Rongi health benefits Archives - Daily Post Punjabi

ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਕਰੋ ਰੌਂਗੀ ਦਾ ਸੇਵਨ !
Rongi health benefits: ਰੌਂਗੀ ਇੱਕ ਖਾਣ ਵਾਲਾ ਮੋਟਾ ਅਨਾਜ ਹੈ, ਜੋ ਕਈ ਪ੍ਰਕਾਰ ਦੇ ਪੋਸ਼ਕ ਪਦਾਰਥ ਨਾਲ ਯੁਕਤ ਹੈ। ਇਹ ਊਰਜਾ ਪ੍ਰਾਪਤ ਕਰਨ ਦਾ ਚੰਗਾ ਸ੍ਰੋਤ ਹੈ। ਇਸ ਵਿਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਲੋਹਕਣ ਤੇ ਹੋਰ ਕਈ ਲੋੜੀਂਦੇ ਤੱਤ ਪਾਏ ਜਾਂਦੇ ਹਨ। ਇਸ ਵਿਚ ਥਿੰਦਾ ਕਾਫ਼ੀ ਘੱਟ ਹੈ, ਖ਼ਾਸ ਕਰ ਸੈਚੂਰੇਟਿਡ। ਭਾਰ ਘਟਾਉਣ ਲਈ ਇਸ ਤੋਂ ਵਧੀਆ ਕੋਈ ਹੋਰ ਅੰਨ ਨਹੀਂ। ਰੌਂਗੀ ਖਾਣ ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ। ਕਮਜ਼ੋਰ ਅਤੇ ਖੁਰੀਆਂ ਹੋਈਆਂ ਹੱਡੀਆਂ, ਲਹੂ ਦੀ ਕਮੀ, ਸ਼ੱਕਰ ਰੋਗ ਆਦਿ ਤੋਂ ਬਚਣ ਲਈ ਰਾਗੀ ਹਰ ਹਾਲ ਵਰਤਣੀ ਚਾਹੀਦੀ ਹੈ। ਤਣਾਉ ਘਟਾਉਣ ਲਈ ਵੀ ਇਹ ਅੰਨ ਲਾਹੇਵੰਦ ਸਾਬਤ ਹੋ ਚੁੱਕਿਆ ਹੈ। ਇਸ ਨੂੰ ਪਾਲਿਸ਼ ਕਰਨ ਦੀ ਲੋੜ ਨਹੀਂ ਹੁੰਦੀ, ਇਸੇ ਲਈ ਇਸ ਨੂੰ ਇੰਜ ਹੀ ਪੀਹ ਕੇ ਖਾਧਾ ਜਾ ਸਕਦਾ ਹੈ ਜਿਸ ਨਾਲ ਇਸ ਦੀ ਪੋਸ਼ਟਿਕਤਾ ਬਰਕਰਾਰ ਰਹਿੰਦੀ ਹੈ।

Rongi health benefits

ਭਾਰ ਘਟਾਉਣ ’ਚ ਕਰੇ ਮਦਦ: ਭਾਰ ਘਟਾਉਣ ਦੇ ਚਾਹਵਾਨ ਲੋਕਾਂ ਨੂੰ ਖ਼ੁਰਾਕ ਵਿਚ ਰੌਂਗੀ ਖਾਣ ਨੂੰ ਕਿਹਾ ਜਾਂਦਾ ਹੈ। ਕਾਰਨ ਇਹ ਹੈ ਕਿ ਰੌਂਗੀ ਵਿਚਲਾ ਅਮਾਈਨੋ ਏਸਿਡ ਟਰਿਪਟੋਫੈਨ ਭੁੱਖ ਮਾਰਦਾ ਹੈ। ਫਾਈਬਰ ਭਰਪੂਰ ਹੋਣ ਸਦਕਾ ਇਹ ਢਿੱਡ ਵਿਚ ਪਾਣੀ ਇਕੱਠਾ ਕਰ ਲੈਂਦਾ ਹੈ ਤੇ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਅਨਸੈਚੂਰੇਟਿਡ ਥਿੰਦਾ ਹੋਰ ਵੀ ਭਾਰ ਘਟਾ ਦਿੰਦਾ ਹੈ। ਢਿੱਡ ਭਰਿਆ ਮਹਿਸੂਸ ਹੋਣ ਸਦਕਾ ਘੱਟ ਖਾਣਾ ਖਾਧਾ ਜਾਂਦਾ ਹੈ।

Rongi health benefits

ਹੱਡੀਆਂ ਨੂੰ ਕਰੇ ਮਜ਼ਬੂਤ: ਰੌਂਗੀ ਵਿਚ ਜਿੰਨਾ ਕੈਲਸ਼ੀਅਮ ਹੈ, ਉਨਾ ਕਿਸੇ ਹੋਰ ਸਬਜ਼ੀ ਜਾਂ ਅੰਨ ਵਿਚ ਨਹੀਂ। ਇਸੇ ਲਈ ਰੌਂਗੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਤੇ ਵਿਟਾਮਿਨ-ਡੀ ਦਾ ਭੰਡਾਰ ਜਮ੍ਹਾਂ ਹੋ ਜਾਂਦਾ ਹੈ, ਜੋ ਹੱਡੀਆਂ ਮਜ਼ਬੂਤ ਕਰਨ ਵਿਚ ਸਹਾਈ ਹੁੰਦਾ ਹੈ। ਬੱਚਿਆਂ ਤੇ ਬਜ਼ੁਰਗਾਂ ਲਈ ਰੌਂਗੀ ਦਾ ਦਲੀਆ ਇਕ ਬੇਸ਼ਕੀਮਤੀ ਸੁਗਾਤ ਵਾਂਗ ਹੈ, ਜੋ ਥੋੜੀ ਮਾਤਰਾ ਵਿਚ ਪੂਰੀ ਤਾਕਤ ਦਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਵਾਸਤੇ ਰੌਂਗੀ ਕੁਦਰਤੀ ਨਿਆਮਤ ਤੋਂ ਘੱਟ ਨਹੀਂ। ਰੌਂਗੀ ਵਿਚਲਾ ਫ਼ਾਈਬਰ ਤੇ ਪੌਲੀਫੀਨੋਲ ਕਣਕ, ਚੌਲਾਂ ਤੇ ਹੋਰ ਸਾਰੇ ਕਿਸਮਾਂ ਦੇ ਅੰਨ ਤੋਂ ਕਿਤੇ ਵੱਧ ਹੈ। ਇਸ ਨੂੰ ਖਾਣ ਨਾਲ ਰੋਟੀ ਛੇਤੀ ਹਜ਼ਮ ਨਹੀਂ ਹੁੰਦੀ ਤੇ ਖ਼ੂਨ ਵਿਚ ਸ਼ੱਕਰ ਦੀ ਮਾਤਰਾ ਛੇਤੀ ਵਧਦੀ ਨਹੀਂ।

ਕੋਲੈਸਟਰੋਲ ਨੂੰ ਘਟਾਉਣ ’ਚ ਕਰੇ ਮਦਦ: ਕੋਲੈਸਟਰੋਲ ਨੂੰ ਘਟਾਉਣ ਵਿਚ ਰੌਂਗੀ ਦਾ ਕੋਈ ਸਾਨੀ ਨਹੀਂ। ਦਿਲ ਨੂੰ ਸਿਹਤਮੰਦ ਰੱਖਣ ਲਈ ਰੌਂਗੀ ਬੇਮਿਸਾਲ ਹੈ। ਇਹ ਨਾੜੀਆਂ ਵਿਚ ਕੋਲੈਸਟਰੋਲ ਦੇ ਖਲੇਪੜ ਜੰਮਣ ਨਹੀਂ ਦਿੰਦੀ ਤੇ ਦਿਲ ਦੀਆਂ ਬੀਮਾਰੀਆਂ ਹੋਣ ਤੋਂ ਰੋਕਦੀ ਹੈ। ਦਿਮਾਗ਼ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖ ਕੇ ਪਾਸਾ ਮਰਨ ਦਾ ਖ਼ਤਰਾ ਘਟਾ ਦਿੰਦੀ ਹੈ। ਰੌਂਗੀ ਐਂਟੀ ਆਕਸੀਡੈਂਟ ਭਰਪੂਰ ਹੁੰਦੀ ਹੈ। ਰੌਂਗੀ ਖਾਣ ਨਾਲ ਸਰੀਰ ਅੰਦਰ ਫ਼ਰੀ ਰੈਡੀਕਲ ਆਪਣਾ ਮਾੜਾ ਅਸਰ ਛੱਡ ਨਹੀਂ ਸਕਦੇ, ਜਿਸ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ। ਇੰਜ ਹੁੰਦੇ ਸਾਰ ਬਲੱਡ ਪ੍ਰੈੱਸ਼ਰ ਨਾਰਮਲ ਹੋ ਜਾਂਦਾ ਹੈ, ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ, ਸਿਰ ਪੀੜ ਠੀਕ ਹੋ ਜਾਂਦੀ ਹੈ ਤੇ ਨੀਂਦਰ ਵੀ ਵਧੀਆ ਆਉਣ ਲੱਗ ਪੈਂਦੀ ਹੈ। ਮਾਈਗਰੇਨ ਵਾਲੇ ਮਰੀਜ਼ਾਂ ਲਈ ਰੌਂਗੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ ਹੈ।

ਖੂਨ ਦੀ ਕਮੀ ਨੂੰ ਕਰੇ ਪੂਰਾ: ਪੁੰਗਰੀ ਹੋਈ ਰੌਂਗੀ ਰੋਜ਼ਾਨਾ ਖਾਣ ਨਾਲ ਕਦੇ ਵੀ ਖ਼ੂਨ ਦੀ ਕਮੀ ਨਹੀਂ ਹੋ ਸਕਦੀ। ਇਸ ਵਿਚਲਾ ਵਿਟਾਮਿਨ-ਸੀ ਖ਼ੁਰਾਕ ਵਿਚੋਂ ਲੋਹ ਕਣ ਹਜ਼ਮ ਕਰਨ ਵਿਚ ਮਦਦ ਕਰਦਾ ਹੈ। ਖੋਜਾਂ ਸਾਬਤ ਕਰ ਚੁਕੀਆਂ ਹਨ ਕਿ ਰੋਜ਼ ਰੌਂਗੀ ਖਾਣ ਵਾਲਿਆਂ ਨੂੰ ਆਇਰਨ ਦੀਆਂ ਗੋਲੀਆਂ ਖਾਣ ਦੀ ਲੋੜ ਹੀ ਨਹੀਂ ਰਹਿੰਦੀ। ਰੌਂਗੀ ਫ਼ਾਈਬਰ ਭਰਪੂਰ ਹੋਣ ਕਾਰਨ ਅੰਤੜੀਆਂ ਠੀਕ ਠਾਕ ਚਲਦੀਆਂ ਰਹਿੰਦੀਆਂ ਹਨ ਤੇ ਕਬਜ਼ ਨਹੀਂ ਹੁੰਦੀ। ਰੌਂਗੀ ਵਿਚਲਾ ਫਾਈਬਰ ਹਜ਼ਮ ਨਹੀਂ ਹੁੰਦਾ ਤੇ ਪਾਣੀ ਨੂੰ ਵਿਚ ਮਿਲਾ ਕੇ ਅੰਤੜੀਆਂ ਤੰਦਰੁਸਤ ਰਖਦਾ ਹੈ, ਜਿਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ।

The post ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਕਰੋ ਰੌਂਗੀ ਦਾ ਸੇਵਨ ! appeared first on Daily Post Punjabi.