Rahul gandhi adresses rally Archives - Daily Post Punjabi

ਕਿਸਾਨਾਂ ਲਈ ਮੌਨ ਰੱਖਣ ਦੇ ਮਾਮਲੇ ‘ਚ BJP ਨੇ ਕੀਤੀ ਕਾਰਵਾਈ ਦੀ ਮੰਗ ਤਾਂ ਰਾਹੁਲ ਗਾਂਧੀ ਨੇ ਕਿਹਾ- ਬਾਰ ਬਾਰ ਕਰਾਂਗਾ ਅਜਿਹੀ ਗਲਤੀ
Rahul gandhi adresses rally : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ਦਿੱਲੀ ਵਿੱਚ ਕਿਸਾਨ ਅੰਦੋਲਨ ਦਾ 80 ਵਾਂ ਦਿਨ ਹੈ। ਪਰ ਹੁਣ ਕਿਸਾਨ ਅੰਦੋਲਨ ਦੇ ਵਿਚਕਾਰ ਸਿਆਸਤ ਵੀ ਲਗਾਤਾਰ ਜਾਰੀ ਹੈ। ਇਸ ਵੇਲੇ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਸੰਸਦ ਤੋਂ ਸੜਕ ਤੱਕ ਸੰਘਰਸ਼ ਜਾਰੀ ਲਗਾਤਾਰ ਜਾਰੀ ਹੈ। ਅੱਜ ਫਿਰ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਮੁੱਦਾ ਸੰਸਦ ਵਿੱਚ ਉੱਠਿਆ ਹੈ। ਦਰਅਸਲ ਸੰਸਦ ਵਿੱਚ ਬਜਟ ਸੈਸ਼ਨ ‘ਤੇ ਵਿਚਾਰ ਵਟਾਂਦਰੇ ਦੇ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਸੀ। ਇਸ ਦੌਰਾਨ ਕਈ ਹੋਰ ਸੰਸਦ ਮੈਂਬਰ ਵੀ ਉਨ੍ਹਾਂ ਦੇ ਨਾਲ ਖੜੇ ਹੋਏ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੌਨ ਰੱਖਿਆ।

Rahul gandhi adresses rally

ਇਸ ਦੇ ਕਾਰਨ ਹੁਣ ਭਾਜਪਾ ਸੰਸਦ ਨੇ ਰਾਹੁਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਸੀਂ ਵੇਖਿਆ ਹੈ ਕਿ ਇੱਕ ਸੰਸਦ ਮੈਂਬਰ ਸਾਰਿਆਂ ਨੂੰ ਖੜੇ ਹੋ ਕੇ ਚੁੱਪ ਰਹਿਣ ਦਾ ਆਦੇਸ਼ ਦੇ ਰਿਹਾ ਹੈ। ਕੁੱਝ ਸੰਸਦ ਮੈਂਬਰਾਂ ਨੇ ਅਜਿਹਾ ਕੀਤਾ। ਲੋਕ ਸਭਾ ਨੂੰ ਇਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੜ੍ਹੇ ਹੋਣ ਵਾਲੇ ਸੰਸਦ ਮੈਂਬਰਾਂ ਨੇ ਸਦਨ ਦਾ ਅਪਮਾਨ ਕੀਤਾ ਹੈ। ਇਸ ਕਾਰਨ ਸ਼ੁੱਕਰਵਾਰ ਰਾਤ ਨੂੰ ਸਦਨ ‘ਚ ਕਾਫੀ ਹੰਗਾਮਾ ਵੀ ਹੋਇਆ।

Rahul gandhi adresses rally

ਇਸ ‘ਤੇ ਪਲਟਵਾਰ ਕਰਦਿਆਂ ਰਾਜਸਥਾਨ ਦੇ ਨਾਗੌਰ ਵਿੱਚ ਇੱਕ ਜਨਸਭਾ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਮੈਂ ਸੰਸਦ ਵਿੱਚ ਖੜੇ ਹੋ ਕੇ ਕੋਈ ਗਲਤੀ ਕੀਤੀ ਹੈ, ਤਾਂ ਮੈਂ ਉਹ ਗਲਤੀ ਬਾਰ ਬਾਰ ਕਰਾਂਗਾ। ਉਨ੍ਹਾਂ ਕਿਹਾ ਕਿ ਸਾਡੇ 200 ਕਿਸਾਨ ਸ਼ਹੀਦ ਹੋ ਗਏ ਸਨ, ਪਰ ਸੰਸਦ ਵਿੱਚ ਸੰਸਦ 2 ਮਿੰਟ ਮੌਨ ਖੜੇ ਨਹੀਂ ਹੋਏ। ਇਸ ਲਈ ਮੈਂ ਸੋਚਿਆ ਕਿ ਮੈਨੂੰ ਬੋਲਣ ਤੋਂ ਬਾਅਦ 2 ਮਿੰਟ ਚੁੱਪ (ਮੌਨ) ਰਹਿਣਾ ਚਾਹੀਦਾ ਹੈ, ਪਰ ਨਾ ਤਾਂ ਕੋਈ ਮੰਤਰੀ ਖੜ੍ਹਾ ਹੋਇਆ ਅਤੇ ਨਾ ਹੀ ਕੋਈ ਭਾਜਪਾ ਸੰਸਦ। ਉਨ੍ਹਾਂ ਨੇ ਦੁਨੀਆਂ ਦੇ ਸਾਹਮਣੇ ਕਿਸਾਨਾਂ ਦਾ ਅਪਮਾਨ ਕੀਤਾ।

ਰਾਹੁਲ ਗਾਂਧੀ ਨੇ ਜਨਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਤਿੱਖੇ ਹਮਲੇ ਕੀਤੇ ਸੀ। ਉਨ੍ਹਾਂ ਕਿਹਾ ਕਿ ਮੋਦੀ ਨੇ ਸੰਸਦ ਭਵਨ ਵਿੱਚ ਕਿਸਾਨਾਂ ਨੂੰ ਅੰਦੋਲਨਜੀਵੀ ਕਿਹਾ ਹੈ। ਉਨ੍ਹਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਦੱਸ ਦੇਈਏ ਕਿ ਬਜਟ ਸੈਸ਼ਨ ‘ਤੇ ਵਿਚਾਰ ਵਟਾਂਦਰੇ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਦਨ ਵਿੱਚ 2 ਮਿੰਟ ਦਾ ਮੌਨ ਰੱਖਿਆ ਸੀ, ਜਿਸਦਾ ਭਾਜਪਾ ਨੇ ਵਿਰੋਧ ਕੀਤਾ ਹੈ।

ਇਹ ਵੀ ਦੇਖੋ : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹਾ ਲੈ ਕੇ ਪਹੁੰਚੀ ਦਿੱਲੀ ਪੁਲਿਸ, ਕਰਾਈਮ ਬ੍ਰਾਂਚ ਵੱਲੋਂ ਪੁੱਛਗਿੱਛ

The post ਕਿਸਾਨਾਂ ਲਈ ਮੌਨ ਰੱਖਣ ਦੇ ਮਾਮਲੇ ‘ਚ BJP ਨੇ ਕੀਤੀ ਕਾਰਵਾਈ ਦੀ ਮੰਗ ਤਾਂ ਰਾਹੁਲ ਗਾਂਧੀ ਨੇ ਕਿਹਾ- ਬਾਰ ਬਾਰ ਕਰਾਂਗਾ ਅਜਿਹੀ ਗਲਤੀ appeared first on Daily Post Punjabi.