Punjab kings bowler arshdeep singh Archives - Daily Post Punjabi

ਅਰਸ਼ਦੀਪ ਸਿੰਘ ਦੇ ਸਮਰਥਨ ‘ਚ ਆਏ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ, ਦੇਖੋ ਕੀ ਕਿਹਾ
Ayushmann On Arshdeep Singh: ਭਾਰਤ ਬਨਾਮ ਪਾਕਿਸਤਾਨ ਵਿਚਾਲੇ ਹਮੇਸ਼ਾ ਹੀ ਹਾਈ ਵੋਲਟੇਜ ਮੈਚ ਦੇਖਣ ਨੂੰ ਮਿਲੇ ਹਨ। ਏਸ਼ੀਆ ਕੱਪ 2022 ਵਿੱਚ ਵੀ ਇਹੀ ਸਿਲਸਿਲਾ ਜਾਰੀ ਹੈ। ਜਿਸ ‘ਚ ਪਹਿਲਾ ਮੈਚ ਟੀਮ ਇੰਡੀਆ ਨੇ ਜਿੱਤਿਆ ਸੀ ਜਦਕਿ ਐਤਵਾਰ ਨੂੰ ਸੁਪਰ 4 ਦੇ ਦੂਜੇ ਮੈਚ ‘ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ।

Ayushmann On Arshdeep Singh

ਇਸ ਮੈਚ ‘ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿ ਖਿਡਾਰੀ ਆਸਿਫ ਅਲੀ ਦਾ ਆਸਾਨ ਕੈਚ ਛੱਡਿਆ। ਇਹ ਕੈਚ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ, ਜਿਸ ਕਾਰਨ ਭਾਰਤ ਹਾਰ ਗਿਆ। ਅਜਿਹੇ ‘ਚ ਹੁਣ ਅਰਸ਼ਦੀਪ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਅਰਸ਼ਦੀਪ ਦੇ ਸਮਰਥਨ ‘ਚ ਸਾਹਮਣੇ ਆਏ ਹਨ। ਆਯੁਸ਼ਮਾਨ ਖੁਰਾਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਆਯੁਸ਼ਮਾਨ ਫਿਲਮ ‘ਡ੍ਰੀਮ ਗਰਲ’ ਦੇ ਕੋ-ਸਟਾਰ ਮਨਜੋਤ ਸਿੰਘ ਨਾਲ ਕ੍ਰਿਕਟ ਦੇ ਰੰਗ ‘ਚ ਨਜ਼ਰ ਆ ਰਹੇ ਹਨ। ਜਿਵੇਂ-ਜਿਵੇਂ ਵੀਡੀਓ ਅੱਗੇ ਵਧ ਰਿਹਾ ਹੈ, ਆਯੁਸ਼ਮਾਨ ਖੁਰਾਨਾ ਦੇ ਸਾਰੇ ਸਾਥੀ ਪੂਰੇ ਜੋਸ਼ ਨਾਲ ਟੀਮ ਇੰਡੀਆ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।

ਇਸ ਮਜ਼ਾਕੀਆ ਵੀਡੀਓ ਦੇ ਕੈਪਸ਼ਨ ਵਿੱਚ ਆਯੁਸ਼ਮਾਨ ਖੁਰਾਨਾ ਨੇ ਲਿਖਿਆ- “ਭਾਰਤ ਜਦੋਂ ਮੈਚ ਹਾਰਦਾ ਹੈ ਤਾਂ ਦਿਲ ਟੁੱਟ ਜਾਂਦਾ ਹੈ। ਸਾਨੂੰ ਸਾਡੀ ਟੀਮ ਦਾ ਸਮਰਥਨ ਕਰਨਾ ਚਾਹੀਦਾ ਹੈ ਭਾਵੇਂ ਉਹ ਕੋਈ ਵੀ ਮੈਚ ਹਾਰ ਜਾਵੇ। ਅਰਸ਼ਦੀਪ ਨੂੰ ਟਰੋਲ ਕਰਨਾ ਬੰਦ ਕਰ ਦਿਓ। ਬਾਕੀ ਟੂਰਨਾਮੈਂਟ ਵਿੱਚ ਆਤਿਸ਼ਬਾਜ਼ੀ ਹੋਣ ਦੀ ਉਮੀਦ ਹੈ। ਅਗਲੇ ਸੰਘਰਸ਼ ਲਈ ਅਸੀਸਾਂ ਦਿਓ।”ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਡ੍ਰੀਮ ਗਰਲ 2’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਆਯੁਸ਼ਮਾਨ ਦੀ ਫਿਲਮ ਦਾ ਪਾਰਟ ਮਥੁਰਾ ਦੇ ਵੱਖ-ਵੱਖ ਹਿੱਸਿਆਂ ‘ਚ ਸ਼ੂਟ ਕੀਤਾ ਜਾ ਰਿਹਾ ਹੈ। ਫਿਲਮ ‘ਡ੍ਰੀਮ ਗਰਲ 2’ ‘ਚ ਆਯੁਸ਼ਮਾਨ ਦੇ ਨਾਲ ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੀ ਹੈ।

The post ਅਰਸ਼ਦੀਪ ਸਿੰਘ ਦੇ ਸਮਰਥਨ ‘ਚ ਆਏ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ, ਦੇਖੋ ਕੀ ਕਿਹਾ appeared first on Daily Post Punjabi.

ਰਾਜਸਥਾਨ ਖਿਲਾਫ ਆਖਰੀ ਓਵਰ ਦਾ ਹੀਰੋ ਬਣਿਆ ਅਰਸ਼ਦੀਪ, ਛੋਟੇ ਕਰੀਅਰ ‘ਚ ਹਾਸਿਲ ਕੀਤੇ ਨੇ ਕਈ ਵੱਡੇ ਮੁਕਾਮ
Punjab kings bowler arshdeep singh : ਪੰਜਾਬ ਕਿੰਗਜ਼ (PBKS) ਨੇ ਆਪਣੀ ਆਈਪੀਐਲ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੰਜਾਬ ਕਿੰਗਜ਼ ਨੇ ਇੱਕ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ (RR) ਨੂੰ ਚਾਰ ਦੌੜਾਂ ਨਾਲ ਹਰਾਇਆ ਹੈ। ਪਰ ਪੰਜਾਬ ਦੀ ਜਿੱਤ ਵਿੱਚ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ। ਅਰਸ਼ਦੀਪ ਨੇ 4 ਓਵਰਾਂ ਵਿੱਚ 35 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ ਹਨ। ਰਾਜਸਥਾਨ ਨੂੰ ਆਖਰੀ ਓਵਰ ‘ਚ ਜਿੱਤ ਲਈ 13 ਦੌੜਾਂ ਦੀ ਜ਼ਰੂਰਤ ਸੀ। ਪਰ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ 8 ਦੌੜਾਂ ਦਿੱਤੀਆਂ। 20 ਵੇਂ ਓਵਰ ਦੀਆਂ ਪਹਿਲੀਆਂ 3 ਗੇਂਦਾਂ ਵਿੱਚ ਸਿਰਫ 2 ਦੌੜਾਂ ਹੀ ਬਣੀਆਂ ਸੀ। ਇਸ ਤੋਂ ਬਾਅਦ ਸੰਜੂ ਸੈਮਸਨ ਨੇ ਚੌਥੀ ਗੇਂਦ ‘ਤੇ ਛੱਕਾ ਲਗਾਇਆ। ਪੰਜਵੀਂ ਗੇਂਦ ‘ਤੇ ਕੋਈ ਦੌੜ ਨਹੀਂ ਬਣ ਸਕੀ। ਫਿਰ ਆਖਰੀ ਗੇਂਦ ‘ਤੇ ਰਾਜਸਥਾਨ ਨੂੰ ਜਿੱਤ ਲਈ 5 ਦੌੜਾਂ ਦੀ ਜ਼ਰੂਰਤ ਸੀ। ਸੈਮਸਨ ਨੇ ਇੱਕ ਵੱਡਾ ਸ਼ਾਟ ਲਾਇਆ, ਪਰ ਗੇਂਦ ਸੀਮਾ ਰੇਖਾ ‘ਤੇ ਖੜ੍ਹੇ ਦੀਪਕ ਹੁੱਡਾ ਦੇ ਹੱਥਾਂ ਵਿੱਚ ਚਲੀ ਗਈ।

READ – #PBKS overcame a spirited #RR challenge, led by a sensational Sanju Samson, and emerged victorious in a high-scoring thriller in Match 4 of #VIVOIPL.

More on the high octane game here – https://t.co/AjXjntsxMv #RRvPBKS
— IndianPremierLeague (@IPL) April 12, 2021

22 ਸਾਲਾ ਅਰਸ਼ਦੀਪ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤੀ ਸੀ। ਅਰਸ਼ਦੀਪ ਨੂੰ ਸਾਲ 2018 ‘ਚ ਨਿਊਜ਼ੀਲੈਂਡ ਵਿਚ ਆਯੋਜਿਤ ਅੰਡਰ -19 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਜਗ੍ਹਾ ਮਿਲੀ ਸੀ। ਰਾਹੁਲ ਦ੍ਰਾਵਿੜ ਦੀ ਕੋਚਿੰਗ ਅਤੇ ਪ੍ਰਿਥਵੀ ਸ਼ਾ ਦੀ ਕਪਤਾਨੀ ਹੇਠ ਭਾਰਤ ਉਸ ਟੂਰਨਾਮੈਂਟ ਦਾ ਜੇਤੂ ਬਣਿਆ ਸੀ। ਪੂਰੇ ਟੂਰਨਾਮੈਂਟ ਦੌਰਾਨ ਅਰਸ਼ਦੀਪ ਨੇ ਦੋ ਮੈਚ ਖੇਡੇ ਅਤੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਬਾਅਦ ਉਸ ਨੂੰ ਪੰਜਾਬ ਕਿੰਗਜ਼ ਨੇ ਆਈਪੀਐਲ 2019 ਦੀ ਨਿਲਾਮੀ ਵਿੱਚ 20 ਲੱਖ ਰੁਪਏ ਵਿੱਚ ਖਰੀਦਿਆ ਸੀ। ਨਿਲਾਮੀ ਵਾਲੇ ਦਿਨ, ਖੱਬੇ ਹੱਥ ਦੇ ਤੇਜ਼ ਗੇਂਦਬਾਜ਼, ਨੇ ਸੀ ਕੇ ਨਾਇਡੂ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਰਸ਼ਦੀਪ ਨੇ ਪੰਜਾਬ ਅੰਡਰ -23 ਟੀਮ ਵਲੋਂ ਖੇਡਦਿਆਂ ਰਾਜਸਥਾਨ ਖਿਲਾਫ ਹੈਟ੍ਰਿਕ ਸਮੇਤ ਅੱਠ ਵਿਕਟਾਂ ਲਈਆਂ ਸਨ।

Punjab kings bowler arshdeep singh

ਆਈਪੀਐਲ ਦੇ ਆਪਣੇ ਪਹਿਲੇ ਸੀਜ਼ਨ ਵਿੱਚ ਅਰਸ਼ਦੀਪ ਨੂੰ ਜ਼ਿਆਦਾ ਮੈਚ ਖੇਡਣ ਲਈ ਨਹੀਂ ਮਿਲੇ ਸੀ। ਆਈਪੀਐਲ 2019 ਵਿੱਚ ਅਰਸ਼ਦੀਪ ਨੇ ਤਿੰਨ ਮੈਚਾਂ ਵਿੱਚ ਤਿੰਨ ਵਿਕਟਾਂ ਹਾਸਿਲ ਕੀਤੀਆਂ ਸੀ। ਖੱਬੇ ਹੱਥ ਦੇ ਗੇਂਦਬਾਜ਼ ਨੇ ਆਈਪੀਐਲ 2020 ਵਿੱਚ ਆਪਣੀ ਪਛਾਣ ਬਣਾਈ ਹੈ। ਅਰਸ਼ਦੀਪ ਨੂੰ 2020 ਆਈਪੀਐਲ ਵਿੱਚ ਅੱਠ ਮੈਚ ਖੇਡਣ ਦਾ ਮੌਕਾ ਮਿਲਿਆ, ਜਿਸ ਵਿੱਚ ਉਸ ਨੇ 24.22 ਦੀ ਔਸਤ ਨਾਲ 9 ਵਿਕਟਾਂ ਪ੍ਰਾਪਤ ਕੀਤੀਆਂ ਸੀ। ਅਰਸ਼ਦੀਪ ਸਿੰਘ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ। ਅਰਸ਼ਦੀਪ ਨੇ ਹੁਣ ਤੱਕ ਤਿੰਨ ਪਹਿਲੇ ਦਰਜੇ ਦੇ ਮੈਚ ਖੇਡੇ ਹਨ, ਜਿਸ ਵਿੱਚ ਉਸ ਦੇ ਨਾਮ 9 ਵਿਕਟਾਂ ਹਨ। ਅਰਸ਼ਦੀਪ ਨੇ ਹੁਣ ਤੱਕ 12 ਲਿਸਟ-ਏ ਮੈਚਾਂ ਵਿੱਚ 11 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ, ਉਸਨੇ 19 ਟੀ -20 ਮੈਚਾਂ ‘ਚ 25 ਵਿਕਟਾਂ ਲਈਆਂ ਹਨ।

This one went down to the wire! Sanju goes for the big shot over cover, but doesn't get all of it. Taken. @PunjabKingsIPL win by 4 runs.#VIVOIPL #RRvPBKS pic.twitter.com/HklxqlAGY2
— IndianPremierLeague (@IPL) April 12, 2021

ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਗਏ ਮੈਚ ਤੋਂ ਬਾਅਦ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਸ ਦੀ ਰਣਨੀਤੀ ਸੰਜੂ ਸੈਮਸਨ ਨੂੰ ‘ਵਾਈਡ ਯਾਰਕਰ’ ਪਾਉਣ ਦੀ ਸੀ। ਅਰਸ਼ਦੀਪ ਨੇ ਕਿਹਾ, ‘ਮੈਂ ਆਪਣੇ ‘ਤੇ ਭਰੋਸਾ ਕੀਤਾ। ਸਹਾਇਤਾ ਅਮਲੇ ਅਤੇ ਗੇਂਦਬਾਜ਼ੀ ਕੋਚ ਨੇ ਵੀ ਮੈਨੂੰ ਰਣਨੀਤੀ ‘ਤੇ ਚੱਲਣ ਲਈ ਕਿਹਾ। ਆਖਰੀ ਓਵਰ ਵਿੱਚ, ਜਦੋਂ ਸੈਮਸਨ ਨੂੰ ਗੇਂਦਬਾਜ਼ੀ ਦੀ ਰਣਨੀਤੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, “ਰਣਨੀਤੀ ਵਿੱਚ ਫ਼ੀਲਡ ਨਿਰਧਾਰਤ ਕੀਤੀ ਗਈ ਸੀ ਅਤੇ ਉਸ ਨੇ ਵਾਈਡ ਯਾਰਕਰ ਸਿੱਟਣੀ ਸੀ। ਅਸੀਂ ਜਾਣਦੇ ਸੀ ਕਿ ਛੇ ਗੇਂਦਾਂ ਅਜਿਹੀਆਂ ਪਾਈਆਂ ਤਾਂ ਉਨ੍ਹਾਂ ਨੂੰ ਮੁਸ਼ਕਿਲ ਹੋਵੇਗੀ।”

ਇਹ ਵੀ ਦੇਖੋ : ਵਾਰ-ਵਾਰ ਰੇਡ ਮਾਰਨ ਆਉਂਦੇ ਸੀ ਪੁਲਿਸ ਵਾਲੇ, ਕਰਦੇ ਸੀ ਪ੍ਰੇਸ਼ਾਨ, ਅੱਕੇ ਲੋਕਾਂ ਨੇ ਕਰ ਲਿਆ ਏਕਾ, ਫੇਰ ਦੇਖੋ ਕਿਵੇਂ…

The post ਰਾਜਸਥਾਨ ਖਿਲਾਫ ਆਖਰੀ ਓਵਰ ਦਾ ਹੀਰੋ ਬਣਿਆ ਅਰਸ਼ਦੀਪ, ਛੋਟੇ ਕਰੀਅਰ ‘ਚ ਹਾਸਿਲ ਕੀਤੇ ਨੇ ਕਈ ਵੱਡੇ ਮੁਕਾਮ appeared first on Daily Post Punjabi.