SANYUKT KISAAN MORCHA Archives - Daily Post Punjabi

ਭਾਰਤ ਬੰਦ ਦੌਰਾਨ ਵੱਖ ਵੱਖ ਥਾਵਾਂ ਤੇ ਜਾਰੀ ਹਨ ਕਿਸਾਨੀ ਸੰਘਰਸ਼
ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਭਾਰਤ ਬੰਦ ਦੇ ਸੱਦੇ ਤੇ ਅੱਜ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ਗੋਲੂ ਕਾ ਮੋੜ ਵਿਖੇ ਵੱਖ- ਵੱਖ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੇਸ ਰਾਜ ਬਾਜੇ ਕੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਆਗੂ ਗੁਰਮੀਤ ਸਿੰਘ ਮੋਠਾਂ ਵਾਲਾ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਭਗਵਾਨ ਦਾਸ ਬਹਾਦਰ ਕੇ, ਚਰਨਜੀਤ ਸਿੰਘ ਛਾਂਗਾ ਰਾਏ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਘੋੜੇ ਚੱਕ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਕੋਹਰ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਸਲਾਹਕਾਰ ਸੁਰਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਆਗੂ ਅਸ਼ੋਕ ਜੰਡ ਵਾਲਾ ਨੇ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ ‘ਤੇ ਉਤਰੇ ਕਿਸਾਨ, ਟਰਾਲੀ-ਟਰੈਕਟਰ ਖੜ੍ਹੇ ਕਰ ਹਾਈਵੇਅ-ਰੇਲ ਮਾਰਗ ਕੀਤੇ ਜਾਮ

ਇਸ ਮੌਕੇ ਇਲਾਕੇ ਭਰ ‘ਚੋਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਵੀ ਭਰਾਤਰੀ ਜਥੇਬੰਦੀਆਂ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਦੇਸ਼ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਸਾਡੇ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਤੇ ਅੜੀ ਹੋਈ ਹੈ ਪਰ ਸੰਯੁਕਤ ਕਿਸਾਨ ਮੋਰਚਾ ਵੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਅਤੇ ਪੰਜਾਬ ਦੀ ਕਿਸਾਨੀ ਅਤੇ ਖੇਤੀ ਸਿਧੇ ਤੌਰ ਤੇ ਦੇਸ਼ ਦੇ 1 ਫੀਸਦੀ ਉੱਚ ਸਰਮਾਏਦਾਰਾਂ ਕੋਲ ਚਲੀ ਜਾਵੇਗੀ ਅਤੇ ਆਮ ਕਿਸਾਨ-ਮਜ਼ਦੂਰ ਬਰਬਾਦ ਹੋ ਜਾਵੇਗਾ।

ਉਹਨਾਂ ਅੱਗੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਦੇਸ਼ ਵਿਚ ਚਲ ਰਿਹਾ ਸੰਘਰਸ਼ ਸਾਡੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਦਾ ਸੰਘਰਸ਼ ਹੈ ਅਤੇ ਅਸੀਂ ਭਵਿੱਖ ਬਚਾਉਣ ਲਈ ਹਰ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਇਸ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਕੇਵਲ ਛਾਂਗਾ ਰਾਏ, ਪਿਆਰਾ ਸਿੰਘ ਮੇਘਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੁਰਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਜੈਲ ਸਿੰਘ ਚੱਪਾ ਅੜਿਕੀ, ਤਿਲਕ ਰਾਜ ਸਾਬਕਾ ਸਰਪੰਚ ਗੋਲੂ ਕਾ, ਡੇਰਾ ਭਜਨਗੜ੍ਹ ਯੂਥ ਕਲੱਬ ਦੇ ਸਮੂਹ ਮੈਂਬਰ, ਬਲਕਾਰ ਜੋਸਨ ਪ੍ਰਧਾਨ ਦੁਕਾਨ ਦਾਰ ਯੂਨੀਅਨ ਗੋਲੂ ਕਾ ਮੋੜ, ਜਗਦੀਸ਼ ਥਿੰਦ ਨੰਬਰਦਾਰ ਗੋਲੂ ਕਾ, ਸੋਮ ਪ੍ਰਕਾਸ਼ ਪੰਧੂ, ਪ੍ਰਵੀਨ ਰਾਣੀ ਬਾਜੇ ਕੇ, ਕਾਮਰੇਡ ਸਤਨਾਮ ਬਾਜੇ ਕੇ, ਬਚਿੱਤਰ ਸਿੰਘ ਅਤੇ ਸ਼ਮਿੰਦਰ ਸਿੰਘ ਝੰਡੂ ਵਾਲਾ, ਬਖਸ਼ਿਸ਼ ਸਿੰਘ ਮਿਸ਼ਰੀਵਾਲਾ, ਅਰਸ਼ਦੀਪ ਲਖਮੀਰ ਪੁਰਾ, ਦਲਜੀਤ ਸਾਜਨ ਸਰਪੰਚ ਕੁਟੀ, ਪਵਨ ਕੁਮਾਰ ਗੋਲੂ ਕਾ, ਸੁਖਜਿੰਦਰ ਬਰਾਡ਼, ਸਵਰਨ ਸਿੰਘ ਮੋਠਾਂ ਵਾਲਾ, ਮਨੀਸ਼ ਕੁਮਾਰ ਜੰਡ ਵਾਲਾ, ਗੁਰਭੇਜ ਲੋਹੜਾ ਨਵਾਬ, ਦੀਪੂ ਅਬਰੋਲ ਇਕਾਈ ਆਗੂ ਕਾਦੀਆਂ ਆਦਿ ਨੇ ਸੰਬੋਧਨ ਕੀਤਾ। ਇਸ ਪ੍ਰਦਰਸ਼ਨ ਲਈ ਡੇਰਾ ਭਜਨਗੜ੍ਹ, ਬਹਾਦਰ ਕੇ ਅਤੇ ਝੰਡੂਵਾਲਾ ਵਲੋਂ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਇਹ ਵੀ ਦੇਖੋ : ਆਉਂਦੀ ਰੇਲ ਗੱਡੀ ਦੇ ਟ੍ਰੈਕ ‘ਤੇ ਰੋਕ ਲਈ ਕਿਸਾਨਾਂ ਨੇ, ਦੇਖੋ ਫਿਰ… | Train news | 27 September Bharat Bandh

The post ਭਾਰਤ ਬੰਦ ਦੌਰਾਨ ਵੱਖ ਵੱਖ ਥਾਵਾਂ ਤੇ ਜਾਰੀ ਹਨ ਕਿਸਾਨੀ ਸੰਘਰਸ਼ appeared first on Daily Post Punjabi.

100 ਰੁਪਏ ਲੀਟਰ ਦੁੱਧ ਵੇਚਣ ‘ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ, ਕਿਹਾ- ਸੋਸ਼ਲ ਮੀਡੀਆ ‘ਤੇ ਫੈਲੀ ਅਫਵਾਹ
Sanyukt kisan morcha issued clarification: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਐਲਾਨ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਮੋਰਚੇ ਨੇ ਸਾਫ਼ ਕੀਤਾ ਕਿ ਉਨ੍ਹਾਂ ਦੇ ਨਾਮ ‘ਤੇ ਗਲਤ ਸੰਦੇਸ਼ ਵਾਇਰਲ ਕੀਤਾ ਜਾ ਰਿਹਾ ਹੈ, ਕਿਸਾਨ ਇਸ ਨੂੰ ਨਜ਼ਰ ਅੰਦਾਜ਼ ਕਰਨ।

Sanyukt kisan morcha issued clarification

ਜ਼ਿਕਰਯੋਗ ਹੈ ਕਿ ਪਹਿਲਾਂ ਹਰਿਆਣਾ ਦੇ ਹਿਸਾਰ ਅਤੇ ਫਿਰ ਜੀਂਦ ਵਿੱਚ ਖਾਪਾਂ ਅਤੇ ਕਿਸਾਨਾਂ ਨੇ ਮਿਲ ਕੇ ਦੁੱਧ ਨੂੰ 100 ਰੁਪਏ ਪ੍ਰਤੀ ਲੀਟਰ ਵੇਚਣ ਦਾ ਫੈਸਲਾ ਕੀਤਾ ਸੀ । ਇਸ ਵਿੱਚ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਪੁਰਾਣੀ ਕੀਮਤ ‘ਤੇ ਦੁੱਧ ਮਿਲੇਗਾ ਪਰ ਸਹਿਕਾਰੀ ਸੰਸਥਾਵਾਂ ਤੋਂ ਇੱਕ ਲੀਟਰ ਦੁੱਧ ਲਈ 100 ਰੁਪਏ ਵਸੂਲੇ ਜਾਣਗੇ। ਇਸ ਐਲਾਨ ਦੇ ਕੁਝ ਘੰਟਿਆਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਖੁਦ ਨੂੰ ਇਸ ਫੈਸਲੇ ਤੋਂ ਅਲੱਗ ਕਰ ਲਿਆ ਹੈ ।

Sanyukt kisan morcha issued clarification

ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਦਾ ਹੈ ਕਿ ਕਿਸਾਨਾਂ ਵੱਲੋਂ 1 ਤੋਂ 5 ਮਾਰਚ ਵਿਚਾਲੇ ਦੁੱਧ ਦੀ ਵਿਕਰੀ ਦਾ ਬਾਈਕਾਟ ਕਰਨ ਅਤੇ 6 ਤਰੀਕ ਤੋਂ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੁੱਧ ਕਰਨ ਸਬੰਧੀ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਸੱਦਾ ਨਹੀਂ ਦਿੱਤਾ ਗਿਆ । ਸੰਯੁਕਤ ਕਿਸਾਨ ਮੋਰਚੇ ਦੇ ਨਾਮ ‘ਤੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ ਅਤੇ ਇਸ ਪ੍ਰਸੰਗ ਵਿੱਚ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਇਹ ਸੰਦੇਸ਼ ਗਲਤ ਹੈ । ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਕਿਸਮ ਦੇ ਗਲਤ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਨ, ਜੋ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਨਾਲ ਮਿਲ ਰਿਹਾ ਹੈ।”

ਦੱਸ ਦੇਈਏ ਕਿ ਤਿੰਨੇ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਜੀਂਦ ਵਿੱਚ ਖਾਪਾਂ ਤੇ ਕਿਸਾਨਾਂ ਨੇ ਮਿਲ ਕੇ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨਿਰਧਾਰਿਤ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਉਹ ਸਰਕਾਰੀ ਅਤੇ ਸਹਿਕਾਰੀ ਸੰਸਥਾਵਾਂ ਨੂੰ 100 ਰੁਪਏ ਤੋਂ ਵੀ ਘੱਟ ਦੁੱਧ ਨਹੀਂ ਵੇਚਣਗੇ । ਫੈਸਲੇ ਅਨੁਸਾਰ ਦੁੱਧ ਆਮ ਲੋਕਾਂ ਲਈ ਉਹੀ ਪੁਰਾਣਾ ਰੇਟ ਹੋਵੇਗਾ । ਖਾਪਾਂ ਨੇ ਇਹ ਵੀ ਕਿਹਾ ਕਿ ਹੁਣ MSP ਨਹੀਂ MRP ‘ਤੇ ਗੱਲ ਹੋਵੇਗੀ।

ਇਹ ਵੀ ਦੇਖੋ: ਗਰਮੀਆਂ ‘ਚ ਅੰਦੋਲਨ ਬਾਰੇ ਅੰਦਾਜੇ ਲਾਉਣ ਵਾਲੇ ਦੇਖ ਲੈਣ Khalsa Aid ਨੇ ਕਿਵੇਂ ਕੀਤੇ ਠੰਡੀਆਂ ਹਵਾਵਾਂ ਦੇ ਇੰਤਜਾਮ

The post 100 ਰੁਪਏ ਲੀਟਰ ਦੁੱਧ ਵੇਚਣ ‘ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ, ਕਿਹਾ- ਸੋਸ਼ਲ ਮੀਡੀਆ ‘ਤੇ ਫੈਲੀ ਅਫਵਾਹ appeared first on Daily Post Punjabi.