Punjab army soldier died Archives - Daily Post Punjabi

ਪੰਜਾਬ ਦੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ
ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਜਿੱਥੇ ਇੱਕ ਪਾਸੇ ਫੌਜੀ ਜਵਾਨ ਅਮਰਪਾਲ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ, ਉਥੇ ਹੀ ਉਨ੍ਹਾਂ ਨੇ ਆਰੋਪ ਲਗਾਇਆ ਹੈ ਕਿ ਭਾਰਤੀ ਫੌਜ ਵੱਲੋਂ ਉਨ੍ਹਾਂ ਦੇ ਜਵਾਨ ਪੁੱਤ ਦੀ ਬੇਕਦਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਜਵਾਨ ਉਸ ਦੀ ਲਾਸ਼ ਨੂੰ ਲਿਫਾਫੇ ਵਿੱਚ ਲਪੇਟ ਕੇ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਰ ਕੇ ਚਲੇ ਗਏ । ਉੱਥੇ ਹੀ ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਹੋਈ ਮੌਤ ਦੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹਾਲਾਤਾਂ ਵਿੱਚ ਉਸਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ ਅਮਰਪਾਲ ਆਤਮਹੱਤਿਆ ਕਰਨ ਵਾਲਿਆਂ ਵਿੱਚੋਂ ਨਹੀਂ ਸੀ। ਉਹ ਹਮੇਸ਼ਾ ਹੱਸਦਾ ਰਹਿੰਦਾ ਸੀ ਅਤੇ ਕੋਈ ਤਣਾਅ ਉਸਦੇ ਦਿਮਾਗ ਵਿੱਚ ਨਹੀਂ ਸੀ। ਉਸ ਦੀ ਮੌਤ ਪਿੱਛੇ ਕੋਈ ਨਾ ਕੋਈ ਫੌਜ ਦਾ ਹੀ ਅੰਦਰੂਨੀ ਕਾਰਨ ਰਿਹਾ ਹੈ।

Punjab army soldier died

ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਅਮਰਪਾਲ ਨੇ ਢਾਈ ਸਾਲ ਦੇਸ਼ ਦੀ ਸੇਵਾ ਕੀਤੀ ਹੈ ਇਸ ਲਈ ਉਸ ਨੂੰ ਬਣਦਾ ਸੈਨਿਕ ਸਨਮਾਨ ਦਿੱਤਾ ਜਾਵੇ। ਜੇ ਉਸਨੂੰ ਉਸਦਾ ਬਣਦਾ ਸਨਮਾਨ ਨਾ ਦਿੱਤਾ ਗਿਆ ਤਾਂ ਉਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ । ਫੌਜੀ ਜਵਾਨ ਅਮਰਪਾਲ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਅਮਰਪਾਲ ਨਾਲ ਉਨ੍ਹਾਂ ਦੀ ਗੱਲ ਹੋਈ ਸੀ ਅਤੇ ਉਸ ਵੇਲੇ ਉਹ ਬਿਲਕੁਲ ਠੀਕ ਸੀ। ਸਵੇਰੇ ਉਹਨਾਂ ਨੂੰ ਪਿੰਡ ਸਰਪੰਚ ਨੇ ਸੂਚਨਾ ਦਿੱਤੀ ਕਿ ਅਮਰਪਾਲ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਉਸ ਦੀ ਯੂਨਿਟ ਦੇ ਕਿਸੇ ਅਧਿਕਾਰੀ ਵੱਲੋਂ ਉਸ ਦੇ ਪਰਿਵਾਰ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ: ਅੱਜ ਪੰਜ ਤੱਤਾਂ ‘ਚ ਵਿਲੀਨ ਹੋਣਗੇ ਰਾਜੂ ਸ਼੍ਰੀਵਾਸਤਵ, ਦਿੱਲੀ ਵਿੱਚ ਹੋਵੇਗਾ ਅੰਤਿਮ ਸਸਕਾਰ

ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਉਸ ਦੀ ਯੂਨਿਟ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਮਰਪਾਲ ਦੀ ਸਵੇਰੇ ਚਾਰ ਤੋਂ ਛੇ ਵਜੇ ਤੱਕ ਡਿਊਟੀ ਸੀ । ਡਿਊਟੀ ਦੌਰਾਨ 5 ਵਜੇ ਦੇ ਕਰੀਬ ਉਹ ਉਪਰੋਂ ਕੱਪੜੇ ਲੈਕੇ ਕਮਰੇ ਵਿੱਚ ਛੱਡਣ ਲਈ ਕਹਿ ਕੇ ਗਿਆ ਅਤੇ ਇਸ ਦੌਰਾਨ ਹੀ ਕਮਰੇ ਵਿੱਚ ਜਾ ਕੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਕਾਰਨ ਨਹੀ ਸੀ ਕਿ ਅਮਰਪਾਲ ਆਤਮ ਹੱਤਿਆ ਕਰ ਲੈਂਦਾ, ਇਸ ਲਈ ਮਾਮਲੇ ਦੀ ਤਫਤੀਸ਼ ਹੋਣੀ ਚਾਹੀਦੀ ਹੈ ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਪੰਜਾਬ ਦੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ appeared first on Daily Post Punjabi.