RBI keeps repo rate unchanged Archives - Daily Post Punjabi

RBI ਦਾ ਐਲਾਨ, ਨਹੀਂ ਵਧੇਗੀ ਹੋਮ ਲੋਨ ਦੀ EMI, ਰੇਪੋ ਰੇਟ ‘ਚ ਵੀ ਨਹੀਂ ਹੋਵੇਗਾ ਕੋਈ ਬਦਲਾਅ
ਭਾਰਤੀ ਰਿਜ਼ਰਵ ਬੈਂਕ ਦੀ MPC ਬੈਠਕ ਦੇ ਨਤੀਜੇ ਸਾਹਮਣੇ ਆ ਗਏ ਹਨ ਤੇ ਇਸ ਵਾਰ ਵੀ ਰੇਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਕਿ 6.50 ਫ਼ੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਵਿੱਤੀ ਸਾਲ 2024-25 ਦੀ ਪਹਿਲੀ MPC ਮੀਟਿੰਗ ਵਿੱਚ ਵੀ ਪਾਲਿਸੀ ਰੇਟ ਸਥਿਰ ਰੱਖੇ ਗਏ ਸਨ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਸ਼ੁਰੂ ਹੋਈ ਬੈਠਕ ਦੇ ਨਤੀਜਿਆਂ ਦਾ ਐਲਾਨ ਕੀਤਾ। ਰੇਪੋ ਰੇਟ ਸਥਿਰ ਰਹਿਣ ਨਾਲ ਤੁਹਾਡੇ ਲੋਨ ਦੀ EMI ਵਿੱਚ ਵੀ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਕੇਂਦਰੀ ਬੈਂਕ ਨੇ GDP Growth ਦੇ ਅਨੁਮਾਨ ਨੂੰ ਵਧਾ ਦਿੱਤਾ ਹੈ। ਇਸਨੂੰ 7 ਫ਼ੀਸਦੀ ਤੋਂ 20 ਬੇਸਿਸ ਪੁਆਇੰਟ ਵਧਾਉਂਦੇ ਹੋਏ 7.20 ਫ਼ੀਸਦੀ ਕਰ ਦਿੱਤਾ ਗਿਆ ਹੈ।

RBI keeps repo rate unchanged

RBI ਗਵਰਨਰ ਸ਼ਕਤੀਕਾਂਤ ਦਾਸ ਦੇ ਮੁਤਾਬਕ MPC ਦੇ ਛੇ ਵਿੱਚੋਂ 4 ਮੈਂਬਰ ਰੇਪੋ ਰੇਟ ਵਿੱਚੋਂ ਕਿਸੇ ਵੀ ਬਦਲਾਅ ਦੇ ਪੱਖ ਵਿੱਚ ਨਹੀਂ ਦਿਖਾਈ ਦਿੱਤੇ। ਨਵੇਂ ਵਿੱਤੀ ਸਾਲ ਦੀ ਇਹ ਦੂਜੀ MPC ਮੀਟਿੰਗ ਹੈ ਤੇ ਫਿਲਹਾਲ ਰੇਪੋ ਰੇਟ 6.50 ਫ਼ੀਸਦੀ ‘ਤੇ ਸਥਿਰ ਹੈ। ਰਿਜ਼ਰਵ ਬੈਂਕ ਨੇ ਆਖਰੀ ਵਾਰ ਫਰਵਰੀ 2023 ਵਿੱਚ ਰੇਪੋ ਰੇਟ ਬਦਲਿਆ ਸੀ ਅਤੇ ਇਸਨੂੰ 25 ਬੇਸਿਸ

ਪੁਆਇੰਟ ਵਧਾ ਕੇ 6.50 ਫ਼ੀਸਦੀ ਕਰ ਦਿੱਤਾ ਸੀ। ਇਸਦੇ ਬਾਅਦ ਤੋਂ ਇਸਨੂੰ ਬਦਲਿਆ ਨਹੀਂ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬੀ ਵਪਾਰੀ ਨੇ ਕੰਗਨਾ ਰਣੌਤ ਦੇ ਥੱ/ਪੜ ਜੜਨ ਵਾਲੀ CISF ਮੁਲਾਜ਼ਮ ਲਈ ਕੀਤਾ ਵੱਡਾ ਐਲਾਨ

ਸ਼ੁੱਕਰਵਾਰ ਨੂੰ ਨਤੀਜਿਆਂ ਦਾ ਐਲਾਨ ਕਰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਮਈ ਦੀ MCP ਬੈਠਕ ਵਿੱਚ ਚਰਚਾ ਦੇ ਬਾਅਦ ਰੇਪੋ ਰੇਟ 6.50% ‘ਤੇ ਬਰਕਰਾਰ ਰੱਖਣ ਦੇ ਨਾਲ ਹੀ ਰਿਵਰਸ ਰੇਪੋ ਰੇਟ 3.35%, ਸਟੈਂਡਿੰਗ ਡਿਪੋਜਿਟ ਫੈਸਿਲਿਟੀ ਰੇਟ 6.25%, ਮਾਰਜੀਨਲ ਸਟੈਂਡਿੰਗ ਫੈਸਿਲਿਟੀ ਰੇਟ 6.75% ਤੇ ਬੈਂਕ ਰੇਟ 6.75% ‘ਤੇ ਰੱਖਿਆ ਗਿਆ ਹੈ। ਗੌਰਤਲਬ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਇਹ RBI ਮੁਦ੍ਰਾ ਨੀਤੀ ਕਮੇਟੀ ਦੀ ਪਹਿਲੀ ਬੈਠਕ ਸੀ।

RBI keeps repo rate unchanged

ਦੱਸ ਦੇਈਏ ਕਿ ਮਈ ਮਹੀਨੇ ਦੀ ਰਿਟੇਲ ਮਹਿੰਗਾਈ ਦਰ ਦੇ ਅੰਕੜੇ ਇਸ ਮਹੀਨੇ ਦੇ ਅਖੀਰ ਵਿੱਚ ਜਾਰੀ ਕੀਤੇ ਜਾਣਗੇ। SBI ਰਿਸਰਚ ਦੇ ਮੁਤਾਬਕ ਅਕਤੂਬਰ ਤੋਂ ਵਿੱਤੀ ਸਾਲ 2024-25 ਦੇ ਅੰਤ ਤੱਕ ਮਹਿੰਗਾਈ ਦਰ 5 ਫ਼ੀਸਦੀ ਤੋਂ ਨੀਚੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਠੋਕ ਮਹਿੰਗਾਈ ਵੱਧ ਕੇ 1.26% ਹੋ ਗਈ ਹੈ, ਜੋ ਇਸਦਾ 13 ਮਹੀਨੇ ਦਾ ਹਾਈ ਲੈਵਲ ਹੈ। ਇਸਦੇ ਇਲਾਵਾ ਅਪ੍ਰੈਲ ਵਿੱਚ ਰਿਟੇਲ ਮਹਿੰਗਾਈ 4.83 ਫ਼ੀਸਦੀ ਰਹੀ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post RBI ਦਾ ਐਲਾਨ, ਨਹੀਂ ਵਧੇਗੀ ਹੋਮ ਲੋਨ ਦੀ EMI, ਰੇਪੋ ਰੇਟ ‘ਚ ਵੀ ਨਹੀਂ ਹੋਵੇਗਾ ਕੋਈ ਬਦਲਾਅ appeared first on Daily Post Punjabi.