Pakistani girl fell in love Archives - Daily Post Punjabi

Online Ludo ਖੇਡਦਿਆਂ ਪਾਕਿਸਤਾਨੀ ਕੁੜੀ ਨੂੰ ਭਾਰਤੀ ਮੁੰਡੇ ਨਾਲ ਹੋਇਆ ਪਿਆਰ ! ਸਰਹੱਦ ਟੱਪ ਕੇ ਭਾਰਤ ‘ਚ ਹੋਈ ਦਾਖਲ
ਉੱਤਰ ਪ੍ਰਦੇਸ਼ ਤੋਂ ਆਪਣੇ ਪ੍ਰੇਮੀ ਨੂੰ ਮਿਲਣ ਲਈ ਨੇਪਾਲ ਦੇ ਰਸਤੇ ਭਾਰਤ ਪਹੁੰਚੀ 19 ਸਾਲਾ ਪਾਕਿਸਤਾਨੀ ਕੁੜੀ ਇਕਰਾ ਜਿਵਾਨੀ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਉਸ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਲਿਆਂਦਾ ਗਿਆ। ਜਿੱਥੇ BSF ਜਵਾਨਾਂ ਨੇ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ । ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ। ਦਰਅਸਲ, 19 ਸਾਲ ਦੀ ਇਕਰਾ ਨੂੰ ਲੂਡੋ ਖੇਡਣ ਦਾ ਸ਼ੌਕ ਸੀ। ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ। ਪਿਆਰ ਵਧਦਾ ਗਿਆ ਅਤੇ ਇਕਰਾ ਨੇ ਭਾਰਤ ਵਿੱਚ ਆਪਣੇ ਪਿਆਰ ਨੂੰ ਮਿਲਣ ਲਈ ਵੀਜ਼ਾ ਅਪਲਾਈ ਕਰ ਦਿੱਤਾ। ਪਰ ਕਿਸੇ ਕਾਰਨ ਵੀਜ਼ਾ ਰੱਦ ਹੋ ਗਿਆ ।

Pakistani girl fell in love

ਇਸ ਤੋਂ ਬਾਅਦ ਵੀ ਇਕਰਾ ਅਤੇ ਮੁਲਾਇਮ ਨਹੀਂ ਰੁਕੇ। ਇਕਰਾ ਨੇ ਨੇਪਾਲ ਦੇ ਰਸਤੇ ਭਾਰਤ ਆਉਣ ਦਾ ਫੈਸਲਾ ਕੀਤਾ । ਦੱਸਿਆ ਜਾ ਰਿਹਾ ਹੈ ਕਿ ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਫਲਾਈਟ ਰਾਹੀਂ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ‘ਤੇ ਪਹੁੰਚੀ । ਮੁਲਾਇਮ ਉਸ ਨੂੰ ਲੈਣ ਪਹੁੰਚੇ ਅਤੇ ਦੋਹਾਂ ਨੇ ਉੱਥੇ ਵਿਆਹ ਕਰਵਾ ਲਿਆ। ਦੋਵੇਂ ਇੱਕ ਹਫ਼ਤਾ ਨੇਪਾਲ ਵਿੱਚ ਰਹੇ ਅਤੇ ਫਿਰ ਉਸ ਤੋਂ ਬਾਅਦ ਨੇਪਾਲ ਦੀ ਸੋਨਾਲੀ ਬਾਰਡਰ ਨੂੰ ਪਾਰ ਕਰਕੇ ਭਾਰਤ ਆ ਗਏ । ਦੋਵੇਂ ਬੰਗਲੌਰ ਆਏ ਸਨ । ਜਿੱਥੇ ਉਹ ਬੈਂਗਲੁਰੂ ਦੇ ਬੇਲੰਦੂਰ ਥਾਣਾ ਖੇਤਰ ਵਿੱਚ ਇੱਕ ਲੇਬਰ ਕੁਆਰਟਰ ਵਿੱਚ ਰਹਿਣ ਲੱਗੇ।

ਇਹ ਵੀ ਪੜ੍ਹੋ: 2 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, 195 ਦੇਸ਼ਾਂ ਦੇ ਝੰਡਿਆਂ ਦੀ ਕਰਦਾ ਹੈ ਪਛਾਣ

ਦੱਸ ਦੇਈਏ ਕਿ ਇਕਰਾ ਨੇ ਲੋਕਾਂ ਦੇ ਸਾਹਮਣੇ ਆਪਣਾ ਨਾਂ ਬਦਲ ਕੇ ‘ਰਵਾ’ ਰੱਖ ਲਿਆ । ਦੋਵੇਂ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਫਿਰ ਇੱਕ ਦਿਨ ਮੁਲਾਇਮ ਦੇ ਗੁਆਂਢੀ ਨੂੰ ਸ਼ੱਕ ਹੋ ਗਿਆ। ਅਸਲ ਵਿੱਚ ਰਵਾ ਆਪਣੇ ਘਰ ਵਿੱਚ ਨਮਾਜ਼ ਅਦਾ ਕਰ ਰਹੀ ਸੀ । ਗੁਆਂਢੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੂਚਨਾ ਤੋਂ ਬਾਅਦ ਮੁਲਾਇਮ ਦੇ ਫਲੈਟ ‘ਤੇ ਛਾਪਾ ਮਾਰਿਆ। ਜਿਥੇ ਪੁਲਿਸ ਨੂੰ ਇਕਰਾ ਦਾ ਪਾਕਿਸਤਾਨੀ ਪਾਸਪੋਰਟ ਮਿਲਿਆ । ਪੁਲਿਸ ਨੇ ਉਸ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕਰ ਲਿਆ । ਇਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਦੇ ਹਵਾਲੇ ਕਰ ਦਿੱਤਾ । ਪੁਲਿਸ ਨੇ ਮੁੰਡੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਵੱਲੋਂ ਉਨ੍ਹਾਂ ‘ਤੇ ਜਾਅਲੀ ਤਰੀਕੇ ਨਾਲ ਦਸਤਾਵੇਜ਼ ਬਣਵਾ ਕੇ ਸ਼ਹਿਰ ਵਿੱਚ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post Online Ludo ਖੇਡਦਿਆਂ ਪਾਕਿਸਤਾਨੀ ਕੁੜੀ ਨੂੰ ਭਾਰਤੀ ਮੁੰਡੇ ਨਾਲ ਹੋਇਆ ਪਿਆਰ ! ਸਰਹੱਦ ਟੱਪ ਕੇ ਭਾਰਤ ‘ਚ ਹੋਈ ਦਾਖਲ appeared first on Daily Post Punjabi.