snake Archives - Daily Post Punjabi

ਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਏ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ
ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਲੋਕ ਅਨਾਜ, ਫਲ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਹਾਲਾਂਕਿ ਮੱਛੀ ਪਾਲਣ, ਪੋਲਟਰੀ ਫਾਰਮਿੰਗ ਅਤੇ ਹੋਰ ਅਜਿਹੇ ਕੰਮ ਵੀ ਖੇਤੀ ਨਾਲ ਸਬੰਧਤ ਹਨ, ਪਰ ਸੱਪਾਂ ਦੀ ਖੇਤੀ ਕਰਨਾ ਸੁਣਨ ਵਿੱਚ ਕੁਝ ਅਜੀਬ ਤੇ ਹੈਰਾਨ ਕਰਨ ਵਾਲਾ ਲੱਗੇਗਾ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਉਸ ਇਕਲੌਤੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਲੋਕ ਸੱਪਾਂ ਦੀ ਖੇਤੀ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ।

ਇਸ ਦੇਸ਼ ਦਾ ਨਾਮ ਵੀ ਤੁਹਾਡੇ ਲਈ ਅਣਜਾਣ ਨਹੀਂ ਹੈ, ਕਿਉਂਕਿ ਸਮੇਂ-ਸਮੇਂ ‘ਤੇ ਉੱਥੇ ਦੇ ਖਾਣੇ ਦੀਆਂ ਅਜੀਬੋ-ਗਰੀਬ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ। ਇਹ ਕੋਈ ਹੋਰ ਨਹੀਂ ਸਗੋਂ ਚੀਨ ਹੈ, ਜਿੱਥੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਚੀਨ ਦੇ ਜ਼ਿਸਿਕਿਆਓ ਪਿੰਡ ਦੇ ਲੋਕਾਂ ਨੇ ਸੱਪਾਂ ਦੀ ਖੇਤੀ ਕਰਕੇ ਇੰਨਾ ਪੈਸਾ ਕਮਾ ਲਿਆ ਹੈ, ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਸੱਪਾਂ ਦੀ ਖੇਤੀ ਇਸ ਪਿੰਡ ਦੀ ਆਮਦਨ ਦਾ ਮੁੱਖ ਸਾਧਨ ਹੈ, ਜਿਸ ਕਾਰਨ ਇਸ ਪਿੰਡ ਨੂੰ ਸਨੇਕ ਵਿਲੇਜ ਵਜੋਂ ਵੀ ਜਾਣਿਆ ਜਾਂਦਾ ਹੈ।

ਦੁਨੀਆ ਭਰ ਵਿੱਚ ਸੱਪ ਪਾਲਣ ਲਈ ਮਸ਼ਹੂਰ ਇਸ ਪਿੰਡ ਦੇ ਲਗਭਗ ਹਰ ਘਰ ਵਿੱਚ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇੱਥੇ ਜ਼ਿਆਦਾਤਰ ਘਰਾਂ ਵਿੱਚ ਹੀ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਪਿੰਡ ਦੀ ਆਬਾਦੀ ਇੱਕ ਹਜ਼ਾਰ ਦੇ ਕਰੀਬ ਹੈ ਅਤੇ ਇੱਥੇ ਰਹਿਣ ਵਾਲਾ ਹਰ ਬੰਦਾ 30,000 ਸੱਪ ਪਾਲਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਹਰ ਸਾਲ ਕਰੋੜਾਂ ਸੱਪਾਂ ਦੀ ਖੇਤੀ ਹੁੰਦੀ ਹੈ।

ਇੱਥੇ ਪਾਲੇ ਜਾਣ ਵਾਲੇ ਸੱਪਾਂ ਵਿੱਚ ਇੱਕ ਤੋਂ ਵੱਧ ਕੇ ਇੱਕ ਖਤਰਨਾਕ ਸੱਪ ਹਨ, ਜਿਨ੍ਹਾਂ ਵਿੱਚ 20 ਲੋਕਾਂ ਨੂੰ ਮੌਤ ਦੀ ਨੀਂਦੇ ਸੁਆ ਦੇਣ ਵਾਲਾ ਕੋਬਰਾ ਸੱਪ ਵੀ ਹਨ, ਅਜਗਰ ਜਾਂ ਵਾਈਪਰ ਜੋ ਕੁਝ ਹੀ ਮਿੰਟਾਂ ਵਿੱਚ ਡੰਗਣ ਤੋਂ ਬਾਅਦ ਲੋਕਾਂ ਨੂੰ ਪਾਗਲ ਬਣਾ ਦਿੰਦੇ ਹਨ। ਇਨ੍ਹਾਂ ਤੋਂ ਇਲਾਵਾ ਇੱਥੇ ਕਈ ਖਤਰਨਾਕ ਪ੍ਰਜਾਤੀਆਂ ਦੇ ਸੱਪ ਪਾਲੇ ਜਾਂਦੇ ਹਨ।

ਇਸ ਪਿੰਡ ਵਿੱਚ ਪੈਦਾ ਹੋਇਆ ਇੱਕ ਬੱਚਾ ਖਿਡੌਣਿਆਂ ਦੀ ਬਜਾਏ ਸੱਪਾਂ ਨਾਲ ਖੇਡਦਾ ਹੈ। ਇਹ ਲੋਕ ਇਨ੍ਹਾਂ ਤੋਂ ਬਿਲਕੁਲ ਨਹੀਂ ਡਰਦੇ, ਕਿਉਂਕਿ ਉਹ ਇਸ ਤੋਂ ਹੀ ਕਮਾਈ ਕਰਦੇ ਹਨ। ਇਹ ਲੋਕ ਸੱਪ ਦਾ ਮਾਸ, ਸਰੀਰ ਦੇ ਹੋਰ ਅੰਗ ਅਤੇ ਇਸ ਦਾ ਜ਼ਹਿਰ ਬਾਜ਼ਾਰ ਵਿੱਚ ਵੇਚ ਕੇ ਮੋਟੀ ਕਮਾਈ ਕਰਦੇ ਹਨ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਸੱਪ ਦਾ ਜ਼ਹਿਰ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹੁੰਦਾ ਹੈ ਅਤੇ ਸਭ ਤੋਂ ਖਤਰਨਾਕ ਸੱਪ ਦੇ ਇਕ ਲੀਟਰ ਜ਼ਹਿਰ ਦੀ ਕੀਮਤ 3.5 ਕਰੋੜ ਰੁਪਏ ਤੱਕ ਹੁੰਦੀ ਹੈ।

ਚੀਨ ਵਿੱਚ ਸੱਪ ਦਾ ਮਾਸ ਵੀ ਖਾਧਾ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਲੋਕ ਲੱਖਾਂ ਰੁਪਏ ਕਮਾ ਲੈਂਦੇ ਹਨ। ਇੱਥੇ ਸੱਪ ਦਾ ਮਾਸ ਉਸੇ ਤਰ੍ਹਾਂ ਖਾਧਾ ਜਾਂਦਾ ਹੈ ਜਿਸ ਤਰ੍ਹਾਂ ਭਾਰਤ ਵਿੱਚ ਪਨੀਰ ਖਾਧਾ ਜਾਂਦਾ ਹੈ। ਸੱਪ ਕਰੀ ਅਤੇ ਇਸ ਦਾ ਸੂਪ ਇੱਥੇ ਸਭ ਤੋਂ ਮਸ਼ਹੂਰ ਹੈ। ਇਸ ਤੋਂ ਇਲਾਵਾ ਦਵਾਈ ਬਣਾਉਣ ਲਈ ਸੱਪਾਂ ਦੇ ਅੰਗ ਬਹੁਤ ਫਾਇਦੇਮੰਦ ਹੁੰਦੇ ਹਨ। ਮਰਦਾਨਾ ਤਾਕਤ ਤੋਂ ਲੈ ਕੇ ਕੈਂਸਰ ਦੀਆਂ ਦਵਾਈਆਂ ਇਨ੍ਹਾਂ ਨਾਲ ਬਣਾਈਆਂ ਜਾਂਦੀਆਂ ਹਨ।

ਇੱਥੇ ਸੱਪਾਂ ਨੂੰ ਕੱਚ ਅਤੇ ਲੱਕੜ ਦੇ ਬਕਸੇ ਵਿੱਚ ਪਾਲਿਆ ਜਾਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਬੁੱਚੜਖਾਨੇ ਵਿੱਚ ਲਿਜਾਇਆ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ ਉਨ੍ਹਾਂ ਦਾ ਜ਼ਹਿਰ ਕੱਢ ਲਿਆ ਜਾਂਦਾ ਹੈ। ਉਨ੍ਹਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦਾ ਮਾਸ ਅਤੇ ਹੋਰ ਅੰਗ ਵੱਖ ਕਰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀ ਛਿੱਲ ਕੱਢ ਕੇ ਧੁੱਪ ‘ਚ ਸੁਕਾਈ ਜਾਂਦੀ ਹੈ। ਇਨ੍ਹਾਂ ਦੇ ਮੀਟ ਦੀ ਵਰਤੋਂ ਭੋਜਨ ਅਤੇ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ, ਜਦੋਂ ਕਿ ਚਮੜੀ ਦੀ ਵਰਤੋਂ ਮਹਿੰਗੀਆਂ ਬੈਲਟਾਂ ਅਤੇ ਹੋਰ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਚੌਥੀ ਵਾਰ ਜਿੱਤਿਆ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇੱਥੇ ਯੇਂਗ ਹੋਂਗ ਚੇਂਗ ਨਾਂ ਦਾ ਕਿਸਾਨ ਰਹਿੰਦਾ ਸੀ। ਇਕ ਦਿਨ ਉਹ ਇੰਨਾ ਬੀਮਾਰ ਹੋ ਗਿਆ ਕਿ ਗਰੀਬੀ ਕਾਰਨ ਉਹ ਪੈਸੇ ਇਕੱਠੇ ਨਹੀਂ ਕਰ ਸਕਿਆ, ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਠੀਕ ਕਰਨ ਲਈ ਇਕ ਜੰਗਲੀ ਸੱਪ ਨੂੰ ਫੜ ਲਿਆ ਅਤੇ ਉਸ ਤੋਂ ਦਵਾਈ ਬਣਾਈ। ਇਸ ਤੋਂ ਬਾਅਦ ਚੇਂਗ ਨੇ ਮਹਿਸੂਸ ਕੀਤਾ ਕਿ ਸੱਪ ਸਿਰਫ਼ ਇਨਸਾਨਾਂ ਨੂੰ ਹੀ ਨਹੀਂ ਮਾਰਦੇ ਸਗੋਂ ਇਸ ਦੇ ਅੰਗਾਂ ਤੋਂ ਬਣੀ ਦਵਾਈ ਨਾਲ ਲੋਕਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ।

ਇਹ ਸਭ ਕੁਝ ਦੇਖ ਕੇ ਉਸ ਨੇ ਸੱਪਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਕਾਫੀ ਫਾਇਦਾ ਹੋਇਆ। ਚੇਂਗ ਨੂੰ ਦੇਖ ਕੇ ਪਿੰਡ ਦੇ ਹੋਰ ਲੋਕ ਵੀ ਸੱਪਾਂ ਦੀ ਖੇਤੀ ਕਰਨ ਲੱਗ ਪਏ ਅਤੇ ਜਲਦੀ ਹੀ ਇੱਥੋਂ ਦੇ ਲੋਕਾਂ ਨੇ ਇਸ ਕੰਮ ਨੂੰ ਆਪਣਾ ਕਿੱਤਾ ਬਣਾ ਲਿਆ। ਹਾਲਾਂਕਿ ਇਸ ਪਿੰਡ ਦੇ ਲੋਕ ਸੱਪਾਂ ਤੋਂ ਨਹੀਂ ਡਰਦੇ ਪਰ ਇੱਕ ਸੱਪ ਤੋਂ ਇਹ ਡਰਦੇ ਹਨ ਅਤੇ ਇਸ ਦਾ ਨਾਂ ਹੈ Five Step Snake।

ਇਸ ਸੱਪ ਦੇ ਨਾਂ ਪਿੱਛੇ ਵੀ ਇਕ ਕਹਾਣੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇ ਇਹ ਸੱਪ ਕਿਸੇ ਨੂੰ ਡੰਗ ਲਵੇ ਤਾਂ ਇਹ ਪੰਜ ਕਦਮ ਵੀ ਨਹੀਂ ਚੱਲ ਸਕਦਾ ਅਤੇ ਮਰ ਜਾਂਦਾ ਹੈ। ਇਸ ਦੇ ਮਜ਼ਬੂਤ ​​ਜ਼ਹਿਰ ਕਾਰਨ ਬਾਜ਼ਾਰ ਵਿਚ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਪਾਲਣ ਲਈ ਕੁਝ ਖਾਸ ਕਿਸਮ ਦੇ ਰੁੱਖਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਇਥੇ ਉਗਾਇਆ ਜਾਂਦਾਦ ਹੈ। ਇਨ੍ਹਾਂ ‘ਤੇ ਇਹ ਸੱਪ ਆਪਣਾ ਜੀਵਨ ਬਤੀਤ ਕਰਦੇ ਹਨ। ਹਾਲਾਂਕਿ, ਕੋਰੋਨਾ ਮਹਾਂਮਾਰੀ ਕਾਰਨ ਚੀਨ ਦੀ ਸਰਕਾਰ ਨੇ ਇਸ ਪਿੰਡ ਵਿੱਚ 6 ਮਹੀਨਿਆਂ ਲਈ ਸੱਪ ਪਾਲਣ ‘ਤੇ ਪਾਬੰਦੀ ਲਗਾ ਦਿੱਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਏ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ appeared first on Daily Post Punjabi.

ਮਹਿਲਾ ਦੇ ਮੂੰਹ ‘ਚੋਂ ਨਿਕਲਿਆ 4 ਫੁੱਟ ਲੰਬਾ ਸੱਪ, ਡਾਕਟਰ ਹੈਰਾਨ
Doctors Pull 4-Feet Snake: ਮੂੰਹ ਖੋਲ੍ਹ ਕੇ ਸੌਣ ਦਾ ਨਤੀਜਾ ਕਿੰਨਾ ਮਾੜਾ ਹੋ ਸਕਦਾ ਹੈ, ਇਹ ਇਸ ਰੂਸੀ ਮਹਿਲਾ ਤੋਂ ਪੁਛੋ। ਜਿਸਦੇ ਖੁੱਲ੍ਹੇ ਮੂੰਹ ਨੂੰ ਬਿੱਲ ਸਮਝ ਕੇ ਇੱਕ ਚਾਰ ਫੁੱਟ ਲੰਬਾ ਸੱਪ ਉਸਦੇ ਸਰੀਰ ਅੰਦਰ ਵੜ ਗਿਆ। ਜਦੋਂ ਮਹਿਲਾ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਈ ਤਾਂ ਉਹ ਡਾਕਟਰ ਕੋਲ ਗਈ। ਡਾਕਟਰਾਂ ਨੇ ਮੂੰਹ ਵਿਚੋਂ ਗਰਦਨ ਦੇ ਅੰਦਰ ਪਾਈਪ ਪਾ ਕੇ ਉਸ ਸੱਪ ਨੂੰ ਮੂੰਹ ਵਿਚੋਂ ਬਾਹਰ ਕੱਢਿਆ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਆਪਣੇ ਮੂੰਹ ਨੂੰ ਖੋਲ੍ਹ ਕੇ ਸੌਣਾ ਕਿੰਨਾ ਖ਼ਤਰਨਾਕ ਹੈ।

Doctors Pull 4-Feet Snake

ਦਰਅਸਲ, ਰੂਸ ਦੇ ਦਾਗੇਸਤਾਨ ਦੇ ਲੇਵਾਸ਼ੀ ਪਿੰਡ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੇ ਘਰ ਦੇ ਬਗੀਚੇ ਵਿੱਚ ਸੌ ਰਹੀ ਸੀ। ਉਸਦਾ ਮੂੰਹ ਖੁੱਲ੍ਹਾ ਸੀ। ਅਜਿਹੀ ਸਥਿਤੀ ਵਿੱਚ ਇੱਕ ਚਾਰ ਫੁੱਟ ਲੰਬਾ ਪਤਲਾ ਸੱਪ ਉਸਦੇ ਮੂੰਹ ਦੇ ਰਸਤੇ ਗਰਦਨ ਤੋਂ ਹੁੰਦੇ ਹੋਏ ਉਸ ਦੇ ਸਰੀਰ ਅੰਦਰ ਵੜ ਗਿਆ। ਜਦੋਂ ਤੱਕ ਮਹਿਲਾ ਕੁਝ ਕਰਦੀ ਸੱਪ ਗਲੇ ਦੇ ਅੰਦਰ ਚਲਾ ਗਿਆ ਸੀ। ਮਹਿਲਾ ਦੀ ਹਾਲਤ ਤੇਜ਼ੀ ਨਾਲ ਖ਼ਰਾਬ ਹੋ ਰਹੀ ਸੀ। ਉਸਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ। ਜਿਸ ਕਾਰਨ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਮਹਿਲਾ ਨੂੰ ਤੁਰੰਤ ਐਮਰਜੈਂਸੀ ਵਿੱਚ ਲਿਜਾ ਕੇ ਐਨੇਸਥੀਸੀਆ ਦਿੱਤਾ ਗਿਆ। ਇਸਦਾ ਮਤਲਬ ਹੈ ਕਿ ਉਸਨੂੰ ਬੇਹੋਸ਼ ਕੀਤਾ ਗਿਆ।ਇਸ ਤੋਂ ਬਾਅਦ ਡਾਕਟਰਾਂ ਨੇ ਮਹਿਲਾ ਦੇ ਗਲੇ ਵਿੱਚ ਇੱਕ ਵੀਡੀਓ ਕੈਮਰੇ ਅਤੇ ਲਾਈਟ ਨਾਲ ਸੱਪ ਨੂੰ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ। ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਨੇ ਉਸੇ ਟਿਊਬ ਨਾਲ ਸੱਪ ਦਾ ਇੱਕ ਹਿੱਸਾ ਫੜ ਲਿਆ ਤੇ ਫਿਰ ਹੌਲੀ-ਹੌਲੀ ਉਸਨੂੰ ਬਾਹਰ ਕੱਢਣਾ ਸ਼ੁਰੂ ਕੀਤਾ।

Doctors Pull 4-Feet Snake

ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਸਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  ਜਿਸ ਵਿੱਚ ਸਾਫ਼ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਆਪ੍ਰੇਸ਼ਨ ਥੀਏਟਰ ਵਿੱਚ ਮੌਜੂਦ ਮੈਡੀਕਲ ਸਟਾਫ ਇਸ ਸੱਪ ਨੂੰ ਕੱਢਦਾ ਹੈ, ਇਸ ਦੀ ਲੰਬਾਈ ਨੂੰ ਵੇਖਦੇ ਹੋਏ, ਉਹ ਇੱਕ ਵਾਰ ਪਿੱਛੇ ਹਟ ਜਾਂਦੇ ਹਨ। ਜਿਸ ਤੋਂ ਬਾਅਦ ਸੱਪ ਨੂੰ ਮੈਡੀਕਲ ਬਾਲਟੀ ਵਿੱਚ ਪਾ ਦਿੱਤਾ ਜਾਂਦਾ ਹੈ। ਪਰ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸੱਪ ਜ਼ਿੰਦਾ ਬਾਹਰ ਆਇਆ ਸੀ ਜਾਂ ਮਰ ਗਿਆ ਸੀ।

ਇਸ ਘਟਨਾ ਤੋਂ ਬਾਅਦ ਰੂਸ ਦੇ ਦਾਗੇਸਤਾਨ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਸੌਣ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਇਸ ਸਮੇਂ ਇੱਥੇ ਬਹੁਤ ਸਾਰੇ ਸੱਪ ਬਾਹਰ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ । ਇਸ ਮਹਿਲਾ ਮਰੀਜ਼ ਜਾਂ ਸੱਪ ਦੀਆਂ ਕਿਸਮਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਵੀ ਕੁਝ ਜ਼ਿੰਦਾ ਘੁੰਮ ਰਿਹਾ ਹੈ।

The post ਮਹਿਲਾ ਦੇ ਮੂੰਹ ‘ਚੋਂ ਨਿਕਲਿਆ 4 ਫੁੱਟ ਲੰਬਾ ਸੱਪ, ਡਾਕਟਰ ਹੈਰਾਨ appeared first on Daily Post Punjabi.