parties dispute Archives - Daily Post Punjabi

ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਔਰਤ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਾਏ ਗੰਭੀਰ ਦੋਸ਼
parties dispute police woman suicide: ਲੁਧਿਆਣਾ (ਤਰਸੇਮ ਭਾਰਦਵਾਜ)-ਇੱਥੇ ਥਾਣਾ ਕੂੰਮਕਲਾ ਅਧੀਨ ਪੈਂਦੇ ਪਿੰਡ ਬਲੀਏਵਾਲ ‘ਚ ਸਨਸਨੀ ਫੈਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਇੱਥੇ 2 ਧਿਰਾਂ ‘ਚ ਲੜਾਈ ਹੋਣ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ, ਜਿੱਥੇ ਇਕ ਧਿਰ ਦੀ ਔਰਤ ਦੀ ਕਾਫੀ ਬੇਇੱਜ਼ਤੀ ਕੀਤੀ ਗਈ, ਜਿਸ ਨੂੰ ਸਹਿਣ ਨਾ ਕਰਦੀ ਹੋਈ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ ਫਿਲਹਾਲ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਮ੍ਰਿਤਕ ਵਿਆਹੁਤਾ ਦਾ ਪਛਾਣ ਵਿਜੈ ਕੌਰ (31) ਦੇ ਨਾਂ ਨਾਲ ਹੋਈ ਹੈ।

parties dispute police woman suicide

ਮ੍ਰਿਤਕ ਵਿਜੈ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਹੀ ਸ਼ਾਮਲਾਤ ਜਗ੍ਹਾ ਪਈ ਸੀ, ਜਿੱਥੇ ਉਨ੍ਹਾਂ ਦਾ ਕਬਜ਼ਾ ਹੈ ਪਰ ਪਿੰਡ ਦੇ ਹੀ ਵਸਨੀਕ ਉਨ੍ਹਾਂ ਦੇ ਭਾਈਚਾਰੇ ਨਾਲ ਸਬੰਧਿਤ ਕੁਝ ਲੋਕਾਂ ਅਤੇ ਪੰਚਾਇਤ ਨੇ ਇਹ ਕਬਜ਼ਾ ਜ਼ਬਰੀ ਛੁਡਵਾ ਲਿਆ ਅਤੇ ਮੰਦਰ ਨਿਰਮਾਣ ਸ਼ੁਰੂ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਚਾਇਤ ਨੇ ਕੁਝ ਵਿਅਕਤੀਆਂ ਤੋਂ ਇਹ ਜਗ੍ਹਾ ਨਹੀਂ ਛੁਡਵਾਈ ਜਦਕਿ ਉਨ੍ਹਾਂ ਕੋਲੋਂ ਜ਼ਮੀਨ ਖਾਲੀ ਕਰਵਾ ਲਈ, ਜਿਸ ਸਬੰਧੀ ਦੋ ਦਿਨ ਪਹਿਲਾਂ ਵੀ ਵਿਵਾਦ ਹੋਇਆ।

parties dispute police woman suicide

ਮ੍ਰਿਤਕਾ ਦੇ ਪਤੀ ਨੇ ਇਹ ਵੀ ਦੱਸਿਆ ਕਿ ਪਿੰਡ ਦੀ ਪੰਚਾਇਤ, ਸੈਕਟਰੀ ਅਤੇ ਮੰਦਰ ਨਿਰਮਾਣ ਕਰਨ ਵਾਲੇ ਕੁਝ ਵਿਅਕਤੀਆਂ ਨੇ ਮਿਲ ਕੇ ਉਸਦੀ ਪਤਨੀ ਵਿਜੈ ਕੌਰ ਖਿਲਾਫ ਕੂੰਮਕਲਾਂ ਥਾਣੇ ‘ਚ ਸ਼ਿਕਾਇਤ ਦੇ ਦਿੱਤੀ। ਸੋਮਵਾਰ ਨੂੰ ਉਹ ਸਵੇਰ ਤੋਂ ਹੀ ਕੂੰਮਕਲਾਂ ਥਾਣੇ ‘ਚ ਪਰਿਵਾਰ ਸਮੇਤ ਭੁੱਖੇ-ਪਿਆਸੇ ਬੈਠੇ ਰਹੇ ਜਦਕਿ ਦੂਜੀ ਧਿਰ ਬਾਅਦ ਦੁਪਹਿਰ ਆਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜ਼ੀਨਾਮੇ ਦੌਰਾਨ ਵਿਜੈ ਕੌਰ ਨੂੰ ਕਾਫੀ ਜ਼ਲੀਲ ਕੀਤਾ ਗਿਆ, ਜਿਸ ਕਾਰਣ ਉਹ ਇਹ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ।

parties dispute police woman suicide

ਇਸ ਸਬੰਧੀ ਕੂੰਮਕਲਾਂ ਪੁਲਿਸ ਮੁਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਅਦਾਲਤ ‘ਚ ਗਏ ਸਨ ਪਰ ਜਾਣਕਾਰੀ ਅਨੁਸਾਰ ਬਲੀਏਵਾਲ ਦੇ ਪੰਚਾਇਤ ਸਕੱਤਰ ਵਲੋਂ ਸ਼ਾਮਲਾਤ ਜ਼ਮੀਨ ‘ਤੇ ਕਬਜ਼ਾ ਕਰਨ ਨੂੰ ਲੈ ਕੇ ਦੂਜੀ ਧਿਰ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਐੱਸ.ਐੱਚ.ਓ. ਅਨੁਸਾਰ ਦੋਵਾਂ ਧਿਰਾਂ ਵਲੋਂ ਥਾਣੇ ਦੇ ਬਾਹਰ ਬੈਠ ਕੇ ਰਾਜ਼ੀਨਾਮਾ ਕਰ ਲਿਆ, ਜਿਸ ਸਬੰਧੀ ਉਨ੍ਹਾਂ ਲਿਖਤੀ ਤੌਰ ‘ਤੇ ਜਾਣਕਾਰੀ ਥਾਣੇ ਦੇ ਦਿੱਤੀ ਅਤੇ ਦਰਖਾਸਤ ਬੰਦ ਕਰ ਦਿੱਤੀ ਗਈ ਫਿਲਹਾਲ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

The post ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਔਰਤ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਾਏ ਗੰਭੀਰ ਦੋਸ਼ appeared first on Daily Post Punjabi.