Punjabi language is implemented Archives - Daily Post Punjabi

PGI ‘ਚ ਹਿੰਦੀ ਮਗਰੋਂ ਪੰਜਾਬੀ ਭਾਸ਼ਾ ਵੀ ਲਾਗੂ, ਮਰੀਜ਼ਾਂ ਦੀ ਸਹੂਲਤ ਲਈ ਪੰਜਾਬੀ ਭਾਸ਼ਾ ‘ਚ ਲਗਾਏ ਜਾਣਗੇ ਬੋਰਡ
ਚੰਡੀਗੜ੍ਹ PGI ਵਿੱਚ ਹਾਲ ਹੀ ਵਿੱਚ ਹਿੰਦੀ ਦੀ ਪ੍ਰਮੁੱਖਤਾ ਨਾਲ ਵਰਤੋਂ ਸਬੰਧੀ ਡਾਕਟਰਾਂ ਨੂੰ ਹੁਕਮ ਦਿੱਤੇ ਗਏ ਸਨ। ਇਸ ਸਬੰਧੀ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਇਸ ਵਿੱਚ ਸੋਧ ਕਰ ਕੇ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ। ਮਰੀਜ਼ਾਂ ਦੀ ਸਹੂਲਤ ਲਈ ਹੁਣ ਪੀ.ਜੀ.ਆਈ.’ਚ ਪੰਜਾਬੀ ਭਾਸ਼ਾ ਦੀ ਵੀ ਵਰਤੋਂ ਕੀਤੀ ਜਾਵੇਗੀ। ਇਸ ਸਬੰਧੀ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ।

ਨਵੇਂ ਸਰਕੂਲਰ ’ਚ ਡਾਇਰੈਕਟਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਮਰੀਜ਼ਾਂ ਦੀ ਸਹੂਲਤ ਅਨੁਸਾਰ ਓ.ਪੀ.ਡੀ., ਆਈ.ਪੀ.ਡੀ., ਪਰਚੀਆਂ/ਕਾਰਡ ਆਦਿ ਪੰਜਾਬੀ ਤੇ ਹਿੰਦੀ ’ਚ ਲਿਖਣ ਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀਆ ਹਦਾਇਤਾਂ ਦੇਣ ਲਈ ਜਿੰਨਾ ਸੰਭਵ ਹੋ ਸਕੇ, ਸਥਾਨਕ ਭਾਸ਼ਾ ਬੋਲਣ ਦੀ ਕੋਸ਼ਿਸ਼ ਕਰਨ। ਬਿਮਾਰੀ ਬਾਰੇ ਜਾਗਰੂਕਤਾ ਲਈ ਬਣਾਈ ਗਈ ਵੀਡੀਓ ਪੰਜਾਬੀ ਤੇ ਹਿੰਦੀ ’ਚ ਤਿਆਰ ਕੀਤੀ ਜਾਵੇ।

ਇਹ ਫ਼ੈਸਲਾ 2015 ਤੋਂ ਸ਼ਹਿਰ ’ਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਹੇ ਸਰਕਾਰੀ ਕਾਲਜ ਸੈਕਟਰ-46 ਦੇ ਸਹਾਇਕ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਵੱਲੋਂ ਪੀ.ਜੀ.ਆਈ ਨੂੰ ਪੱਤਰ ਲਿਖਣ ਤੋਂ ਬਾਅਦ ਲਿਆ ਗਿਆ ਹੈ। ਇਸ ਪੱਤਰ ’ਚ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ’ਚ ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ, ਬਿਹਾਰ ਤੇ ਹੋਰ ਕਈ ਰਾਜਾਂ ਤੋਂ ਮਰੀਜ਼ ਆਉਂਦੇ ਹਨ। ਪੰਜਾਬੀ ਇੱਥੋਂ ਦੀ ਸਥਾਨਕ ਭਾਸ਼ਾ ਹੈ ਤੇ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਜੇ ਗੱਲਬਾਤ ਤੇ ਕੰਮ ਸਥਾਨਕ ਭਾਸ਼ਾ ’ਚ ਕੀਤਾ ਜਾਵੇ ਤਾਂ ਇਸ ਦਾ ਮਰੀਜ਼ਾਂ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ।

ਪੰਡਤ ਰਾਓ ਧਰੇਨਵਰ ਨੇ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਪੱਤਰ ਲਿਖਿਆ ਹੈ ਤੇ ਰਾਜ ਭਾਸ਼ਾ ਐਕਟ 1963 ਦੀ ਸਹੀ ਢੰਗ ਨਾਲ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਾਰੇ ਬੋਰਡ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ’ਚ ਰੱਖਣ ਲਈ ਡਾਇਰੈਕਟਰ ਪੀ.ਜੀ.ਆਈ ਨੂੰ 35,000 ਰੁਪਏ ਦਾ ਡਿਮਾਂਡ ਡਰਾਫਟ ਵੀ ਭੇਜਿਆ ਹੈ, ਜਿਸ ’ਚ ਪੰਜਾਬੀ ਸਿਖਰ ”ਤੇ, ਉਸ ਤੋਂ ਬਾਅਦ ਹਿੰਦੀ ਤੇ ਅੰਗਰੇਜ਼ੀ ਹੈ। ਰਾਜ ਭਾਸ਼ਾ ਐਕਟ 1965 ਅਨੁਸਾਰ ਚੰਡੀਗੜ੍ਹ ‘ਬੀ’ ਖੇਤਰ ਅਧੀਨ ਆਉਂਦਾ ਹੈ, ਜਿਸ ’ਚ ਸਾਰੇ ਬੋਰਡ ਤਿੰਨ ਭਾਸ਼ਾਵਾਂ ’ਚ ਹੋਣਗੇ।

ਪ੍ਰੋ. ਰਾਓ ਦਾ ਕਹਿਣਾ ਹੈ ਕਿ ਪੀ.ਜੀ.ਆਈ. ’ਚ ਹਿੰਦੀ ਦੇ ਸਾਈਨ ਬੋਰਡ ਤਾਂ ਲਾਏ ਹਨ ਪਰ ਉਨ੍ਹਾਂ ’ਚ ਪੰਜਾਬੀ ਨੂੰ ਅਣਦੇਖਿਆ ਕੀਤਾ ਗਿਆ ਹੈ। ਅੰਗਰੇਜ਼ੀ ਨੂੰ ਸਿਖਰ ’ਤੇ ਰੱਖਿਆ ਗਿਆ ਹੈ ਜਦਕਿ ਪਹਿਲਾਂ ਹਿੰਦੀ ਤੇ ਪੰਜਾਬੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅੰਗਰੇਜ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਡਾਕਟਰਾਂ ਨੂੰ ਮਰੀਜ਼ਾਂ ਨਾਲ ਪੰਜਾਬੀ ’ਚ ਗੱਲ ਕਰਨ ਤੇ ਦਵਾਈਆਂ ਪੰਜਾਬੀ ’ਚ ਲਿਖਣ ਲਈ ਕਹਿਣ। ਉਨ੍ਹਾਂ ਨੇ ਮਰੀਜ਼ਾਂ ਨਾਲ ਸਬੰਧਤ ਵੀਡੀਓ ਵੀ ਪੰਜਾਬੀ ’ਚ ਬਣਾਉਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : ਪੈਰਿਸ ਓਲੰਪਿਕ ‘ਚ ਨਜ਼ਰ ਆਵੇਗਾ ਤਰਨਤਾਰਨ ਦਾ ਸੁਖਜੀਤ ਸੁੱਖਾ, ਭਾਰਤੀ ਹਾਕੀ ਟੀਮ ‘ਚ ਹੋਈ ਸਿਲੈਕਸ਼ਨ

ਪ੍ਰੋ. ਪੰਡਤ ਰਾਓ ਧਰੇਨਵਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਹੇ ਹਨ। ਉਹ ਪੀ.ਜੀ.ਆਈ. ’ਚ ਦੱਖਣ ਤੋਂ ਆਏ ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਵੀ ਪੰਜਾਬੀ ਭਾਸ਼ਾ ਸਿਖਾਉਂਦੇ ਰਹੇ ਹਨ। ਹੁਣ ਤੱਕ ਉਹ 40 ਤੋਂ ਵੱਧ ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਪੰਜਾਬੀ ਬੋਲਣਾ ਤੇ ਪੜ੍ਹਨਾ ਸਿਖਾ ਚੁੱਕੇ ਹਨ। ਇਸ ਸਮੇਂ ਉਹ ਪੀ.ਜੀ.ਆਈ ਦੇ 10 ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਪੰਜਾਬੀ ਸਿਖਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ’ਚ ਤਾਮਿਲਨਾਡੂ ਤੇ ਕੇਰਲ ਤੋਂ ਕਾਫ਼ੀ ਵਿਦਿਆਰਥੀ ਆਉਂਦੇ ਹਨ, ਉਨ੍ਹਾਂ ਨੂੰ ਪੰਜਾਬੀ ਭਾਸ਼ਾ ਆਉਣ ਨਾਲ ਉਹ ਮਰੀਜ਼ਾਂ ਦੀ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਦਾ ਕੰਮ ਆਸਾਨ ਹੋ ਜਾਂਦਾ ਹੈ। ਕਰਨਾਟਕ ਦੇ ਰਹਿਣ ਵਾਲੇ ਪ੍ਰੋ. ਰਾਓ ਦੀ ਪੰਜਾਬੀ ਭਾਸ਼ਾ ”ਤੇ ਚੰਗੀ ਪਕੜ ਹੈ। ਉਹ ਹੁਣ ਤੱਕ ਪੰਜਾਬੀ ’ਚ 12 ਕਿਤਾਬਾਂ ਲਿਖ ਚੁੱਕੇ ਹਨ ਤੇ ਇਸ ਦੇ ਨਾਲ ਹੀ ਉਹ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਤੇ ਜ਼ਫ਼ਰਨਾਮੇ ਦਾ ਪੰਜਾਬੀ ਤੋਂ ਕੰਨੜ ਭਾਸ਼ਾ ’ਚ ਅਨੁਵਾਦ ਵੀ ਕਰ ਚੁੱਕੇ ਹਨ। ਪੀ.ਜੀ.ਆਈ. ’ਚ ਦੱਖਣੀ ਭਾਰਤੀ ਡਾਕਟਰ ਤੇ ਨਰਸਾਂ ਹਨ, ਜੋ ਪੰਜਾਬੀ ਭਾਸ਼ਾ ਸਿੱਖਣਾ ਚਾਹੁੰਦੇ ਹਨ। ਪੰਡਿਤ ਰਾਓ ਅਨੁਸਾਰ ਸਥਾਨਕ ਭਾਸ਼ਾ ਜਾਣਨ ਨਾਲ ਡਾਕਟਰਾਂ ਤੇ ਮਰੀਜ਼ਾਂ ਵਿਚਕਾਰ ਤਾਲਮੇਲ ਬਹੁਤ ਵਧ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post PGI ‘ਚ ਹਿੰਦੀ ਮਗਰੋਂ ਪੰਜਾਬੀ ਭਾਸ਼ਾ ਵੀ ਲਾਗੂ, ਮਰੀਜ਼ਾਂ ਦੀ ਸਹੂਲਤ ਲਈ ਪੰਜਾਬੀ ਭਾਸ਼ਾ ‘ਚ ਲਗਾਏ ਜਾਣਗੇ ਬੋਰਡ appeared first on Daily Post Punjabi.