sher-e-punjab T-20 cup Archives - Daily Post Punjabi

ਮਾਨ ਸਰਕਾਰ ਕਰਵਾ ਰਹੀ ਸ਼ੇਰ-ਏ-ਪੰਜਾਬ ਟੀ-20 ਕੱਪ ਲੀਗ, ਪੰਜਾਬ ਦੇ ਆਪਣੇ IPL ‘ਚ ਖੇਡਣਗੇ ਸਟਾਰ ਖਿਡਾਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸ਼ੇਰ-ਏ-ਪੰਜਾਬ ਟੀ-20 ਕੱਪ ਦਾ ਆਯੋਜਨ ਕਰਵਾਉਣ ਜਾ ਰਹੀ ਹੈ। IPL ਦੀ ਤਰਜ਼ ‘ਤੇ ਹੋ ਰਹੇ ਇਸ ਟੂਰਨਾਮੈਂਟ ‘ਚ 6 ਟੀਮਾਂ ਦੇ ਮੁਕਾਬਲੇ ਹੋਣਗੇ। ਇਨ੍ਹਾਂ ਟੀਮਾਂ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਸਮੇਤ ਪੰਜਾਬ ਦੇ ਸਟਾਰ ਕ੍ਰਿਕਟਰ ਖੇਡਣਗੇ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਵਿੱਚ ਖੇਡੀ ਜਾਵੇਗੀ। 9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ।

ਇਸ ਮੌਕੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਮੌਜੂਦ ਸਨ। ਖਿਡਾਰੀਆਂ ਨਾਲ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ: “ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਨਾਮਵਰ ਖਿਡਾਰੀ ਦਿੱਤੇ ਹਨ। ਸਾਡੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਹੋਰ ਅੱਗੇ ਲਿਜਾਣ ਲਈ ਲਗਾਤਾਰ ਯਤਨਸ਼ੀਲ ਹੈ। ਇਸ T-20 ਕੱਪ ਵਿੱਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੇ ਮੈਚ 30 ਅਗਸਤ ਤੋਂ 13 ਸਤੰਬਰ ਤੱਕ ਪੀ.ਸੀ.ਏ. ਸਟੇਡੀਅਮ, ਮੋਹਾਲੀ ਵਿਖੇ ਖੇਡੇ ਜਾਣਗੇ। ਹੱਸਦਾ-ਖੇਡਦਾ ਪੰਜਾਬ, ਰੰਗਲਾ ਪੰਜਾਬ।”

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ‘ਫ਼ਾਜ਼ਿਲਕਾ ਫ਼ਾਲਕਨਜ਼’ ਵੱਲੋਂ ਖੇਡਣਗੇ, ਅਰਸ਼ਦੀਪ ਸਿੰਘ ‘ਲੁਧਿਆਣਾ ਲਾਇਨਜ਼’ ਲਈ, ਅਭਿਸ਼ੇਕ ਸ਼ਰਮਾ ‘ਅੰਮ੍ਰਿਤਸਰ ਸੂਰਮਾਜ਼’ ਲਈ, ਪ੍ਰਭਸਿਮਰਨ ਸਿੰਘ ‘ਜਲੰਧਰ ਵਾਰੀਅਰਜ਼’ ਲਈ, ਰਮਨਦੀਪ ਸਿੰਘ ‘ਮੋਹਾਲੀ ਕਿੰਗਜ਼’ ਲਈ ਅਤੇ ਗੁਰਨੂਰ ਬਰਾੜ ‘ਬਠਿੰਡਾ ਰਾਇਲਜ਼’ ਲਈ ਖੇਡਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, “ਇਸ ਮਕਸਦ ਲਈ ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦਾ ਇੱਕ ਪੂਲ ਤਿਆਰ ਕੀਤਾ ਗਿਆ ਹੈ, ਜੋ 9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਹਿੱਸਾ ਲੈਣਗੇ। ਇਹਨਾਂ ਖਿਡਾਰੀਆਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਵਰਗੇ ਪ੍ਰਮੁੱਖ ਨਾਂ ਸ਼ਾਮਲ ਹਨ। ਇਹ ਲੀਗ ਰਾਊਂਡ-ਰੋਬਿਨ ਆਧਾਰ ‘ਤੇ ਖੇਡੀ ਜਾਵੇਗੀ, ਜਿਸ ਵਿੱਚ ਹਰੇਕ ਟੀਮ ਅੱਠ ਲੀਗ ਮੈਚ ਖੇਡੇਗੀ।”

ਇਹ ਵੀ ਪੜ੍ਹੋ : ਲੁਧਿਆਣਾ ਵਿਚ ਟੇਕਆਫ ਤੋਂ ਪਹਿਲਾਂ ਫਲਾਈਟ ਆਈ ਤਕਨੀਕੀ ਖਰਾਬੀ, 4 ਘੰਟੇ ਏਅਰਪੋਰਟ ‘ਤੇ ਫਸੇ ਰਹੇ ਯਾਤਰੀ

CM ਮਾਨ ਨੇ ਕਿਹਾ ਕਿ ਇਹ ਲੀਗ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਇੱਕ ਵੱਡੇ ਮੰਚ ‘ਤੇ ਖੇਡਣ ਦਾ ਅਹਿਮ ਤਜਰਬਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਸਥਾਪਤ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਦਾ ਮੌਕਾ ਦੇਵੇਗੀ, ਜਿਸ ਨਾਲ ਉਨ੍ਹਾਂ ਦਾ ਤਜਰਬਾ ਵਧੇਗਾ। ਪੰਜਾਬ ‘ਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਖੇਡਾਂ ਇਸ ਜੰਗ ਵਿੱਚ ਸਭ ਤੋਂ ਵੱਡਾ ਹਥਿਆਰ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਨ ਸਰਕਾਰ ਕਰਵਾ ਰਹੀ ਸ਼ੇਰ-ਏ-ਪੰਜਾਬ ਟੀ-20 ਕੱਪ ਲੀਗ, ਪੰਜਾਬ ਦੇ ਆਪਣੇ IPL ‘ਚ ਖੇਡਣਗੇ ਸਟਾਰ ਖਿਡਾਰੀ appeared first on Daily Post Punjabi.