sri guru hargobind singh ji Archives - Daily Post Punjabi

‘ਜੇ ਮਨ ਬਾਹਰਲੀਆਂ ਗੱਲਾਂ ‘ਚ ਭਟਕਦਾ ਹੈ ਤਾਂ ਜਿੰਨਾ ਮਰਜ਼ੀ ਕੀਰਤਨ ਕਰ ਲਓ, ਕੋਈ ਫਾਇਦਾ ਨਹੀਂ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਸੁਥਰੇ ਨੂੰ ਜਵਾਬ
ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਜੀ ਦੀਵਾਨ ਸਜਿਆ ਹੋਇਆ ਸੀ ਪਰ ਸਤਿਗੁਰੂ ਅਜੇ ਦਰਬਾਰ ਵਿਚ ਨਹੀਂ ਸਨ ਆਏ। ਦੀਵਾਨ ਵਿਚ ਰਾਗੀ ਕੀਰਤਨ ਅਤੇ ਇਕ ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਸੇ ਸਮੇਂ ਭਾਈ ਸੁਥਰਾ ਜੀ ਜੋ ਗੁਰੂ ਸਾਹਿਬ ਦੇ ਪਿਆਰ ਵਾਲੇ ਸਨ ਦਰਬਾਰ ਵਿਚ ਆਏ। ਉਨ੍ਹਾਂ ਦੇਖਿਆ ਕਿ ਗੁਰੂ ਸਾਹਿਬ ਜੀ ਆਪਣੇ ਸਿੰਘਾਸਣ ਉਤੇ ਬਿਰਾਜਮਾਨ ਨਹੀਂ ਹਨ ਤੇ ਰਾਗੀ ਕੀਰਤਨ ਅਤੇ ਸ਼ਬਦ ਦੀ ਵਿਆਖਿਆ ਕਰ ਰਹੇ ਹਨ। ਪਰ ਸੰਗਤ ਵਿਚ ਬੈਠੇ ਕੁਝ ਸਿੰਘ ਅਤੇ ਮਾਈਆਂ ਗੱਲਾਂ ਕਰ ਰਹੇ ਹਨ। ਸੁਥਰਾ ਇਹ ਕੁਝ ਦੇਖ ਕੇ ਹੈਰਾਨ ਰਹਿ ਗਿਆ ਉਹ ਦੋਵੇਂ ਹੱਥ ਜੋੜ ਕੇ ਰਾਗੀਆਂ ਵੱਲ ਪਿੱਠ ਕਰ ਕੇ ਉਨ੍ਹਾਂ ਅਗੇ ਜਾ ਖਲੋਤਾ। ਰਾਗੀਆਂ ਨੇ ਉਸਨੂੰ ਝਿੜਕਦਿਆਂ ਕਿਹਾ ਸੁਥਰਿਆ ! ਅਗੋਂ ਹੱਟ ਜਾ, ਦੇਖਦਾ ਨਹੀਂ ਕਿ ਕੀਰਤਨ ਹੋ ਰਿਹਾ ਹੈ ਤੇ ਤੂੰ ਅਗੇ ਆ ਖੜਾ ਏ ।

ਸੁਥਰੇ ਨੇ ਜ਼ੋਰ ਨਾਲ ਉਚੀ ਆਵਾਜ਼ ਵਿਚ ਕਿਹਾ ਕਿ ਲੱਖ ਲਾਨਤ ਸੁਣਾਉਣ ਵਾਲਿਆਂ ਨੂੰ ਤੇ ਛਿੱਟੇ ਮੂੰਹ ਸੁਣਨ ਵਾਲਿਆਂ ਦਾ। ਇਹ ਸ਼ਬਦ ਕਹਿ ਕੇ ਸੁਥਰਾ ਖਿਸਕਦਾ ਹੋਇਆ। ਰਾਗੀਆਂ ਨੇ ਇਸ ਵਿਚ ਆਪਣੀ ਬੇਇਜਤੀ ਮਹਿਸੂਸ ਕੀਤੀ। ਸੰਗਤ ਵਿਚ ਵੀ ਇਹਨਾਂ ਸ਼ਬਦਾਂ ਦਾ ਚਰਚਾ ਛਿੜ ਪਿਆ। ਥੋੜੀ ਕੁ ਦੇਰ ਮਗਰੋਂ ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਜੀ ਗੁਰਦਰਬਾਰ ਵਿਚ ਪਧਾਰੇ। ਸਤਿਗੁਰਾਂ ਪੁੱਛਿਆ ਕੀ ਗੱਲ ਹੈ ? ਅੱਜ ਕੀਰਤਨ ਕਿਉਂ ਨਹੀਂ ਹੋ ਰਿਹਾ ? ਇਹ ਰੌਲਾ ਕਿਸ ਗੱਲ ਦਾ ਮਚਿਆ ਹੋਇਆ ਹੈ ? ਇਕ ਰਾਗੀ ਉਠਿਆ ਤੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ! ਅੱਜ ਤੁਹਾਡਾ ਲਾਡਲਾ ਸੁਥਰਾ ਸੰਗਤ ਵਿਚ ਗਾਲ੍ਹਾਂ ਕੱਢ ਕੇ ਗਿਆ ਹੈ ਤੇ ਆਪ ਖਿਸਕ ਗਿਆ ਹੈ।

ਇਕ ਦੋ ਦਿਨ ਉਸ ਦੀ ਖੋਜ ਹੁੰਦੀ ਰਹੀ, ਪਰ ਉਹ ਕਿਤੇ ਨਾ ਮਿਲਿਆ। ਹੌਲੀ-ਹੌਲੀ ਇਹ ਗੱਲ ਸਾਰਿਆਂ ਨੂੰ ਭੁੱਲ ਗਈ। ਤਿੰਨਾਂ ਸਵਾ ਤਿੰਨਾਂ ਮਹੀਨਿਆਂ ਬਾਦ ਸੁਥਰਾ ਫਿਰ ਗੁਰ-ਦਰਬਾਰ ਵਿਚ ਆ ਹਾਜ਼ਰ ਹੋਇਆ। ਸੁਥਰੇ ਨੂੰ ਦੇਖ ਉਸ ਦਿਨ ਵਾਲਾ ਰਾਗੀ ਸਤਿਗੁਰਾਂ ਦੀ ਹਜ਼ੂਰੀ ਵਿਚ ਆ ਕੇ ਕਹਿਣ ਲੱਗਾ, ਸ਼ਹਿਨਸ਼ਾਹ ਜੀ! ਸੁਥਰਾ ਆ ਗਿਆ ਹੈ। ਸਤਿਗੁਰਾਂ ਨੇ ਫੁਰਮਾਇਆ, ਭਾਈ ਸੁਥਰਿਆ ! ਤੇਰੀ ਇਹ ਸ਼ਕਾਇਤ ਕਰਦੇ ਨੇ ਕਿ ਤੂੰ ਇਨ੍ਹਾਂ ਨੂੰ ਗਾਲਾਂ ਕੱਢੀਆਂ ਸਨ। ਮੇਰੇ ਸ਼ਹਿਨਸ਼ਾਹ ਜੀਓ ! ਮੈਨੂੰ ਤੇ ਕੋਈ ਇਹੋ ਜਿਹੀ ਗੱਲ ਯਾਦ ਨਹੀ ਜਿਸ ਤੋਂ ਝਗੜਾ ਹੋ ਪਿਆ ਹੋਵੇ ਤੇ ਗਾਲਾਂ ਕੱਢੀਆਂ ਹੋਣ। ਇਨਾਂ ਕੋਲੋਂ ਪੁੱਛਿਆ ਜਾਵੇ ਕਿ ਗਲ ਕੀ ਸੀ ਕਿ ਮੈਂ ਗਾਲਾਂ ਕੱਢਣ ਲੱਗ ਪਿਆ ਸਾਂ। ਸੁਥਰੇ ਨੇ ਅਰਜ਼ ਕੀਤੀ। ਉਹ ਰਾਗੀ ਬੋਲਿਆ, “ਮਹਾਰਾਜ ! ਗੱਲ ਤੇ ਕੋਈ ਆ ਮਹਾਰਾਜ ! ਗੱਲ ਤੇ ਕੋਈ ਵੀ ਨਹੀਂ ਸੀ ਹੋਈ ਤੇ ਨਾ ਹੀ ਕੋਈ ਝਗੜਾ ਹੋਇਆ ਸੀ । ਅਸੀਂ ਕੀਰਤਨ ਕਰਦੇ ਪਏ ਸੀ ਤੇ ਨਾਲ ਹੀ ਸ਼ਬਦ ਦੀ ਵਿਆਖਿਆ ਕਰਦੇ ਪਏ ਸਾਂ, ਤਾਂ ਇਹ ਸੰਗਤ ਵਿਚ ਆ ਕੇ ਸਾਨੂੰ ਤੇ ਸੁਣਨ ਵਾਲਿਆਂ ਨੂੰ ਫਿਟਕਾਰ ਪਾ ਕੇ ਚਲਾ ਗਿਆ। ਸੁਥਰੇ ਬੋਲਿਆ, ਪਾਤਸ਼ਾਹ ਜੀਓ ! ਇਹਨਾਂ ਕੋਲੋਂ ਪੁੱਛਿਆ ਜਾਵੇ ਕਿ ਉਹ ਕਿਹੜਾ ਸ਼ਬਦ ਸੀ, ਜਿਸ ਦੀ ਇਹ ਵਿਆਖਿਆ ਕਰਦੇ ਪਏ ਸਨ ਤੇ ਮੈਂ ਫਿਟਕਾਰਾਂ ਪਾਈਆਂ।

ਇਹ ਵੀ ਪੜ੍ਹੋ : ਸੇਵਾ, ਸਿਮਰਨ ਤੇ ਸਾਧ-ਸੰਗਤ ‘ਚ ਬੀਤਿਆ ਸਮਾਂ ਹੀ ਮਨੁੱਖ ਦੀ ਅਸਲੀ ਉਮਰ

‘ਮਹਾਰਾਜ ! ਤਿੰਨ ਮਹੀਨੇ ਤੋਂ ਵੱਧ ਹੋ ਗਏ ਨੇ, ਐਨਾ ਚਿਰਾਂ ਦਾ ਯਾਦ ਰਹਿੰਦਾ ਏ ਕਿ ਉਹ ਕਿਹੜਾ ਸ਼ਬਦ ਸੀ, ਜਿਸ ਦੀ ਵਿਆਖਿਆ ਕਰਦੇ ਪਏ ਸਾਂ ਤੇ ਇਸ ਨੇ ਫਿਟਕਾਰਾਂ ਪਾਈਆਂ। ਉਸ ਰਾਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ । ਮਹਾਰਾਜ ! ਅਸੀਂ ਸੰਗਤ ਵਿਚ ਨਾਮ ਬਾਣੀ ਦਾ ਲਾਭ ਪ੍ਰਾਪਤ ਕਰਨ ਆਉਂਦੇ ਹਾਂ, ਪਰ ਇਹ ਰਾਗੀ ਸਾਹਿਬ ਕਹਿੰਦੇ ਪਏ ਹਨ ਕਿ ਇਹਨਾਂ ਨੂੰ ਉਹ ਸ਼ਬਦ ਯਾਦ ਹੀ ਨਹੀਂ, ਜਿਸ ਦੀ ਇਹ ਵਿਆਖਿਆ ਕਰਦੇ ਪਏ ਸਨ। ਤਾਂ ਫੇਰ ਉਸ ਨਾਲੋਂ ਤਾਂ ਮੇਰੀਆਂ ਉਹ ਗਾਲਾਂ ਹੀ ਚੰਗੀਆਂ ਰਹੀਆਂ ਜਿਹੜੀਆਂ ਅਜੇ ਤਕ ਯਾਦ ਤੇ ਹਨ, ਉਹ ਸ਼ਬਦ ਤੇ ਇਹ ਭੁੱਲ ਗਏ ਹਨ, ਸੁਥਰੇ ਨੇ ਕਿਹਾ।

ਸ਼ਹਿਨਸ਼ਾਹ ਮੀਰੀ-ਪੀਰੀ ਦੇ ਮਾਲਕ ਸਥਰੇ ਦੀ ਇਹ ਦਲੀਲ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, ਸੁਥਰਿਆ! ਤੂੰ ਜੋ ਕਿਹਾ ਏ ਠੀਕ ਹੈ। ਗੁਰਸਿੱਖਾਂ ਨੂੰ ਗੁਰਬਾਣੀ ਵੱਲ ਧਿਆਨ ਕਰਨਾ ਚਾਹੀਦਾ ਹੈ। ਜੇ ਮਨ ਬਾਣੀ ਨਾਲ ਇਕ ਸੁਰ ਹੋਵੇ, ਦੂਸਰਾ ਭਾਵੇਂ ਕੁਝ ਕਹਿੰਦਾ ਫਿਰੇ, ਉਸ ਨੂੰ ਉਸ ਦੀ ਕਹੀ ਗੱਲ ਦਾ ਪਤਾ ਹੀ ਨਹੀਂ ਲੱਗਦਾ, ਪਰ ਜਿਨ੍ਹਾਂ ਦਾ ਮਨ ਬਾਹਰਲੀਆਂ ਗੱਲਾਂ ਵੱਲ ਉਡਦਾ ਪਿਆ ਹੋਵੇ ਉਹ ਭਾਵੇਂ ਜਿੰਨੇ ਮਰਜ਼ੀ ਪਾਠ ਕਰਨ ਜਾਂ ਕੀਰਤਨ ਕਰਨ, ਉਨ੍ਹਾਂ ਦਾ ਮਨ ਲੀਨ ਨਹੀਂ ਹੋ ਸਕਦਾ।

The post ‘ਜੇ ਮਨ ਬਾਹਰਲੀਆਂ ਗੱਲਾਂ ‘ਚ ਭਟਕਦਾ ਹੈ ਤਾਂ ਜਿੰਨਾ ਮਰਜ਼ੀ ਕੀਰਤਨ ਕਰ ਲਓ, ਕੋਈ ਫਾਇਦਾ ਨਹੀਂ, ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਸੁਥਰੇ ਨੂੰ ਜਵਾਬ appeared first on Daily Post Punjabi.

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਖੀਰਲੇ ਸੁਆਸਾਂ ‘ਚ ਪੈਂਦੇ ਖਾਂ ਦੀ ਭੁੱਲ ਬਖਸ਼ਣਾ
Forgiveness of Guru : ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਪਾਲਿਆ ਤੇ ਵੱਡਾ ਕੀਤਾ ਪਰ ਉਸ ਦੀ ਬੁੱਧੀ ਗਲਤ ਰਸਤੇ ‘ਤੇ ਚੱਲ ਪਈ। ਉਹ ਦੁਸ਼ਮਣਾਂ ਨਾਲ ਰਲ ਗਿਆ। ਉਹ ਮੁਗ਼ਲ ਫ਼ੌਜਾਂ ਨਾਲ ਰਲ ਕੇ ਛੇਵੇਂ ਪਾਤਸ਼ਾਹ ਦੇ ਸਨਮੁਖ ਜੰਗ ਕਰਨ ਆ ਗਿਆ। ਜਿਥੇ ਵੱਡਾ ਹੋਇਆ, ਖਾਧਾ, ਉਨ੍ਹਾਂ ਦੇ ਹੀ ਸਾਹਮਣੇ ਲੜਨ ਵਾਸਤੇ ਆ ਗਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਸਾਰੇ ਦਾਅਪੇਚ ਸਿਖਾਏ ਨੇ, ਮੈਂ ਤੁਹਾਡੇ ਸਾਰੇ ਦਾਅ-ਪੇਚ ਜਾਣਦਾ ਹਾਂ, ਮੇਰੇ ‘ਤੇ ਕਿਹੜਾ ਚਲਾਉਗੇ?

ਇਕ ਵਾਰ ਪੈਂਦੇ ਖਾਂ ਲਹੂ ਨਾਲ ਲੱਥਪੱਥ ਧੜੱਮ ਕਰ ਕੇ ਜਦੋਂ ਧਰਤੀ ‘ਤੇ ਡਿੱਗਾ, ਦੁਪਹਿਰ ਦਾ ਕੋਈ ਇਕ-ਡੇਢ ਵਜੇ ਦਾ ਸਮਾਂ ਸੀ, ਸੂਰਜ ਦੀਆਂ ਤੇਜ਼ ਕਿਰਨਾਂ ਪੈ ਰਹੀਆਂ ਸਨ, ਜਦੋਂ ਪੈਂਦੇ ਖਾਂ ਡਿੱਗਾ ਤੇ ਛੇਵੇਂ ਪਾਤਸ਼ਾਹ, ਇਕ ਗੋਡਾ ਥੱਲੇ ਤੇ ਇਕ ਉੱਤੇ ਕਰਕੇ, ਪੈਂਦੇ ਖਾਂ ਦੇ ਕੋਲ ਬੈਠ ਗਏ, ਪੈਂਦੇ ਖਾਂ ਨੂੰ ਆਪਣੀ ਗੋਦੀ ਵਿਚ ਲੈ ਲਿਆ, ਆਪਣੀ ਢਾਲ ਦੇ ਨਾਲ ਉਸ ਉੱਤੇ ਛਾਂ ਕੀਤੀ, ਕਿਉਂਕਿ ਧੁੱਪ ਬੜੀ ਤੇਜ਼ ਪੈ ਰਹੀ ਹੈ। ਜਦੋਂ ਕੋਲ ਹੋਏ ਤੇ ਮੱਥਾ ਪੜ੍ਹ ਲਿਆ। ਗੁਰੂ ਜੀ ਨੇ ਕਿਹਾ ਕਿ ਗੁਰੂ ਘਰ ‘ਚ ਵੱਡਾ ਹੋਇਆ, ਪਲਿਆ ਤੇ ਗੁਰੂ-ਘਰ ਨਾਲ ਹੀ ਲੜਨ ਆ ਗਿਆ।” ਉਨ੍ਹਾਂ ਕਿਹਾ ਕਿ ਤੇਰਾ ਥੋੜ੍ਹਾ ਸਮਾਂ ਰਹਿ ਗਿਆ ਹੈ। ਕੁਝ ਹੀ ਸਾਹ ਬਾਕੀ ਹਨ। ਕਲਮਾ ਪੜ੍ਹ, ਦਰਗਾਹ ਨੂੰ ਜਾਵੇਂ!

ਪੈਂਦੇ ਖਾਂ ਨੂੰ ਮਹਿਸੂਸ ਹੋਇਆ ਮੈਂ ਗ਼ਲਤੀ ਕੀਤੀ ਹੈ। ਸ਼ਰਧਾ ਆ ਗਈ। ਜਦ ਸਤਿਗੁਰੂ ਜੀ ਨੂੰ ਦੇਖਿਆ ਕਿ ਮੈਨੂੰ ਗੋਦੀ ਵਿਚ ਲਿਆ ਤੇ ਕਲਮਾਂ ਪੜ੍ਹਨ ਵਾਸਤੇ ਕਹਿ ਰਹੇ ਹਨ। ਕਹਿੰਦਾ, ਸਤਿਗੁਰੂ! ਕਲਮਾਂ ਕਿਸ ਦਾ ਪੜ੍ਹਾਂ, ਤੇਰੇ ਦਰਸ਼ਨ ਹੀ ਮੇਰੀਆਂ ਕਲਮਾਂ ਨੇ, ਸ਼ਰਧਾ ਆ ਗਈ ਕਿ ਜਿਸ ਦਾ ਕਲਮਾਂ ਪੜ੍ਹਨਾ ਹੈ ਉਹ ਤੂੰ ਹੀ ਤੇ ਹੈਂ। ਕਿੰਨੇ ਕੁ ਸੁਆਸ ਬਾਕੀ ਹੋਣਗੇ? ਸ਼ਰਧਾ ਆ ਗਈ, ਕਲਮਾਂ ਕਿਸ ਦਾ ਪੜ੍ਹਾਂ? ਤੂੰ ਆਪ ਹੀ ਤੇ ਅੱਲ੍ਹਾ ਦਾ ਰੂਪ ਧਰਤੀ ‘ਤੇ ਆਇਆ ਹੈਂ! ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਖੀਰਲੇ ਸੁਆਸਾਂ ਵਿਚ ਉਸ ਪੈਂਦੇ ਖਾਂ ਨੂੰ ਬਖਸ਼ਿਆ। ਸਤਿਗੁਰੂ ਕਹਿੰਦੇ, ”ਅਖੀਰਲੇ ਸੁਆਸਾਂ ਵਿਚ ਸ਼ਰਧਾ ਆ ਗਈ, ਪਰਵਾਨ ਹੋ ਗਿਆ।”

The post ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਖੀਰਲੇ ਸੁਆਸਾਂ ‘ਚ ਪੈਂਦੇ ਖਾਂ ਦੀ ਭੁੱਲ ਬਖਸ਼ਣਾ appeared first on Daily Post Punjabi.