PM Modi inaugurates AIIMS Archives - Daily Post Punjabi

ਦੁਸਹਿਰੇ ਮੌਕੇ PM ਮੋਦੀ ਨੇ ਹਿਮਾਚਲ ਨੂੰ ਦਿੱਤਾ ਵੱਡਾ ਤੋਹਫ਼ਾ, AIIMS ਬਿਲਾਸਪੁਰ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦਾ ਉਦਘਾਟਨ ਕੀਤਾ। ਪ੍ਰਧਾਨਮੰਤਰੀ ਮੋਦੀ ਨੇ ਅਕਤੂਬਰ 2017 ਵਿੱਚ ਇਸ ਦਾ ਨੀਂਹ ਪੱਥਰ ਵੀ ਰੱਖਿਆ ਸੀ । ਇਸ ਦੀ ਸਥਾਪਨਾ ਕੇਂਦਰੀ ਸੈਕਟਰ ਯੋਜਨਾ- ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਕੀਤੀ ਗਈ ਹੈ।

PM Modi inaugurates AIIMS

ਏਮਜ਼ ਬਿਲਾਸਪੁਰ, 1,470 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ । ਇਸ ਅਤਿ-ਆਧੁਨਿਕ ਹਸਪਤਾਲ ਵਿੱਚ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗ, 18 ਮਾਡਿਊਲਰ ਆਪ੍ਰੇਸ਼ਨ ਥੀਏਟਰ, 64 ਆਈਸੀਯੂ ਬੈੱਡਾਂ ਵਾਲੇ 750 ਬੈੱਡ ਹਨ । ਇਹ ਹਸਪਤਾਲ 247 ਏਕੜ ਵਿੱਚ ਫੈਲਿਆ ਹੋਇਆ ਹੈ। ਇਹ 24 ਘੰਟੇ ਐਮਰਜੈਂਸੀ ਅਤੇ ਡਾਇਲਸਿਸ ਦੀਆਂ ਸਹੂਲਤਾਂ, ਅਲਟਰਾਸੋਨੋਗ੍ਰਾਫੀ, ਸੀਟੀ ਸਕੈਨ, ਐਮਆਰਆਈ ਆਦਿ ਵਰਗੀਆਂ ਆਧੁਨਿਕ ਡਾਇਗਨੌਸਟਿਕ ਮਸ਼ੀਨਾਂ, ਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲੇ ਆਯੂਸ਼ ਬਲਾਕ ਨਾਲ ਲੈਸ ਹੈ।

ਇਹ ਵੀ ਪੜ੍ਹੋ: ‘ਪੰਜ ਕੁੜਤਿਆਂ ‘ਚ ਗਿਆ ਸੀ ਤੇ ਪੰਜ ‘ਚ ਹੀ ਵਾਪਸ ਆਇਆ, ਮੈਂ ਫਕੀਰ ਹਾਂ’: ਰਿਟਾਇਰਮੈਂਟ ਮਗਰੋਂ ਬੋਲੇ ਸਤਿਆਪਾਲ ਮਲਿਕ

ਇਸ ਹਸਪਤਾਲ ਨੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਿਜੀਟਲ ਹੈਲਥ ਸੈਂਟਰ ਵੀ ਸਥਾਪਿਤ ਕੀਤਾ ਹੈ । ਹਸਪਤਾਲ ਵੱਲੋਂ ਕਾਜ਼ਾ, ਸਲੂਨੀ ਅਤੇ ਕੇਲਾਂਗ ਵਰਗੇ ਪਹੁੰਚ ਤੋਂ ਬਾਹਰ ਕਬਾਇਲੀ ਅਤੇ ਉੱਚ ਉਚਾਈ ਵਾਲੇ ਹਿਮਾਲੀਅਨ ਖੇਤਰਾਂ ਵਿੱਚ ਸਿਹਤ ਕੈਂਪਾਂ ਰਾਹੀਂ ਮਾਹਿਰਾਂ ਦੁਆਰਾ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ । ਇਸ ਹਸਪਤਾਲ ਵਿੱਚ ਹਰ ਸਾਲ ਐਮਬੀਬੀਐਸ ਕੋਰਸ ਲਈ 100 ਵਿਦਿਆਰਥੀ ਅਤੇ ਨਰਸਿੰਗ ਕੋਰਸ ਲਈ 60 ਵਿਦਿਆਰਥੀ ਦਾਖਲ ਹੋਣਗੇ। ਪ੍ਰਧਾਨ ਮੰਤਰੀ ਬਾਅਦ ਵਿੱਚ ਕੁੱਲੂ ਦੁਸਹਿਰਾ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ।

PM Modi inaugurates AIIMS

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਤਿਉਹਾਰ ਜਿੱਤ ਦਾ ਪ੍ਰਤੀਕ ਹੈ । ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ”ਜਿੱਤ ਦੇ ਪ੍ਰਤੀਕ ਦੁਸਹਿਰੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ । ਮੈਂ ਕਾਮਨਾ ਕਰਦਾ ਹਾਂ ਕਿ ਇਹ ਸ਼ੁਭ ਅਵਸਰ ਹਰ ਕਿਸੇ ਦੇ ਜੀਵਨ ਵਿੱਚ ਹਿੰਮਤ, ਸੰਜਮ ਅਤੇ ਸਕਾਰਾਤਮਕ ਊਰਜਾ ਲਿਆਵੇ।”

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦੁਸਹਿਰੇ ਮੌਕੇ PM ਮੋਦੀ ਨੇ ਹਿਮਾਚਲ ਨੂੰ ਦਿੱਤਾ ਵੱਡਾ ਤੋਹਫ਼ਾ, AIIMS ਬਿਲਾਸਪੁਰ ਦਾ ਕੀਤਾ ਉਦਘਾਟਨ appeared first on Daily Post Punjabi.