punjab girl murder news Archives - Daily Post Punjabi

ਫ਼ਿਰੋਜ਼ਪੁਰ : ਦਹੇਜ ਦੀ ਬਲੀ ਚੜ੍ਹੀ ਹੋਣਹਾਰ ਗੱਤਕਾ ਖਿਡਾਰਣ ਤੇ NSC ਕੈਡਿਟ, ਸਦਮੇ ‘ਚ ਮਾਂ-ਪਿਓ
punjab girl murder news: ਕੁੜੀ ਦੇ ਵਿਆਹ ਦੇ ਚਾਅ ਅਜੇ ਠੰਡੇ ਵੀ ਨਹੀਂ ਹੋਏ ਸੀ ਕਿ ਮਾਂ ਪਿਓ ਨੂੰ ਇਕ ਹੋਣਹਾਰ ਖਿਡਾਰਨ ਅਤੇ ਐੱਨਸੀਸੀ ਦੀ ਕੈਡਿਟ ਆਪਣੀ ਧੀ ਦਾ ਸਿਵਾ ਬਾਲਣਾ ਪੈ ਗਿਆ, ਉਹ ਵੀ ਦਹੇਜ ਨਾ ਦੇਣ ਦੀ ਖਾਤਰ। ਮਾਮਲਾ ਫ਼ਿਰੋਜ਼ਪੁਰ ਦਾ ਹੈ ਜਿੱਥੋਂ ਦੀ ਰਹਿਣ ਵਾਲੀ ਰਮਨਦੀਪ ਕੌਰ ਲਾਲਚੀਆਂ ਦੇ ਹੱਥ ਚੜ੍ਹ ਗਈ। ਉਹਨੂੰ ਆਪਣੀ ਜਾਨ ਗਵਾ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਪਿਆ। ਭਰੀਆਂ ਅੱਖਾਂ ਨਾਲ ਪਰਿਵਾਰ ਨੇ ਜੋ ਦਾਸਤਾਨ ਬਿਆਨ ਕੀਤੀ। ਉਹ ਵਾਕਿਆ ਹੀ ਰੂਹ ਕੰਬਾ ਦੇਣ ਵਾਲੀ ਸੀ ਕਿ ਕਿਸ ਤਰ੍ਹਾਂ ਦਹੇਜ ਦਾ ਲਾਲਚੀ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ।

punjab girl murder news

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਮਨਦੀਪ ਕੌਰ ਦੇ ਪਿਤਾ ਜਸਬੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਗਲੀ ਨੰਬਰ 2 ਵੀਰ ਨਗਰ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਟਰੱਕ ‘ਤੇ ਡਰਾਈਵਰੀ ਕਰਦਾ ਹੈ। ਉਸ ਦੀਆਂ ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਉਸ ਦੀ ਵੱਡੀ ਲੜਕੀ ਰਮਨਦੀਪ ਕੌਰ ਦਾ ਵਿਆਹ ਕਰੀਬ 8 ਮਹੀਨੇ ਪਹਿਲਾ ਅੰਮ੍ਰਿਤਪਾਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਨੇੜੇ ਆਰਐੱਸਡੀ ਕਾਲਜ ਬੇਦੀ ਕਲੋਨੀ ਸਿਟੀ ਫਿਰੋਜ਼ਪੁਰ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਸੀ ਅਤੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਮੌਤ ਹੋਣ ਕਰਕੇ ਉਸ ਦੀ ਮਾਤਾ ਨੇ ਹੋਰ ਵਿਆਹ ਕਰਵਾ ਲਿਆ ਸੀ ਅਤੇ ਅੰਮ੍ਰਿਤਪਾਲ ਸਿੰਘ ਆਪਣੇ ਨਾਨਕੇ ਘਰ ਮਾਮਾ ਸਾਹਿਬ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਉਸ ਦੀ ਲੜਕੀ ਸਮੇਤ ਰਹਿੰਦਾ ਸੀ ਅਤੇ ਅੰਮ੍ਰਿਤਪਾਲ ਸਿੰਘ ਦੇ ਮਾਮੇ ਸਾਹਿਬ ਸਿੰਘ ਉਕਤ ਨੇ ਆਪਣੇ ਘਰ ਦੇ ਨਾਲ ਇਕ ਪਲਾਟ ਦਿੱਤਾ ਹੈ। ਜਿਸ ਵਿਚ ਅੰਮ੍ਰਿਤਪਾਲ ਸਿੰਘ ਮਕਾਨ ਬਣਾ ਰਿਹਾ ਹੈ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ ਨੂੰ ਉਸਦਾ ਪਤੀ ਜ਼ੋਰ ਦੇ ਕੇ ਉਸਨੂੰ ਕਹਿੰਦਾ ਸੀ ਕਿ ਆਪਣੇ ਬਣ ਰਹੇ ਮਕਾਨ ਲਈ ਤੂੰ ਆਪਣੇ ਮਾਤਾ ਪਿਤਾ ਤੋਂ ਪੈਸੇ ਲੈ ਕੇ ਆ। ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ ਨੇ ਫੋਨ ਕਰਕੇ ਸਾਨੂੰ ਮਿਤੀ 10 ਜੁਲਾਈ 2021 ਨੂੰ ਡੇਢ ਵਜੇ ਘਰ ਬੁਲਾਇਆ ਸੀ ਤਾਂ ਅੰਮ੍ਰਿਤਪਾਲ ਸਿੰਘ ਨੇ ਸਾਡੇ ਪਾਸੋਂ ਵੀ ਪੈਸਿਆਂ ਦੀ ਮੰਗ ਕੀਤੀ ਅਤੇ ਉਸ ਦੀ ਮਾਤਾ ਮਾਮੀ ਵੀ ਕਹਿ ਰਹੇ ਸੀ ਕਿ ਤੁਸੀਂ ਇਸ ਦੀ ਮੱਦਦ ਕਿਉਂ ਨਹੀਂ ਕਰਦੇ ਤਾਂ ਮੈਂ ਅਤੇ ਮੇਰੀ ਘਰਵਾਲੀ ਸਵਰਨਜੀਤ ਕੌਰ ਨੇ ਇਨ੍ਹਾਂ ਅੱਗੇ ਹੱਥ ਬੰਨ੍ਹ ਕੇ ਕਿਹਾ ਸੀ ਕਿ ਅਸੀਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਾਂ ਅਤੇ ਆਪਣਾ ਗੁਜ਼ਾਰਾ ਮੁਸ਼ਕਲ ਨਾਲ ਕਰਦੇ ਹਾਂ। ਜਿਸ ‘ਤੇ ਅੰਮ੍ਰਿਤਪਾਲ ਸਿੰਘ ਉਕਤ ਅਤੇ ਉਸ ਦਾ ਮਾਮਲਾ ਸਾਹਿਬ ਸਿੰਘ ਅਤੇ ਉਸ ਦੀ ਮਾਮੀ ਤਿੰਨੇ ਜਾਣੇ ਉਸ ਦੀ ਲੜਕੀ ਦੀ ਕੁੱਟਮਾਰ ਕਰਨ ਲੱਗੇ ਤਾਂ ਅੰਮ੍ਰਿਤਪਾਲ ਸਿੰਘ ਨੇ ਨੇੜੇ ਪਈ ਚੁੰਨੀ ਚੁੱਕ ਕੇ ਰਮਨਦੀਪ ਕੌਰ ਦੇ ਗਲ ਵਿਚ ਪਾ ਲਈ ਅਤੇ ਗਲ ਘੁੱਟਣ ਲੱਗ ਪਿਆ। ਲੜਕੀ ਬੇਹੋਸ਼ ਹੋ ਗਈ। ਫਿਰ ਅੰਮ੍ਰਿਤਪਾਲ ਸਿੰਘ ਦਾ ਮਾਮਾ ਸਾਹਿਬ ਸਿੰਘ ਅਤੇ ਮਾਮੀ ਆਪਣੇ ਕਮਰੇ ਵਿਚ ਗਏ ਅਤੇ ਕੋਈ ਜ਼ਹਿਰੀਲੀ ਦਵਾਈ ਵਾਲੀ ਸ਼ੀਸ਼ੀ ਚੁੱਕ ਲਿਆਏ ਤਾਂ ਸਾਡੇ ਫੜਦੇ ਫੜਦੇ ਇਨ੍ਹਾਂ ਤਿੰਨਾਂ ਨੇ ਉਸ ਦੀ ਲੜਕੀ ਰਮਨਦੀਪ ਕੌਰ ਦੇ ਮੂੰਹ ਵਿਚ ਜਬਰਦਸਤੀ ਪਾ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਬਾਅਦ ਵਿਚ ਲੜਕੀ ਨੂੰ ਬਾਗੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ 2 ਦਿਨ ਰਹਿਣ ‘ਤੇ ਵੀ ਉਸ ਦੀ ਲੜਕੀ ਦੀ ਤਬੀਅਤ ਵਿਚ ਕੋਈ ਸੁਧਾਰ ਨਹੀਂ ਆਇਆ। ਜਿਸ ਨੂੰ ਅਸੀਂ ਰਾਤ ਮਿਤੀ 11 ਜੁਲਾਈ 2021 ਨੂੰ ਕਰੀਬ 10 ਵਜੇ ਆਪਣੀ ਲੜਕੀ ਨੂੰ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਤੋਂ ਲਿਜਾ ਕੇ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਮੋਗਾ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਉਸ ਦੀ ਲੜਕੀ ਰਮਨਦੀਪ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ।

ਇਸ ਸਬੰਧ ਵਿਚ ਉਨ੍ਹਾਂ ਨੇ ਪੁਲੀਸ ਨੂੰ ਇਕ ਸ਼ਿਕਾਇਤ ਵੀ ਦਿੱਤੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ਿਕਾਇਤਾਂ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ  ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਹੋਰ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਮੁੱਖ ਦੋਸ਼ੀ ਲੜਕੇ ਦੀ ਮਾਤਾ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।

The post ਫ਼ਿਰੋਜ਼ਪੁਰ : ਦਹੇਜ ਦੀ ਬਲੀ ਚੜ੍ਹੀ ਹੋਣਹਾਰ ਗੱਤਕਾ ਖਿਡਾਰਣ ਤੇ NSC ਕੈਡਿਟ, ਸਦਮੇ ‘ਚ ਮਾਂ-ਪਿਓ appeared first on Daily Post Punjabi.