Punjab and Haryana high court decision Archives - Daily Post Punjabi

ਪ੍ਰੇਮੀ ਵਿਆਹੁਤਾ ਹੈ ਇਹ ਜਾਣਦੇ ਹੋਏ ਸਬੰਧ ਬਣਾ ਰਹੇ ਹੋ ਤਾਂ ਨਹੀਂ ਬਣਦਾ ਜਬਰ-ਜਨਾਹ ਦਾ ਮਾਮਲਾ: ਹਾਈਕੋਰਟ
ਵਿਆਹੁਤਾ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਟਿੱਪਣੀ ਕੀਤੀ ਕਿ ‘ਪ੍ਰੇਮੀ ਸ਼ਾਦੀਸ਼ੁਦਾ ਹੈ, ਫਿਰ ਵੀ ਮਹਿਲਾ ਉਸ ਨਾਲ ਸਬੰਧ ਵਿੱਚ ਰਹਿੰਦੀ ਹੈ ਤਾਂ ਅਜਿਹੇ ਵਿੱਚ ਹੁਣ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦੀ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ । ਇਹ ਕਹਿੰਦਿਆਂ ਹਾਈਕੋਰਟ ਨੇ ਜੀਂਦ ਦੀ ਕੁੜੀ ਨਾਲ ਜਬਰ-ਜਨਾਹ ਦੇ ਦੋਸ਼ੀ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Punjab and Haryana high court decision

ਪੀੜਤ ਮਹਿਲਾ ਨੇ ਪਟੀਸ਼ਨ ਵਿੱਚ ਦੱਸਿਆ ਕਿ ਮੁਲਜ਼ਮ ਅਕਸਰ ਉਸਦਾ ਪਿੱਛਾ ਕਰਦਾ ਰਹਿੰਦਾ ਸੀ। ਪੀੜਤਾ ਨੇ ਧਮਕੀ ਦਿੱਤੀ ਕਿ ਉਹ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰੇਗੀ। ਇਹ ਸੁਣ ਕੇ ਵਿਅਕਤੀ ਨੇ ਕਿਹਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ। ਜੇਕਰ ਉਹ ਪੁਲਿਸ ਨੂੰ ਸ਼ਿਕਾਇਤ ਕਰਦੀ ਹੈ ਤਾਂ ਉਹ ਖੁਦ.ਕੁ.ਸ਼ੀ ਕਰ ਲਵੇਗਾ। ਇਸ ਤੋਂ ਬਾਅਦ ਹੌਲੀ-ਹੌਲੀ ਦੋਵੇਂ ਮਿਲਣ ਲੱਗੇ। ਪੀੜਤਾ ਨੇ ਦੱਸਿਆ ਕਿ ਦੋਸ਼ੀ ਉਸ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ। ਜਿਸਦੇ ਲਈ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਤੁਰਕੀ ਭੂਚਾਲ ਨੇ ਖੋਹ ਲਏ ਪਰਿਵਾਰ ਦੇ 25 ਜੀਅ, ਲਾਸ਼ਾਂ ਨਾਲ ਲਿਪਟ ਕੁਰਲਾ ਰਿਹਾ ਬੰਦਾ

ਉਸਨੇ ਦੱਸਿਆ ਕਿ ਇੱਕ ਦਿਨ ਉਸ ਵਿਅਕਤੀ ਨੇ ਪੀੜਤਾ ਨੂੰ ਨਸ਼ਾ ਦੇ ਕੇ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਨਸ਼ੇ ਵਿੱਚ ਸੀ, ਇਸ ਲਈ ਵਿਰੋਧ ਨਹੀਂ ਕਰ ਸਕੀ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਵਾਰ-ਵਾਰ ਆਪਣੇ ਕੋਲ ਬੁਲਾ ਕੇ ਸਬੰਧ ਬਣਾਉਣ ਲੱਗਿਆ ਉਸ ਨੇ ਵਾਅਦਾ ਕੀਤਾ ਕਿ ਉਹ ਪੀੜਤਾ ਨਾਲ ਵਿਆਹ ਕਰਵਾ ਲਵੇਗਾ । ਫਿਰ ਅਚਾਨਕ ਇਕ ਦਿਨ ਪੀੜਤਾ ਨੂੰ ਪਤਾ ਲੱਗਦਾ ਹੈ ਕਿ ਮੁਲਜ਼ਮ ਪਹਿਲਾਂ ਹੀ ਵਿਆਹਿਆ ਹੋਇਆ ਹੈ। ਇਹ ਜਾਣ ਕੇ ਉਸ ਨੇ ਮੁਲਜ਼ਮ ਤੋਂ ਦੂਰੀ ਬਣਾ ਲਈ। ਇਹ ਦੇਖ ਕੇ ਮੁਲਜ਼ਮ ਨੇ ਉਸ ਨੂੰ ਧਮਕੀਆਂ ਦਿੱਤੀਆਂ । ਉਸ ਨੇ ਕਿਹਾ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ।

Punjab and Haryana high court decision

ਇਸ ਤੋਂ ਦੁਖੀ ਹੋ ਕੇ ਉਸ ਨੇ 2018 ਵਿੱਚ ਜੀਂਦ ਵਿੱਚ ਕੇਸ ਦਰਜ ਕਰਵਾਇਆ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ ਕੇਸ ਚੱਲਿਆ। ਹੇਠਲੀ ਅਦਾਲਤ ਨੇ ਜਬਰ-ਜਨਾਹ ਦੇ ਦੋਸ਼ਾਂ ਤੋਂ ਮੁਲਜ਼ਮ ਨੂੰ ਬਰੀ ਕਰ ਦਿੱਤਾ । ਜਿਸ ਤੋਂ ਬਾਅਦ ਪੀੜਤ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਤੇ ਵੀ ਪੀੜਤਾ ਦਾ ਵਿਰੋਧ ਦਿਖਾਈ ਨਹੀਂ ਦਿੱਤਾ। ਇਥੋਂ ਤੱਕ ਕਿ ਮੁਲਜ਼ਮ ਦਾ ਵਿਆਹ ਹੋਣ ਦੇ ਬਾਅਦ ਵੀ ਪੀੜਤਾ ਨੇ ਉਸ ਨਾਲ ਸਬੰਧ ਬਣਾਈ ਰੱਖੇ। ਨਾਲ ਹੀ ਕੋਰਟ ਨੇ ਕਿਹਾ ਕਿ ਜਦੋਂ ਪੀੜਤਾ ਨੂੰ ਪਤਾ ਸੀ ਕਿ ਮੁਲਜ਼ਮ ਵਿਆਹਿਆ ਹੋਇਆ ਹੈ ਤੇ ਉਸਦਾ ਵਿਆਹ ਨਹੀਂ ਹੋ ਸਕਦਾ ਤਾਂ ਵੀ ਸਬੰਧ ਬਣਾਏ ਰੱਖਣਾ ਪੀੜਤਾ ਦੇ ਖਿਲਾਫ਼ ਜਾਂਦਾ ਹੈ। ਇਨ੍ਹਾਂ ਟਿੱਪਣੀਆਂ ਦੇ ਨਾਲ ਹੀ ਹਾਈਕੋਰਟ ਨੇ ਪੀੜਤਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪ੍ਰੇਮੀ ਵਿਆਹੁਤਾ ਹੈ ਇਹ ਜਾਣਦੇ ਹੋਏ ਸਬੰਧ ਬਣਾ ਰਹੇ ਹੋ ਤਾਂ ਨਹੀਂ ਬਣਦਾ ਜਬਰ-ਜਨਾਹ ਦਾ ਮਾਮਲਾ: ਹਾਈਕੋਰਟ appeared first on Daily Post Punjabi.