Sardar Hari Singh Nalwa Archives - Daily Post Punjabi

ਸਿੱਖ ਇਤਿਹਾਸ ਦੇ ਪੰਨਿਆਂ ‘ਚੋਂ: ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ…
Sardar Hari Singh Nalwa: ਹਰੀ ਸਿੰਘ ਨਲੂਆ ਨੇ 17 ਅਕਤੂਬਰ 1836 ਨੂੰ ਜਮਰੌਦ ਕਿਲ੍ਹੇ ਦੀ ਨੀਂਹ ਰੱਖ ਕੇ ਨੇੜੇ ਹੋਰ ਛੋਟੇ ਕਿਲ੍ਹਿਆਂ-ਬੁਰਜ ਹਰੀ ਸਿੰਘ, ਕਿਲ੍ਹਾ ਬਾੜਾ ਅਤੇ ਕਿਲ੍ਹਾ ਮਿਚਨੀ ਆਦਿ ਦਾ ਨਿਰਮਾਣ ਸ਼ੁਰੂ ਕਰਵਾਇਆ। ਜਦੋਂ ਇਨ੍ਹਾਂ ਕਿਲ੍ਹਿਆਂ ਦੇ ਨਿਰਮਾਣ ਦੀ ਖ਼ਬਰ ਕਾਬਲ ਅਫ਼ਗ਼ਾਨਾਂ ਕੋਲ ਪੁੱਜੀ ਤਾਂ ਉਹ ਸਮਝ ਗਏ ਕਿ ਹਰੀ ਸਿੰਘ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖ਼ਾਲਸਾ ਰਾਜ ਵਿੱਚ ਮਿਲਾਉਣ ਦੀ ਤਿਆਰੀ ਵਿੱਚ ਹੈ। ਇਸ ’ਤੇ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗ਼ਾਜ਼ੀਆਂ ਦੇ ਭਾਰੀ ਲਸ਼ਕਰ ਸਹਿਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਾਇਬੁਲ ਸਲਤਨਤ ਮੁਕੱਰਰ ਕਰ ਕੇ 15 ਅਪਰੈਲ 1837 ਨੂੰ ਖ਼ਾਲਸੇ ਉੱਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ। ਉੱਧਰ, ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿੱਚ ਦਿਨ-ਰਾਤ ਜੁਟੇ ਰਹਿਣ ਕਰਕੇ ਹਰੀ ਸਿੰਘ ਨਲੂਆ ਥਕੇਵੇਂ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿੱਚ ਬੀਮਾਰ ਪਏ ਸਨ। ਦੂਜੇ ਪਾਸੇ ਲਾਹੌਰ ਵਿੱਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ ਮੰਗਵਾਈ ਗਈ ਸੀ। ਹਰੀ ਸਿੰਘ ਨਲੂਆ ਦੁਆਰਾ ਨਿਯੁਕਤ ਕੀਤੇ ਕਿਲ੍ਹਾ ਜਮਰੌਦ ਦੇ ਕਿਲ੍ਹੇਦਾਰ ਅਤੇ ਉਨ੍ਹਾਂ ਦੇ ਪਾਲਿਤ ਪੁੱਤਰ ਮਹਾਂ ਸਿੰਘ ਮੀਰਪੁਰੀਏ ਵੱਲੋਂ ਰੋਜ਼ਾਨਾ ਅਫ਼ਗ਼ਾਨੀਆਂ ਵੱਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪੁੱਜ ਰਹੀਆਂ ਸਨ।

Sardar Hari Singh Nalwa

ਮਹਾਂ ਸਿੰਘ ਨੇ ਕਿਲ੍ਹੇ ਵਿੱਚੋਂ ਸ. ਨਲੂਆ ਨੂੰ ਲਿਖਤੀ ਸੁਨੇਹਾ ਭੇਜ ਕੇ ਫ਼ੌਜ ਦੀ ਮੰਗ ਕੀਤੀ। ਹਰੀ ਸਿੰਘ ਨਲੂਆ ਨੇ ਉਸ ਦੇ ਖ਼ਤ ਸਮੇਤ ਆਪਣੇ ਵੱਲੋਂ ਇੱਕ ਅਰਜ਼ੀ ਲਿਖਵਾ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਿਜਵਾ ਦਿੱਤੀ, ਜਿਸ ਵਿੱਚ ਉਨ੍ਹਾਂ ਪਿਸ਼ਾਵਰ ਦੀ ਫ਼ੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਹ ਸੁਨੇਹਾ 26 ਅਪਰੈਲ ਦੀ ਦੁਪਹਿਰ ਰਾਜਾ ਧਿਆਨ ਸਿੰਘ ਕੋਲ ਪੁੱਜਿਆ ਪਰ ਉਸ ਨੇ ਇਸ ਬਾਰੇ ਮਹਾਰਾਜੇ ਨੂੰ ਜਾਣਕਾਰੀ ਨਾ ਦਿੱਤੀ, ਜਿਸ ਕਾਰਨ 30 ਅਪਰੈਲ ਤੱਕ ਵੀ ਲਾਹੌਰ ਦਰਬਾਰ ਵੱਲੋਂ ਪਿਸ਼ਾਵਰ ਕੋਈ ਜਵਾਬ ਨਾ ਪੁੱਜਿਆ। ਉੱਧਰ, 27 ਅਪਰੈਲ ਨੂੰ ਅਫ਼ਗਾਨ ਦੱਰਾ ਖ਼ੈਬਰ ਦੇ ਪੂਰਬੀ ਸਿਰੇ ’ਤੇ ਪੁੱਜ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸ.ਨਲੂਆ ਦੇ ਕਿਲ੍ਹੇ ਵਿੱਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਅਤੇ ਅਗਲੇ ਦਿਨ 28 ਅਪਰੈਲ ਨੂੰ ਉਨ੍ਹਾਂ ਨੇ ਕਿਲ੍ਹੇ ’ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿੱਚ ਮਹਾਂ ਸਿੰਘ ਨੇ ਵੀ ਕਿਲ੍ਹੇ ਵਿੱਚੋਂ ਅਫ਼ਗ਼ਾਨੀਆਂ ਉੱਤੇ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਹ ਸਿਲਸਿਲਾ ਰਾਤ ਦਾ ਹਨੇਰਾ ਹੋਣ ਤਕ ਚੱਲਦਾ ਰਿਹਾ। ਦੂਜੇ ਦਿਨ ਵੀ ਅਫ਼ਗ਼ਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲ੍ਹੇ ਉੱਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲ੍ਹੇ ਵਿੱਚ ਮੌਜੂਦ ਇੱਕ ਹਜ਼ਾਰ ਖ਼ਾਲਸਾ ਫ਼ੌਜ ਦਾ ਅਫ਼ਗ਼ਾਨੀਆਂ ਦੇ 30,000 ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਅਸੰਭਵ ਸੀ ਪਰ ਫਿਰ ਵੀ ਖ਼ਾਲਸਾ ਫ਼ੌਜ ਦੇ ਹੌਂਸਲੇ ਬੁਲੰਦ ਰਹੇ ਅਤੇ ਉਹ ਅਫ਼ਗ਼ਾਨੀਆਂ ਉੱਤੇ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪਰੈਲ ਨੂੰ ਅਫ਼ਗ਼ਾਨੀ, ਕਿਲ੍ਹੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਡੇਗਣ ਵਿੱਚ ਕਾਮਯਾਬ ਹੋ ਗਏ। ਇਸ ਦੇ ਬਾਵਜੂਦ ਉਨ੍ਹਾਂ ਦਾ ਕਿਲ੍ਹੇ ਅੰਦਰ ਵੜਨ ਦਾ ਹੌਂਸਲਾ ਨਾ ਹੋਇਆ।

Sardar Hari Singh Nalwa

ਜਦੋਂ ਰਾਤ ਹੋਈ ਤਾਂ ਖ਼ਾਲਸਾ ਫ਼ੌਜ ਨੇ ਕਿਲ੍ਹੇ ਦੀ ਫ਼ਸੀਲ ਦਾ ਪਾੜ੍ਹ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ। ਕਿਲ੍ਹੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫ਼ੌਜੀ ਮਦਦ ਬਾਰੇ ਸ. ਨਲੂਆ ਨੂੰ ਸੂਚਿਤ ਕਰਨਾ ਜ਼ਰੂਰੀ ਸੀ। ਖ਼ਾਲਸੇ ਦਾ ਅੰਤਿਮ ਸੰਦੇਸ਼ ਉਨ੍ਹਾਂ ਤਕ ਪਹੁੰਚਾਉਣ ਲਈ ਬੀਬੀ ਹਰਸ਼ਰਨ ਕੌਰ ਪਠਾਣੀ ਦਾ ਭੇਸ ਬਣਾ ਕੇ ਰਾਤ ਕਿਲ੍ਹੇ ਵਿੱਚੋਂ ਨਿਕਲ ਕੇ 30 ਅਪਰੈਲ ਨੂੰ ਪਿਸ਼ਾਵਰ ਪੁੱਜ ਗਈ। ਜਦੋਂ ਮਹਾਂ ਸਿੰਘ ਦਾ ਖ਼ਤ ਸ. ਨਲੂਆ ਕੋਲ ਪੁੱਜਿਆ ਤਾਂ ਆਪਣੀ ਬੀਮਾਰੀ ਅਤੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ੳੱੁਠ ਖੜ੍ਹੇ ਹੋਏ। ਇੱਥੋਂ ਹੀ ਉਨ੍ਹਾਂ ਨੇ ਮਹਾਂ ਸਿੰਘ ਵੱਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਆਪਣਾ ਇੱਕ ਖ਼ਤ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਭਿਜਵਾ ਦਿੱਤਾ। ਸ. ਨਲੂਆ ਨੇ 15 ਮਾਰਚ ਤੋਂ 21 ਅਪਰੈਲ ਤਕ ਲਗਾਤਾਰ ਫ਼ੌਜੀ ਇਮਦਾਦ ਲਈ ਚਾਰ ਅਰਜ਼ੀਆਂ ਲਾਹੌਰ ਦਰਬਾਰ ਵੱਲ ਭੇਜੀਆਂ। ਭਾਵੇਂ ਕੰਵਰ ਦੀ ਸ਼ਾਦੀ ਹੋ ਚੁੱਕੀ ਸੀ ਪਰ ਮਹਾਰਾਜਾ, ਅੰਗਰੇਜ਼ ਮਹਿਮਾਨਾਂ ਨੂੰ ਸੈਰ ਅਤੇ ਸ਼ਿਕਾਰ ਕਰਾਉਣ ਮਗਰੋਂ ਲਾਹੌਰ ਤੋਂ ਵਿਦਾ ਕਰਨ ਵਿੱਚ ਰੁੱਝੇ ਰਹੇ, ਜਿਸ ਕਾਰਨ ਰਾਜਾ ਧਿਆਨ ਸਿੰਘ ਨੂੰ ਫ਼ੌਜਾਂ ਪਿਸ਼ਾਵਰ ਨਾ ਭੇਜਣ ਦਾ ਬਹਾਨਾ ਮਿਲ ਗਿਆ। ਫਿਰ ਸਰਦਾਰ ਨਲੂਆ ਨੇ ਪਿਸ਼ਾਵਰ ਕਿਲ੍ਹੇ ਵਿਚਲੀ ਫ਼ੌਜ ਨੂੰ ਜਮਰੌਦ ਵੱਲ ਕੂਚ ਕਰਨ ਦਾ ਹੁਕਮ ਦਿੱਤਾ।

ਸਰਕਾਰ ਦੀ ਡੀਵਾਈਡ ਐਂਡ ਰੂਲ ਪੋਲਿਸੀ ਦੀਆਂ ਉੱਡਣਗੀਆਂ ਧੱਜੀਆਂ ਜੇ ਲੋਕੀ ਮੰਨ ਲੈਣ ਇਸ ਬੰਦੇ ਦੀਆਂ ਗੱਲਾਂ

The post ਸਿੱਖ ਇਤਿਹਾਸ ਦੇ ਪੰਨਿਆਂ ‘ਚੋਂ: ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ… appeared first on Daily Post Punjabi.

ਅਸੂਲਵਾਨ ਜੀਵਨ ਜਿਉਣਾ ਹੈ ਤਾਂ ਸਰਦਾਰ ਹਰੀ ਸਿੰਘ ਨਲੂਆ ਤੋਂ ਸਿੱਖੋ, ਇਤਿਹਾਸ ਦੇ ਪੰਨਿਆਂ ‘ਚੋਂ…
Sardar Hari Singh Nalwa: ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਹਨ। ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਖਸੀਅਤ ਬਾਰੇ ਇੱਕ ਤਾਂ ਕੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਪਰ ਅੱਜ ਅਸੀਂ ਉਸ ਮਹਾਨ ਜਰਨੈਲ ਦੀ ਸ਼ਖਸੀਅਤ ਨਾਲ ਜੁੜੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨ ਜਾਂ ਰਹੇ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਦਾ ਕਿਰਦਾਰ ਕਿੰਨਾ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ। ਆਪਣੀਆਂ ਜੰਗੀ ਮੁਹਿਮਾਂ ਦੌਰਾਨ ਇੱਕ ਵਾਰ ਹਰੀ ਸਿੰਘ ਨਲੂਆ ਨੇ ਜਮਰੌਦ ਵਿੱਚ ਆਪਣੀ ਫੌਜ ਸਮੇਤ ਡੇਰੇ ਲਾਏ ਸਨ। ਹਰੀ ਸਿੰਘ ਨਲੂਆ ਆਪਣੇ ਤੰਬੂ ਵਿੱਚ ਬੈਠੇ ਹੋਏ ਸੀ ਤਾਂ ਇੱਕ ਮੁਸਲਿਮ ਔਰਤ ਜਿਸ ਦਾ ਨਾਮ ਬੇਗਮ ਬਾਨੋ ਸੀ, ਉੱਥੇ ਪਹੁੰਚੀ ਅਤੇ ਸਿਪਾਹੀਆਂ ਕੋਲ ਹਰੀ ਸਿੰਘ ਨਲੂਆ ਨੂੰ ਮਿਲਣ ਦੀ ਆਪਨੂੰ ਇੱਛਾ ਪ੍ਰਗਟਾਈ।

Sardar Hari Singh Nalwa

ਜਨਤਾ ਦੀ ਸੇਵਾ ‘ਚ ਹਰ ਸਮੇਂ ਹਾਜ਼ਿਰ ਰਹਿਣ ਵਾਲੇ ਨਿਆਂ ਪਸੰਦ ਜਰਨੈਲ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੇ ਇਜਾਜ਼ਤ ਦੇ ਦਿੱਤੀ। ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਕੋਲ ਪਹੁੰਚ ਕੇ ਬਾਨੋ ਨੇ ਕਿਹਾ, “ਮੈਂ ਸੁਣਿਆ ਹੈ ਸਿੱਖ ਕਮਾਲ ਦੇ ਲੋਕ ਹਨ। ਮੈਂ ਇੱਕ ਦੂਰੀ ਤੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਇੱਕ ਅਦਭੁਤ ਕਿਸਮ ਦੀ ਖਿੱਚ ਹੈ, ਮੇਰਾ ਵਿਆਹ ਹੋ ਚੁੱਕਿਆ ਹੈ, ਪਰ ਮੇਰੇ ਘਰ ਕੋਈ ਬੱਚਾ ਨਹੀਂ ਹੈ, ਪਰ ਮੈਨੂੰ ਇੱਕ ਪੁੱਤਰ ਚਾਹੀਦਾ ਹੈ ਜੋ ਤੁਹਾਡੇ ਵਾਂਗ ਤਕੜੇ ਜੁੱਸੇ ਵਾਲਾ ਅਤੇ ਬਹਾਦਰ ਹੋਵੇ।” ਬੇਗਮ ਬਾਨੋ ਦੇ ਇਸ਼ਾਰੇ ਨੂੰ ਸਮਝਦਿਆਂ ਹਰੀ ਸਿੰਘ ਨਲੂਆ ਨੇ ਜਵਾਬ ਦਿੱਤਾ, “ਬੀਬੀ ਜੀ! ਮੇਰਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ। ਮੈਨੂੰ ਅਫਸੋਸ ਹੈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਵਾ ਸਕਦਾ।” ਬਾਨੋ ਨੇ ਮੁੜ ਕਿਹਾ, “ਮੈਂ ਤਾਂ ਸੁਣਿਆ ਸੀ ਸਿੱਖ ਬੜੇ ਮਹਾਨ ਹਨ, ਜੋ ਵੀ ਕੋਈ ਸਿੱਖਾਂ ਦੇ ਕੋਲ ਮਦਦ ਲਈ ਝੋਲੀ ਅੱਡਦਾ ਹੈ ੳਹ ਖਾਲੀ ਨਹੀ ਮੁੜਦਾ।” ਪਰ ਅੱਜ ਮੈਨੂੰ ਤੁਹਾਡੇ ਵਰਗੇ ਇੱਕ ਪੁੱਤਰ ਦੀ ਇੱਛਾ ਪੂਰੀ ਕੀਤੇ ਬਗੈਰ ਖਾਲੀ ਹੱਥ ਵਾਪਿਸ ਭੇਜਿਆ ਜਾ ਰਿਹਾ ਹੈ।”

Sardar Hari Singh Nalwa

ਇਹ ਸੁਣਦਿਆਂ ਹੀ ਸਰਦਾਰ ਹਰੀ ਸਿੰਘ ਨਲੂਆ ਨੇ ਗੁਰੂ ਦੇ ਸੱਚੇ ਸਿੱਖ ਨੇ ਪੂਰੇ ਠਰੰਮੇ ਨਾਲ ਉੱਤਰ ਦਿੰਦਿਆਂ ਬਾਨੋ ਨੂੰ ਕਿਹਾ, ”ਇਹ ਸੱਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਤੋਂ ਖਾਲੀ ਹੱਥ ਨਹੀਂ ਗਿਆ। ਤੁਹਾਨੂੰ ਮੇਰੇ ਵਰਗਾ ਪੁੱਤਰ ਹੀ ਚਾਹੀਦਾ ਹੈ ਨਾ, ਤੇ ਮੇਰੇ ਵਰਗਾ ਤਾਂ ਸਿਰਫ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਤੁਸੀ ਅੱਜ ਤੋਂ ਮੈਨੂੰ ਹੀ ਆਪਣਾ ਪੁੱਤਰ ਮੰਨ ਲਉ, ਮੈਂ ਉਮਰ ਭਰ ਤੁਹਾਡਾ ਪੁੱਤਰ ਬਣ ਕੇ ਰਹਾਗਾਂ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।”

ਬਾਨੋ ਸਰਦਾਰ ਹਰੀ ਸਿੰਘ ਨਲੂਆ ਦੀ ਦਿਆਲਤਾ, ਇਮਾਨਦਾਰੀ, ਉੱਚ ਨੈਤਿਕ ਚਰਿੱਤਰ ਤੇ ਗੁਰੂ ਵਿਸ਼ਵਾਸ ਤੋਂ ਹੈਰਾਨ ਰਹਿ ਗਈ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਆਪਣੇ ਆਪ ਤੋਂ ਸ਼ਰਮਿੰਦਾ ਵੀ ਹੋਈ ਪਰ ਸਰਦਾਰ ਹਰੀ ਸਿੰਘ ਨਲੂਆ ਵਰਗਾ ਪੁੱਤਰ ਹਾਸਿਲ ਕਰਨ ਕਰਕੇ ਉਹ ਖੁਸ ਵੀ ਹੋਈ। ਬਾਨੋ ਨੇ ਕਿਹਾ, ”ਮੈਂ ਸੁਣਿਆ ਸੀ ਕਿ ਗੁਰੂ ਦੇ ਸਿੱਖ ਬਹੁਤ ਮਹਾਨ ਤੇ ਖਾਸ ਲੋਕ ਹਨ, ਪਰ ਅੱਜ ਮੈਂ ਆਪਣੀ ਨਜ਼ਰ ਨਾਲ ਇਸ ਮਹਾਨਤਾ ਨੂੰ ਦੇਖਿਆ ਹੈ।” ਉਸ ਦਿਨ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁੱਤਰ ਨੂੰ ਜ਼ਿੰਦਗੀ ‘ਚ ਕਈ ਵਾਰ ਮਿਲਦੀ ਰਹੀ। ਸਰਦਾਰ ਹਰੀ ਸਿੰਘ ਨਲੂਆ ਸਹੀ ਅਰਥਾਂ ਵਿੱਚ ਗੁਰੂ ਦਾ ਰਹਿਤਵਾਨ ਤੇ ਸਿਦਕੀ ਸਿੱਖ ਸੀ।

ਇਹ ਵੀ ਦੇਖੋ : ਦਸਮ ਪਾਤਸ਼ਾਹ ਨੇ ਤੀਰ ਮਾਰ ਨੇ ਕੀਤਾ ਸੀ ਇੱਥੇ ਜਲ ਦਾ ਸੋਮਾ ਪਰਗਟ

The post ਅਸੂਲਵਾਨ ਜੀਵਨ ਜਿਉਣਾ ਹੈ ਤਾਂ ਸਰਦਾਰ ਹਰੀ ਸਿੰਘ ਨਲੂਆ ਤੋਂ ਸਿੱਖੋ, ਇਤਿਹਾਸ ਦੇ ਪੰਨਿਆਂ ‘ਚੋਂ… appeared first on Daily Post Punjabi.