rajpura Archives - Daily Post Punjabi

ਪਿੰਡ ਗੰਡਾ ਖੇੜੀਆਂ ਨੇੜੇ ਵਿਆਹੁਤਾ ਦਾ ਕਤਲ, ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੇ ਪਤੀ ‘ਤੇ ਲਗਾਏ ਗੰਭੀਰ ਇਲਜ਼ਾਮ
ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਪਿੰਡ ਗੰਡਾ ਖੇੜੀਆਂ ਨੇੜੇ ਇੱਕ ਵਿਆਹੁਤਾ ਮਹਿਲਾ ਦਾ ਕਤਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਮਨਪ੍ਰੀਤ ਕੌਰ ਵਜੋਂ ਹੋਈ ਹੈ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੇ ਪਤੀ ‘ਤੇ ਹੀ ਕਤਲ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕਾ ਦੇ ਭਰਾ ਸਿਮਰਨ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਰਮਨਪ੍ਰੀਤ ਕੌਰ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਪਿੰਡ ਗੰਡਾ ਖੇੜੀਆਂ ਵਿਖੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰਮਨਪ੍ਰੀਤ ਕੌਰ ਦੀ ਦੋ ਛੋਟੀਆਂ ਛੋਟੀਆਂ ਧੀਆਂ ਹਨ, ਜਿਨ੍ਹਾਂ ਦੇ ਸਿਰ ਤੋਂ ਹੁਣ ਮਾਂ ਦਾ ਸਾਇਆ ਉੱਠ ਚੁੱਕਿਆ ਹੈ। ਸਿਮਰਨ ਸਿੰਘ ਦੇ ਮੁਤਾਬਿਕ ਉਨ੍ਹਾਂ ਦਾ ਪਹਿਲਾਂ ਵੀ ਘਰੇਲੂ ਕਲੇਸ਼ ਰਿਹਾ ਹੈ।

ਮ੍ਰਿਤਕਾ ਦੀ ਭੂਆ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਵਿਆਹ ਤੋਂ ਅਸੀਂ ਸਾਰੇ ਪਰਤੇ ਸੀ। ਉਸ ਤੋਂ ਬਾਅਦ ਸਾਨੂੰ ਕਰੀਬ 7 ਵਜੇ ਫੋਨ ਆਉਂਦਾ ਹੈ ਕਿ ਰਮਨਦੀਪ ਦੇ ਘਰੇ ਲੜਾਈ ਹੋਈ ਹੈ। ਜਿਸ ਤੋਂ ਬਾਅਦ ਮੈਂ ਲਗਾਤਾਰ ਰਮਨਦੀਪ ਅਤੇ ਉਸਦੇ ਪਤੀ ਗੁਰਮੀਤ ਸਿੰਘ ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਫੋਨ ਨਹੀਂ ਚੱਕਿਆ। ਫਿਰ ਅਸੀਂ ਇੱਥੇ ਥਾਣੇ ਆਏ ਉੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਤੇਜ਼ ਹਥਿਆਰ ਨਾਲ ਰਮਨਪ੍ਰੀਤ ਕੌਰ ਦਾ ਕਤਲ ਹੋ ਚੁੱਕਾ। ਰਮਨਦੀਪ ਦੀ ਭੂਆ ਨੇ ਦੱਸਿਆ ਕਿ ਸਾਡੇ ਮਨਾ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਡੈਡ ਬਾਡੀ ਹਸਪਤਾਲ ਭੇਜੀ।

ਇਹ ਵੀ ਪੜ੍ਹੋ : ‘ਅਸੀਂ ਪੁਰਾਣੇ ਖ਼ਿਆਲਾਂ ਦੇ ਹੋ ਸਕਦੇ ਹਾਂ ਪਰ…’ ਵਿਆਹ ਤੋਂ ਪਹਿਲਾਂ ਫਿਜ਼ੀਕਲ ਰਿਲੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਮਾਮਲੇ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਸ਼ਾਹਬਾਦ ਦੀ ਰਹਿਣ ਵਾਲੀ ਸੀ ‘ਤੇ ਪਿੰਡ ਗੰਡਾ ਖੇੜੀਆਂ ਵਿਖੇ ਵਿਆਹੀ ਹੋਈ ਸੀ। ਡੀਐਸਪੀ ਚੀਮਾ ਮੁਤਾਬਕ ਮ੍ਰਿਤਕਾ ਦੇ ਭਰਾ ਸਿਮਰਨਜੀਤ ਦੇ ਬਿਆਨਾਂ ਦੇ ਅਧਾਰ ਦੇ ਉੱਤੇ ਮ੍ਰਿਤਕਾ ਦੇ ਪਤੀ, ਸੋਹਰੇ, ਤਾਇਆ ਅਤੇ ਸੱਸ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਿੰਡ ਗੰਡਾ ਖੇੜੀਆਂ ਨੇੜੇ ਵਿਆਹੁਤਾ ਦਾ ਕਤਲ, ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੇ ਪਤੀ ‘ਤੇ ਲਗਾਏ ਗੰਭੀਰ ਇਲਜ਼ਾਮ appeared first on Daily Post Punjabi.

ਰਾਜਪੁਰਾ ‘ਚ ਹੋਈ ਬੇਅਦਬੀ ਦੀ ਕੋਸ਼ਿਸ਼, ਨੰਗੇ ਸਿਰ ਤੇ ਬੂਟ ਪਾ ਕੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਨੌਜਵਾਨ
ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਨੌਜਵਾਨ ਨੰਗੇ ਸਿਰ ਬੂਟ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਿਆ। ਇਸ ਦੌਰਾਨ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਸੰਗਤ ਨੇ ਉਸਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਸਿਟੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਟਿਆਲਾ DC ਪੈਦਲ ਚੱਲ ਕੇ ਪਹੁੰਚੇ ਦਫ਼ਤਰ, ਗੰਨਮੈਨ ਵੀ ਚੱਲੇ ਨਾਲ, ਲੋਕ ਵੇਖ ਹੋਏ ਹੈਰਾਨ

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੌਜਵਾਨ ਰਾਜਪੁਰਾ ਦਾ ਹੀ ਰਹਿਣ ਵਾਲਾ ਹੈ। ਉਸਦਾ ਨਾਮ ਸਾਹਿਲ ਹੈ ਤੇ ਉਹ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਹੈ। ਫਿਲਹਾਲ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਵਿੱਚ ਕਰੀਬ 15 ਤੋਂ 16 ਸੀਸੀਟੀਵੀ ਕੈਮਰੇ ਲੱਗੇ ਹਨ, ਜਿਨ੍ਹਾਂ ਦੀ ਫੁਟੇਜ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਰਾਜਪੁਰਾ ‘ਚ ਹੋਈ ਬੇਅਦਬੀ ਦੀ ਕੋਸ਼ਿਸ਼, ਨੰਗੇ ਸਿਰ ਤੇ ਬੂਟ ਪਾ ਕੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਨੌਜਵਾਨ appeared first on Daily Post Punjabi.

ਰਾਜਪੁਰਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 3 ਨੌਜਵਾਨਾਂ ਦੀ ਮੌਤ
ਰਾਜਪੁਰਾ-ਚੰਡੀਗੜ੍ਹ ਹਾਈਵੇਅ ‘ਤੇ ਐਤਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ । ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਇੱਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Rajpura car truck collision

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਯਸ਼ ਮਿੱਤਲ, ਅੰਕੁਸ਼ ਗੋਇਲ ਅਤੇ ਇਕਾਂਤ ਕਾਲੜਾ ਵਾਸੀ ਮਨੀਮਾਜਰਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਹੁਨਰ ਦੇ ਰੂਪ ਵਿੱਚ ਹੋਈ ਹੈ।

ਇਹ ਵੀ ਪੜ੍ਹੋ: ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ‘ਤੇ ਲਗਾਏ ਧਮਕੀਆਂ ਦੇਣ ਦੇ ਦੋਸ਼

ਦੱਸਿਆ ਜਾ ਰਿਹਾ ਹੈ ਕਿ ਚਾਰੋਂ ਨੌਜਵਾਨ ਰਾਜਪੁਰਾ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ. ਐਤਵਾਰ ਜਦੋਂ ਉਹ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤਾਂ ਪਿੰਡ ਆਲਮਪੁਰ ਦੇ ਮੋੜ ’ਤੇ ਉਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ । ਇਹ ਟੱਕਰ ਇੰਨੀ ਭਿਆਨਕ ਸੀ ਕਿ 3 ਨੌਜਵਾਨਾਂ ਸਣੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

Rajpura car truck collision

ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ 3 ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਵੀਡਿਓ ਲਈ ਕਲਿੱਕ ਕਰੋ :-
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters | Panjiri Laddu

The post ਰਾਜਪੁਰਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 3 ਨੌਜਵਾਨਾਂ ਦੀ ਮੌਤ appeared first on Daily Post Punjabi.

ਸਿਵਲ ਹਸਪਤਾਲ ‘ਚ ਨਵੇਂ ਕੋਵਿਡ ਵਾਰਡ ਦਾ ਵਿਧਾਇਕ ਹਰਦਿਆਲ ਕੰਬੋਜ ਨੇ ਕੀਤਾ ਉਦਘਾਟਨ
Rajpura Civil Hospital Covid Ward: ਸ਼ਨੀਵਾਰ ਨੂੰ ਰਾਜਪੁਰਾ ਦੇ ਏ ਪੀ ਜੈਨ ਸਿਵਲ ਵਿੱਚ ਪ੍ਰਾਈਵੇਟ ਆਧੁਨਿਕ ਹਸਪਤਾਲਾਂ ਦੀ ਤਰਜ ਤੇ ਨਵੇਂ ਬਣਾਏ ਗਏ 50 ਆਧੁਨਿਕ ਬੈਡਾਂ ਵਾਲੇ ਕੋਵਿਡ ਵਾਰਡ ਜਿਸ ਵਿੱਚ ਹਰ ਬੈਡ ਤੱਕ ਪਾਈਪ ਰਾਹੀਂ  ਮਿਲਣ ਵਾਲੀ ਆਕਸੀਜਨ ਸਪਲਾਈ ਅਤੇ ਡਿਜਿਟਲ ਮਾਨਿਟਰ ਅਤੇ ਹੋਰ ਕਾਫੀ ਸੁਵਿਧਾਵਾਂ ਹਨ ਦਾ ਉੱਦਘਾਟਨ ਸ਼ਨੀਵਾਰ ਹਲਕਾ ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਨੇ ਸਿਵਲ ਸਰਜਨ ਪਟਿਆਲਾ ਡਾ ਸਤਿੰਦਰਪਾਲ ਸਿੰਘ, ਐਸ ਐਮ ਓ ਰਾਜਪੁਰਾ ਡਾ ਜਗਇੰਦਰਪਾਲ ਸਿੰਘ  ਹੋਰ ਡਾਕਟਰਾਂ ਦੀ ਹਾਜ਼ਰੀ ਵਿੱਚ ਕੀਤਾ।

Rajpura Civil Hospital Covid Ward

ਇਸ ਮੌਕੇ ‘ਤੇ ਪਤੱਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਵਿਧਾਇਕ ਕੰਬੋਜ ਨੇ ਕਿਹਾ ਕਿ ਹਸਪਤਾਲ ਦੇ ਐਸਐਮਓ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਅਤੇ ਸਮੂਹ ਸਟਾਫ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਆਪਣੀ ਸੇਵਾਵਾਂ ਨੂੰ ਬਖੂਬੀ ਨਾਲ ਨਿਭਾਇਆ ਹੈ। ਜਿਸਦਾ ਨਤੀਜਾ ਹੈ ਕਿ ਕੋਵਿਡ  ਦੇ ਦੌਰਾਨ ਇੱਥੇ ਦਾਖਲ ਹੋਏ 350 ਮਰੀਜ਼ਾਂ ਵਿੱਚੋਂ 98 ਫ਼ੀਸਦੀ ਮਰੀਜ਼ ਰਾਜੀ ਹੋਕੇ ਆਪਣੇ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਨੀਇਤ ਸਾਫ਼ ਹੋਵੇ ਤਾਂ ਨੀਤੀ ਆਪਣੇ ਆਪ ਲਾਗੂ ਹੋ ਜਾਂਦੀ ਹੈ ਉਨ੍ਹਾਂ ਦੇ  ਵਿਧਾਇਕ ਬਨਣ ਦੇ ਬਾਅਦ ਉਨ੍ਹਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਸਾਂਸਦ ਪਟਿਆਲਾ ਮਹਾਰਾਣੀ ਪਰਨੀਤ ਕੌਰ ਅਤੇ ਮੁੱਖਮੰਤਰੀ ਕੈਪਟੇਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਗਏ ਫੰਡਾਂ ਨਾਲ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋਕਾਂ ਲਈ ਕਰੋੜਾ ਰੁਪਈਆਂ  ਦੇ ਵਿਕਾਸ ਕਾਰਜ ਕਰਵਾਏ ਹਨ।

Rajpura Civil Hospital Covid Ward

ਇਸ ਹਸਪਤਾਲ ਲਈ ਉਨ੍ਹਾਂ ਖੁਦ ਵਲੋਂ ਕੀਤੇ ਯਤਨਾਂ ਅਤੇ ਸਹਿਯੋਗ ਜਿਸ ਵਿੱਚ ਉਨ੍ਹਾਂ ਬੀਤੇਂ ਦਿਨੀਂ ਆਪਣੇ ਜਨਮ ਦਿਹਾੜੇ  ਉੱਤੇ ਇਸ ਵਾਰਡ ਲਈ 50 ਆਧੁਨਿਕ ਬੈੱਡ ਭੇਟ ਕੀਤੇ ਸਨ। ਨਿਸ਼ਕਾਮ ਸੇਵਾ ਸੁਸਾਇਟੀ ਅਤੇ ਹੋਰ ਸਾਮਾਜਕ ਸੰਸਥਾਵਾਂ ਵਲੋਂ ਦਿੱਤੇ ਗਏ। ਸਹਿਯੋਗ ਦੀ ਬਦੌਲਤ ਪਿਛਲੇ ਕਾਫ਼ੀ ਸਮਾਂ ਤੋਂ ਲਾਵਾਰਸ ਅਤੇ ਖਸਤਾਹਾਲ ਵਿੱਚ ਪਿਆ ਹੋਇਆ। ਉਹੀ ਹਸਪਤਾਲ ਜਿਸ ਵਿੱਚ ਹੁਣ ਡਾਈਲਸਿਸ ਮਸ਼ੀਨਾਂ  , ਸੇਲ ਕਾਊਂਟਰ, ਡਿਜਿਟਲ ਐਕਸਰੇ ਅਤੇ ਹੋਰ ਕਈ ਸਹੂਲਤਾਂ  ਦੇ ਨਾਲ ਆਧੁਨਿਕ ਜੱਚਾ ਔਰਤ ਬੱਚਾ ਵਾਰਡ ਦੀ ਇਮਾਰਤ ਮੌਜੂਦ ਹੈ। ਅੱਜ ਕਿਸੇ ਵੀ ਪੱਖੋਂ ਕਿਸੇ ਪ੍ਰਾਈਵੈਟ ਅਤਿ ਆਧੁਨਿਕ ਹਸਪਤਾਲ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਛੇਤੀ ਇਸ ਹਸਪਤਾਲ ਵਿੱਚ ਆਕਸੀਜਨ ਪਲਾਂਟ ਜਿਸਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਕਿਫਾਈਟੀ ਰੇਟਾਂ ਤੇ ਸੀ ਟੀ ਸਕੈਨ ਦੀ ਸਹੂਲਤ ਸ਼ੁਰੂ ਕਰਵਾ ਦਿੱਤੀ ਜਾਵੇਗੀ ।

The post ਸਿਵਲ ਹਸਪਤਾਲ ‘ਚ ਨਵੇਂ ਕੋਵਿਡ ਵਾਰਡ ਦਾ ਵਿਧਾਇਕ ਹਰਦਿਆਲ ਕੰਬੋਜ ਨੇ ਕੀਤਾ ਉਦਘਾਟਨ appeared first on Daily Post Punjabi.

ਰਾਜਪੁਰਾ ‘ਚ 1 ਹੋਰ ਕੋਰੋਨਾ ਪਾਜ਼ੀਟਿਵ ਕੇਸ ਦੀ ਪੁਸ਼ਟੀ, ਕੁੱਲ ਕੇਸਾਂ ਦੀ ਗਿਣਤੀ ਹੋਈ 92
Rajpura coronavirus case: ਪਟਿਆਲਾ: ਪੰਜਾਬ ਦੇ ਰਾਜਪੁਰਾ ਵਿੱਚ ਇੱਕ ਹੋਰ ਪਾਜੀਟਿਵ ਕੇਸ ਦੀ ਪੁਸ਼ਟੀ ਹੋਈ ਹੈ। ਪੰਜਾਬ ਦੇ ਹਰੇਕ ਜਿਲ੍ਹੇ ਵਿੱਚ ਰੋਜਾਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਰੇਕ ਜਿਲ੍ਹੇ ‘ਤੇ ਇਸ ਵਾਇਰਸ ਨੇ ਆਪਣੀ ਜਕੜ ਪੱਕੀ ਕਰ ਲਈ ਹੈ। ਜਿਹੜੇ ਜਿਲ੍ਹਿਆਂ ਵਿੱਚ ਪਹਿਲਾਂ ਪਾਜੀਟਿਵ ਕੇਸਾਂ ਦੀ ਗਿਣਤੀ ਘੱਟ ਸੀ, ਹੁਣ ਉੱਥੇ ਵੀ ਲਗਾਤਾਰ ਮਰੀਜ਼ ਵਧਦੇ ਜਾ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਇਹ ਉਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ 24 ਘੰਟਿਆ ਵਿੱਚ ਜ਼ਿਲ੍ਹੇ ਵਿੱਚ 6 ਕਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ 48 ਸੈਂਪਲ ਲੈਬ ਵਿੱਚ ਭੇਜੇ ਗਏ ਸਨ, ਜਿਨ੍ਹਾਂ ਦੀ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਉਹਨਾਂ ਵਿਚੋ 47 ਸੈਂਪਲਾ ਦੀ ਰਿੋਪਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਇੱਕ ਕੋਵਿਡ ਪਾਜ਼ੀਟਿਵ ਪਾਈ ਗਈ ਹੈ ਜੋ ਕਿ ਪਹਿਲਾ ਤੋ ਰਾਜਪੁਰਾ ਵਿੱਚ ਪਾਜ਼ੀਟਿਵ ਆਏ ਕੇਸ ਦੀ ਪਤਨੀ ਹੈ ਜਿਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

Rajpura coronavirus case

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਸੰਗਰੂਰ ਵਿਖੇ ਪਟਿਆਲਾ ਜ਼ਿਲ੍ਹੇ ਦੇ ਤਿੰਨ ਅਤੇ ਇੱਕ ਕੇਸ ਨਵਾਂ ਸ਼ਹਿਰ ਤੋਂ ਪਟਿਆਲਾ ਦਾ ਰਹਿਣ ਵਾਲਾ ਪੁਰਸ਼ ਯਾਤਰੀਆ ਵਿੱਚੋਂ ਹੀ ਹੈ । ਇਸ ਨਾਲ ਜ਼ਿਲ੍ਹੇ ਦੇ ਕੋਵਿਡ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 92 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਥਾਂਵਾ ਤੋਂ ਕੁੱਲ 64 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ। ਜਿਨ੍ਹਾਂ ਵਿਚੋ 57 ਸੈਂਪਲ ਨਵੇਂ ਵਿਅਕਤੀਆਂ ਅਤੇ 7 ਸੈਂਪਲ ਰਪੀਟ ਲਏ ਗਏ ਹਨ । ਜਿਨ੍ਹਾਂ ਦੀਆਂ ਰਿਪੋਰਟਾ ਕੱਲ੍ਹ ਨੂੰ ਆਉਣਗੀਆਂ । ਉਨ੍ਹਾਂ ਦੱਸਿਆਂ ਕਿ ਕੋਵਿਡ ਨੂੰ ਮਾਤ ਦੇਣ ਵਾਲੇ 2 ਹੋਰ ਵਿਅਕਤੀ ਜਿਨ੍ਹਾਂ ਵਿਚੋ 1 ਰਾਜਪੂਰਾ ਦੀ ਲ਼ੜਕੀ ਅਤੇ ਇੱਕ ਬੁੱਕ ਮਾਰਕਿਟ ਵਿੱਚ ਰਹਿਣ ਵਾਲਾ ਵਿਅਕਤੀ ਹੈ, ਦੇ ਵੀ ਕਰੋਨਾ ਸਬੰਧੀ ਦੋਨੋ ਟੈਸਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਕਰਕੇ ਘਰ ਭੇਜ ਦਿਤਾ ਗਿਆ ਸੀ।

Rajpura coronavirus case

ਇਸ ਤਰਾਂ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 7 ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਾਰੇ ਕੋਵਿਡ ਪਾਜ਼ੀਟਿਵ  ਵਿਅਕਤੀ ਠੀਕ ਠਾਕ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਗੁਰਦੁਵਾਰਾ ਸ੍ਰੀ ਦੁਖ ਨਿਵਾਰਣ ਸਾਹਿਬ ਵਿਖੇ ਬੇਬੇ ਨਾਨਕੀ ਸਰਾਂ ਵਿੱਚ ਬਣਾਏ ਏਕਾਂਤਵਾਸ ਵਿੱਚ  ਰਹਿ ਰਹੇ ਕੋਵਿਡ ਨੈਗੇਟਿਵ ਸਰਧਾਲੂਆਂ ਦੀ ਸਿਹਤ ਜਾਂਚ ਲਈ ਮੈਡੀਕਲ/ ਪੈਰਾਮੈਡੀਕਲ ਸਟਾਫ ਦੀ ਦਿਨ ਰਾਤ ਲਈ ਡਿਉਟੀ ਲਗਾਈ ਗਈ ਹੈ ਜਿੱਥੇ ਕਿ ਸਿਹਤ ਕਰਮਚਾਰੀਆਂ ਵੱਲੋ ਉਨ੍ਹਾਂ ਦੀ ਸਿਹਤ ਜਾਂਚ ਦੇ ਨਾਲ-ਨਾਲ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਹਈਆ ਕਰਵਾਈਆਂ ਜਾਂ ਰਹੀਆ ਹਨ ਅਤੇ ਨਾਲ-ਨਾਲ ਕਾਉਂਸਲਰ ਵੱਲੋ ਬਿਮਾਰੀ ਸਬੰਧੀ ਪਾਏ ਜਾਂਦੇ ਡਰ ਨੂੰ ਦੂਰ ਕਰਨ ਅਤੇ ਬਚਾਅ ਸਬੰਧੀ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ। ਸ਼ੱਕੀ ਮਰੀਜਾਂ ਦੇ ਕਰੋਨਾ ਜਾਂਚ ਸਬੰਧੀ ਟੈਸਟ ਵੀ ਕਰਵਾਏ ਜਾਂਦੇ ਹਨ ਅਤੇ ਅੱਜ ਵੀ ਉੱਥੋਂ 7 ਸਰਧਾਲੂਆਂ ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਹਨ।

ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1136 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋ 92 ਕੋਵਿਡ ਪਾਜ਼ੀਟਿਵ ਜੋ ਕਿ ਜ਼ਿਲ੍ਹਾ  ਪਟਿਆਲਾ ਨਾਲ ਸਬੰਧਤ ਹਨ, 984 ਨੈਗਟਿਵ ਅਤੇ 60 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਇੱਕ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 7 ਕੇਸ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਹੋਣ ‘ਤੇ ਘਰ ਜਾ ਚੁੱਕੇ ਹਨ।

The post ਰਾਜਪੁਰਾ ‘ਚ 1 ਹੋਰ ਕੋਰੋਨਾ ਪਾਜ਼ੀਟਿਵ ਕੇਸ ਦੀ ਪੁਸ਼ਟੀ, ਕੁੱਲ ਕੇਸਾਂ ਦੀ ਗਿਣਤੀ ਹੋਈ 92 appeared first on Daily Post Punjabi.