punjab cm talk about fake news Archives - Daily Post Punjabi

ਮੁੱਖ ਮੰਤਰੀ ਨੇ ਅੰਗ ਕੱਢਣ ਬਾਰੇ ਝੂਠੀਆਂ ਵੀਡੀਓਜ਼ ਤੋਂ ਲੋਕਾਂ ਨੂੰ ਕੀਤਾ ਸੁਚੇਤ, ਕਿਹਾ ….
punjab cm talk about fake news: ਚੰਡੀਗੜ: ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਕਾਰਨ ਗੁੰਮਰਾਹ ਨਾ ਹੋਣ ਅਤੇ ਝੂਠੀ ਵਾਹ-ਵਾਹ ਵਿੱਚ ਨਾ ਪੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਦੇ ਲੋਕਾਂ ਨੂੰ ਆਪਣਾ ਕੋਵਿਡ ਟੈਸਟ ਜਲਦ ਤੋਂ ਜਲਦ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਗਈ ਕਿਉਂਜੋ ਇਸ ਵਿੱਚ ਦੇਰੀ ਘਾਤਕ ਸਿੱਧ ਹੋ ਸਕਦੀ ਹੈ। ਸੂਬੇ ਦੇ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਔਕਸੀਮੀਟਰ ਟੈਸਟਿੰਗ ਦਾ ਕੋਈ ਬਦਲ ਨਹੀਂ ਹਨ। ਲੋਕਾਂ ਨੂੰ ਆਪ ਦੇ ਗੁੰਮਰਾਹਕੁੰਨ ਪ੍ਰਚਾਰ ਦੇ ਪ੍ਰਭਾਵ ਹੇਠ ਨਾ ਆਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ,‘‘ਇਹ ਔਕਸੀਮੀਟਰ ਇਹ ਨਹੀਂ ਦੱਸਣਗੇ ਕਿ ਤੁਹਾਨੂੰ ਕੋਰੋਨਾ ਹੈ ਜਾਂ ਨਹੀਂ, ਇਹ ਸਿਰਫ ਤੁਹਾਡੇ ਸਰੀਰ ਵਿਚ ਆਕਸੀਜਨ ਦੀ ਘਾਟ-ਵਾਧ ਦੇ ਪੱਧਰ ਬਾਰੇ ਦੱਸਣਗੇ ਅਤੇ ਆਕਸੀਜਨ ਦੀ ਘਾਟ ਜ਼ਰੂਰੀ ਨਹੀਂ ਕਰੋਨਾਵਾਇਰਸ ਦਾ ਸੰਕੇਤ ਹੋਵੇ।’’

ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਸਬੰਧੀ ਦੋਸ਼ਾਂ, ਜਿਵੇਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ, ਨੂੰ ਵਿਸ਼ੇਸ਼ ਰੂਪ ਵਿੱਚ ਰੱਦ ਕਰਦਿਆਂ ਕਿਹਾ, ਇਹ ਅਫਵਾਹਾਂ ਪੂਰੀ  ਤਰਾਂ ਬੇਬੁਨਿਆਦ ਹਨ, ‘‘ਅਜਿਹੇ ਝੂਠੇ ਪ੍ਰਚਾਰ ਦਾ  ਸ਼ਿਕਾਰ ਨਾ ਹੋਵੋ, ਜੋ ਸਿਰਫ ਤੁਹਾਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ।’’ ਉਨਾਂ  ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਪੀੜਤਾਂ ਦੀਆਂ ਦੇਹਾਂ ਨੂੰ ਛੋਹਣ ਤੇ ਸਸਕਾਰ ਕਰਨ ਸਮੇਂ ਲੋਕਾਂ ਵੱਲੋਂ ਪੀ.ਪੀ.ਈ ਕਿੱਟਾਂ ਪਹਿਨਣ ਦੀ ਵਜਾ ਕੇਵਲ ਕੋਵਿਡ ਦੀ ਲਾਗ ਤੋਂ ਬਚਣਾ ਹੈ। ਉਨਾਂ ਕਿਹਾ ਕਿ ‘‘ਸਾਡੇ ਸਾਬਕਾ ਰਾਸ਼ਟਰਪਤੀ (ਪ੍ਰਣਬ ਮੁਖਰਜੀ) ਦਾ ਵੀ ਇਸੇ ਤਰੀਕੇ ਅੰਤਿਮ ਸੰਸਕਾਰ ਕੀਤਾ ਗਿਆ ਕਿਉਜੋ ਉਹ ਵੀ ਕਰੋਨਾ ਤੋਂ ਪੀੜਤ ਸਨ।’’ ਉਨਾਂ ਲੋਕਾਂ ਨੂੰ ਲੱਛਣਾਂ ਨੂੰ ਅੱਖੋਂ ਪਰੋਖੇ ਨਾ ਕਰਨ ਜਾਂ ਆਪਣੇ ਪੱਧਰ ’ਤੇ ਇਲਾਜ ਅਤੇ ਟੈਸਟਿੰਗ ਵਿੱਚ ਦੇਰੀ ਤੋਂ ਬਚਣ ਦੀ ਅਪੀਲ ਕੀਤੀ ਕਿਉਜੋ ਹੋ ਰਹੀਆਂ ਸਾਰੀਆਂ ਮੌਤਾਂ ਦੂਜੇ ਅਤੇ ਤੀਜੇ ਪੱਧਰ ਦੇ ਮਰੀਜ਼ਾਂ ਦੀਆਂ ਹਨ। ਉਨਾਂ ਕਿਹਾ ਕਿ ‘‘ਕੁਝ ਪਖੰਡੀ ਗਲਤ ਜਾਣਕਾਰੀ ਨਾਲ  ਸੋਸ਼ਲ ਮੀਡੀਆ ਜ਼ਰੀਏ ਗੁੰਮਰਾਹ ਕਰਨ ਦੀ ਕੋਸ਼ਿਸ਼ ਰਹੇ ਹਨ।’’ ਉਨਾਂ ਲੋਕਾਂ ਨੂੰ ਖੁਦ ਨੂੰ ਅਤੇ ਸੂਬੇ ਨੂੰ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਡਾਕਟਰਾਂ ਦੀ ਸਲਾਹ ਨੂੰ ਮੰਨਣ ਦੀ ਅਪੀਲ ਕੀਤੀ।

ਇਹ ਦੱਸਦਿਆਂ ਕਿ ਉਨਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ 10,000 ਔਕਸੀਮੀਟਰ ਵੰਡੇ  ਜਾ ਚੁੱਕੇ ਹਨ ਅਤੇ ਹੋਰ 50,000 ਹਜ਼ਾਰ ਖਰੀਦਣ ਦੀ ਪ੍ਰਿਆ ਸ਼ੁਰੂ ਹੋ ਚੁੱਕੀ ਹੈ, ਮੁੱਖ ਮੰਤਰੀ ਨੇ ਦੁਹਰਾਇਆ ਕਿ ਇਨਾਂ ਮਸ਼ੀਨਾਂ ਦੀ ਵਰਤੋਂ ਜ਼ਿੰਦਗੀਆਂ ਨਹੀਂ ਬਚਾ ਸਕਦੀ। ਉਨਾਂ ਸੁਚੇਤ ਕੀਤਾ ਕਿ ਆਕਸੀਜਨ ਦਾ ਪੱਧਰ ਘਟਣ ’ਤੇ ਹੀ ਹਸਪਤਾਲ ਪਹੁੰਚਣਾ ਵੀ ਸ਼ਾਇਦ ਜ਼ਿਆਦਾ ਦੇਰੀ ਹੋਵੇਗੀ। ਇਸ ’ਤੇ ਜ਼ੋਰ ਦਿੰਦਿਆਂ ਕਿ ਇਹ ਸਮਾਂ ਸਿਆਸਤ ਖੇਡਣ ਦਾ ਨਹੀਂ ਬਲਕਿ ਮਿਲਕੇ ਕੋਵਿਡ ਖਿਲਾਫ ਲੜਨ ਦਾ ਹੈ, ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਆਮ ਆਦਮੀ ਪਾਰਟੀ ਸੂਬਾ ਸਰਕਾਰ ਨੂੰ ਸਮਰਥਨ ਦਾ ਭਰੋਸਾ ਦੇਣ ਤੋਂ ਬਾਅਦ ਵੀ ਸੰਕਟ ਦਾ ਸਿਆਸੀਕਰਨ ਕਰਨ ਵਿੱਚ ਰੁੱਝੀ ਹੋਈ ਹੈ। ਇਹ ਪੁੱਛਦਿਆਂ ਕਿ ‘‘ਕੀ ਉਨਾਂ ਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ?’’,  ਮੁੱਖ ਮੰਤਰੀ ਨੇ ਆਖਿਆ ਕਿ ਸਾਰੀਆਂ ਪਾਰਟੀਆਂ ਨੂੰ ਕੋਵਿਡ ਨੂੰ ਸਾਂਝਾ ਦੁਸ਼ਮਣ ਮੰਨਦਿਆਂ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਕਿਹਾ ‘‘ਜੇਕਰ ਪਾਕਿਸਤਾਨ ਜਾਂ ਚੀਨ ਨਾਲ ਜੰਗ ਲਗਦੀ ਕੀ ਉਹ ਸਾਡਾ ਸਾਥ ਨਾ ਦਿੰਦੇ।’’

punjab cm talk about fake news

ਆਮ ਆਦਮੀ ਪਾਰਟੀ ਦੇ ਦਾਅਵਿਆਂ ਕਿ ਪੰਜਾਬ ਦੀ ਕੋਵਿਡ ਦੇ ਮਾਮਲੇ ਵਿੱਚ ਦਿੱਲੀ ਦੇ ਮੁਕਾਬਲੇ ਕਾਰਗੁਜ਼ਾਰੀ ਮਾੜੀ ਹੈ, ਨੂੰ ਮੁੱਖ ਮੰਤਰੀ ਨੇ ਝੂਠਾ ਪ੍ਰਚਾਰ ਕਰਾਰ ਦੇ ਕੇ ਮੂਲੋਂ ਰੱਦ ਕੀਤਾ। ਉਨਾਂ ਕਿਹਾ ਕਿ ਅੰਕੜੇ ਤੇ ਤੱਥ ਇਨਾਂ ਝੂਠੇ ਦਾਅਵਿਆਂ ਦਾ ਪਾਜ ਉਧੇੜਦੇ ਹਨ। ਉਨਾਂ ਕਿਹਾ ਕਿ 1.90 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿੱਚ 1.82 ਲੱਖ ਕੇਸ ਹਨ ਜਦੋਂ ਕਿ 2.80 ਕਰੋੜ ਆਬਾਦੀ ਵਾਲੇ ਪੰਜਾਬ ਵਿੱਚ 60,000 ਮਾਮਲੇ ਹਨ। ਉਨਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਪੰਜਾਬ ਦੇ ਮੁਕਾਬਲੇ ਤਿੰਨ ਗੁਣਾ ਵੱਧ ਮੌਤਾਂ ਹੋਈਆਂ ਹਨ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕੀਤਾ ਕਿ ਉਹ ਇਸ ਗੱਲੋਂ ਅੰਕੜਿਆਂ ਦਾ ਹਵਾਲਾ ਨਹੀਂ ਦੇ ਰਹੇ ਕਿ ਕਿ ਉਹ ਚਾਹੁੰਦੇ ਹਨ ਕਿ ਦਿੱਲੀ ਵਿੱਚ ਹੋਰ ਕੇਸ ਵਧਣ। ਉਨਾਂ ਕਿਹਾ, ‘‘ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਦਿੱਲੀ ਸਮੇਤ ਸਾਰੇ ਸੂਬਿਆਂ ਵਿੱਚ ਕੋਵਿਡ ਖਿਲਾਫ ਜੰਗ ਵਿੱਚ ਫਤਹਿ ਹਾਸਲ ਹੋਵੇ ਅਤੇ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਫਲ ਹੋਈਏ।’’

punjab cm talk about fake news

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰਾ ਸੰਸਾਰ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਅਮਰੀਕਾ ਨੇ ਦੂਜਾ ਸਿਖਰ ਦੇਖਿਆ ਹੈ ਅਤੇ ਭਾਰਤ ਵਿੱਚ ਕੋਵਿਡ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਉਹ ਕੋਈ ਡਾਕਟਰ ਨਹੀਂ ਸਗੋਂ ਸਾਰੇ ਅਨੁਮਾਨ ਮਾਹਿਰਾਂ ਵੱਲੋਂ ਕੀਤੇ ਗਏ ਹਨ। ਉਨਾਂ ਕਿਹਾ ਕਿ ਅਮਰੀਕਾ ਵਿੱਚ ਇਕ ਚੈਨਲ ਨੇ ਉਨਾਂ ਵੱਲੋਂ ਮੌਤਾਂ ਦੀ ਭਵਿੱਖਬਾਣੀ ਕਰਨ ਦਾ ਮਜ਼ਾਕ ਉਡਾਇਆ। ਉਨਾਂ ਕਿਹਾ ਕਿ ਉਨਾਂ ਵੱਲੋਂ ਮਾਹਿਰਾਂ ਦੇ ਅਨੁਮਾਨ ਨੂੰ ਦੱਸਣ ਦਾ ਭਾਵ ਪੰਜਾਬ ਦੇ ਲੋਕਾਂ ਲਈ ਸਭ ਗੱਲ ਖੁੱਲੇਆਮ ਕਰਨੀ ਹੈ। ਉਨਾਂ ਕਿਹਾ,‘‘ਸਾਨੂੰ ਮਿਲ ਕੇ ਲੜਨਾ ਪੈਣਾ, ਇਹ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ 1918 ਵਿੱਚ ਫੈਲੇ ਸਪੈਨਿਸ਼ ਫਲੂ ਦਾ ਪ੍ਰਕੋਪ ਤਿੰਨ ਸਾਲ ਚੱਲਿਆ ਸੀ ਜਿਸ ਨੇ ਇਕੱਲੇ ਭਾਰਤ ਵਿੱਚ ਇਕ ਕਰੋੜ ਜਾਨਾਂ ਲਈਆਂ ਸਨ। ਭਾਵੇਂ ਕਿ ਸਮਾਂ ਬਦਲ ਗਿਆ ਹੈ ਅਤੇ ਕੋਵਿਡ ਦੀ ਵੈਕਸੀਨ ਜਲਦ ਆਉਣ ਦੀ ਉਮੀਦ ਹੈ ਪਰ ਸਥਿਤੀ ਹਾਲੇ ਵੀ ਅਸਪੱਸ਼ਟ ਬਣੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਦੇ ਹਨ ਕਿ ਸਿਖਰ ਜਿਸ ਦੀ ਸਤੰਬਰ-ਅਕਤੂਬਰ ਵਿੱਚ ਆਉਣ ਦੀ ਸੰਭਾਵਨਾ ਹੈ, ਦਾ ਮੁਕਾਬਲਾ ਕਰਨ ਲਈ ਬੈਡਾਂ, ਦਵਾਈਆਂ, ਵੈਂਟੀਲੇਟਰਾਂ ਤੇ ਡਾਕਟਰਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

The post ਮੁੱਖ ਮੰਤਰੀ ਨੇ ਅੰਗ ਕੱਢਣ ਬਾਰੇ ਝੂਠੀਆਂ ਵੀਡੀਓਜ਼ ਤੋਂ ਲੋਕਾਂ ਨੂੰ ਕੀਤਾ ਸੁਚੇਤ, ਕਿਹਾ …. appeared first on Daily Post Punjabi.