Queen Elizabeth II Archives - Daily Post Punjabi

ਅੱਜ ਹੋਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸਸਕਾਰ, ਸ਼ਾਹੀ ਅੰਦਾਜ਼ ‘ਚ ਹੋਵੇਗੀ ਵਿਦਾਈ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਅੱਜ ਸਵੇਰੇ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ । ਮਹਾਰਾਣੀ ਦੀ ਮੌਤ ਕਾਰਨ ਪੂਰੇ ਬ੍ਰਿਟੇਨ ਵਿੱਚ ਸੋਗ ਦਾ ਮਾਹੌਲ ਹੈ। ਤਕਰੀਬਨ ਇੱਕ ਘੰਟੇ ਤੱਕ ਚੱਲਣ ਵਾਲਾ ਸਟੇਟ ਫਿਊਨਰਲ ਦਾ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਅਤੇ ਬ੍ਰਿਟਿਸ਼ ਸਮੇਂ ਅਨੁਸਾਰ 11 ਵਜੇ ਸ਼ੁਰੂ ਹੋਵੇਗਾ। ਸਟੇਟ ਫਿਊਨਰਲ ਖਤਮ ਹੋਣ ਮਗਰੋਂ ਪੂਰੇ ਦੇਸ਼ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ।

Queen Elizabeth II Funeral

ਉੱਥੇ ਹੀ ਦੂਜੇ ਪਾਸੇ ਮਹਾਰਾਣੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 18 ਸਤੰਬਰ ਨੂੰ ਲੰਡਨ ਪਹੁੰਚੀ । ਇੱਥੇ ਵੈਸਟਮਿੰਸਟਰ ਹਾਲ ਵਿੱਚ ਉਨ੍ਹਾਂ ਨੇ ਭਾਰਤ ਦੇ ਲੋਕਾਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ । ਉਨ੍ਹਾਂ ਨੇ ਲੰਡਨ ਦੇ ਲੈਂਕੇਸਟਰ ਹਾਊਸ ਵਿਖੇ ਮਹਾਰਾਣੀ ਐਲਿਜ਼ਾਬੈਥ II ਦੀ ਯਾਦ ਵਿੱਚ ਸ਼ੋਕ ਕਿਤਾਬ ‘ਤੇ ਹਸਤਾਖਰ ਵੀ ਕੀਤੇ। ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਬਾਅਦ ਬਕਿੰਘਮ ਪੈਲੇਸ ਵਿਖੇ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ III ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: CU ਕਾਂਡ : ਰੋਹੜੂ ‘ਚ ਹੀ ਬੇਕਰੀ ‘ਤੇ ਕੰਮ ਕਰਦਾ ਹੈ ਦੋਸ਼ੀ ਨੌਜਵਾਨ, ਪੰਜਾਬ ਪੁਲਿਸ ਨੇ ਲਿਆ ਹਿਰਾਸਤ ‘ਚ

ਜ਼ਿਕਰਯੋਗ ਹੈ ਕਿ 96 ਸਾਲ ਦੀ ਮਹਾਰਾਣੀ ਦਾ ਦਿਹਾਂਤ 8 ਸਤੰਬਰ ਨੂੰ ਹੋਇਆ ਸੀ। ਸਭ ਤੋਂ ਪਹਿਲਾਂ ਵੈਸਟਮਿੰਸਟਰ ਹਾਲ ਤੋਂ ਵੈਸਟਮਿੰਸਟਰ ਐਬੇ ਤੱਕ ਮਹਾਰਾਣੀ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ, ਯਾਨੀ ਉਨ੍ਹਾਂ ਦੇ ਤਾਬੂਤ ਨੂੰ ਵੈਸਟਮਿੰਸਟਰ ਐਬੇ ਲਿਆਂਦਾ ਜਾਵੇਗਾ । ਇਸ ਦੌਰਾਨ ਮਿਲਟਰੀ ਪਰੇਡ ਹੋਵੇਗੀ । ਸ਼ਾਹੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ।

Queen Elizabeth II Funeral

ਦੱਸ ਦੇਈਏ ਕਿ ਸ਼ਾਹੀ ਰੀਤੀ-ਰਿਵਾਜ਼ਾਂ ਅਨੁਸਾਰ ਮਹਾਰਾਣੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਦਿਹਾਂਤ ਦੇ 10 ਦਿਨ ਬਾਅਦ ਕੀਤਾ ਜਾਵੇਗਾ। ਮਹਾਰਾਣੀ ਦੇ ਤਾਬੂਤ ਨੂੰ ਗਨ ਕੈਰਿਜ ਵਿੱਚ ਵੈਸਟਮਿੰਸਟਰ ਐਬੇ ਲਿਜਾਇਆ ਜਾਵੇਗਾ। ਇਸ ਘਨ ਕੈਰਿਜ ਦੀ ਵਰਤੋਂ ਐਡਵਰਡ VII, ਜਾਰਜ V, ਜਾਰਜ VI ਅਤੇ ਸਰ ਵਿੰਸਟਨ ਚਰਚਿਲ ਦੇ ਅੰਤਿਮ ਸਸਕਾਰ ਲਈ ਕੀਤਾ ਗਿਆ ਸੀ। ਇਸ ਨੂੰ 142 ਰਾਇਲ ਨੇਵੀ ਮਲਾਹਾਂ ਵੱਲੋਂ ਖਿੱਚਿਆ ਜਾਵੇਗਾ। ਇੱਥੇ ਸਟੇਟ ਫਿਊਨਰਲ ਦਾ ਪ੍ਰੋਗਰਾਮ ਖਤਮ ਹੋਵੇਗਾ। ਇਸ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਸਮਾਰੋਹ ਹੋਵੇਗਾ । ਰਾਤ 8:30 ਵਜੇ (ਬ੍ਰਿਟਿਸ਼ ਸਮਾਂ, ਸ਼ਾਮ 4 ਵਜੇ) ਕੁਈਨ ਨੂੰ ਦਫ਼ਨਾਇਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਅੱਜ ਹੋਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸਸਕਾਰ, ਸ਼ਾਹੀ ਅੰਦਾਜ਼ ‘ਚ ਹੋਵੇਗੀ ਵਿਦਾਈ appeared first on Daily Post Punjabi.

ਕੁਈਨ ਐਲੀਜ਼ਾਬੇਥ ਦਾ ਅੰਤਿਮ ਸੰਸਕਾਰ, ਜਿਨਪਿੰਗ ਤੇ ਪੁਤਿਨ ਨੂੰ ਛੱਡ ਕੇ 500 VIPs ਹੋਣਗੇ ਸ਼ਾਮਲ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਤਾਬੂਤ ਨੂੰ ਬੁੱਧਵਾਰ ਨੂੰ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਹਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਦੇ ਹਨ। ਤਾਬੂਤ ਦੇ ਨਾਲ ਉਨ੍ਹਾਂ ਦੇ ਪੁੱਤਰ ਸਮਰਾਟ ਚਾਰਲਸ III, ਪ੍ਰਿੰਸ ਵਿਲੀਅਮ ਅਤੇ ਹੈਰੀ ਵੀ ਸਨ। ਸੋਮਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਭਾਰਤ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਵਿੱਚ ਸ਼ਿਰਕਤ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਮਹਾਰਾਣੀ ਦੇ ਅੰਤਿਮ ਸੰਸਕਾਰ ‘ਚ ਲਗਭਗ 500 ਦੇਸ਼ ਦੇ ਮੁਖੀ ਸ਼ਾਮਲ ਹੋਣਗੇ। ਕੁਝ ਦੇਸ਼ਾਂ ਦੀ ਰਾਣੀ ਅਤੇ ਰਾਜਾ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆ ਸਕਦੇ ਹਨ।

500 VIP to attend

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਆਪਣੀ ਪਤਨੀ ਦੇ ਨਾਲ ਬੈਲਜੀਅਮ, ਸਵੀਡਨ, ਨੀਦਰਲੈਂਡ ਅਤੇ ਸਪੇਨ ਦੇ ਰਾਜੇ ਅਤੇ ਰਾਣੀਆਂ ਸ਼ਾਮਲ ਹੋਣਗੇ। ਫਰਾਂਸ, ਬ੍ਰਾਜ਼ੀਲ, ਨਿਊਜ਼ੀਲੈਂਡ, ਸ਼੍ਰੀਲੰਕਾ, ਤੁਰਕੀ ਆਦਿ ਦੇਸ਼ਾਂ ਦੇ ਮੁਖੀ ਵੀ ਪਹੁੰਚਣਗੇ, ਜਦਕਿ ਰੂਸ, ਬੇਲਾਰੂਸ, ਮਿਆਂਮਾਰ, ਈਰਾਨ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੱਦਾ ਨਹੀਂ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਚੀਨ ਨੂੰ ਬੁਲਾਉਣ ‘ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਹਾਲ ਹੀ ਦੇ ਦਿਨਾਂ ‘ਚ ਬ੍ਰਿਟੇਨ ਨੇ ਬੀਜਿੰਗ ਖਿਲਾਫ ਬਹੁਤ ਸਖਤ ਰੁਖ ਅਪਣਾਇਆ ਹੈ। ਵਪਾਰ ਅਤੇ ਜਾਸੂਸੀ ਤੋਂ ਇਲਾਵਾ ਕਈ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਹੈ।

ਸੱਦਾ ਪੱਤਰ ਸਿਰਫ਼ ਰਾਸ਼ਟਰਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਹੀ ਭੇਜੇ ਗਏ ਹਨ। ਨਵੇਂ ਕਿੰਗ ਚਾਰਲਸ ਐਤਵਾਰ ਸ਼ਾਮ ਨੂੰ ਬਕਿੰਘਮ ਪੈਲੇਸ ਵਿਖੇ ਨਵੇਂ ਰਾਸ਼ਟਰ ਮੁਖੀਆਂ ਲਈ ਡਿਨਰ ਬੁਲਾ ਰਹੇ ਹਨ। ਰਾਸ਼ਟਰਾਂ ਦੇ ਪ੍ਰਧਾਨਾਂ ਨੂੰ ਕਮਰਸ਼ੀਅਲ ਫਲਾਈਟ ਰਾਹੀਂ ਆਉਣ ਲਈ ਕਿਹਾ ਗਿਆ ਹੈ। ਅੰਤਿਮ ਸੰਸਕਾਰ ਲਈ ਨਿੱਜੀ ਕਾਰ ਦੀ ਬਜਾਏ ਬੱਸ ਰਾਹੀਂ ਜਾਣਾ ਪਵੇਗਾ।

500 VIP to attend

ਯੂਕੇ ਵਿੱਚ 57 ਸਾਲਾਂ ਵਿੱਚ ਪਹਿਲਾ ਰਾਜਕੀ ਅੰਤਿਮ ਸੰਸਕਾਰ ਹੈ। ਇਸ ਤੋਂ ਪਹਿਲਾਂ 1965 ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਸਸਕਾਰ ਕੀਤਾ ਗਿਆ ਸੀ। ਮਹਾਰਾਣੀ ਆਪਣੇ ਰਾਜ ਦੌਰਾਨ 15 ਦੇਸ਼ਾਂ ਦੇ ਰਾਜ ਮੁਖੀ ਸਨ। ਮਹਾਰਾਣੀ ਐਲਿਜ਼ਾਬੈਥ ਦਾ 8 ਸਤੰਬਰ, 2022 ਨੂੰ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚਾਰਲਸ ਕਿੰਗ ਬਣੇ।

ਇਹ ਵੀ ਪੜ੍ਹੋ : ਰਿਸ਼ਵਤਖੋਰਾਂ ‘ਤੇ ਸ਼ਿਕੰਜਾ, ਬਟਾਲਾ ‘ਚ ਮਾਲ ਪਟਵਾਰੀ, ਮਾਨਸਾ ‘ਚ ਰਜਿਸਟਰੀ ਕਲਰਕ ਤੇ ਚੌਂਕੀਦਾਰ ਕਾਬੂ

ਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਲੰਡਨ ਦੇ ਵੈਸਟਮਿੰਸਟਰ ਐਬੇ ਚਰਚ ਵਿੱਚ ਹੋਵੇਗਾ। ਮਹਾਰਾਣੀ ਦੀ ਦੇਹ 13 ਸਤੰਬਰ ਨੂੰ ਸਕਾਟਲੈਂਡ ਤੋਂ ਲੰਦਨ ਪਹੁੰਚੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਕਿੰਘਮ ਪੈਲੇਸ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਹੁਣ ਮਹਾਰਾਣੀ ਦਾ ਤਾਬੂਤ ਵੈਸਟਮਿੰਸਟਰ ਐਬੇ ਵਿੱਚ ਚਾਰ ਦਿਨਾਂ ਲਈ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਕੁਈਨ ਐਲੀਜ਼ਾਬੇਥ ਦਾ ਅੰਤਿਮ ਸੰਸਕਾਰ, ਜਿਨਪਿੰਗ ਤੇ ਪੁਤਿਨ ਨੂੰ ਛੱਡ ਕੇ 500 VIPs ਹੋਣਗੇ ਸ਼ਾਮਲ appeared first on Daily Post Punjabi.

10 ਦਿਨ ਤੱਕ ਲੰਦਨ ‘ਚ ਰਹੇਗੀ ਮਹਾਰਾਣੀ ਦੀ ਮ੍ਰਿਤਕ ਦੇਹ, ਜਾਣੋ 9 ਦਿਨ ਦੀਆਂ ਸ਼ਾਹੀ ਰਸਮਾਂ ਬਾਰੇ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਵੀਰਵਾਰ ਨੂੰ 96 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਪ੍ਰਿੰਸ ਚਾਰਲਸ ਬ੍ਰਿਟੇਨ ਦਾ ਨਵਾਂ ਰਾਜਾ ਹੋਵੇਗਾ। ਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਮੌਤ ਤੋਂ 10 ਦਿਨ ਬਾਅਦ ਯਾਨੀ 19 ਸਤੰਬਰ ਨੂੰ ਕੀਤਾ ਜਾਵੇਗਾ। ਆਓ ਜਾਣਦੇ ਹਾਂ ਕਿ ਇਨ੍ਹਾਂ 10 ਦਿਨਾਂ ਵਿੱਚ ਕੀ-ਕੀ ਹੋਵੇਗਾ।

9 ਸਤੰਬਰ: ਤੁਹਾਨੂੰ ਦੱਸ ਦੇਈਏ ਕਿ 8 ਸਤੰਬਰ ਨੂੰ ਮਹਾਰਾਣੀ ਦਾ ਦਿਹਾਂਤ ਹੋ ਗਿਆ ਸੀ, ਉਸ ਦਿਨ ਨੂੰ ‘ਮੌਤ ਦਿਵਸ’ ਵਜੋਂ ਜਾਣਿਆ ਜਾਵੇਗਾ। 9 ਸਤੰਬਰ ਨੂੰ ਮੌਤ ਦਿਵਸ ਤੋਂ ਅਗਲੇ ਦਿਨ, ਮਹਾਰਾਣੀ ਐਲਿਜ਼ਾਬੈਥ ਦੇ ਪੁੱਤਰ ਪ੍ਰਿੰਸ ਚਾਰਲਸ ਨੂੰ ਅਧਿਕਾਰਤ ਤੌਰ ‘ਤੇ ਜੇਮਸ ਪੈਲੇਸ ਵਿਖੇ ਅਸਪਸ਼ਨ ਕੌਂਸਲ ਦੀ ਮੀਟਿੰਗ ਵਿੱਚ ਬ੍ਰਿਟੇਨ ਦਾ ਨਵਾਂ ਰਾਜਾ ਬਣਾਇਆ ਗਿਆ।

Queen Elizabeth dead body

11 ਸਤੰਬਰ : ਮਹਾਰਾਣੀ ਦੀ ਦੇਹ ਨੂੰ ਬਕਿੰਘਮ ਪੈਲੇਸ ਲਿਆਂਦਾ ਜਾਵੇਗਾ। ਮਹਾਰਾਣੀ ਦੀ ਵੀਰਵਾਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਮੌਤ ਹੋ ਗਈ। ਨਿਯਮਾਂ ਮੁਤਾਬਕ ਜੇ ਮਹਾਰਾਣੀ ਦੀ ਮੌਤ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ ਹੁੰਦੀ, ਹਾਲਾਂਕਿ ਉਹੀ ਹੋਈ, ਤਾਂ ਉਸ ਮੁਤਾਬਕ ਆਪ੍ਰੇਸ਼ਨ ਯੂਨੀਕੋਰਨ ਲਾਗੂ ਹੋਵੇਗਾ। ਮਹਾਰਾਣੀ ਦੇ ਤਾਬੂਤ ਨੂੰ ਸ਼ਾਹੀ ਰੇਲ ਗੱਡੀ ਰਾਹੀਂ ਲੰਡਨ ਲਿਜਾਇਆ ਜਾਵੇਗਾ। ਜੇ ਅਜਿਹਾ ਨਾ ਹੁੰਦਾ ਤਾਂ ਓਪਰੇਸ਼ਨ ਓਵਰਸਟੱਡੀ ਪ੍ਰਭਾਵਸ਼ਾਲੀ ਹੋ ਸਕਦਾ ਸੀ। ਇਸ ਹਿਸਾਬ ਨਾਲ ਉਨ੍ਹਾਂ ਦੀ ਲਾਸ਼ ਨੂੰ ਜਹਾਜ਼ ਰਾਹੀਂ ਲੰਡਨ ਲਿਜਾਇਆ ਜਾਣਾ ਸੀ।

ਸਤੰਬਰ 13-16 : ਮਹਾਰਾਣੀ ਦਾ ਪੁੱਤਰ ਚਾਰਲਸ ਵੈਸਟਮਿੰਸਟਰ ਹਾਲ ਵਿਖੇ ਇੱਕ ਸ਼ੋਕ ਸਭਾ ਕਰੇਗਾ ਅਤੇ ਫਿਰ ਨਵੇਂ ਰਾਜੇ ਵਜੋਂ ਯੂਨਾਈਟਿਡ ਕਿੰਗਡਮ ਦਾ ਆਪਣਾ ਦੌਰਾ ਸ਼ੁਰੂ ਕਰਨਗੇ। ਜਦੋਂ ਉਹ ਉੱਤਰੀ ਆਇਰਲੈਂਡ ਪਹੁੰਚਣਗੇ, ਤਾਂ ਉਹ ਬੇਲਫਾਸਟ ਵਿੱਚ ਸੇਂਟ ਐਨਜ਼ ਕੈਥੇਡ੍ਰਲ ਵਿੱਚ ਇੱਕ ਸੇਵਾ ਵਿੱਚ ਸ਼ਾਮਲ ਹੋਣਗੇ। ਮਹਾਰਾਣੀ ਦੇ ਤਾਬੂਤ ਨੂੰ ਫਿਰ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਪੈਲੇਸ ਤੱਕ ਲਿਜਾਇਆ ਜਾਵੇਗਾ। ਤਾਬੂਤ ਦੇ ਆਉਣ ‘ਤੇ ਵੈਸਟਮਿੰਸਟਰ ਹਾਲ ਵਿਖੇ ਸੇਵਾ ਕੀਤੀ ਜਾਵੇਗੀ।

Queen Elizabeth dead body

ਸਤੰਬਰ 17-19 : ਉਨ੍ਹਾਂ ਦੀ ਦੇਹ ਨੂੰ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ। ਇਸ ਦੌਰਾਨ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਇਹ ਹਾਲ 23 ਘੰਟੇ ਮਹਾਰਾਣੀ ਦੇ ਦਰਸ਼ਨਾਂ ਲਈ ਖੁੱਲ੍ਹਾ ਰਹੇਗਾ। ਇਸ ਦੇ ਨਾਲ ਹੀ ਵੀਆਈਪੀ ਲੋਕਾਂ ਲਈ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਨੂੰ ਰਾਣੀ ਦੇ ਦਰਸ਼ਨਾਂ ਲਈ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚਾਰਲਸ ਵੇਲਜ਼ ਜਾਣਗੇ ਅਤੇ ਉੱਥੇ ਇਕ ਸ਼ੋਕ ਸਭਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬਿਆ ਨੌਜਵਾਨ

ਤੁਹਾਨੂੰ ਦੱਸ ਦੇਈਏ ਕਿ ਅੰਤਿਮ ਸੰਸਕਾਰ ਦਾ ਦਿਨ ਰਾਸ਼ਟਰੀ ਸੋਗ ਦਾ ਦਿਨ ਹੋਵੇਗਾ। ਦੁਪਹਿਰ ਨੂੰ ਪੂਰੇ ਯੂਕੇ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਜਾਵੇਗਾ। ਅੰਤਿਮ ਸੰਸਕਾਰ ਤੋਂ ਬਾਅਦ ਕੁਈਨ ਨੂੰ 19 ਸਤੰਬਰ ਨੂੰ ਵਿੰਡਸਰ ਕੈਸਲ ਵਿਖੇ ਕਿੰਗ ਜਾਰਜ VI ਮੈਮੋਰੀਅਲ ਚੈਪਲ ਵਿਖੇ ਦਫ਼ਨਾਇਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post 10 ਦਿਨ ਤੱਕ ਲੰਦਨ ‘ਚ ਰਹੇਗੀ ਮਹਾਰਾਣੀ ਦੀ ਮ੍ਰਿਤਕ ਦੇਹ, ਜਾਣੋ 9 ਦਿਨ ਦੀਆਂ ਸ਼ਾਹੀ ਰਸਮਾਂ ਬਾਰੇ appeared first on Daily Post Punjabi.

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੂੰ ਹੋਇਆ ਕੋਰੋਨਾ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਕੋਰੋਨਾ ਦੀ ਚਪੇਟ ਵਿੱਚ ਆ ਗਈ ਹੈ। ਹਾਲ ਹੀ ਵਿੱਚ ਬਕਿੰਘਮ ਪੈਲੇਸ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 95 ਸਾਲਾਂ ਬ੍ਰਿਟੇਨ ਦੀ ਕੁਈਨ ਵਿੱਚ ਹਲਕੇ ਲੱਛਣ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਜਾਂਚ ਵਿੱਚ ਉਨ੍ਹਾਂ ਦਾ ਕੋਵਿਡ ਟੈਸਟ ਪਾਜ਼ੀਟਿਵ ਪਾਇਆ ਗਿਆ। ਇਸਦੀ ਜਾਣਕਾਰੀ ਮਿਲਣ ਦੇ ਨਾਲ ਹੀ ਪੀਐੱਮ ਮੋਦੀ ਨੇ ਐਤਵਾਰ ਨੂੰ ਆਪਣੇ ਇੱਕ ਟਵੀਟ ਰਾਹੀਂ ਮਹਾਰਾਣੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮਹਾਰਾਣੀ ਐਲਿਜ਼ਾਬੇਥ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।

PM Modi wishes Queen Elizabeth II

ਉੱਥੇ ਹੀ ਪੈਲੇਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਣੀ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਉਹ ਅਗਲੇ ਕੁਝ ਦਿਨਾਂ ਤੱਕ ਵਿੰਡਸਰ ਕੈਸਲ ਵਿੱਚ ਹੀ ਰਹੇਗੀ। ਇਸ ਦੌਰਾਨ ਮਹਾਰਾਣੀ ਐਲਿਜ਼ਾਬੇਥ ਸਿਰਫ਼ ਆਮ ਕੰਮਕਾਜ ਹੀ ਕਰੇਗੀ। ਪੈਲੇਸ ਨੇ ਕਿਹਾ ਕਿ ਮਹਾਰਾਣੀ ਕੋਵਿਡ ਦੇ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ 10 ਦਿਨਾਂ ਲਈ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ ।

ਇਹ ਵੀ ਪੜ੍ਹੋ: ਰਾਘਵ ਚੱਢਾ ਬੋਲੇ- ‘ਪੰਜਾਬ ‘ਚ ‘ਆਪ’ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ, ਫਿਰ BJP ਨੂੰ ਦੇਵਾਂਗੇ ਟੱਕਰ’

ਦੱਸਿਆ ਜਾ ਰਿਹਾ ਹੈ ਕਿ ਮਹਾਰਾਣੀ ਐਲਿਜ਼ਾਬੇਥ II ਨੇ ਹਾਲ ਹੀ ਵਿੱਚ ਆਪਣੇ ਬੇਟੇ ਪ੍ਰਿੰਸ ਚਾਰਲਸ ਨਾਲ ਮੁਲਾਕਾਤ ਕੀਤੀ ਸੀ ਅਤੇ ਪ੍ਰਿੰਸ ਚਾਰਲਸ ਵੀ ਕੋਰੋਨਾ ਪਾਜ਼ੀਟਿਵ ਸਨ। ਪ੍ਰਿੰਸ ਚਾਰਲਸ ਦੀ ਰਿਪੋਰਟ ਆਉਣ ਦੇ ਨਾਲ ਮਹਾਰਾਣੀ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ।

PM Modi wishes Queen Elizabeth II

ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਦੀ ਸਿਹਤ ਉਦੋਂ ਤੋਂ ਖ਼ਬਰਾਂ ਵਿੱਚ ਹੈ, ਜਦੋਂ ਉਸਨੇ ਪਿਛਲੇ ਅਕਤੂਬਰ ਵਿੱਚ ਹਸਪਤਾਲ ਵਿੱਚ ਇੱਕ ਰਾਤ ਬਿਤਾਈ ਸੀ ਅਤੇ ਉਸਦੇ ਡਾਕਟਰਾਂ ਦੁਆਰਾ ਆਰਾਮ ਦੀ ਸਲਾਹ ਦਿੱਤੀ ਗਈ ਸੀ। ਐਲਿਜ਼ਾਬੈਥ II ਨੇ 1952 ਵਿੱਚ ਗ੍ਰੇਟ ਬ੍ਰਿਟੇਨ ਦੀ ਰਾਜਗੱਦੀ ਸੰਭਾਲੀ ਸੀ। 2002 ਵਿੱਚ ਉਸਨੇ ਬ੍ਰਿਟਿਸ਼ ਗੱਦੀ ‘ਤੇ ਆਪਣੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੂੰ ਹੋਇਆ ਕੋਰੋਨਾ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ appeared first on Daily Post Punjabi.