Punjab Milk Price Archives - Daily Post Punjabi

ਪੰਜਾਬ ‘ਚ ਮਹਿੰਗਾ ਹੋਣ ਜਾ ਰਿਹਾ ਹੈ ਦੁੱਧ! ਕੀਮਤਾਂ ‘ਚ 6 ਰੁ. ਕਿਲੋ ਤੱਕ ਹੋ ਸਕਦਾ ਹੈ ਵਾਧਾ
ਪੰਜਾਬ ਵਿੱਚ ਆਮ ਆਦਮੀ ਨੂੰ ਹੁਣ ਫਿਰ ਮਹਿੰਗਾਈ ਦਾ ਝਟਕਾ ਲੱਗ ਸਕਦਾ ਹੈ। ਸੂਬੇ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਦੁੱਧ ਵਿਕਰੇਤਾਵਾਂ ਵੱਲੋਂ ਖੁੱਲ੍ਹੇ ਬਾਜ਼ਾਰ ਵਿੱਚ ਵਿਕਣ ਵਾਲੇ ਦੁੱਧ ਦੀਆਂ ਕੀਮਤਾਂ 6 ਰੁਪਏ ਤੱਕ ਵਧਾਉਣ ਦੀ ਮੰਗ ਜ਼ਿਲ੍ਹਾ ਪੱਧਰ ’ਤੇ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਕਾਰਨ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਦੱਸਿਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੀ ਖੁੱਲ੍ਹੀ ਮੰਡੀ ਵਿੱਚ ਘੱਟ ਫੈਟ ਵਾਲਾ ਦੁੱਧ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

Punjab Milk Price

ਪੰਜਾਬ ਵਿੱਚ ਇਸ ਸਮੇਂ ਕਰੀਬ 6000 ਡੇਅਰੀ ਫਾਰਮ ਚੱਲ ਰਹੇ ਹਨ। 3.5 ਲੱਖ ਕਿਸਾਨ ਡੇਅਰੀ ਫਾਰਮਾਂ ਨਾਲ ਜੁੜੇ ਹੋਏ ਹਨ। ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿੱਚ ਪੰਜਾਬ ਦਾ ਯੋਗਦਾਨ 6 ਫੀਸਦੀ ਤੋਂ ਵੱਧ ਹੈ। 2012 ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਪਸ਼ੂ ਦੁੱਧ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ ਹੈ। 2012 ਵਿੱਚ ਜੋ ਉਤਪਾਦਨ 3.51 ਕਿਲੋ ਪ੍ਰਤੀ ਪਸ਼ੂ ਸੀ, ਹੁਣ ਵੱਧ ਕੇ 5.27 ਹੋ ਗਿਆ ਹੈ। ਹਾਲਾਂਕਿ ਦੁੱਧ ਦੀ ਪੈਦਾਵਾਰ ਵਧਣ ਨਾਲ ਦੁੱਧ ਉਤਪਾਦਕਾਂ ਦਾ ਮੁਨਾਫ਼ਾ ਵੀ ਘਟਿਆ ਹੈ। ਇਸ ਦਾ ਕਾਰਨ ਪਸ਼ੂ ਖੁਰਾਕ ਦੀ ਵੱਧ ਰਹੀ ਮਹਿੰਗਾਈ ਹੈ। ਪਸ਼ੂਆਂ ਦੀ ਖੁਰਾਕ ਜੋ 20 ਰੁਪਏ ਸੀ ਹੁਣ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਇਹ ਵੀ ਪੜ੍ਹੋ: ਰੂਸ ਦੀ ਚਿਤਾਵਨੀ- ‘300 ਡਾਲਰ ‘ਤੇ ਪਹੁੰਚੇਗਾ ਕੱਚਾ ਤੇਲ, ਬੰਦ ਕਰ ਦੇਵਾਂਗੇ ਗੈਸ ਸਪਲਾਈ’

ਇਸ ਸਬੰਧੀ ਸੂਬੇ ਦੀਆਂ ਦੋਧੀ ਯੂਨੀਅਨਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਦੀ ਮੰਗ ਕਰ ਰਹੀਆਂ ਹਨ। ਦੋਧੀ ਯੂਨੀਅਨ ਦੇ ਨੁਮਾਇੰਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਦੁੱਧ ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਕਿਲੋ ਵਾਧਾ ਕਰਨ ਦੀ ਮੰਗ ਕਰ ਰਹੇ ਹਨ। ਅਮੂਲ ਨੇ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਦੁੱਧ ਦੀ ਕੀਮਤ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ। ਪੰਜਾਬ ਦੀ ਦੋਧੀ ਯੂਨੀਅਨ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਨੂੰ ਦੁੱਧ ਦੇ ਭਾਅ ਨਾ ਵਧਾਉਣ ਤੋਂ ਬਾਅਦ ਚਿਤਾਵਨੀ ਦਿੱਤੀ ਹੈ। ਦੋਧੀ ਯੂਨੀਅਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਹ ਅੰਦੋਲਨ ਦਾ ਰਾਹ ਫੜ੍ਹਨ ਨੂੰ ਮਜ਼ਬੂਰ ਹੋ ਜਾਣਗੇ ਅਤੇ ਸੂਬੇ ਵਿੱਚ ਦੁੱਧ ਦੀ ਸਪਲਾਈ ਨੂੰ ਰੋਕ ਦੇਣਗੇ।

Punjab Milk Price

ਦੱਸ ਦੇਈਏ ਕਿ ਜੇਕਰ ਦੁੱਧ ਦੀ ਕੀਮਤ 6 ਰੁਪਏ ਵਧਦੀ ਹੈ ਤਾਂ ਇਸ ਦਾ ਸਿੱਧਾ ਅਸਰ ਰਸੋਈ ‘ਤੇ ਪਵੇਗਾ। ਦੁੱਧ ਦੇ ਭਾਅ ਵਧਣ ਨਾਲ ਦਹੀਂ, ਪਨੀਰ, ਦੇਸੀ ਘਿਓ ਅਤੇ ਲੱਸੀ ਦੀਆਂ ਕੀਮਤਾਂ ਵੀ ਵਧਣਗੀਆਂ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਇਸ ਸਮੇਂ ਖੁੱਲ੍ਹੇ ਬਾਜ਼ਾਰ ਵਿੱਚ ਦੁੱਧ 40 ਰੁਪਏ ਕਿਲੋ (ਘੱਟ ਫੈਟ) ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਫੁੱਲ ਕਰੀਮ ਵਾਲੇ ਦੁੱਧ ਦੀ ਕੀਮਤ 60 ਰੁਪਏ ਰੱਖੀ ਗਈ ਹੈ। ਪਰਚੂਨ ਦੁੱਧ ਵਿਕਰੇਤਾ 5 ਰੁਪਏ ਦੇ ਮੁਨਾਫੇ ਨਾਲ ਦੁੱਧ ਵੇਚ ਰਹੇ ਹਨ। ਜਦੋਂਕਿ ਡੇਅਰੀ ਉਦਯੋਗ ਨਾਲ ਜੁੜੇ ਕਿਸਾਨਾਂ ਨੂੰ ਮਹਿੰਗੇ ਚਾਰੇ ਕਾਰਨ ਵਧੇਰੇ ਖਰਚਾ ਚੁੱਕਣਾ ਪੈਂਦਾ ਹੈ। ਜਿਸ ਕਾਰਨ ਮਜਬੂਰੀ ਵਿੱਚ ਯੂਨੀਅਨ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਪੰਜਾਬ ‘ਚ ਮਹਿੰਗਾ ਹੋਣ ਜਾ ਰਿਹਾ ਹੈ ਦੁੱਧ! ਕੀਮਤਾਂ ‘ਚ 6 ਰੁ. ਕਿਲੋ ਤੱਕ ਹੋ ਸਕਦਾ ਹੈ  ਵਾਧਾ appeared first on Daily Post Punjabi.