south african cricket team Archives - Daily Post Punjabi

ਭਾਰਤ ਨੇ ਦੂਜੇ ਵਨਡੇ ‘ਚ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ, ਅਈਅਰ ਨੇ ਖੇਡੀ ਸ਼ਾਨਦਾਰ ਪਾਰੀ
ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਮਾਤ ਦਿੱਤੀ । ਰਾਂਚੀ ਵਿੱਚ ਮਿਲੀ ਇਸ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਵਿੱਚ 1-1 ਨਾਲ ਬਰਾਬਰ ਕਰ ਲਈ ਹੈ । ਦੱਖਣੀ ਅਫਰੀਕਾ ਦੇ ਕਪਤਾਨ ਕੇਸ਼ਵ ਮਹਾਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਤੇ ਉਨ੍ਹਾਂ ਦੀ ਟੀਮ 50 ਓਵਰਾਂ ਵਿੱਚ 7 ​​ਵਿਕਟਾਂ ਦੇ ਨੁਕਸਾਨ ‘ਤੇ 278 ਦੌੜਾਂ ਬਣਾਈਆਂ । ਸਭ ਤੋਂ ਵੱਧ ਦੌੜਾਂ ਏਡਨ ਮਾਰਕਰਮ ਦੇ ਬੱਲੇ ਤੋਂ ਨਿਕਲੀਆਂ । ਉਸ ਨੇ 89 ਗੇਂਦਾਂ ਵਿੱਚ 79 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਰੀਜ਼ਾ ਹੈਂਡਰਿਕਸ ਨੇ 76 ਗੇਂਦਾਂ ਵਿੱਚ 74 ਦੌੜਾਂ ਬਣਾਈਆਂ।

India vs South Africa 2nd ODI

ਦੱਖਣੀ ਅਫ਼ਰੀਕਾ ਦੇ ਲਈ ਆਖਰੀ ਓਵਰਾਂ ਵਿੱਚ ਇੱਕ ਵਾਰ ਫਿਰ ਡੇਵਿਡ ਮਿਲਰ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 35 ਦੌੜਾਂ ਬਣਾਈਆਂ । ਭਾਰਤ ਲਈ ਸਭ ਤੋਂ ਵੱਧ 3 ਵਿਕਟਾਂ ਮੁਹੰਮਦ ਸਿਰਾਜ ਨੇ ਲਈਆਂ। ਇਸ ਦੇ ਨਾਲ ਹੀ ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੂੰ 1-1 ਵਿਕਟ ਮਿਲੀ।

ਇਹ ਵੀ ਪੜ੍ਹੋ: ਲੁਧਿਆਣਾ : ਕਰੰਟ ਲੱਗਣ ਨਾਲ 3 ਭੈਣਾਂ ਦੇ ਇਕਲੌਤੇ ਭਰਾ ਮੌਤ, ਪਿਓ ਸਿਰ ‘ਤੇ ਨਹੀਂ, ਮਾਂ ਘਰਾਂ ‘ਚ ਕੰਮ ਕਰਦੀ

ਇਸਦੇ ਜਵਾਬ ਵਿੱਚ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ ਜਿੱਤ ਹਾਸਲ ਕੀਤੀ । ਅਈਅਰ ਨੇ ਆਪਣੇ ਵਨਡੇ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ । ਉਨ੍ਹਾਂ ਨੇ 111 ਗੇਂਦਾਂ ਦਾ ਸਾਹਮਣਾ ਕਰਦਿਆਂ 113 ਦੌੜਾਂ ਬਣਾਈਆਂ । ਇਸ ਦੇ ਨਾਲ ਹੀ ਈਸ਼ਾਨ ਨੇ ਮੈਚ ਵਿੱਚ 93 ਦੌੜਾਂ ਬਣਾਈਆਂ । ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 7 ਛੱਕੇ ਨਿਕਲੇ । ਦੋਵਾਂ ਵਿਚਾਲੇ 161 ਦੌੜਾਂ ਦੀ ਸਾਂਝੇਦਾਰੀ ਹੋਈ । ਸੰਜੂ ਸੈਮਸਨ ਨੇ ਵੀ 30 ਦੌੜਾਂ ਦੀ ਅਹਿਮ ਪਾਰੀ ਖੇਡੀ।

India vs South Africa 2nd ODI

ਦੱਸ ਦੇਈਏ ਕਿ ਦੂਜੇ ਵਨਡੇ ਵਿੱਚ ਨੰਬਰ-3 ‘ਤੇ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਨੇ ਆਪਣੇ ਮੈਦਾਨ ਵਿੱਚ ਧਮਾਕੇਦਾਰ ਪਾਰੀ ਖੇਡੀ । ਉਨ੍ਹਾਂ ਨੇ 84 ਗੇਂਦਾਂ ਵਿੱਚ 93 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਤੇ 4 ਚੌਕੇ ਅਤੇ 7 ਛੱਕੇ ਨਿਕਲੇ । ਟੀਮ ਇੰਡੀਆ ਦੇ ਕਪਤਾਨ ਸ਼ਿਖਰ ਧਵਨ ਦੂਜੇ ਮੈਚ ਵਿੱਚ ਵੀ ਕੁਝ ਕਮਾਲ ਨਹੀਂ ਕਰ ਸਕੇ । ਉਨ੍ਹਾਂ ਨੇ 20 ਗੇਂਦਾਂ ਦਾ ਸਾਹਮਣਾ ਕੀਤਾ ਅਤੇ 13 ਦੌੜਾਂ ਬਣਾਈਆਂ । ਗੱਬਰ ਨੂੰ ਵੇਨ ਪਰਨੇਲ ਨੇ ਬੋਲਡ ਕੀਤਾ । ਪਹਿਲੇ ਵਨਡੇ ਵਿਚ ਵੀ ਪਾਰਨੇਲ ਨੇ ਧਵਨ ਦੀ ਵਿਕਟ ਲਈ ਸੀ। ਸ਼ਿਖਰ ਉਸ ਮੈਚ ਵਿੱਚ ਵੀ ਬੋਲਡ ਹੋਏ ਸਨ । ਧਵਨ ਤੋਂ ਬਾਅਦ ਸ਼ੁਭਮਨ ਗਿੱਲ ਵੀ ਚੰਗੀ ਪਾਰੀ ਨਹੀਂ ਖੇਡ ਸਕੇ। ਉਸ ਨੇ 26 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਭਾਰਤ ਨੇ ਦੂਜੇ ਵਨਡੇ ‘ਚ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ, ਅਈਅਰ ਨੇ ਖੇਡੀ ਸ਼ਾਨਦਾਰ ਪਾਰੀ appeared first on Daily Post Punjabi.

ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਦਿੱਤੀ ਮਾਤ, ਗੇਂਦਬਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਤਿਰੂਵਨੰਤਪੁਰਮ ਵਿਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ।ਤੇਜ਼ੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ 106 ਦੌੜਾਂ ਦੇ ਸਕੋਰ ‘ਤੇ ਸੀਮਿਤ ਕਰ ਦਿੱਤਾ ਸੀ। ਅਰਸ਼ਦੀਪ ਨੇ 3, ਦੀਪਕ ਚਾਹਰ ਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ। 107 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਰੋਹਿਤ ਸ਼ਰਮਾ ਨੂੰ ਕੈਗਿਸੋ ਰਬਾਡਾ ਨੇ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਕਰ ਦਿੱਤਾ।

IND vs SA 1st T20

ਇਸ ਦੇ ਬਾਅਦ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਇਸ ਮੈਚ ਵਿੱਚ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ ਸਿਰਫ 3 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਭਾਰਤ ਦੀ ਪਾਰੀ ਨੂੰ ਸੂਰਿਆਕੁਮਾਰ ਯਾਦਵ (50) ਅਤੇ ਕੇਐਲ ਰਾਹੁਲ (51) ਨੇ ਸੰਭਾਲਿਆ ਅਤੇ ਭਾਰਤੀ ਟੀਮ ਨੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਸੂਰਿਆਕੁਮਾਰ ਯਾਦਵ ਨੇ 50 ਦੌੜਾਂ ਦੀ ਸ਼ਾਨਦਾਰ ਪਾਰੀ ਵਿੱਚ 5 ਚੌਕੇ ਅਤੇ 3 ਛੱਕੇ ਲਗਾਏ। ਸੂਰਿਆਕੁਮਾਰ ਤੋਂ ਇਲਾਵਾ ਕੇਐੱਲ ਰਾਹੁਲ ਨੇ ਵੀ 51 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਵਿੱਚ ਦੋ ਚੌਕੇ ਤੇ ਚਾਰ ਛੱਕੇ ਲਾਏ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨਾਲ ਮੀਟਿੰਗ ਦੇ ਬਾਅਦ ਕਿਸਾਨਾਂ ਨੇ ਭਲਕੇ ਜਲੰਧਰ- ਦਿੱਲੀ ਹਾਈਵੇ ਬੰਦ ਦੀ ਕਾਲ ਲਈ ਵਾਪਸ

ਭਾਰਤ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ । ਟੀਮ ਨੇ ਆਪਣੀਆਂ ਪਹਿਲੀਆਂ 2 ਵਿਕਟਾਂ ਸਿਰਫ ਇੱਕ ਦੌੜ ‘ਤੇ ਗੁਆ ਦਿੱਤੀਆਂ । ਟੀਮ ਨੂੰ ਪਹਿਲਾ ਝਟਕਾ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਦੱਖਣੀ ਅਫ਼ਰੀਕਾ ਦੇ ਕਪਤਾਨ ਬਾਵੁਮਾ ਦੇ ਰੂਪ ਵਿੱਚ ਦਿੱਤਾ । ਇਸ ਦੇ ਨਾਲ ਹੀ ਅਗਲੇ ਹੀ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਦੇ ਦੂਜੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ।

IND vs SA 1st T20

ਦੱਸ ਦੇਈਏ ਕਿ 2 ਵਿਕਟਾਂ ਤੋਂ ਬਾਅਦ ਵੀ ਦੱਖਣੀ ਅਫ਼ਰੀਕਾ ਦੀ ਪਾਰੀ ਸੰਭਲ ਨਹੀਂ ਸਕੀ ਅਤੇ ਟੀਮ ਨੇ 9 ਦੇ ਸਕੋਰ ਤੱਕ ਪਹੁੰਚਦੇ ਹੋਏ 5 ਵਿਕਟਾਂ ਗੁਆ ਦਿੱਤੀਆਂ । ਦਰਅਸਲ, ਅਫਰੀਕੀ ਟੀਮ ਨੂੰ ਤੀਜਾ ਝਟਕਾ ਅਰਸ਼ਦੀਪ ਸਿੰਘ ਨੇ ਰਾਇਲੀ ਰੂਸੋ ਦੇ ਰੂਪ ਵਿੱਚ ਅਤੇ ਚੌਥਾ ਝਟਕਾ ਡੇਵਿਡ ਮਿਲਰ ਦੇ ਰੂਪ ਵਿੱਚ ਦਿੱਤਾ। ਇਸ ਦੇ ਨਾਲ ਹੀ ਟੀਮ ਨੂੰ ਪੰਜਵਾਂ ਝਟਕਾ ਦੀਪਕ ਚਾਹਰ ਨੇ ਟ੍ਰਿਸਟਨ ਸਟੱਬਸ ਦੇ ਰੂਪ ਵਿੱਚ ਦਿੱਤਾ । ਪੰਜ ਵਿਕਟਾਂ ਦੇ ਡਿੱਗਣ ਤੋਂ ਬਾਅਦ ਮਾਰਕਰਮ ਅਤੇ ਪਾਰਨੇਲ ਨੇ ਦੱਖਣੀ ਅਫ਼ਰੀਕੀ ਟੀਮ ਦੀ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 40 ਤੋਂ ਪਾਰ ਲੈ ਗਏ । ਹਾਲਾਂਕਿ 42 ਦੇ ਸਕੋਰ ‘ਤੇ ਏਡਨ ਮਾਰਕਰਮ ਨੂੰ ਹਰਸ਼ਲ ਪਟੇਲ ਨੇ ਆਊਟ ਕੀਤਾ । ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਨੇ 41 ਦੌੜਾਂ, ਏਡਨ ਮਾਰਕਰਮ ਨੇ 25 ਅਤੇ ਵੇਨ ਪਾਰਨੇਲ ਨੇ 24 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਅਫਰੀਕੀ ਟੀਮ 106 ਦੌੜਾਂ ਤੱਕ ਪਹੁੰਚ ਸਕੀ। ਜਿਸ ਨੂੰ ਭਾਰਤੀ ਟੀਮ ਨੇ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਦਿੱਤੀ ਮਾਤ, ਗੇਂਦਬਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Daily Post Punjabi.

ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਕਿਹਾ- T20 ਤੇ ਵਨਡੇ ਮੈਚ ਖੇਡਣਾ ਰੱਖਾਂਗਾ ਜਾਰੀ
Faf Du Plessis announces retirement: ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੁ ਪਲੇਸਿਸ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ । ਡੁ ਪਲੇਸਿਸ ਨੇ ਪਾਕਿਸਤਾਨ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ । ਡੁ ਪਲੇਸਿਸ ਹਾਲਾਂਕਿ ਦੱਖਣੀ ਅਫਰੀਕਾ ਲਈ ਵਨਡੇ ਅਤੇ ਟੀ -20 ਮੈਚ ਖੇਡਣਾ ਜਾਰੀ ਰੱਖਣਗੇ । ਇਸ ਤੋਂ ਇਲਾਵਾ ਡੁ ਪਲੇਸਿਸ IPL ਵਰਗੇ ਟੂਰਨਾਮੈਂਟ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਖੇਡਦੇ ਹੋਏ ਦਿਖਾਈ ਦੇਣਗੇ । ਡੁ ਪਲੇਸਿਸ ਨੇ ਸੋਸ਼ਲ ਮੀਡੀਆ ਰਾਹੀਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਜਾਣਕਾਰੀ ਦਿੱਤੀ ਹੈ । ਡੁ ਪਲੇਸਿਸ ਨੇ ਲਿਖਿਆ, “ਮੈਂ ਇਹ ਫੈਸਲਾ ਦਿਲੋਂ ਲਿਆ ਹੈ। ਇਹ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦਾ ਸਮਾਂ ਹੈ।”

Faf Du Plessis announces retirement

ਡੂ ਪਲੇਸਿਸ ਨੇ ਕਿਹਾ, “ਇੱਕ ਸਾਲ ਅਸੀਂ ਸਭ ਦੇ ਲਈ ਬਹੁਤ ਹੀ ਮੁਸ਼ਕਿਲ ਰਿਹਾ। ਪਰ ਇਸ ਇੱਕ ਸਾਲ ਕਾਰਨ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਮੌਕਾ ਵੀ ਮਿਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡਣਾ ਮਾਣ ਵਾਲੀ ਗੱਲ ਹੈ, ਪਰ ਹੁਣ ਮੈਂ ਟੈਸਟ ਕ੍ਰਿਕਟ ਖੇਡਣ ਲਈ ਉਪਲਬਧ ਨਹੀਂ ਰਹਾਂਗਾ।”

Faf Du Plessis announces retirement

ਇਸ ਤੋਂ ਇਲਾਵਾ ਡੁ ਪਲੇਸਿਸ ਨੇ ਦੱਖਣੀ ਅਫਰੀਕਾ ਦੀ ਕਮਾਨ ਸੰਭਾਲਣ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸੀ ਹੈ। ਉਨ੍ਹਾਂ ਕਿਹਾ, “15 ਸਾਲ ਪਹਿਲਾਂ ਕੋਈ ਮੈਨੂੰ ਕਹਿੰਦਾ ਕਿ ਮੈਂ ਦੱਖਣੀ ਅਫਰੀਕਾ ਲਈ 69 ਟੈਸਟ ਖੇਡ ਸਕਦਾ ਹਾਂ ਤਾਂ ਮੈਨੂੰ ਇਸ ਗੱਲ ‘ਤੇ ਵਿਸ਼ਵਾਸ ਨਹੀਂ ਹੁੰਦਾ। ਪਰ ਮੈਂ ਨਾ ਸਿਰਫ ਦੱਖਣੀ ਅਫਰੀਕਾ ਲਈ ਟੈਸਟ ਕ੍ਰਿਕਟ ਖੇਡ ਸਕਿਆ ਬਲਕਿ ਮੈਨੂੰ ਟੀਮ ਦੀ ਅਗਵਾਈ ਕਰਨ ਦਾ ਮੌਕਾ ਵੀ ਮਿਲਿਆ । ਇਹ ਬਹੁਤ ਮਾਣ ਵਾਲੀ ਗੱਲ ਹੈ।”

ਦੱਸ ਦੇਈਏ ਕਿ ਇਸਦੇ ਨਾਲ ਹੀ ਡੁ ਪਲੇਸਿਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 2021, 2022 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਡੂ ਪਲੇਸਿਸ ਦਾ ਮੰਨਣਾ ਹੈ ਕਿ ਹੁਣ ਉਹ ਸੀਮਤ ਓਵਰਾਂ ਦੀ ਕ੍ਰਿਕਟ ਨੂੰ ਬਿਹਤਰ ਢੰਗ ਨਾਲ ਕੇਂਦਰਤ ਕਰ ਸਕਦੇ ਹਨ । ਡੁ ਪਲੇਸਿਸ ਨੇ ਦੱਖਣੀ ਅਫਰੀਕਾ ਲਈ ਖੇਡੇ ਗਏ 69 ਟੈਸਟ ਮੈਚਾਂ ਵਿੱਚ 40 ਦੀ ਔਸਤ ਨਾਲ 4,163 ਦੌੜਾਂ ਬਣਾਈਆਂ ।

ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !

The post ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਕਿਹਾ- T20 ਤੇ ਵਨਡੇ ਮੈਚ ਖੇਡਣਾ ਰੱਖਾਂਗਾ ਜਾਰੀ appeared first on Daily Post Punjabi.

ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ‘ਤੇ ICC ਲਗਾ ਸਕਦੀ ਹੈ ਪਬੰਦੀ, ਇਹ ਹੈ ਕਾਰਨ
cricket south africa board suspended: ਕ੍ਰਿਕਟ ਦੱਖਣੀ ਅਫਰੀਕਾ ਦਾ ਪ੍ਰਬੰਧਨ ਓਥੋਂ ਦੀ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਦੱਖਣੀ ਅਫਰੀਕਾ ਵਿੱਚ ਓਲੰਪਿਕ ਨਾਲ ਸਬੰਧਿਤ ਸੰਸਥਾ ਨੇ ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਦੱਖਣੀ ਅਫਰੀਕਾ ਦੀ ਟੀਮ ‘ਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ’ ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ, ਦੱਖਣੀ ਅਫਰੀਕਾ ਦੀ ਸਰਕਾਰ ਨੇ ਬੋਰਡ ਵਿੱਚ ਅੰਦਰੂਨੀ ਝਗੜੇ ਕਾਰਨ ਕ੍ਰਿਕਟ ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ। ਜਿਸ ਕਾਰਨ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਦੀ ਮਾਨਤਾ ਨੂੰ ਖ਼ਤਰਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਦੱਖਣੀ ਅਫਰੀਕਾ ਦੀ ਸਪੋਰਟਸ ਅਤੇ ਓਲੰਪਿਕ ਕਮੇਟੀ ਨੇ ਕ੍ਰਿਕਟ ਦੱਖਣੀ ਅਫਰੀਕਾ ਦੇ ਸੀਨੀਅਰ ਐਗਜ਼ੀਕਿਉਟਿਵ ਬੋਰਡ ਨੂੰ ਅਹੁਦਾ ਛੱਡਣ ਲਈ ਕਿਹਾ ਹੈ। ਇਸ ਓਲੰਪਿਕ ਕਮੇਟੀ ਨੇ ਪਿੱਛਲੇ ਸਾਲ ਕ੍ਰਿਕਟ ਦੱਖਣੀ ਅਫਰੀਕਾ ਵਿੱਚ ਫੈਲੀ ਗੜਬੜੀ ਦੀ ਜਾਂਚ ਸ਼ੁਰੂ ਕੀਤੀ ਸੀ। ਇਹ ਕਦਮ ਕ੍ਰਿਕਟ ਦੱਖਣੀ ਅਫਰੀਕਾ ਖ਼ਿਲਾਫ਼ ਜਾਂਚ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਚੁੱਕਿਆ ਗਿਆ ਹੈ।

cricket south africa board suspended

ਇਸ ਪੱਤਰ ਨੇ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਦੇ ਮੌਜੂਦਾ ਮੈਂਬਰਾਂ, ਪ੍ਰਾਯੋਜਕਾਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਖਣੀ ਅਫਰੀਕਾ ਦੀ ਸਪੋਰਟਸ ਅਤੇ ਓਲੰਪਿਕ ਕਮੇਟੀ ਦੇ ਇਸ ਕਦਮ ਨਾਲ ਕ੍ਰਿਕਟ ਦੱਖਣੀ ਅਫਰੀਕਾ ਦਾ ਅਕਸ ਖਰਾਬ ਹੋਇਆ ਹੈ ਅਤੇ ਟੀਮ ‘ਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪਾਬੰਦੀ ਲੱਗਣ ਦਾ ਖ਼ਤਰਾ ਹੈ। ਆਈਸੀਸੀ ਦੀਆਂ ਸ਼ਰਤਾਂ ਦੇ ਅਨੁਸਾਰ, ਕਿਸੇ ਵੀ ਕ੍ਰਿਕਟ ਖੇਡਣ ਵਾਲੇ ਦੇਸ਼ ਵਿੱਚ ਕੰਮ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸੁਤੰਤਰ ਹੋਣੀ ਚਾਹੀਦੀ ਹੈ। ਸਰਕਾਰ ਦੀ ਕਿਸੇ ਸਿੱਧੀ ਸੰਸਥਾ ਦਾ ਕ੍ਰਿਕਟ ਬੋਰਡ ‘ਤੇ ਸਿੱਧਾ ਕੰਟਰੋਲ ਨਹੀਂ ਹੋਣਾ ਚਾਹੀਦਾ।

The post ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ‘ਤੇ ICC ਲਗਾ ਸਕਦੀ ਹੈ ਪਬੰਦੀ, ਇਹ ਹੈ ਕਾਰਨ appeared first on Daily Post Punjabi.

IPL ਤੋਂ ਪਹਿਲਾ ਹੀ ਮੈਦਾਨ ‘ਤੇ ਉੱਤਰ ਸਕਦੇ ਨੇ ਭਾਰਤੀ ਕ੍ਰਿਕਟਰ, ਦੱਖਣੀ ਅਫਰੀਕਾ ਨਾਲ ਹੋ ਸਕਦੀ ਹੈ 20-20 ਸੀਰੀਜ਼
Indian cricketers can play before IPL: ਟੀਮ ਇੰਡੀਆ ਦੇ ਪ੍ਰਸ਼ੰਸਕ ਜਲਦੀ ਹੀ ਆਪਣੇ ਖਿਡਾਰੀਆਂ ਨੂੰ ਮੈਦਾਨ ‘ਤੇ ਉਤਰਦੇ ਵੇਖ ਸਕਦੇ ਹਨ। ਹੁਣ ਤੱਕ ਦੇ ਸ਼ਡਿਉਲ ਦੇ ਅਨੁਸਾਰ, ਭਾਰਤੀ ਕ੍ਰਿਕਟ ਟੀਮ ਨੇ ਦਸੰਬਰ ਵਿੱਚ ਆਸਟ੍ਰੇਲੀਆ ਦੇ ਖਿਲਾਫ ਇੱਕ ਟੈਸਟ ਸੀਰੀਜ਼ ਖੇਡਣੀ ਹੈ। ਪਰ ਹੁਣ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਯੂਏਈ ਵਿੱਚ ਆਈਪੀਐਲ ਤੋਂ ਠੀਕ ਪਹਿਲਾਂ ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਤਿੰਨ ਮੈਚਾਂ ਦੀ ਟਵੰਟੀ-ਟਵੰਟੀ ਸੀਰੀਜ਼ ਖੇਡੀ ਜਾ ਸਕਦੀ ਹੈ। ਮਾਰਚ ਵਿੱਚ ਨਿਊਜ਼ੀਲੈਂਡ ਦੌਰੇ ਦੀ ਵਾਪਸੀ ਤੋਂ ਬਾਅਦ ਟੀਮ ਇੰਡੀਆ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਸਕੀ ਹੈ। ਮਾਰਚ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਕੋਰੋਨਾ ਵਾਇਰਸ ਕਾਰਨ ਰੱਦ ਕਰ ਦਿੱਤੀ ਗਈ ਸੀ। ਇਸਦੇ ਬਾਅਦ, ਬੋਰਡ ਨੇ ਦਸੰਬਰ ਤੱਕ ਆਯੋਜਿਤ ਹੋਣ ਵਾਲੀਆਂ ਸਾਰੀਆਂ ਅੰਤਰ ਰਾਸ਼ਟਰੀ ਸੀਰੀਜ਼ ਨੂੰ ਰੱਦ ਕਰ ਦਿੱਤਾ ਸੀ। ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਅਨੁਸਾਰ, BCCI ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਅੰਤਰਰਾਸ਼ਟਰੀ ਸੀਰੀਜ਼ ਖੇਡਦਾ ਦੇਖਣਾ ਚਾਹੁੰਦਾ ਹੈ।

Indian cricketers can play before IPL

ਬੋਰਡ ਦੀ ਪਹਿਲੀ ਤਰਜੀਹ ਦੱਖਣੀ ਅਫਰੀਕਾ ਨਾਲ ਤਿੰਨ ਟੀ -20 ਮੈਚਾਂ ਦੀ ਲੜੀ ਖੇਡਣੀ ਹੈ। ਦੋਵੇਂ ਦੇਸ਼ਾਂ ਨੇ ਪਹਿਲਾਂ ਅਗਸਤ ‘ਚ ਤਿੰਨ ਮੈਚਾਂ ਦੀ ਸੀਰੀਜ਼ ਖੇਡਣੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਕਿਉਂਕਿ ਆਈਪੀਐਲ ਸ਼ੁਰੂ ਹੋਣ ਵਿੱਚ ਅਜੇ ਦੋ ਮਹੀਨੇ ਬਾਕੀ ਹਨ, ਇਸ ਲਈ ਦੱਖਣੀ ਅਫਰੀਕਾ ਨਾਲ ਲੜੀ ਦਾ ਆਯੋਜਨ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਬੀਸੀਸੀਆਈ ਨੇ ਕ੍ਰਿਕਟਰਾਂ ਨੂੰ ਅਗਸਤ ਵਿੱਚ ਹੀ ਯੂਏਈ ਭੇਜਣ ਦਾ ਮਨ ਬਣਾ ਲਿਆ ਹੈ। ਬੀ.ਸੀ.ਸੀ.ਆਈ ਚਾਹੁੰਦਾ ਹੈ ਕਿ ਖਿਡਾਰੀ ਅਭਿਆਸ ਦੇ ਮਹੀਨੇ ਦੌਰਾਨ ਆਪਣੀ ਪੁਰਾਣੀ ਲੈਅ ਦੁਬਾਰਾ ਹਾਸਿਲ ਕਰ ਲੈਣ। ਹਾਲਾਂਕਿ, ਬੀਸੀਸੀਆਈ ਦਾ ਇਹ ਫੈਸਲਾ ਆਈਪੀਐਲ ਦੀ ਫਰੈਂਚਾਇਜ਼ੀ ਨੂੰ ਰਾਸ ਨਾ ਆਉਣ ਦੀ ਵੀ ਸੰਭਾਵਨਾ ਹੈ। ਫਰੈਂਚਾਇਜ਼ੀ ਟੂਰਨਾਮੈਂਟ ਲਈ ਆਪਣੇ ਖਿਡਾਰੀਆਂ ਦੀ ਤਿਆਰੀ ‘ਤੇ ਜ਼ੋਰ ਦੇਣਾ ਚਾਹੁੰਦੀ ਹੈ। ਫਰੈਂਚਾਇਜ਼ੀ ਚਾਹੁੰਦੀ ਹੈ ਕਿ ਖਿਡਾਰੀ ਆਈਪੀਐਲ ਤੋਂ ਪਹਿਲਾਂ ਕੁੱਝ ਅਭਿਆਸ ਮੈਚ ਖੇਡਣ। ਹਾਲਾਂਕਿ, ਇਨ੍ਹਾਂ ਸਾਰੀਆਂ ਚੀਜ਼ਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ।

The post IPL ਤੋਂ ਪਹਿਲਾ ਹੀ ਮੈਦਾਨ ‘ਤੇ ਉੱਤਰ ਸਕਦੇ ਨੇ ਭਾਰਤੀ ਕ੍ਰਿਕਟਰ, ਦੱਖਣੀ ਅਫਰੀਕਾ ਨਾਲ ਹੋ ਸਕਦੀ ਹੈ 20-20 ਸੀਰੀਜ਼ appeared first on Daily Post Punjabi.

ਡਿਵਿਲੀਅਰਜ਼ ਨੇ ਪਹਿਲੀ ਵਾਰ ਸੰਨਿਆਸ ‘ਤੇ ਤੋੜੀ ਚੁੱਪੀ, ਦੱਸਿਆ ਕਿਸ ਹਾਰ ਨੇ ਉਸਨੂੰ ਅੰਦਰੋਂ ਤੋੜ ਦਿੱਤਾ
Spoke de Villiers pain: ਪਿਛਲੇ ਕਾਫ਼ੀ ਸਮੇਂ ਤੋਂ ਅਜਿਹੀਆਂ ਅਟਕਲਾਂ ਚੱਲ ਰਹੀਆਂ ਹਨ ਕਿ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡਿਵਿਲੀਅਰਜ਼ ਆਸਟ੍ਰੇਲੀਆ ਵਿੱਚ ਹੋਣ ਵਾਲੇ T20 ਵਰਲਡ ਕੱਪ ਲਈ ਸੰਨਿਆਸ ਲੈਣ ਦੇ ਆਪਣੇ ਫੈਸਲੇ ਨੂੰ ਬਦਲ ਸਕਦੇ ਹਨ। ਹਾਲਾਂਕਿ, ਕੋਰੋਨਾ ਵਾਇਰਸ ਦੇ ਕਾਰਨ ਡਿਵਿਲੀਅਰਜ਼ ਦੀ ਵਾਪਸੀ ‘ਤੇ ਸਵਾਲ ਚੁਕੇ ਜਾ ਰਹੇ ਹਨ। ਦਰਅਸਲ,ਡਿਵਿਲੀਅਰਜ਼ ਨੇ 2018 ਵਿੱਚ ਸਿਰਫ 34 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਡਿਵਿਲੀਅਰਜ਼ ਨੇ ਦੋ ਸਾਲਾਂ ਆਪਣਾ ਦਰਦ ਜ਼ਾਹਰ ਕੀਤਾ ਹੈ ਜਿਸ ਕਾਰਨ ਉਨ੍ਹਾਂ ਲਈ ਕ੍ਰਿਕਟ ਖੇਡਣਾ ਮੁਸ਼ਕਿਲ ਹੋ ਗਿਆ ਸੀ ।

Spoke de Villiers pain

ਜ਼ਿਕਰਯੋਗ ਹੈ ਕਿ ਡਿਵਿਲੀਅਰਜ਼ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਵਿੱਚ 2015 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਇਸ ਹਾਰ ਨੇ ਡਿਵਿਲੀਅਰਜ਼ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਅਤੇ ਉਹ ਇਸ ਸਦਮੇ ਤੋਂ ਉਭਰ ਨਹੀਂ ਪਾਏ । ਉਨ੍ਹਾਂ ਕਿਹਾ, “ਵਿਸ਼ਵ ਕੱਪ ਦੀ ਹਾਰ ਨੇ ਮੈਨੂੰ ਤੋੜ ਦਿੱਤਾ, ਫਿਰ ਵੀ ਮੈਂ ਖੇਡਦਾ ਰਿਹਾ । ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਮੈਂ ਵਧੀਆ ਖੇਡ ਰਿਹਾ ਸੀ, ਪਰ ਮੈਂ ਮਹਿਸੂਸ ਕੀਤਾ ਜਿਵੇਂ ਮੇਰੇ ਕੋਲ ਖੇਡਣ ਦੀ ਸ਼ਕਤੀ ਨਹੀਂ ਹੈ।  ਮੇਰਾ ਸਰੀਰ ਬਹੁਤ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ।

Spoke de Villiers pain

ਡਿਵਿਲੀਅਰਜ਼ ਨੇ ਅੱਗੇ ਕਿਹਾ, “ਮੇਰੇ ਸੰਨਿਆਸ ਲੈਣ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਵੱਡਾ ਕਾਰਨ ਸੀ। ਉਸ ਹਾਰ ਤੋਂ ਬਾਹਰ ਆਉਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਉਸ ਹਾਰ ਕਾਰਨ ਮੈਨੂੰ ਬਹੁਤ ਦੁੱਖ ਝੱਲਣੇ ਪਏ । ਮੈਂ ਬਹੁਤ ਸੰਵੇਦਨਸ਼ੀਲ ਹਾਂ ਅਤੇ ਮੈਂ ਹਮੇਸ਼ਾਂ ਉਸ ਹਾਰ ਨੂੰ ਮਹਿਸੂਸ ਕੀਤਾ।  ਮੈਂ ਅੱਜ ਤੱਕ ਉਸ ਹਾਰ ਤੋਂ ਉਭਰਨ ਦੇ ਕਾਬਲ ਨਹੀਂ ਹਾਂ। ਉਹ ਹਾਰ ਹਮੇਸ਼ਾ ਮੈਨੂੰ ਦੁਖੀ ਕਰਦੀ ਰਹਿੰਦੀ ਹੈ। ”

ਦੱਸ ਦੇਈਏ ਕਿ ਡਿਵਿਲੀਅਰਜ਼ ਨੂੰ ਵਿਸ਼ਵ ਦਾ ਸਭ ਤੋਂ ਮਹਾਨ ਬੱਲੇਬਾਜ਼ ਮੰਨਿਆ ਜਾਂਦਾ ਹੈ। ਡਿਵਿਲੀਅਰਜ਼ ਨੇ ਉਸ ਸਮੇਂ ਕ੍ਰਿਕਟ ਨੂੰ ਅਲਵਿਦਾ ਕਿਹਾ ਜਦੋਂ ਉਹ ਆਪਣੇ ਕਰੀਅਰ ਦੇ ਸਭ ਤੋਂ ਵਧੀਆ ਪੜਾਅ ਵਿਚੋਂ ਲੰਘ ਰਿਹਾ ਸੀ।  ਡਿਵਿਲੀਅਰਜ਼ ਨੇ 114 ਟੈਸਟ ਮੈਚਾਂ ਵਿੱਚ 8765 ਦੌੜਾਂ ਬਣਾਈਆਂ । ਵਨਡੇ ਕ੍ਰਿਕਟ ਵਿੱਚ ਉਨ੍ਹਾਂ ਦਾ ਰਿਕਾਰਡ ਹੋਰ ਵੀ ਸ਼ਾਨਦਾਰ ਰਿਹਾ ਅਤੇ ਉਸਨੇ 228 ਮੈਚਾਂ ਵਿੱਚ 9577 ਦੌੜਾਂ ਬਣਾਈਆਂ ।

The post ਡਿਵਿਲੀਅਰਜ਼ ਨੇ ਪਹਿਲੀ ਵਾਰ ਸੰਨਿਆਸ ‘ਤੇ ਤੋੜੀ ਚੁੱਪੀ, ਦੱਸਿਆ ਕਿਸ ਹਾਰ ਨੇ ਉਸਨੂੰ ਅੰਦਰੋਂ ਤੋੜ ਦਿੱਤਾ appeared first on Daily Post Punjabi.

ਦੱਖਣੀ ਅਫਰੀਕਾ ‘ਚ ਇਸ ਦਿਨ ਹੋਵੇਗੀ ਕ੍ਰਿਕਟ ਦੀ ਵਾਪਸੀ, ਖੇਡਿਆ ਜਾਵੇਗਾ 3T ਮੈਚ
cricket south africa: 18 ਜੁਲਾਈ ਨੂੰ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਕ੍ਰਿਕਟਰ ਇੱਕ ਵਾਰ ਫਿਰ ਮੈਦਾਨ ਵਿੱਚ ਪਰਤਣਗੇ, ਜਦੋਂ  24 ਚੋਟੀ ਦੇ ਖਿਡਾਰੀਆਂ ਨਾਲ ਤਿੰਨ ਟੀਮਾਂ ਦਾ ਮੈਚ ਖੇਡਿਆ ਜਾਵੇਗਾ। ਮੈਚ ਪਹਿਲਾਂ 27 ਜੂਨ ਨੂੰ ਹੋਣਾ ਸੀ, ਪਰ ਸਮੇਂ ਸਿਰ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਕ੍ਰਿਕਟ ਦੱਖਣੀ ਅਫਰੀਕਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਹ ਹੁਣ 18 ਜੁਲਾਈ ਨੂੰ ਖੇਡਿਆ ਜਾਵੇਗਾ, ਜਿਸ ਦਿਨ ਮਰਹੂਮ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਜਨਮਦਿਨ ਵੀ ਹੈ। ਕ੍ਰਿਕਟ ਦੱਖਣੀ ਅਫਰੀਕਾ ਦੇ ਚੀਫ ਐਗਜ਼ੀਕਿਉਟਿਵ ਜੈਕ ਫੌੱਲ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਮੈਚ ਨੂੰ ਕਰਵਾਉਣ ਲਈ ਨੈਲਸਨ ਮੰਡੇਲਾ ਦਿਵਸ ਤੋਂ ਵਧੀਆ ਹੋਰ ਕੋਈ ਦਿਨ ਨਹੀਂ ਹੋ ਸਕਦਾ, ਕਿਉਂਕਿ ਇਸਦਾ ਮੁੱਖ ਉਦੇਸ਼ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੈਸੇ ਇਕੱਤਰ ਕਰਨਾ ਹੈ।”

cricket south africa

ਕੋਰੋਨਾ ਮਹਾਂਮਾਰੀ ਦੇ ਬਾਅਦ ਦੱਖਣੀ ਅਫਰੀਕਾ ਵਿੱਚ ਸਿੱਧਾ ਪ੍ਰਸਾਰਿਤ ਹੋਣ ਵਾਲਾ ਇਹ ਪਹਿਲਾ ਖੇਡ ਸਮਾਗਮ ਹੋਵੇਗਾ। ‘3T ਕ੍ਰਿਕਟ‘ ਕਿਹਾ ਜਾਂਦਾ ਇਹ ਮੈਚ ਸੈਂਚੁਰੀਅਨ ‘ਚ ਹੋਵੇਗਾ, ਪਰ ਦਰਸ਼ਕ ਮੌਜੂਦ ਨਹੀਂ ਹੋਣਗੇ। 8-8 ਖਿਡਾਰੀਆਂ ਦੀਆਂ ਤਿੰਨ ਟੀਮਾਂ ਹੋਣਗੀਆਂ, ਪਰ ਮੈਚ ਇੱਕ ਹੋਵੇਗਾ। ਮੈਚ ਵਿੱਚ 18-18 ਓਵਰਾਂ ਦੇ ਦੋ ਅੱਧ ਹੋਣਗੇ। ਹਰ ਟੀਮ ਨੂੰ 12 ਓਵਰ ਮਿਲਣਗੇ ਜੋ ਕਿ 6-6 ਓਵਰਾਂ ਵਿੱਚ ਵੰਡਿਆ ਜਾਵੇਗਾ। ਇਹ 6-6 ਓਵਰ ਵੱਖ-ਵੱਖ ਸਿੱਟਣਗੀਆਂ।  ਟੀਮਾਂ ਦੇ ਕਪਤਾਨ ਕੁਇੰਟਨ ਡਿਕੌਕ, ਏਬੀ ਡੀਵਿਲੀਅਰਜ਼ ਅਤੇ ਕਾਗੀਸੋ ਰਬਾਡਾ ਹੋਣਗੇ। ਖਿਡਾਰੀ ਤਿੰਨ ਦਿਨ ਪਹਿਲਾਂ ਇਕੱਠੇ ਹੋਣਗੇ ਅਤੇ ਮੈਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਭ ਦੇ ਕੋਰੋਨਾ ਵਾਇਰਸ ਟੈਸਟ ਕੀਤੇ ਜਾਣਗੇ। ਇਸ ਤੋਂ ਪੰਜ ਦਿਨ ਪਹਿਲਾਂ, ਸਰਕਾਰ ਨੇ ਕ੍ਰਿਕਟਰਾਂ ਨੂੰ ਸਮੂਹਾਂ ਵਿੱਚ ਅਭਿਆਸ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਮੈਚ ਦੇ ਜ਼ਰੀਏ ਦੇਸ਼ ਦੇ ਚੋਟੀ ਦੇ ਕ੍ਰਿਕਟਰ ਲੰਬੇ ਸਮੇਂ ਬਾਅਦ ਮੈਚ ਅਭਿਆਸ ਕਰਨਗੇ ਅਤੇ ਇਸ ਨਾਲ ਚੈਰਿਟੀ ਲਈ ਪੈਸਾ ਵੀ ਵਧੇਗਾ। ਘਰੇਲੂ ਮੈਚਾਂ ਨੂੰ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ, ਇਸ ਮੈਚ ਨੂੰ ਅਜ਼ਮਾਇਸ਼ ਵਾਂਗ ਮੰਨਿਆ ਜਾਂਦਾ ਹੈ।

The post ਦੱਖਣੀ ਅਫਰੀਕਾ ‘ਚ ਇਸ ਦਿਨ ਹੋਵੇਗੀ ਕ੍ਰਿਕਟ ਦੀ ਵਾਪਸੀ, ਖੇਡਿਆ ਜਾਵੇਗਾ 3T ਮੈਚ appeared first on Daily Post Punjabi.

ਇਸ ਮਹੀਨੇ ਹੀ ਹੋਵੇਗੀ ਦੱਖਣੀ ਅਫਰੀਕਾ ‘ਚ ਕ੍ਰਿਕਟ ਦੀ ਸ਼ੁਰੂਆਤ, ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ ਮੈਚ
south african cricketers to return: 27 ਜੂਨ ਨੂੰ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ, ਚੋਟੀ ਦੇ ਕ੍ਰਿਕਟਰ ਸੈਂਚੂਰੀਅਨ ਵਿਖੇ ਮੈਦਾਨ ‘ਚ ਪਰਤਣਗੇ ਅਤੇ ਬਿਨਾਂ ਦਰਸ਼ਕਾਂ ਦੇ ਮੈਚ ਖੇਡਣਗੇ, ਜਿਸ ਦਾ ਟੀਵੀ ‘ਤੇ ਪ੍ਰਸਾਰਣ ਕੀਤਾ ਜਾਵੇਗਾ।  ਦੱਖਣੀ ਅਫਰੀਕਾ ਦੇ ਕ੍ਰਿਕਟਰ ਮਾਰਚ ਤੋਂ ਹੀ ਆਪਣੇ ਘਰਾਂ ਵਿੱਚ ਹਨ, ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮੈਚ ਰੱਦ ਕੀਤੇ ਗਏ ਸੀ। ਕ੍ਰਿਕਟ ਦੱਖਣੀ ਅਫਰੀਕਾ ਦੇ ਮੁੱਖ ਕਾਰਜਕਾਰੀ ਜੈਕ ਫਾਉਲ ਨੇ ਕਿਹਾ ਕਿ ਪ੍ਰਸਤਾਵਿਤ ਮੈਚ ਦਾਨ ਲਈ ਹੋਵੇਗਾ ਅਤੇ ਸਰਕਾਰ ਤੋਂ ਇਜਾਜ਼ਤ ਮਿਲਣ ‘ਤੇ ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ।

south african cricketers to return

ਬੋਰਡ ਦੇ ਮੁੱਖ ਮੈਡੀਕਲ ਅਫਸਰ ਡਾ: ਸ਼ੋਇਬ  ਮਾਜਰਾ ਨੇ ਕਿਹਾ ਕਿ ਮੈਚ ਲਈ ਸਖਤ ਪ੍ਰੋਟੋਕੋਲ ਲਾਗੂ ਰਹੇਗਾ। ਉਨ੍ਹਾਂ ਨੇ ਕਿਹਾ, “ਸਟੇਡੀਅਮ ਪੂਰੀ ਤਰ੍ਹਾਂ ਖਾਲੀ ਹੋਵੇਗਾ ਅਤੇ ਸਟਾਫ ਵਿੱਚ ਵੀ ਘੱਟੋ ਘੱਟ ਲੋਕ ਹੋਣਗੇ।” ਉਨ੍ਹਾਂ ਕਿਹਾ, “ਖਿਡਾਰੀ ਤਿੰਨ ਦਿਨਾਂ ਤੋਂ ਪਹਿਲਾਂ ਤੋਂ ਜੈਵਿਕ ਸੁਰੱਖਿਅਤ ਵਾਤਾਵਰਣ ਵਿੱਚ ਰਹਿਣਗੇ। ਸੈਂਚੂਰੀਅਨ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਏਗੀ ਅਤੇ ਪੰਜ ਦਿਨਾਂ ਬਾਅਦ ਟੈਸਟ ਕੀਤੇ ਜਾਣਗੇ।”

The post ਇਸ ਮਹੀਨੇ ਹੀ ਹੋਵੇਗੀ ਦੱਖਣੀ ਅਫਰੀਕਾ ‘ਚ ਕ੍ਰਿਕਟ ਦੀ ਸ਼ੁਰੂਆਤ, ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ ਮੈਚ appeared first on Daily Post Punjabi.