sikhisim Archives - Daily Post Punjabi

ਬਾਬਾ ਨਾਨਕ ਦੀ ਸਿੱਖਿਆ-ਲੋੜ ਤੋਂ ਬਿਨਾਂ ਵਸਤਾਂ ਇਕੱਠੀਆਂ ਕਰਨਾ ਹੀ ਲਾਲਚ ਹੈ
ਇੱਕ ਵਾਰ ਸੁਲਤਾਨਪੁਰ ਤੋਂ ਲਾਹੌਰ ਦੇ ਰਸਤੇ ਵਿੱਚ ਇੱਕ ਲੰਬੇ ਦਿਨ ਤੁਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਕੁਝ ਆਰਾਮ ਕਰਨ ਲਈ ਰੁਕੇ। ਉਥੇ ਉਨ੍ਹਾਂ ਰਾਤ ਨੂੰ ਸੌਣ ਤੋਂ ਬਾਅਦ ਰੋਜ਼ਾਨਾ ਵਾਂਗ ਤੜਕੇ ਉਠੇ, ਇਸ਼ਨਾਨ ਕੀਤਾ ਅਤੇ ਬਾਅਦ ਵਿਚ ਭਾਈ ਮਰਦਾਨਾ ਜੀ ਨੇ ਆਪਣਾ ਰਬਾਬ ਵਜਾਉਣਾ ਸ਼ੁਰੂ ਕੀਤਾ ਅਤੇ ਗੁਰੂ ਜੀ ਪ੍ਰਮਾਤਮਾ ਦੀ ਸਿਫਤ-ਸਲਾਹ ਗਾਉਣੀ ਸ਼ੁਰੂ ਹੋ ਗਏ।

Gathering things unnecessarily

ਭਾਈ ਮਰਦਾਨਾ ਨੇ ਇਸ ਤੋਂ ਬਾਅਦ ਗੁਰੂ ਜੀ ਕੋਲੋਂ ਕਿਸੇ ਨੇੜਲੇ ਪਿੰਡ ਜਾਣ ਲਈ ਕੁਝ ਖਾਣ-ਪੀਣ ਵਾਸਤੇ ਲਿਆਉਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਗਿਆ ਦੇ ਦਿੱਤੀ ਤਾਂ ਭਾਈ ਮਰਦਾਨਾ ਪਿੰਡ ਵਿੱਚ ਪਹੁੰਚੇ। ਖਾਣੇ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕੁਝ ਕੱਪੜੇ ਵੀ ਦਿੱਤੇ, ਜਿਵੇਂ ਕਿ ਉਹ ਅਕਸਰ ਪਿੰਡ ਵਿੱਚ ਆਉਣ ਵਾਲੇ ਫਕੀਰਾਂ ਨੂੰ ਦਿੰਦੇ ਸਨ।

ਜਦੋਂ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਕੱਪੜੇ ਦੀ ਗੰਢ ਨਾਲ ਵਾਪਸ ਪਰਤਦੇ ਵੇਖਿਆ ਤਾਂ ਉਨ੍ਹਾਂ ਕਿਹਾ, “ਭਾਈ ਮਰਦਾਨਾ ਜੀ, ਇਨ੍ਹਾਂ ਕਪੜਿਆਂ ਨੂੰ ਗਰੀਬਾਂ ਵਿੱਚ ਵੰਡ ਦਿਓ। ਦਾਨ ਵਿੱਚ ਮਿਲੀਆਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ ਮਨੁੱਖ ਲਾਲਚੀ ਬਣ ਜਾਂਦਾ ਹੈ। ਇਕ ਲਾਲਚੀ ਆਦਮੀ ਆਪਣੀ ਜਾਇਦਾਦ ਇਕੱਠੀ ਕਰਨ ਦੀ ਲਾਲਸਾ ਵਿਚ ਫਸ ਕੇ ਮਨੁੱਖ ਜਾਤੀ ਦਾ ਕੋਈ ਭਲਾ ਨਹੀਂ ਕਰ ਸਕਦਾ। ”

Gathering things unnecessarily

ਭਾਈ ਮਰਦਾਨਾ ਜੀ ਨੇ ਕਿਹਾ ਤੁਸੀਂ ਠੀਕ ਕਹਿੰਦੇ ਹੋ। ਮੈਂ ਘੱਟ ਬੁੱਧੀ ਹਾਂ, ਮੈਨੂੰ ਮਾਫ ਕਰੋ ਪਰ ਹੁਣ ਮੈਂ ਇਨ੍ਹਾਂ ਵਸਤੂਆਂ ਦਾ ਕੀ ਕਰਾਂ? ਬਾਬਾ ਨਾਨਕ ਨੇ ਕਿਹਾ ਇਹ ਵਸਤੁਵਾਂ ਇੱਥੇ ਹੀ ਤਿਆਗ ਦਿੳ। ਮਰਦਾਨਾ ਜੀ ਨੇ ਕਿਹਾ ਕਿ ਪਰ ਇਹ ਹਿੰਮਤ ਮੇਰੇ ਵਿੱਚ ਨਹੀਂ ਹੈ ਕਿ ਮੈਂ ਇਸ ਅਮੁੱਲ ਪਿਆਰ ਭਰੇ ਤੋਹਫ਼ਿਆਂ ਨੂੰ ਇੱਥੇ ਸੁੱਟ ਦੇਵਾ। ਨਾਨਕ ਜੀ ਨੇ ਕਿਹਾ ਤਾਂ ਠੀਕ ਹੈ ਜੋ ਤੁਹਾਡੀ ਇੱਛਾ ਹੈ ਕਰੋ ਪਰ ਅਸੀਂ ਤਾਂ ਅੱਗੇ ਆਪਣੀ ਮੰਜਿਲ ਦੇ ਵੱਲ ਵਧਨਾ ਹੈ।

ਇਸ ਤੋਂ ਬਾਅਦ ਭਾਈ ਮਰਦਾਨਾ ਉਹ ਗੰਢ ਲੈ ਕੇ ਗੁਰੂ ਜੀ ਦੇ ਪਿੱਛੇ-ਪਿੱਛੇ ਤੁਰ ਪਏ। ਪਰ ਜਲਦੀ ਹੀ ਥੱਕ ਗਏ, ਜਿਸ ਕਾਰਣ ਗੁਰੂ ਜੀ ਨੂੰ ਰੁਕਣ ਲਈ ਆਵਾਜਾਂ ਦੇਣ ਲੱਗੇ। ਗੁਰੂ ਜੀ ਨੇ ਫਿਰ ਇਹ ਵਸਤੂਆਂ ਗਰੀਬਾਂ ਨੂੰ ਦੇਣ ਦਾ ਉਪੇਦਸ਼ ਦਿੱਤਾ ਤਾਂ ਉਨ੍ਹਾਂ ਕੁੱਝ ਇੱਕ ਨਿਮਨ ਪੱਧਰ ਦੀਆਂ ਵਸਤੁਵਾਂ ਜ਼ਰੂਰਤਮੰਦਾਂ ਨੂੰ ਵੰਡ ਦਿੱਤੀਆਂ, ਪਰ ਕੁੱਝ ਇੱਕ ਵਸਤੂਆਂ ਬਚਾ ਕੇ ਫਿਰ ਕੋਲ ਰੱਖ ਲਈਆਂ। ਹੁਣ ਬੋਝ ਬਹੁਤ ਘੱਟ ਅਤੇ ਕਾਫ਼ੀ ਹਲਕਾ ਹੋ ਗਿਆ ਸੀ। ਇਸ ਲਈ ਮਰਦਾਨਾ ਜੀ ਆਸਾਨੀ ਨਾਲ ਤੁਰਨ ਲੱਗੇ।

Gathering things unnecessarily

ਕੁਝ ਦੂਰ ਜਾ ਕੇ ਉਹ ਫਿਰ ਥੱਕ ਗਏ। ਗੁਰੂ ਜੀ ਨੇ ਫਿਰ ਕਿਹਾ ਕਿ ਇਹ ਬੋਝ ਤਿਆਗੋ ਇਹ ਮਾਇਆ ਜਾਲ ਹੈ। ਤਿਆਗ ਵਿੱਚ ਹੀ ਸੁਖ ਹੈ। ਹੁਣ ਮਰਦਾਨਾ ਜੀ ਨੂੰ ਗੁਰੂ ਜੀ ਦੀ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਸਾਰੀ ਵਸਤੂਆਂ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀਆਂ ਅਤੇ ਖਾਲੀ ਹੱਥਾਂ ਵਿੱਚ ਸਿਰਫ ਰਬਾਬ ਰਬਾਵ ਚੁੱਕੇ ਗੁਰੂ ਜੀ ਦੇ ਪਿੱਛੇ ਤੁਰ ਪਏ। ਹੁਣ ਉਨ੍ਹਾਂ ‘ਤੇ ਕੋਈ ਬੋਝ ਨਹੀਂ ਸੀ ਅਤੇ ਉਹ ਤੇਜ਼-ਤੇਜ਼ ਤੁਰ ਰਹੇ ਸਨ।

ਇਹ ਵੀ ਪੜ੍ਹੋ : ਭਾਈ ਜੇਠਾ ਜੀ ਦੀ ਗੁਰੂ ਅਮਰਦਾਸ ਲਈ ਅਤੁੱਟ ਸ਼ਰਧਾ ਤੇ ਪ੍ਰੇਮ

ਗੁਰੂ ਜੀ ਨੇ ਹੁਣ ਭਾਈ ਮਰਦਾਨਾ ਜੀ ਨੂੰ ਫਿਰ ਸਮਝਾਇਆ ਕਿ ਮਾਇਆ ਨੂੰ ਸੰਗ੍ਰਿਹ ਕਰਣਾ, ਉਸ ਦਾ ਗੁਲਾਮ ਬਨਣਾ ਹੈ। ਜਿਵੇਂ ਕਿ ਤੁਸੀ ਬਿਨਾਂ ਲੋੜ ਦੇ ਵਸਤੂਆਂ ਸਿਰ ਉੱਤੇ ਚੁਕ ਲਈਆਂ ਸਨ। ਨਵੇਂ ਵਸਤਰ ਧਾਰਣ ਕਰਣਾ ਇਹ ਤੁਹਾਡੀ ਲੋੜ ਸੀ ਪਰ ਇਹ ਬੋਝਾ ਤਾਂ ਕੇਵਲ ਲਾਲਚ ਸੀ। ਇਹ ਤ੍ਰਿਸ਼ਣਾ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਅੱਗ ਬਾਲਣ ਨੂੰ ਬਾਲਦੀ ਚਲੀ ਜਾਂਦੀ ਹੈ ਪਰ ਬਾਲਣ ਪਾਉਣ ਨਾਲ ਸ਼ਾਂਤ ਨਹੀਂ ਹੁੰਦੀ, ਉਹ ਤਾਂ ਵੱਧਦੀ ਹੀ ਜਾਂਦੀ ਹੈ ਠੀਕ ਇਸ ਪ੍ਰਕਾਰ ਲਾਲਚ ਤੇ ਤ੍ਰਿਸ਼ਣਾ ਜਿੰਨਾ ਪੂਰਾ ਕਰੋਗੇ ਉਹ ਹੋਰ ਵਧਦਾ ਜਾਂਦਾ ਹੈ। ਭਾਈ ਮਰਦਾਨਾ ਜੀ ਨੂੰ ਹੁਣ ਗੁਰੂ ਜੀ ਦੀ ਗੱਲ ਸਮਝ ਆ ਚੁੱਕੀ ਸੀ।

The post ਬਾਬਾ ਨਾਨਕ ਦੀ ਸਿੱਖਿਆ-ਲੋੜ ਤੋਂ ਬਿਨਾਂ ਵਸਤਾਂ ਇਕੱਠੀਆਂ ਕਰਨਾ ਹੀ ਲਾਲਚ ਹੈ appeared first on Daily Post Punjabi.

ਤਾਕਤ ‘ਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ‘ਚ ਅੰਨ੍ਹੇ ਮੁਗਲਾਂ ਨੂੰ ਗੁਰੂ ਸਾਹਿਬ ਦਾ ਕਰਾਰਾ ਜਵਾਬ
ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਬੇਟੇ ਗੋਬਿੰਦ ਰਾਏ ਜੀ ਨੂੰ ਗੁਰਿਆਈ ਦੇ ਕੇ ਜੀਵਨ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਜੀ ਨੂੰ ਨਾਲ ਲੈ ਕੇ ਚੱਕ ਨਾਨਕੀ ਤੋਂ ਦਿੱਲੀ ਦੀ ਦਿਸ਼ਾ ਵੱਲ ਰਵਾਨਾ ਹੋ ਗਏ।

ਦਿੱਲੀ ‘ਚ ਤਾਕਤ ਵਿਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਿਦਕੀ ਸਿੱਖਾਂ ‘ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਉਹ ਸਭ ਆਪਣਾ ਮਤ ਛੱਡ ਕੇ ਇਸਲਾਮ ਧਾਰਨ ਕਰ ਲੈਣ। ਕਦੀ ਲਾਲਚ ਦਿੱਤੇ ਜਾਂਦੇ, ਕਦੇ ਧਮਕੀਆਂ ਤੇ ਕਦੇ ਸਤਿਕਾਰ ਵਜੋਂ ਪੇਸ਼ ਆਇਆ ਜਾਂਦਾ ਤੇ ਕਦੇ ਤਸੀਹੇ ਦਿੱਤੇ ਜਾਂਦੇ ਪਰ ਗੁਰੂ ਜੀ ਨੇ ਉਨ੍ਹਾਂ ਦੇ ਸਿੱਖਾਂ ਦੇ ਹੌਸਲੇ ਚੱਟਾਨ ਵਾਂਗ ਅਡੌਲ ਸਨ। ਜਦੋਂ ਹਾਕਮਾਂ ਦੀ ਪੇਸ਼ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਜ਼ੋਰ ਪਾਇਆ ਜੇ ਜੇ ਉਹ ਫਕੀਰ ਹਨ ਤਾਂ ਕੋਈ ਕਰਾਮਾਤ ਦਿਖਾਉਣ।

ਗੁਰਮਤਿ ਵਿਚ ਕਰਾਮਾਤ ਕਹਿਰ ਸਮਝੀ ਜਾਂਦੀ ਹੈ। ਇਸ ਲਈ ਗੁਰੂ ਜੀ ਨੇ ਕਰਾਮਾਤ ਤੋਂ ਸਾਫ ਇਨਕਾਰ ਕਰ ਦਿੱਤਾ। ਜਦ ਸਰਕਾਰ ਦੀ ਕੋਈ ਕੋਸ਼ਿਸ਼ ਵੀ ਸਫਲ ਨਾ ਹੋਈ ਤਾਂ ਉਸ ਨੇ ਕਤਲ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਜੀ ਦੀ ਹਜ਼ੂਰੀ ਵਿਚ ਪਹਿਲਾਂ ਉਨ੍ਹਾਂ ਦੇ ਤਿੰਨਾਂ ਪਿਆਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾਈ ਗਈ ਤੇ ਭਾਈ ਦਿਆਲ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਸਰਕਾਰ ਨੂੰ ਵਹਿਮ ਸੀ ਕਿ ਇੰਗੀਆਂ ਭਿਆਨਕ ਸਜ਼ਾਵਾਂ ਨਾਲ ਗੁਰੂ ਜੀ ਦਾ ਹੌਸਲਾ ਢਹਿ ਜਾਵੇਗਾ ਅਤੇ ਉਹ ਡੋਲ ਕੇ ਸਾਰੀਆਂ ਗੱਲਾਂ ਮੰਨ ਲੈਣਗੇ ਪਰ ਗੁਰੂ ਜੀ ਅਡੋਲ ਰਹੇ। ਅੰਤ ਨੂੰ ਜਲਾਦ ਦੀ ਤਲਵਾਰ ਗੁਰੂ ਜੀ ਦੇ ਪਵਿੱਤਰ ਸੀਸ ‘ਤੇ ਚੱਲੀ।

ਸ਼ਹੀਦੀ ਤੋਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੂੰ ਫਿਰ ਤੋਂ ਕਰਾਮਾਤ ਦਿਖਾਉਣ ਲਈ ਕਿਹਾ ਗਿਆ ਪਰ ਇਸ ਵਾਰ ਚੋਜੀ ਪਿਤਾ ਨੇ ਕਾਗਜ਼ ਉਤੇ ਕੁਝ ਲਿਖ ਕੇ ਆਪਣੀ ਪਗੜੀ ਦੀ ਕੰਨੀ ਬੰਨ੍ਹ ਦਿੱਤਾ ਤੇ ਕਹਿਣ ਲੱਗੇ ਇਸ ਕਾਗਜ਼ ਦੇ ਟੁਕੜੇ ਦਾ ਇਹ ਅਸਰ ਹੋਵੇਗਾ ਕਿ ਤੁਹਾਡੀ ਤਲਵਾਰ ਚੱਲੇਗੀ ਪਰ ਮੇਰੇ ਸੀਸ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ‘ਤੇ ਲਿਖਿਆ ਸੀ ‘ਸੀਸ ਦੇ ਦਿੱਤਾ ਪਰ ਸਿਰਰੁ ਨਾ ਦਿੱਤਾ।’

ਇਹ ਵੀ ਪੜ੍ਹੋ : ਸਵਰਗ ਦਾ ਲਾਲਚ ਦੇਣ ਵਾਲੇ ਜੋਗੀ ਨੂੰ ਭਾਈ ਤਿਲਕਾ ਜੀ ਦੀ ਪ੍ਰੇਰਣਾ ਨੇ ਬਣਾ ਦਿੱਤਾ ਗੁਰੂ ਹਰਗੋਬਿੰਦ ਜੀ ਦਾ ਸਿੱਖ

The post ਤਾਕਤ ‘ਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ‘ਚ ਅੰਨ੍ਹੇ ਮੁਗਲਾਂ ਨੂੰ ਗੁਰੂ ਸਾਹਿਬ ਦਾ ਕਰਾਰਾ ਜਵਾਬ appeared first on Daily Post Punjabi.