Nurpurbedi soldier dies on duty Archives - Daily Post Punjabi

ਦੇਸ਼ ਲਈ ਕੁਰਬਾਨ ਹੋ ਗਿਆ ਨੂਰਪੁਰਬੇਦੀ ਦਾ ਗੱਭਰੂ, 4 ਮਹੀਨੇ ਪਹਿਲਾਂ ਹੀ ਚੜ੍ਹਿਆ ਸੀ ਘੋੜੀ
ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰਬੇਦੀ ’ਚ ਪੈਂਦੇ ਪਿੰਡ ਸਾਊਪੁਰ (ਬੜੀਵਾਲ) ਦੇ ਭਾਰਤੀ ਫੌਜ਼ ’ਚ ਤਾਇਨਾਤ ਇੱਕ 26 ਸਾਲਾ ਨੌਜਵਾਨ ਸੈਨਿਕ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਦੁੱਖ਼ਭਰੀ ਖ਼ਬਰ ਮਿਲੀ ਹੈ।

Nurpurbedi soldier dies on duty

ਉਕਤ ਨੌਜਵਾਨ 19 ਸਿੱਖ ਰੈਜੀਮੈਂਟ ਦਾ ਸੈਨਿਕ ਗੁਰਪ੍ਰੀਤ ਸਿੰਘ ਹੈਪੀ ਪੁੱਤਰ ਗੁਰਦੇਵ ਸਿੰਘ ਇਸ ਸਮੇਂ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ’ਚ ਪੈਂਦੇ ਤਿਬੜੀ ਕੈਂਟ (ਪੁਰਾਣਾ ਸ਼ਾਲਾ) ਵਿਖੇ ਡਿਊਟੀ ਨਿਭਾ ਰਿਹਾ ਸੀ। ਬੀਤੀ ਰਾਤ ਤਿਬੜੀ ਕੈਂਟ ਤੋਂ ਫ਼ੌਜ ਦੇ ਅਧਿਕਾਰੀਆਂ ਨੇ ਟੈਲੀਫੋਨ ਕਰਕੇ ਸੈਨਿਕ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਨਾ ਦਿੱਤੀ ਹੈ। ਉਕਤ ਜਵਾਨ ਦਾ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਕਤ ਖ਼ਬਰ ਮਿਲਦਿਆਂ ਹੀ ਸੈਨਿਕ ਦੇ ਪਿਤਾ ਗੁਰਦੇਵ ਸਿੰਘ ਤਿਬੜੀ ਕੈਂਟ ਲਈ ਰਵਾਨਾ ਹੋਏ। ਮੌਤ ਦੀ ਖ਼ਬਰ ਸੁਣ ਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ।

ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਹਰਮੇਸ਼ ਸਿੰਘ ਨੇ ਫ਼ੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਮਿਲੀ ਸਮੁੱਚੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਪਾਹੀ ਗੁਰਪ੍ਰੀਤ ਸਿੰਘ ਸਾਮੀਂ ਕਰੀਬ ਸਾਢੇ 6 ਵਜੇ ਕੈਂਟ ਵਿਖੇ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਜਦੋਂ ਕੈਂਟ ਵਿਖੇ ਡਿਊਟੀ ਦੇ ਰਹੇ ਕੁੱਝ ਹੋਰਨਾਂ ਸੈਨਿਕਾਂ ਦੀ ਨਜ਼ਰ ਉਸ ’ਤੇ ਪਈ ਤਾਂ ਸਿਪਾਹੀ ਗੁਰਪ੍ਰੀਤ ਸਿੰਘ ਅਪਣੇ ਡਿਊਟੀ ਵਾਲੇ ਕਮਰੇ ’ਚ ਡਿੱਗਿਆ ਹੋਇਆ ਸੀ। ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਲਈ ਲਿਜਾਇਆ ਗਿਆ ਪਰ ਓਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੈਨਿਕ ਦੀ ਮੌਤ ਦੇ ਕਾਰਨਾਂ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਸੈਨਿਕ ਦੀ ਮ੍ਰਿਤਕ ਦੇਹ ਦਾ ਅੱਜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਤੋਂ ਬਾਅਦ ਹੀ ਅਚਾਨਕ ਹੋਈ ਇਸ ਮੌਤ ਦੇ ਅਸਲ ਕਾਰਨਾਂ ਸਬੰਧੀ ਪਤਾ ਚੱਲ ਸਕੇਗਾ। ਅੱਜ ਸ਼ਾਮੀਂ ਸੈਨਿਕ ਦੀ ਮ੍ਰਿਤਕ ਦੇਹ ਦੇ ਜੱਦੀ ਪਿੰਡ ਪਹੁੰਚਣ ਦੀ ਆਸ ਹੈ।

ਇਹ ਵੀ ਪੜ੍ਹੋ : ਮਾਨਸਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਬੱਸ ਅਤੇ ਕਾਰ ਦੀ ਹੋਈ ਟੱਕਰ ਦੌਰਾਨ 2 ਬੱਚਿਆਂ, 3 ਔਰਤਾਂ ਸਣੇ 6 ਦੀ ਮੌਤ

ਸੈਨਿਕ ਦਾ ਇੱਕ ਭਰਾ ਵਰਿੰਦਰਪਾਲ ਸਿੰਘ ਵੀ ਭਾਰਤੀ ਫ਼ੌਜ ’ਚ ਸੇਵਾ ਨਿਭਾ ਰਿਹਾ ਹੈ। ਸੈਨਿਕ ਗੁਰਪ੍ਰੀਤ ਸਿੰਘ 20 ਸਾਲ ਦੀ ਉਮਰ ’ਚ ਕਰੀਬ 6 ਸਾਲ ਪਹਿਲਾਂ ਹੀ ਫ਼ੌਜ ’ਚ ਭਰਤੀ ਹੋਇਆ ਸੀ। ਖੇਡਾਂ ਅਤੇ ਪੜਾਈ ’ਚ ਅੱਵਲ ਰਹਿਣ ਵਾਲੇ ਇਸ ਸੈਨਿਕ ’ਚ ਪਹਿਲਾਂ ਤੋਂ ਹੀ ਦੇਸ਼ ਸੇਵਾ ਦਾ ਜਜ਼ਬਾ ਸਮੋਇਆ ਹੋਇਆ ਸੀ। ਸੈਨਿਕ ਗੁਰਪ੍ਰੀਤ ਸਿੰਘ ਦਾ 15 ਫਰਵਰੀ ਨੂੰ ਸਾਢੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਜਿਸ ਦੀ ਵਿਧਵਾ ਦੀ ਅਜੇ ਤਾਈਂ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਸੁੱਕੀ ਕਿ ਜਿਸ ’ਤੇ ਪਤੀ ਦੀ ਮੌਤ ਜਦਕਿ ਮਾਪਿਆਂ ਅਤੇ ਪਰਿਵਾਰ ’ਤੇ ਨੌਜਵਾਨ ਪੁੱਤ ਦੀ ਮੌਤ ਦੇ ਦੁੱਖ਼ ਦਾ ਪਹਾੜ ਟੁੱਟ ਪਿਆ। ਨੌਜਵਾਨ ਸੈਨਿਕ ਦੀ ਮੌਤ ਨਾਲ ਜਿੱਥੇ ਉਸ ਦੀ ਪਤਨੀ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਸਮੁੱਚੇ ਪਿੰਡ ’ਚ ਵੀ ਮਾਤਮ ਛਾਇਆ ਹੋਇਆ ਹੈ।

ਇਹ ਵੀ ਦੇਖੋ : ਬੁਜ਼ੁਰਗ ਬੇਬੇ ਦੀ ਮਦਦ ਲਈ ਗਈ ਮਨੀਸ਼ਾ ਗੁਲਾਟੀ ਨੂੰ, ਬੇਬੇ ਦੇ ਪੁੱਤਾਂ ਨੇ ਘੇਰਿਆ ਕਹਿੰਦੇ, ‘ਸਾਡੀ ਵੀ ਸੁਣ ਲਓ’ !

The post ਦੇਸ਼ ਲਈ ਕੁਰਬਾਨ ਹੋ ਗਿਆ ਨੂਰਪੁਰਬੇਦੀ ਦਾ ਗੱਭਰੂ, 4 ਮਹੀਨੇ ਪਹਿਲਾਂ ਹੀ ਚੜ੍ਹਿਆ ਸੀ ਘੋੜੀ appeared first on Daily Post Punjabi.