Russia sets deadline Archives - Daily Post Punjabi
ਮਾਰੀਓਪੋਲ ‘ਚ ਲੜ ਰਹੇ ਯੂਕਰੇਨੀ ਫੌਜੀਆਂ ਨੂੰ ਰੂਸ ਦਾ ਅਲਟੀਮੇਟਮ, ‘ਜ਼ਿੰਦਾ ਰਹਿਣਾ ਹੈ ਤਾਂ ਹਥਿਆਰ ਸੁੱਟ ਦਿਓ’
ਯੂਕਰੇਨ ਅਤੇ ਰੂਸ ਵਿਚਾਲੇ 53ਵੇਂ ਦਿਨ ਵੀ ਭਿਆਨਕ ਜੰਗ ਜਾਰੀ ਹੈ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਕਈ ਸ਼ਹਿਰਾਂ ਵਿੱਚ ਸਥਿਤੀ ਬਹੁਤ ਖਰਾਬ ਹੈ। ਉੱਥੇ ਹੀ ਰੂਸੀ ਹਮਲਿਆਂ ਵਿੱਚ ਮਾਰੀਉਪੋਲ ਲਹੂ-ਲੁਹਾਨ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਰੀਉਪੋਲ ਦੀ ਸਥਿਤੀ “ਅਮਨੁੱਖੀ” ਸੀ। ਜ਼ੇਲੇਂਸਕੀ ਨੇ ਇੱਕ ਵਾਰ ਫਿਰ ਆਪਣੇ ਸਹਿਯੋਗੀਆਂ ਦੇਸ਼ਾਂ ਨੂੰ ਰੂਸੀ ਫੌਜਾਂ ਤੋਂ ਸ਼ਹਿਰ ਦੀ ਰੱਖਿਆ ਲਈ ਭਾਰੀ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਜਿੰਨੀ ਜਲਦੀ ਹੋ ਸਕੇ ਹਥਿਆਰ ਉਪਲਬਧ ਕਰਵਾਉਣ ਜਾਂ ਸ਼ਾਂਤੀ ਦੀ ਦਿਸ਼ਾ ਵਿੱਚ ਰੂਸ ਨੂੰ ਅੱਗੇ ਦੀ ਗੱਲਬਾਤ ਦੇ ਲਈ ਮਜ਼ਬੂਰ ਕਰਨ ਦੇ ਲਈ ਦਖਲ ਦੇਣ ਦੀ ਅਪੀਲ ਕੀਤੀ।
Russia sets deadline
ਰੂਸੀ ਫੌਜੀਆਂ ਨੇ ਹਮਲੇ ਦੇ ਸ਼ੁਰੂਆਤੀ ਦਿਨਾਂ ਤੋਂ ਮਾਰੀਉਪੋਲ ਵਿੱਚ ਨਾਕਾਬੰਦੀ ਕੀਤੀ ਹੋਈ ਹੈ । ਰਾਸ਼ਟਰਪਤੀ ਜ਼ੇਲੇਂਸਕੀ ਨੇ ਸਹਿਯੋਗੀ ਦੇਸ਼ਾਂ ਨੂੰ ਰੂਸੀ ਫੌਜਾਂ ਦਾ ਮੁਕਾਬਲਾ ਕਰਨ ਲਈ ਤੁਰੰਤ ਭਾਰੀ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸ਼ਹਿਰ ‘ਤੇ ਕੰਟਰੋਲ ਨੂੰ ਲੈ ਕੇ ਲੜਾਈ ਵਿੱਚ ਫਸੇ ਨਾਗਰਿਕ ਭੁੱਖ-ਪਿਆਸ ਨਾਲ ਤੜਪ ਰਹੇ ਹਨ। ਨਾਗਰਿਕਾਂ ਨੂੰ ਇਸ ਜੰਗ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ । ਜ਼ੇਲੇਂਸਕੀ ਨੇ ਇਹ ਵੀ ਘੋਸ਼ਣਾ ਕੀਤੀ ਹੈ ਕਿ ਗੋਲਾਬਾਰੀ ਨਾਲ ਤਬਾਹ ਹੋਏ ਖੇਤਰਾਂ ਵਿੱਚ ਰਿਹਾਇਸ਼ਾਂ ਦੇ ਮੁੜ ਨਿਰਮਾਣ ਲਈ ਇੱਕ ਵੱਡੇ ਪੈਮਾਨੇ ਦਾ ਪ੍ਰੋਜੈਕਟ ਚੱਲ ਰਿਹਾ ਹੈ । ਇਹ ਘੋਸ਼ਣਾ ਉਦੋਂ ਹੋਈ ਜਦੋਂ ਰੂਸੀ ਫੌਜ ਨੇ ਸ਼ਨੀਵਾਰ ਨੂੰ ਯੂਕਰੇਨੀਆਂ ਅਤੇ ਉਨ੍ਹਾਂ ਦੇ ਪੱਛਮੀ ਸਮਰਥਕਾਂ ਨੂੰ ਜਵਾਬ ਦਿੰਦੇ ਹੋਏ ਕੀਵ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ।
ਇਹ ਵੀ ਪੜ੍ਹੋ: ਰੂਸ ਨੇ ਬ੍ਰਿਟਿਸ਼ PM ਦੀ ਐਂਟਰੀ ਕੀਤੀ ਬੈਨ, ਪਾਬੰਦੀਆਂ ‘ਤੇ ਪੁਤਿਨ ਦੀ ਜਵਾਬੀ ਕਾਰਵਾਈ
Russia sets deadline
ਦੱਸ ਦੇਈਏ ਕਿ ਰੂਸੀ ਸੈਨਿਕਾਂ ਦੇ ਕੀਵ ਛੱਡਣ ਤੋਂ ਲਗਭਗ 10 ਦਿਨ ਬਾਅਦ, ਯੂਕਰੇਨ ਦੀ ਰਾਜਧਾਨੀ ਫਿਰ ਤੋਂ ਹਮਲਿਆਂ ਨਾਲ ਦਹਿਲ ਗਈ । ਮੀਡੀਆ ਰਿਪੋਰਟਾਂ ਮੁਤਾਬਕ ਕੀਵ ਦੇ ਪੂਰਬੀ ਇਲਾਕੇ ਡਾਰਨਿਤਸਕੀ ਵਿੱਚ ਰੂਸੀ ਫੌਜ ਵੱਲੋਂ ਕਈ ਧਮਾਕੇ ਕੀਤੇ ਗਏ ਹਨ । ਰੂਸੀ ਫੌਜਾਂ ਨੇ ਰਾਜਧਾਨੀ ਕੀਵ ਸਮੇਤ ਘੱਟੋ-ਘੱਟ ਅੱਠ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ। ਯੂਕਰੇਨ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਕਾਰਨ ਕਈ ਬੇਕਸੂਰ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸੈਂਕੜੇ ਲੋਕ ਜ਼ਖਮੀ ਹੋਏ ਹਨ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
The post ਮਾਰੀਓਪੋਲ ‘ਚ ਲੜ ਰਹੇ ਯੂਕਰੇਨੀ ਫੌਜੀਆਂ ਨੂੰ ਰੂਸ ਦਾ ਅਲਟੀਮੇਟਮ, ‘ਜ਼ਿੰਦਾ ਰਹਿਣਾ ਹੈ ਤਾਂ ਹਥਿਆਰ ਸੁੱਟ ਦਿਓ’ appeared first on Daily Post Punjabi.