Nodeep kaur said after release Archives - Daily Post Punjabi

ਨੌਦੀਪ ਕੌਰ ਨੇ ਸੁਣਾਈ ਜੇਲ੍ਹ ਦੀ ਆਪ-ਬੀਤੀ, ਕੀਤੇ ਵੱਡੇ ਖੁਲਾਸੇ
Nodeep said after release : ਮਜ਼ਦੂਰ ਕਾਰਕੁੰਨ ਨੋਦੀਪ ਕੌਰ ਨੂੰ ਅਖੀਰ ਕੱਲ੍ਹ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਰਨਾਲ ਜੇਲ੍ਹ ਤੋਂ ਰਿਹਾਈ ਮਿਲ ਹੀ ਗਈ। ਦਲਿਤ ਕਾਰਕੁਨ ਨੇ ਸ਼ਨੀਵਾਰ ਨੂੰ ਸਿੰਘੂ ਸਰਹੱਦ ‘ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਜੇਲ੍ਹ ਵਿੱਚ ਉਸ ਆਪਣੇ ਉੱਤੇ ਕੀਤੇ ਤਸ਼ੱਦਦ ਬਾਰੇ ਦੱਸਿਆ। ਉਸਨੇ ਕਿਹਾ ਕਿ ਪੁਲਿਸ ਨੇ ਉਸਨੂੰ ਵਾਲਾਂ ਨਾਲ ਖਿੱਚ ਕੇ ਬੁਰੀ ਤਰ੍ਹਾਂ ਕੁੱਟਿਆ। ਨੋਦੀਪ ਨੇ ਕਿਹਾ ਜਿੰਨਾ ਚਿਰ ਇਹ ਕਾਲੇ ਕਾਨੂੰਨ ਆਉਣਗੇ, ਅਸੀਂ ਕਾਮਿਆਂ ਦੇ ਹੱਕਾਂ ਲਈ ਲੜਦੇ ਰਹਾਂਗੇ। ਨੋਦੀਪ ਨੇ ਕਿਹਾ ਕਿ ਪੁਲਿਸ ਕੋਲ ਉਸਦੇ ਖਿਲਾਫ ਕੋਈ ਸਬੂਤ ਨਹੀਂ ਹਨ ਅਤੇ ਪੁਲਿਸ ਨੇ ਉਸਨੂੰ ਤਸੀਹੇ ਦਿੱਤੇ।

Nodeep said after release

ਉਸ ਨੇ ਕਿਹਾ ਸੀ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤਾਂ ਉਥੇ ਕੋਈ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ। ਉਸਨੇ ਦੋਸ਼ ਲਾਇਆ ਕਿ ਪੁਲਿਸ ਨੇ ਜ਼ਬਰਦਸਤੀ ਉਸ ਦੇ ਦਸਤਖਤ ਸਾਦੇ ਕਾਗਜ਼ਾਂ ‘ਤੇ ਲੈ ਲਏ। ਉਸਨੇ ਅੱਗੇ ਕਿਹਾ ਕਿ ਪੁਲਿਸ ਜਾਣਬੁੱਝ ਕੇ ਉਸਨੂੰ ਡਾਕਟਰੀ ਜਾਂਚ ਲਈ ਨਹੀਂ ਲੈ ਕੇ ਗਈ। ਉਸਦੀ ਡਾਕਟਰੀ ਜਾਂਚ ਅਦਾਲਤ ਦੇ ਹੁਕਮਾਂ ਤੋਂ 14 ਦਿਨਾਂ ਬਾਅਦ ਹੋਈ ਸੀ। ਇਸ ਤੋਂ ਇਲਾਵਾ, ਉਸਨੇ ਸ਼ਿਵਕੁਮਾਰ ਦੀ ਰਿਹਾਈ ਦੀ ਮੰਗ ਕੀਤੀ ਪਰ ਪੁਲਿਸ ਦੁਆਰਾ ਉਸ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਸਨ। ਨੋਦੀਪ ਨੇ ਖੁਲਾਸਾ ਕੀਤਾ ਕਿ ਸ਼ਿਵਕੁਮਾਰ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਉਸਦੀ ਹੱਡੀ ਟੁੱਟ ਗਈ ਸੀ।

Nodeep said after release

ਦੱਸਣਯੋਗ ਹੈ ਕਿ ਨੌਦੀਪ ਕੌਰ ਨੂੰ ਤੀਜੇ ਕੇਸ ਵਿੱਚ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਉਸ ਖਿਲਾਫ ਇਹ ਮਾਮਲਾ ਧਾਰਾ 307 ਅਧੀਨ ਭਾਵ ਇਰਾਦਾ-ਏ-ਕਤਲ ਦਾ ਮੁਕੱਦਮਾ ਦਰਜ ਸੀ। ਉਸ ਖਇਲਾਫ ਦੋ ਮੁਕੱਦਮਿਆਂ ਵਿੱਚ ਉਸ ਨੂੰ ਜ਼ਿਲ੍ਹਾ ਅਦਾਲਤ ਵੱਲੋਂ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।

The post ਨੌਦੀਪ ਕੌਰ ਨੇ ਸੁਣਾਈ ਜੇਲ੍ਹ ਦੀ ਆਪ-ਬੀਤੀ, ਕੀਤੇ ਵੱਡੇ ਖੁਲਾਸੇ appeared first on Daily Post Punjabi.

ਜ਼ਮਾਨਤ ਤੋਂ ਬਾਅਦ ਨੋਦੀਪ ਕੌਰ ਨੇ ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼, ਕਿਹਾ – ਫਿਰ ਜਾਵਾਂਗੀ ਸਿੰਘੂ ਬਾਰਡਰ
Nodeep kaur said after release  : ਬੀਤੇ ਦਿਨ ਮਜ਼ਦੂਰ ਕਾਰਕੁੰਨ ਨੌਦੀਪ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਸੀ। ਕੱਲ ਨੌਦੀਪ ਕੌਰ ਡੇਢ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਈ ਹੈ। ਹਰਿਆਣਾ ਵਿੱਚ ਮਜ਼ਦੂਰਾਂ ਲਈ ਲੜ ਰਹੀ ਨੋਦੀਪ ਕੌਰ ਨੇ ਰਿਹਾਈ ਤੋਂ ਬਾਅਦ ਕਿਹਾ ਹੈ ਕਿ ਉਹ ਫਿਰ ਸਿੰਘੂ ਸਰਹੱਦ ‘ਤੇ ਜਾ ਕੇ ਕਿਸਾਨਾਂ ਨਾਲ ਬੈਠੇਗੀ। ਨੋਦੀਪ ਕੌਰ ਨੂੰ ਕਰਨਾਲ ਤੋਂ ਰਿਹਾ ਕੀਤਾ ਗਿਆ ਹੈ। ਉਸ ਉੱਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਤਿੰਨਾਂ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਸਨੂੰ ਸ਼ੁੱਕਰਵਾਰ ਨੂੰ ਰਿਹਾ ਕੀਤਾ ਗਿਆ ਹੈ। ਨੋਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਨੋਦੀਪ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਸਹਿਯੋਗ ਲਈ ਧੰਨਵਾਦ ਕਰਦੀ ਹੈ। ਮੈਂ ਅੱਗੇ ਵੀ ਲੜਾਈ ਲੜਦੀ ਰਹਾਂਗੀ। ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੀ। ਨੋਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਸ਼ਿਵਕੁਮਾਰ 12 ਜਨਵਰੀ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨਾਲ ਮੌਜੂਦ ਵੀ ਨਹੀਂ ਸੀ। ਫਿਰ ਵੀ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।

Nodeep kaur said after release

ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੀ ਗੱਲ ‘ਤੇ ਨੋਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਇਸ ਤਰ੍ਹਾਂ ਨਹੀਂ ਕੀਤਾ। ਨੋਦੀਪ ਨੇ ਕਿਹਾ, ਮੈਂ ਹੁਣ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਾਂਗੀ। ਨੋਦੀਪ ਨੇ ਕਿਹਾ ਮੈ ਸਿੰਘੂ ਸਰਹੱਦ ‘ਤੇ ਫਿਰ ਜਾਵਾਂਗੀ ਅਤੇ ਕਿਸਾਨਾਂ ਨਾਲ ਬੈਠਾਂਗੀ। ਵਸੂਲੀ, ਹਿੰਸਾ ਦੇ ਦੋਸ਼ਾਂ ‘ਤੇ ਨੋਦੀਪ ਕੌਰ ਨੇ ਕਿਹਾ ਕਿ ਇਹ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ, ਇਸ ਲਈ ਮੈਂ ਹੋਰ ਨਹੀਂ ਕਹਿਣਾ ਚਾਹੁੰਦੀ। ਨੋਦੀਪ ਕੌਰ ਨੇ ਕਿਹਾ ਕਿ ਆਪਣੇ ਵਕੀਲ ਨਾਲ ਗੱਲ ਕਰਨ ਤੋਂ ਬਾਅਦ ਹੀ ਆਪਣੀ ਅੱਗੇ ਦੀ ਰਣਨੀਤੀ ਬਾਰੇ ਗੱਲ ਕਰਨਗੇ।

ਇਹ ਵੀ ਦੇਖੋ : ਜ਼ਮਾਨਤ ਤੋਂ ਬਾਅਦ ਕਰਨਾਲ ਜੇਲ੍ਹ ਤੋਂ ਨੌਦੀਪ ਕੌਰ ਦੀ ਰਿਹਾਈਜੇਲ੍ਹ ਤੋਂ ਬਾਹਰ ਆਉਂਦਿਆਂ ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼

The post ਜ਼ਮਾਨਤ ਤੋਂ ਬਾਅਦ ਨੋਦੀਪ ਕੌਰ ਨੇ ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼, ਕਿਹਾ – ਫਿਰ ਜਾਵਾਂਗੀ ਸਿੰਘੂ ਬਾਰਡਰ appeared first on Daily Post Punjabi.