Russian President Vladimir Putin Archives - Daily Post Punjabi

PM ਮੋਦੀ ਨੂੰ ਮਿਲੇ ਵਲਾਦੀਮੀਰ ਪੁਤਿਨ, ਕਿਹਾ- ‘ਭਾਰਤ ਸਾਡਾ ਦੋਸਤ ਤੇ ਇਕ ਉਭਰ ਰਹੀ ਸ਼ਕਤੀ’
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਹੈਦਰਾਬਾਦ ਹਾਊਸ ‘ਚ ਹੋਈ ਹੈ। ਇਸ ਦੌਰਾਨ ਵਾਲਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ ਸਾਡਾ ਲੰਮੇ ਸਮੇਂ ਦਾ ਦੋਸਤ ਹੈ ਅਤੇ ਅਸੀਂ ਇਸ ਨੂੰ ਇਕ ਉਭਰਦੀ ਤਾਕਤ ਵਜੋਂ ਵੇਖਦੇ ਹਾਂ।

pm modi met russian president vladimir putin

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਮਜ਼ਬੂਤ ​​ਦੌਰ ਵਿੱਚ ਹਨ। ਦੋ ਸਾਲਾਂ ਬਾਅਦ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਇਹ ਸਿੱਧੀ ਮੁਲਾਕਾਤ ਹੋ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਪੁਰਾਣਾ ਸਹਿਯੋਗ ਰਿਹਾ ਹੈ। ਪੀਐਮ ਮੋਦੀ ਨੇ ਕਿਹਾ, ਪਿਛਲੇ ਕੁੱਝ ਦਹਾਕਿਆਂ ਵਿੱਚ ਦੁਨੀਆ ਵਿੱਚ ਕਈ ਬੁਨਿਆਦੀ ਬਦਲਾਅ ਹੋਏ ਹਨ। ਇਸ ਦੇ ਨਾਲ ਹੀ ਕਈ ਭੂ-ਰਾਜਨੀਤਿਕ ਸਮੀਕਰਨ ਉਭਰ ਕੇ ਸਾਹਮਣੇ ਆਏ ਹਨ ਪਰ ਇਸ ਦੌਰਾਨ ਭਾਰਤ ਅਤੇ ਰੂਸ ਦੀ ਦੋਸਤੀ ਕਾਇਮ ਹੈ। ਹਾਲਾਂਕਿ, ਕੋਰੋਨਾ ਦੇ ਦੌਰ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸਾਲਾਨਾ ਸਿਖਰ ਸੰਮੇਲਨ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਅੰਦੋਲਨ ਨੂੰ ਲੈ ਕੇ ਬਿਆਨ, ਦੱਸਿਆ- ‘ਕਦੋਂ ਕਰਨਗੇ ਘਰ ਵਾਪਸੀ’

ਪੀਐਮ ਮੋਦੀ ਅਤੇ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਵਿਚਾਲੇ ਬੈਠਕ ਵੀ ਹੋਈ ਹੈ। ਦੋ ਸਾਲ ਬਾਅਦ ਪੀਐਮ ਮੋਦੀ ਅਤੇ ਵਲਾਦੀਮੀਰ ਪੁਤਿਨ ਦੀ ਆਹਮੋ-ਸਾਹਮਣੀ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰੇ ਦੌਰਾਨ ਕਈ ਮਹੱਤਵਪੂਰਨ ਰੱਖਿਆ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾ ਸਕਦੇ ਹਨ। ਕੁੱਝ ਸਮਾਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹੋਏ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਸਮਝੌਤੇ ਦੀ ਕਾਫੀ ਚਰਚਾ ਹੋਈ ਹੈ। ਅਮਰੀਕਾ ਨੇ ਇਸ ਸਮਝੌਤੇ ਨੂੰ ਲੈ ਕੇ ਭਾਰਤ ‘ਤੇ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਭਾਰਤ ਇਸ ਤੋਂ ਪਿੱਛੇ ਨਹੀਂ ਹਟਿਆ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post PM ਮੋਦੀ ਨੂੰ ਮਿਲੇ ਵਲਾਦੀਮੀਰ ਪੁਤਿਨ, ਕਿਹਾ- ‘ਭਾਰਤ ਸਾਡਾ ਦੋਸਤ ਤੇ ਇਕ ਉਭਰ ਰਹੀ ਸ਼ਕਤੀ’ appeared first on Daily Post Punjabi.

6 ਦਸੰਬਰ ਨੂੰ ਭਾਰਤ ਆਉਣਗੇ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਨਾਲ ਕਰਨਗੇ ਮੁਲਾਕਾਤ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 21ਵੇਂ ਭਾਰਤ-ਰੂਸ ਸਿਖਰ ਸੰਮੇਲਨ ਲਈ 6 ਦਸੰਬਰ ਨੂੰ ਭਾਰਤ ਆਉਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਨਾਲ ਮੁਲਾਕਾਤ ਕਰਨਗੇ। ਕੋਰੋਨਾ ਦੇ ਦੌਰ ਦੌਰਾਨ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਸੰਮੇਲਨ ਦੌਰਾਨ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸਾਂਝੀ ਕੀਤੀ ਹੈ।

russian president vladimir putin india visit

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 6 ਦਸੰਬਰ 2021 ਨੂੰ ਨਵੀਂ ਦਿੱਲੀ ਪਹੁੰਚਣਗੇ। ਦਰਅਸਲ, ਭਾਰਤ-ਰੂਸ ‘ਟੂ-ਪਲੱਸ-ਟੂ’ ਬੈਠਕ ਦਾ ਪਹਿਲਾ ਐਡੀਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸ਼ਿਖਰ ਬੈਠਕ ਦੇ ਨਾਲ ਹੀ ਹੋਵੇਗਾ। ਭਾਰਤ ਅਤੇ ਰੂਸ ਵਿਚਾਲੇ ਪਹਿਲੀ 2+2 ਵਾਰਤਾ 6 ਦਸੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : MSP ਦੀ ਗਰੰਟੀ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਤੋਂ ਬਾਅਦ ਹੀ ਕਰਾਂਗੇ ਘਰ ਵਾਪਸੀ : ਜਗਜੀਤ ਸਿੰਘ ਡੱਲੇਵਾਲ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ‘2+2’ ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣ ਲਈ 5-6 ਦਸੰਬਰ ਨੂੰ ਭਾਰਤ ਦਾ ਦੌਰਾ ਕਰਨਗੇ। ਬਾਗਚੀ ਨੇ ਕਿਹਾ ਕਿ ਇਸ ਬੈਠਕ ‘ਚ ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਹਿੱਸਾ ਲੈਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post 6 ਦਸੰਬਰ ਨੂੰ ਭਾਰਤ ਆਉਣਗੇ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਨਾਲ ਕਰਨਗੇ ਮੁਲਾਕਾਤ appeared first on Daily Post Punjabi.

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਏ ਏਕਾਂਤਵਾਸ, ਕੁੱਝ ਦਿਨ ਪਹਿਲਾ ਕਰੀਬੀਆਂ ‘ਚ ਹੋਈ ਸੀ ਕੋਰੋਨਾ ਦੀ ਪੁਸ਼ਟੀ
ਤੀਜੀ ਲਹਿਰ ਦੇ ਡਰ ਦੇ ਵਿਚਕਾਰ, ਕੋਰੋਨਾ ਮਹਾਂਮਾਰੀ ਨੇ ਇੱਕ ਵਾਰ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਏਕਾਂਤਵਾਸ ਹੋਏ ਹਨ।

russian president vladimir putin

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੁਤਿਨ ਦੇ ਕੁੱਝ ਕਰੀਬੀਆਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਏਕਾਂਤਵਾਸ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੁਤਿਨ ਨੂੰ ਕੋਰੋਨਾ ਸੰਕਰਮਣ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਅਪਣਾਏ ਜਾ ਰਹੇ ਹਨ। ਮਾਹਿਰ ਡਾਕਟਰਾਂ ਦੀ ਟੀਮ ਅਜੇ ਵੀ ਪੁਤਿਨ ਦੀ ਦੇਖਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਹਿਮਾਚਲ ‘ਚ ਵਾਪਰਿਆ ਦਰਦਾਕ ਹਾਦਸਾ, ਘਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਇੱਕੋ ਪਰਿਵਾਰ ਦੇ ਚਾਰ ਜੀਅ, ਇੱਕ ਦੀ ਹਾਲਤ ਗੰਭੀਰ

ਇਸ ਦੇ ਨਾਲ ਹੀ, ਉਨ੍ਹਾਂ ਨੂੰ ਮਿਲਣ ਵਾਲੇ ਲੋਕਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜਿਹਾ ਕੋਈ ਇੱਕ ਹੀ ਹੋਵੇਗਾ ਜੋ ਕੁਆਰੰਟੀਨ ਪੂਰਾ ਕੀਤੇ ਬਗੈਰ ਰੂਸ ਦੇ ਰਾਸ਼ਟਰਪਤੀ ਨੂੰ ਮਿਲ ਸਕਦਾ ਹੈ। ਇਸ ਦੇ ਬਾਵਜੂਦ, ਕੋਰੋਨਾ ਉਨ੍ਹਾਂ ਦੇ ਨੇੜੇ ਪਹੁੰਚ ਗਿਆ ਹੈ, ਜਿਸ ਦੇ ਮੱਦੇਨਜ਼ਰ ਪੁਤਿਨ ਨੇ ਇਕੱਲਤਾ ਭਾਵ ਏਕਾਂਤਵਾਸ ਵਿੱਚ ਜਾਣ ਦਾ ਫੈਸਲਾ ਕੀਤਾ ਹੈ।

ਇਹ ਵੀ ਦੇਖੋ : BJP ਲੀਡਰ ਦੇ ‘ਕਿਸਾਨਾਂ ਨੂੰ ਡੰਡੇ ਮਾਰ ਭਜਾਉਣ’ ਵਾਲੇ ਬਿਆਨ ‘ਤੇ ਭੜਕੇ ਰਾਜੇਵਾਲ, ਕਾਂਗਰਸੀਏ ਵੀ ਖੜਕਾਏ, ਦੇਖੋ

The post ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਏ ਏਕਾਂਤਵਾਸ, ਕੁੱਝ ਦਿਨ ਪਹਿਲਾ ਕਰੀਬੀਆਂ ‘ਚ ਹੋਈ ਸੀ ਕੋਰੋਨਾ ਦੀ ਪੁਸ਼ਟੀ appeared first on Daily Post Punjabi.

68 ਸਾਲਾਂ ਪੁਤਿਨ ਅਗਲੇ ਸਾਲ ਛੱਡਣਗੇ ਰਾਸ਼ਟਰਪਤੀ ਦਾ ਅਹੁਦਾ ! ਜਾਣੋ ਵਜ੍ਹਾ…
Russian President Vladimir Putin: ਵਲਾਦੀਮੀਰ ਪੁਤਿਨ ਅਗਲੇ ਸਾਲ ਰੂਸ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ । ਮੀਡੀਆ ਰਿਪੋਰਟਾਂ ਅਨੁਸਾਰ 68 ਸਾਲਾਂ ਪੁਤਿਨ ਨੂੰ ਪਾਰਕਿੰਸਨਸ ਨਾਂ ਦਾ ਰੋਗ ਹੋ ਗਿਆ ਹੈ। ਉਨ੍ਹਾਂ ਦੀ ਪ੍ਰੇਮਿਕਾ ਅਲੀਨਾ ਕਬਾਏਵਾ ਉਨ੍ਹਾਂ ‘ਤੇ ਅਸਤੀਫਾ ਦੇਣ ਲਈ ਦਬਾਅ ਪਾ ਰਹੀ ਹੈ। ਪੁਤਿਨ ਦੀਆਂ ਧੀਆਂ ਵੀ ਇਹੀ ਚਾਹੁੰਦੀਆਂ ਹਨ। ਪੁਤਿਨ 1999 ਤੋਂ ਸੱਤਾ ਵਿੱਚ ਹਨ । ਇਸ ਦੌਰਾਨ ਇੱਕ ਵਾਰ ਉਹ ਪ੍ਰਧਾਨ ਮੰਤਰੀ ਵੀ ਰਹੇ । ਸੰਵਿਧਾਨਕ ਸੋਧ ਰਾਹੀਂ ਤੀਜੀ ਅਤੇ ਫਿਰ ਚੌਥੀ ਵਾਰ ਰਾਸ਼ਟਰਪਤੀ ਬਣੇ।

Russian President Vladimir Putin

ਦਰਅਸਲ, ਬ੍ਰਿਟਿਸ਼ ਅਖਬਾਰ ਦੀ ਇੱਕ ਰਿਪੋਰਟ ਵਿੱਚ ਪੁਤਿਨ ਅਤੇ ਉਨ੍ਹਾਂ ਦੀ ਬਿਮਾਰੀ ਬਾਰੇ ਖੁਲਾਸਾ ਕੀਤਾ ਗਿਆ ਹੈ । ਇਸ ਸਬੰਧੀ ਰੂਸ ਦੇ ਰਾਜਨੀਤਿਕ ਵਿਸ਼ਲੇਸ਼ਕ ਵੇਲੇਰੀ ਸੋਲੋਵੇਈ ਨੇ ਕਿਹਾ ਕਿ ਪੁਤਿਨ ‘ਤੇ ਉਨ੍ਹਾਂ ਦੀ 37 ਸਾਲਾਂ ਪ੍ਰੇਮਿਕਾ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦਾ ਦਬਾਅ ਹੈ ਕਿ ਉਹ ਅਸਤੀਫਾ ਦੇ ਦੇਣ । ਵੇਲੇਰੀ ਨੇ ਕਿਹਾ ਕਿ ਪੁਤਿਨ ‘ਤੇ ਪਰਿਵਾਰ ਦਾ ਬਹੁਤ ਪ੍ਰਭਾਵ ਹੈ। ਪਰਿਵਾਰ ਦੇ ਕਾਰਨ ਹੈ ਕਿ ਉਹ ਜਨਵਰੀ ਵਿੱਚ ਆਪਣਾ ਛੱਡਣ ਦੀ ਘੋਸ਼ਣਾ ਕਰਨ ‘ਤੇ ਵਿਚਾਰ ਕਰ ਰਹੇ ਹਨ।

Russian President Vladimir Putin

ਕੀ ਹੈ ਪਾਰਕਿੰਸਨਸ?
ਇਕ ਅੰਕੜੇ ਅਨੁਸਾਰ ਫਿਲਹਾਲ ਦੁਨੀਆ ਵਿੱਚ ਇਸ ਬਿਮਾਰੀ ਨਾਲ ਲਗਭਗ 62 ਲੱਖ ਲੋਕ ਪੀੜਤ ਹਨ। ਹਰ ਸਾਲ ਇਸ ਬਿਮਾਰੀ ਕਾਰਨ ਤਕਰੀਬਨ ਇੱਕ ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇਸ ਬਿਮਾਰੀ ਵਿੱਚ ਮਰੀਜ਼ ਦੇ ਸਰੀਰ ਵਿੱਚ ਕੰਬਣੀ ਅਤੇ ਕਠੋਰਤਾ ਆ ਜਾਂਦੀ ਹੈ। ਇਸ ਨਾਲ ਉਸ ਨੂੰ ਤੁਰਨ ਅਤੇ ਸੰਤੁਲਨ ਬਣਾਉਣ ਵਿੱਚ ਮੁਸ਼ਕਿਲ ਆਉਂਦੀ ਹੈ ਤੇ ਇਸਦਾ ਮਾਨਸਿਕ ਪ੍ਰਭਾਵ ਵੀ ਪੈਂਦਾ ਹੈ।

ਦੱਸ ਦੇਈਏ ਕਿ ਸੇਂਟ ਪੀਟਰਸਬਰਗ ਵਿੱਚ ਜਨਮ ਹੋਇਆ। ਲਾ ਵਿੱਚ ਗ੍ਰੈਜੂਏਸ਼ਨ ਕੀਤੀ। ਖੁਫੀਆ ਏਜੰਸੀ ਕੇਜੀਬੀ ਵਿੱਚ ਸ਼ਾਮਿਲ ਹੋਏ। 1999 ਵਿੱਚ ਜਦੋਂ ਬੋਰਿਸ ਯੈਲਤਸਿਨ ਨੇ ਅਸਤੀਫਾ ਦੇ ਦਿੱਤਾ, ਤਾਂ ਉਹ ਕਾਰਜਕਾਰੀ ਰਾਸ਼ਟਰਪਤੀ ਬਣੇ। 2000 ਵਿੱਚ ਚੋਣਾਂ ਜਿੱਤ ਕੇ ਰਾਸ਼ਟਰਪਤੀ ਬਣੇ। 2004 ਵਿਚ ਦੂਜੀ ਵਾਰ ਚੋਣਾਂ ਜਿੱਤੀ । ਸੰਵਿਧਾਨ ਅਨੁਸਾਰ ਤੀਜੀ ਵਾਰ ਉਹ ਰਾਸ਼ਟਰਪਤੀ ਨਹੀਂ ਬਣ ਸਕਦੇ ਸੀ ।

The post 68 ਸਾਲਾਂ ਪੁਤਿਨ ਅਗਲੇ ਸਾਲ ਛੱਡਣਗੇ ਰਾਸ਼ਟਰਪਤੀ ਦਾ ਅਹੁਦਾ ! ਜਾਣੋ ਵਜ੍ਹਾ… appeared first on Daily Post Punjabi.

ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਨੇਪਾਲ ਦੇ ਪ੍ਰਧਾਨਮੰਤਰੀ ਨੇ PM ਮੋਦੀ ਨੂੰ ਜਨਮਦਿਨ ਦੀ ਦਿੱਤੀ ਵਧਾਈ, ਕਿਹਾ…..
Russian President Putin Nepal PM: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 70 ਸਾਲ ਦੇ ਹੋ ਗਏ ਹਨ । ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਦੁਨੀਆ ਭਰ ਤੋਂ ਵਧਾਈਆਂ ਆ ਰਹੀਆਂ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਆਪਣੇ ਜਨਮਦਿਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੂੰ ਸੰਦੇਸ਼ ਭੇਜਿਆ ਹੈ । ਵਲਾਦੀਮੀਰ ਪੁਤਿਨ ਨੇ ਕਿਹਾ ਕਿ ਇੱਕ ਰਾਸ਼ਟਰ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਲਿਖਿਆ ਕਿ ਤੁਹਾਡੀ ਅਗਵਾਈ ਵਿੱਚ ਭਾਰਤ ਵਿਗਿਆਨਕ, ਆਰਥਿਕ ਅਤੇ ਵਿਕਾਸ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ । ਇਸ ਦੇ ਨਾਲ ਹੀ ਰੂਸ ਅਤੇ ਭਾਰਤ ਵਿਚਾਲੇ ਸਬੰਧ ਵੀ ਬਹੁਤ ਚੰਗੇ ਹੋ ਗਏ ਹਨ। ਪੁਤਿਨ ਨੇ ਅੱਗੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਅਸੀਂ ਇਸੇ ਤਰ੍ਹਾਂ ਦੋਸਤੀ ਨੂੰ ਜਾਰੀ ਰੱਖਾਂਗੇ ਅਤੇ ਦੁਵੱਲੇ-ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਦੇ ਰਹਾਂਗੇ।

Russian President Putin Nepal PM

ਦੱਸ ਦੇਈਏ ਕਿ ਰੂਸ ਅਤੇ ਭਾਰਤ ਵਿਚਾਲੇ ਸਬੰਧ ਲੰਬੇ ਸਮੇਂ ਤੋਂ ਚੰਗੇ ਰਹੇ ਹਨ । ਰੂਸ ਨੇ ਮੁਸ਼ਕਿਲ ਸਮੇਂ ਵਿੱਚ ਕਈ ਵਾਰ ਭਾਰਤ ਦਾ ਸਮਰਥਨ ਕੀਤਾ ਹੈ। ਹਾਲ ਹੀ ਵਿੱਚ ਜਦੋਂ ਚੀਨ ਨਾਲ ਤਣਾਅ ਦੀ ਸਥਿਤੀ ਹੈ ਤਾਂ ਰੂਸ ਨੇ ਜਲਦੀ ਤੋਂ ਜਲਦੀ ਹਥਿਆਰ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ ।ਉੱਥੇ ਹੀ ਹੁਣ ਰੂਸ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਵੀ ਭਾਰਤ ਵਿੱਚ ਆਪਣੀ ਵੈਕਸੀਨ ਤਿਆਰ ਕਰੇਗਾ। ਜਿਸ ਵਿੱਚੋਂ 100 ਮਿਲੀਅਨ ਖੁਰਾਕ ਭਾਰਤੀਆਂ ਨੂੰ ਦਿੱਤੀ ਜਾਵੇਗੀ।

Russian President Putin Nepal PM

ਦਰਅਸਲ, ਰੂਸ ਦੇ ਰਾਸ਼ਟਰਪਤੀ ਤੋਂ ਇਲਾਵਾ ਵਿਸ਼ਵ ਦੇ ਹੋਰਨਾਂ ਮੁਖੀਆਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ । ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਨੇ ਲਿਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮਦਿਨ ਦੀਆਂ ਮੁਬਾਰਕਾਂ । ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਅਤੇ ਤੁਹਾਡੀ ਅਗਵਾਈ ਹੇਠ ਦੋਵਾਂ ਦੇਸ਼ਾਂ ਦੇ ਚੰਗੇ ਸਬੰਧ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮਦਿਨ ਹੈ। ਪ੍ਰਧਾਨਮੰਤਰੀ ਅਕਸਰਆਪਣੇ ਜਨਮਦਿਨ ਦੇ ਮੌਕੇ ‘ਤੇ ਆਪਣੀ ਮਾਂ ਨੂੰ ਮਿਲਣ ਜਾਂਦੇ ਹਨ, ਪਰ ਇਸ ਵਾਰ ਕੋਰੋਨਾ ਸੰਕਟ ਕਾਰਨ ਇਹ ਸੰਭਵ ਨਹੀਂ ਹੋਇਆ ਹੈ। ਬਹੁਤ ਸਾਰੇ ਨੇਤਾਵਾਂ, ਮਸ਼ਹੂਰ ਹਸਤੀਆਂ ਅਤੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਹੈ।

The post ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਨੇਪਾਲ ਦੇ ਪ੍ਰਧਾਨਮੰਤਰੀ ਨੇ PM ਮੋਦੀ ਨੂੰ ਜਨਮਦਿਨ ਦੀ ਦਿੱਤੀ ਵਧਾਈ, ਕਿਹਾ….. appeared first on Daily Post Punjabi.

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕੋਰੋਨਾ ਟੀਕੇ ਸਬੰਧੀ ਦਾਅਵਾ ਕਰਦਿਆਂ ਕਿਹਾ, ਟੀਕਾ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਹੈ
Russian President Vladimir Putin has claimed: ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਰੂਸ ਦੁਆਰਾ ਪਿੱਛਲੇ ਮਹੀਨੇ ਮਨਜ਼ੂਰਸ਼ੁਦਾ ਕੋਰੋਨਾ ਵਾਇਰਸ ਟੀਕੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੈ। ਇਸਦੇ ਨਾਲ ਹੀ, ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਖਦਸ਼ਿਆਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜੋ ਸਿਰਫ ਦੋ ਮਹੀਨਿਆਂ ਲਈ ਕੁੱਝ ਦਰਜਨ ਲੋਕਾਂ ਦੀ ਅਜ਼ਮਾਇਸ਼ ਦੇ ਅਧਾਰ ‘ਤੇ ਪ੍ਰਵਾਨਗੀ ‘ਤੇ ਸਵਾਲ ਉੱਠ ਰਹੇ ਹਨ। ਵੀਰਵਾਰ ਨੂੰ ਰੂਸ ਦੇ ਅਧਿਕਾਰਤ ਰੂਸ 24 ਟੀਵੀ ਚੈਨਲ ‘ਤੇ ਇੱਕ ਇੰਟਰਵਿਊ ‘ਚ ਰਾਸ਼ਟਰਪਤੀ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਦੁਨੀਆ ਦੀ ਪਹਿਲੀ ਵੈਕਸੀਨ ਨੂੰ ਸਖਤ ਰੂਸੀ ਕਾਨੂੰਨ ਦੀ ਜਾਂਚ ਕਰਨ ਤੋਂ ਬਾਅਦ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਹ ਕਾਨੂੰਨ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਹੈ।

Russian President Vladimir Putin has claimed

ਪੁਤਿਨ ਦਾ ਇਹ ਦਾਅਵਾ ਅਜਿਹੇ ਸਮੇਂ ਆਇਆ ਹੈ ਜਦੋਂ ਦੁਨੀਆ ਭਰ ਦੇ ਡਾਕਟਰਾਂ ਨੇ ਜਲਦੀ ਮਨਜੂਰਸ਼ੁਦਾ ਟੀਕੇ ਅਤੇ ਰੂਸ ਦੀ ਇਸ ਦੀ ਕਾਰਜਕੁਸ਼ਲਤਾ ਸੰਬੰਧੀ ਅੰਕੜੇ ਸਾਂਝੇ ਕਰਨ ਵਿੱਚ ਅਸਫਲ ਰਹਿਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਨੂੰ ਵਿਗਿਆਨਕ ਵਿਧੀ ਦੀ ਉਲੰਘਣਾ ਕਰਾਰ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਉਸ ਦੀ ਇੱਕ ਧੀ ਨੂੰ ਵੀ ਵੈਕਸੀਨ ਦਿੱਤੀ ਗਈ ਹੈ ਅਤੇ ਉਸ ਵਿੱਚ ਐਂਟੀਬਾਡੀਜ਼ ਵਿਕਸਤ ਹੋਏ ਹਨ ਅਤੇ ਹੁਣ ਉਹ ਬਿਹਤਰ ਹੈ। ਹਾਲਾਂਕਿ, ਰੂਸ ਦੇ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਪ੍ਰਮਾਣਿਤ ਕਰਨ ਲਈ ਕੋਈ ਵਿਗਿਆਨਕ ਸਬੂਤ ਮੁਹੱਈਆ ਨਹੀਂ ਕਰਵਾਏ ਹਨ।

The post ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕੋਰੋਨਾ ਟੀਕੇ ਸਬੰਧੀ ਦਾਅਵਾ ਕਰਦਿਆਂ ਕਿਹਾ, ਟੀਕਾ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਹੈ appeared first on Daily Post Punjabi.