Sikh man disturb from church father Archives - Daily Post Punjabi

SGPC ਕੋਲ ਪਹੁੰਚਿਆ ਪਾਦਰੀ ਤੋਂ ਪਰੇਸ਼ਾਨ ਸਿੱਖ, ਕਿਹਾ- “ਪਤਨੀ ਤੇ ਬੱਚਿਆਂ ਨੂੰ ਗੁਮਰਾਹ ਕਰ ਕੇ ਬਣਾ ਰਿਹਾ ਸਿੱਖੀ ਛੱਡਣ ਦਾ ਦਬਾਅ”
ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਸਿੱਖ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਪਾਦਰੀ ਤੋਂ ਛੁਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਕੋਲ ਪਹੁੰਚਿਆ ਹੈ। ਪਾਦਰੀ ਉਸਦੀ ਪਤਨੀ ਅਤੇ ਬੱਚਿਆਂ ਨੂੰ ਛੱਡਣ ਦੇ ਬਦਲੇ ਸਿੱਖ ਧਰਮ ਛੱਡ ਈਸਾਈ ਧਰਮ ਅਪਣਾਉਣ ਲਈ ਮਜਬੂਰ ਕਰ ਰਿਹਾ ਹੈ । ਇਸ ਤੋਂ ਦੁਖੀ ਵਿਅਕਤੀ ਨੇ ਇਸਦੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਦਫ਼ਤਰ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਸੌਂਪੀ ਹੈ।

Sikh man disturb from church father

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਜ਼ਾਰ ਅੱਬਲਵਾਈਆਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਘਰ ਵਿੱਚ ਕੋਈ ਪ੍ਰੇਸ਼ਾਨੀ ਚੱਲ ਰਹੀ ਸੀ । ਇਸ ਦੌਰਾਨ ਉਸ ਦੀ ਪਤਨੀ ਇੱਕ ਪਾਦਰੀ ਦੇ ਬਹਿਕਾਵੇ ਵਿੱਚ ਆ ਗਈ। ਪਤਨੀ ਨੇ ਉਸ ਨੂੰ ਕਈ ਵਾਰ ਈਸਾਈ ਧਰਮ ਅਪਣਾਉਣ ਲਈ ਕਿਹਾ ਅਤੇ ਪਾਦਰੀ ਨੇ ਵੀ ਉਸ ‘ਤੇ ਈਸਾਈ ਧਰਮ ਅਪਨਾਉਣ ਦਾ ਦਬਾਅ ਬਣਾਇਆ, ਪਰ ਉਸ ਨੇ ਇਨਕਾਰ ਕਰ ਦਿੱਤਾ । ਇਸ ਤੋਂ ਬਾਅਦ ਬਹਿਕਾਵੇ ਵਿੱਚ ਆ ਕੇ ਪਤਨੀ ਘਰੋਂ ਪੈਸੇ ਅਤੇ ਗਹਿਣੇ ਲੈ ਕੇ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ : ਵਿਆਹ ਦੇ ਮੰਡਪ ਤੋਂ ਸਿੱਧੇ ਜੇਲ੍ਹ ਪਹੁੰਚ ਗਈ ਲਾੜੀ, ਪੰਡਿਤ ਜੀ ਨੇ ਖੋਲ੍ਹ ‘ਤੀ ਕੁੜੀ ਦੀ ਪੋਲ

ਕੁਲਦੀਪ ਨੇ ਦੱਸਿਆ ਕਿ ਦੋਸ਼ੀ ਕਿਸੇ ਵੀ ਚਰਚ ਦਾ ਪਾਦਰੀ ਨਹੀਂ ਹੈ । ਉਸ ਨੇ ਘਰ ਵਿੱਚ ਹੀ ਧਰਮ ਪਰਿਵਰਤਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਉਹ ਕਈ ਵਾਰ ਪਾਦਰੀ ਕੋਲ ਗਿਆ ਅਤੇ ਆਪਣੀ ਪਤਨੀ ਅਤੇ ਬੱਚੇ ਨੂੰ ਵਾਪਸ ਕਰਨ ਲਈ ਕਿਹਾ, ਪਰ ਪਾਦਰੀ ਉਸਦੀ ਪਤਨੀ ਅਤੇ ਬੱਚੇ ਨੂੰ ਨਹੀਂ ਛੱਡ ਰਿਹਾ । ਕੁਲਦੀਪ ਨੇ ਦੱਸਿਆ ਕਿ ਪਾਦਰੀ ਉਸ ‘ਤੇ ਈਸਾਈ ਧਰਮ ਅਪਣਾਉਣ ਲਈ ਦਬਾਅ ਪਾ ਰਿਹਾ ਹੈ । ਉਹ ਉਸਦੀ ਪਤਨੀ ਅਤੇ ਬੱਚੇ ਨੂੰ ਉਦੋਂ ਹੀ ਛੱਡੇਗਾ, ਜਦੋਂ ਉਹ ਈਸਾਈ ਧਰਮ ਕਬੂਲ ਲਵੇਗਾ । ਉਹ ਉਸ ਨੂੰ ਪਵਿੱਤਰ ਪਾਣੀ ਵਿੱਚ ਡੁਬੋ ਕੇ ਈਸਾਈ ਧਰਮ ਕਬੂਲਣ ਲਈ ਕਹਿ ਰਿਹਾ ਹੈ । ਜਦੋਂ ਕੋਈ ਰਸਤਾ ਨਾ ਦਿਖਾਈ ਦਿੱਤਾ ਤਾਂ ਉਹ ਹੁਣ SGPC ਕੋਲ ਪਹੁੰਚਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post SGPC ਕੋਲ ਪਹੁੰਚਿਆ ਪਾਦਰੀ ਤੋਂ ਪਰੇਸ਼ਾਨ ਸਿੱਖ, ਕਿਹਾ- “ਪਤਨੀ ਤੇ ਬੱਚਿਆਂ ਨੂੰ ਗੁਮਰਾਹ ਕਰ ਕੇ ਬਣਾ ਰਿਹਾ ਸਿੱਖੀ ਛੱਡਣ ਦਾ ਦਬਾਅ” appeared first on Daily Post Punjabi.