨ ਹਨ। ਮੀਂਹ ਨਾ ਪੈਣ ਕਾਰਨ ਗਰਮੀ ਲਗਾਤਾਰ ਵੱਧ ਰਹੀ ਹੈ। ਮੌਸਮ ਵਿਭਾਗ ਨੇ ਇਸ ਹਫਤੇ ਦੇ ਅੰਤ ਵਿੱਚ ਦਿੱਲੀ ਸਮੇਤ ਉੱਤਰ ਭਾਰਤ ਵਿਚ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਉਧਰ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਝ ਥਾਂਵਾਂ ‘ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਮੀਂਹ ਤੇ ਤੇਜ਼ ਹਵਾਵਾਂ ਚਲ ਸਕਦੀਆਂ ਹਨ। ਇਸ ਦੇ ਨਾਲ ਹੀ ਮੱਧ ਭਾਰਤ ਵਿੱਚ ਮੌਨਸੂਨ ਦੀ ਗਤੀਵਿਧੀ ਵਿੱਚ ਵਾਧਾ ਹੋਇਆ ਹੈ। ਮੱਧ ਭਾਰਤ ਦੇ ਨਾਲ ਲੱਗਦੇ ਪੱਛਮੀ ਤੱਟਵਰਤੀ ਇਲਾਕਿਆਂ ਖ਼ਾਸਕਰ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਗੋਆ ਦੇ ਸਮੁੰਦਰੀ ਕੰਢੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਨਿਰੰਤਰ ਵੱਧ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਮਹਾਰਾਸ਼ਟਰ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਅਗਲੇ 24 ਘੰਟਿਆਂ ਵਿੱਚ ਗੁਜਰਾਤ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।

Meteorological Department forecasts

ਕੇਰਲ ਤੇ ਦੱਖਣੀ ਤਾਮਿਲਨਾਡੂ ਵਿੱਚ ਬਾਰਸ਼ ਦੀ ਸੰਭਾਵਨਾ ਘੱਟ ਹੈ। ਹਾਲਾਂਕਿ, ਕੁਝ ਥਾਂਵਾਂ ‘ਤੇ ਬਾਰਸ਼ ਹੋ ਸਕਦੀ ਹੈ। ਆਂਧਰਾ ਪ੍ਰਦੇਸ਼ ਦੇ ਉੱਤਰੀ ਤੱਟਵਰਤੀ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਗੰਗਾ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਵਿੱਚ ਮੌਨਸੂਨ ਦੀ ਗਤੀਵਿਧੀ ਕਾਫ਼ੀ ਘੱਟ ਗਈ ਹੈ। ਹਾਲਾਂਕਿ, ਇਨ੍ਹਾਂ ਸੂਬਿਆਂ ‘ਚ ਕੁਝ ਥਾਂਵਾਂ ‘ਤੇ ਹਲਕੀ ਬਾਰਸ਼ ਹੋ ਸਕਦੀ ਹੈ।

The post ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ appeared first on Daily Post Punjabi.

ਸਟ੍ਰੀਟ ਵੈਂਡਰਸ ਨੂੰ ਰੋਜ਼ਗਾਰ ਦਿਵਾਉਣ ਲਈ NASVI ਦੇਵੇਗੀ ਈ-ਟ੍ਰੇਨਿੰਗ
NASVI will provide e-training : ਨਵੀਂ ਦਿੱਲੀ : ਕੋਵਿਡ-19 ਦੇ ਚੱਲਦਿਆਂ ਦੇਸ਼ ਦੇ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਸਟ੍ਰੀਟ ਵੈਂਡਰਸ ਤੇ ਛੋਟੇ ਕਾਰੋਬਾਰੀਆਂ ਦੀ ਰੋਜ਼ੀ-ਰੋਟੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚ ਰਿਹਾ ਹੈ। ਸਰਕਾਰ ਵੱਲੋਂ ਲੌਕਡਾਊਨ ਵਿਚ ਸਬਜ਼ੀਆਂ ਤੇ ਫਲ ਵੇਚਣ ਦੀ ਹੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਨਾਲ ਲਗਭਗ 10 ਤੋਂ 15 ਫੀਸਦੀ ਵੈਂਡਰਸ ਨੂੰ ਆਪਣਾ ਰੋਜ਼ਗਾਰ ਮਿਲ ਗਿਆ ਹੈ ਪਰ ਇਕ ਵੱਡੀ ਗਿਣਤੀ ਵਿਚ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਸਟ੍ਰੀਟ ਵੈਂਡਰਸ ਇਸ ਲੌਕਡਾਊਨ ਦੀ ਅਜੇ ਵੀ ਮਾਰ ਝੱਲ ਰਹੇ ਹਨ। ਇਨ੍ਹਾਂ ਸਟ੍ਰੀਟ ਵੈਂਡਰਸ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਪਣਾ ਰੋਜ਼ਗਾਰ ਦਿਵਾਉਣ ਲਈ ਨੈਸ਼ਨਲ ਐਸੋਸੀਏਸ਼ਨ ਆਫ ਸਟ੍ਰੀਟ ਵੈਂਡਰਸ ਆਫ ਇੰਡੀਆ (NASVI) ਨੇ ਇਨ੍ਹਾਂ ਵੈਂਡਰਸ ਦੇ ਰੋਜ਼ਗਾਰ ਦੀ ਸਰੁੱਖਿਆ ਲਈ FSSAI ਨਾਲ ਮਿਲ ਕੇ ਇਨ੍ਹਾਂ ਨੂੰ ਈ-ਟ੍ਰੇਨਿੰਗ ਦਿਵਾਉਣ ਦਾ ਫੈਸਲਾ ਕੀਤਾ ਹੈ ਤਾਂਕਿ ਇਨ੍ਹਾਂ ਵੈਂਡਰਸ ਨੂੰ ਆਪਣਾ ਰੋਜ਼ਗਾਰ ਮਿਲ ਸਕੇ। ਦੱਸਣਯੋਗ ਹੈ ਕਿ ਨਾਸਵੀ ਵੱਲੋਂ ਇਸੇ ਦਿਸ਼ਾ ਵੱਲ ਕਦਮ ਉਠਾਉਂਦਿਆਂ ਪਹਿਲੇ ਪੜਾਅ ਵਿਚ ਅੱਜ 50 ਵੈਂਡਰਸ ਨੇਤਾਵਾਂ ਨਾਲ ਮਿਲ 500 ਵੈਂਡਰਸ ਨੂੰ ਈ-ਟ੍ਰੇਨਿੰਗ ਦਿੱਤੀ ਗਈ।

NASVI will provide e-training

ਇਸ ਬਾਰੇ ਜਾਣਕਾਰੀ ਦਿੰਦਿਆਂ ਨਾਸਵੀ ਦੇ ਕੌਮੀ ਕੋਆਰਡੀਨੇਟਰ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਨਾਸਵੀ ਟ੍ਰੇਨਿੰਗ ਤੋਂ ਬਾਅਦ ਇਨ੍ਹਾਂ ਵੈਂਡਰਸ ਨੂੰ ਟ੍ਰੇਨਿੰਗ ਸਰਟੀਫਿਕੇਟ ਦਿੱਤੇ ਜਾਣਗੇ। ਨਾਸਵੀ ਨੇ ਇਨ੍ਹਾਂ ਵੈਂਡਰਸ ਨੂੰ ਵਿਆਜ ਮੁਕਤ ਕਰਜ਼ਾ ਦੇਣ ਲਈ ਸ਼ਹਿਰੀ ਵਿਕਾਸ ਮੰਤਰਾਲੇ ਤੇ ਕੌਮੀ ਸ਼ਹਿਰੀ ਅਜੀਵਿਕਾ ਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਸਵੀ ਨੇ ਸ਼ੁਰੂ ਤੋਂ ਹੀ ਮੰਗ ਕੀਤੀ ਹੈ ਕਿ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲੇ ਅਜਿਹੇ ਵੈਂਡਰਸ ਜੋ FSSAI ਤੇ ਹੋਰ ਕਿਸੇ ਵੀ ਤਰ੍ਹਾਂ ਤੋਂ ਟ੍ਰੇਂਡ ਹਨ, ਉਨ੍ਹਾਂ ਨੂੰ ਈ-ਪਾਸ ਜਾਰੀ ਕਰਕੇ ਮੁਹੱਲੇ ਤੇ ਗਲੀਆਂ ਵਿਚ ਪਕੇ ਹੋਏ ਤਾਜ਼ੀ ਖਾਣ-ਪੀਣ ਵਾਲੀ ਸਮੱਗਰੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਇਨ੍ਹਾਂ ਵੈਂਡਹਸ ਨੂੰ ਹੈਲਥ ਵਰਕਰ ਵਾਂਗ ਸੁਰੱਖਿਆ ਮਾਪਦੰਡਾਂ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂਕਿ ਵਿਕਰੀ ਕਰਨ ਦੌਰਾਨ ਇਹ ਨਾਗਰਿਕਾਂ ਨੂੰ ਜ਼ਰੂਰੀ ਜਾਣਕਾਰੀ ਵੀ ਦੇ ਸਕਣ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਇਹ ਵੈਂਡਰਸ ਸਵ-ਰੋਜ਼ਗਾਰੀ ਤੇ ਸਵ-ਨਿਯੋਜਿਤ ਹੁੰਦੇ ਹਨ, ਇਨ੍ਹਾਂ ਕੋਲ ਪੂੰਜੀ ਦੀ ਵੀ ਘਾਟ ਹੁੰਦੀ ਹੈ। ਜੇਕਰ ਅਜੇ ਵੀ ਕੋਈ ਫੈਸਲਾ ਨਾ ਲਿਆ ਗਿਆ ਤਾਂ ਇਹ ਕਰਜ਼ੇ ਥੱਲੇ ਆ ਸਕਦੇ ਹਨ।

NASVI will provide e-training

ਇਸ ਬਾਰੇ ਸਟ੍ਰੀਟ ਫੂਡ ਪ੍ਰੋਗਰਾਮ ਕੋਆਰਡੀਨੇਟਰ ਸੰਗੀਤਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਸਟ੍ਰੀਟ ਵੈਂਡਰਸ ਦੀ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਇਹ ਲੋਕ ਭੁਖਮਰੀ ਦੇ ਸ਼ਿਕਾਰ ਹੋ ਜਾਣਗੇ। ਅਜਿਹੇ ’ਚ ਕੁਝ ਨੀਤੀਗਤ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੈਸਟੋਰੈਂਟ ਨੂੰ ਹੋਮ ਡਿਲਵਰੀ ਲਈ ਇਜਾਜ਼ਤ ਦਿੱਤੀ ਹੈ, ਇਸੇ ਤਰਜ ’ਤੇ ਵੈਂਡਰਸ ਨੂੰ ਵੀ ਮੁਹੱਲਿਆਂ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ।

The post ਸਟ੍ਰੀਟ ਵੈਂਡਰਸ ਨੂੰ ਰੋਜ਼ਗਾਰ ਦਿਵਾਉਣ ਲਈ NASVI ਦੇਵੇਗੀ ਈ-ਟ੍ਰੇਨਿੰਗ appeared first on Daily Post Punjabi.