tanmanjit dhesi Archives - Daily Post Punjabi

ਮੂਸੇਵਾਲਾ ਦੇ ਮਾਪਿਆਂ ਨੇ ਇਨਸਾਫ਼ ਲਈ UK ਸਾਂਸਦਾਂ ਨੂੰ ਸੁਣਾਇਆ ਦੁੱਖੜਾ, MP ਢੇਸੀ ਬੋਲੇ- ‘ਪੂਰਾ ਸਾਥ ਦਿਆਂਗੇ’
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ ਦੇ ਉੱਘੇ ਵਿਅਕਤੀਆਂ ਦੀ ਸ਼ਰਨ ਵਿੱਚ ਪਹੁੰਚੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬ੍ਰਿਟੇਨ ਵਿੱਚ ਏਸ਼ੀਆਈ ਮੂਲ ਦੇ ਸੰਸਦ ਮੈਂਬਰਾਂ ਸਾਹਮਣੇ ਆਪਣਾ ਦੁੱਖੜਾ ਸੁਣਾਇਆ ਅਤੇ ਕਿਹਾ ਕਿ ਜੇ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਪੂਰੀ ਦੁਨੀਆ ਤੋਂ ਮਦਦ ਮੰਗਾਂਗਾ, ਤਾਂ ਜੋ ਭਾਰਤ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਯੂਕੇ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਪ੍ਰੀਤ ਗਿੱਲ ਅਤੇ ਲਾਰਡ ਵਾਜਿਦ ਖਾਨ ਨਾਲ ਮੁਲਾਕਾਤ ਕੀਤੀ।

Moosewala parents plead to

ਇਸ ‘ਤੇ ਤਨਮਨਜੀਤ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬੀ ਸੰਗੀਤ ਆਈਕਨ ਸਿੱਧੂ ਮੂਸੇਵਾਲਾ ਦੀ ਦੁਖਦ ਮੌਤ ਨੂੰ ਦੁਨੀਆ ਭਰ ਵਿੱਚ ਡੂੰਘਾਈ ਨਾਲ ਮਹਿਸੂਸ ਕੀਤਾ ਗਿਆ ਹੈ। ਅਜਿਹੇ ਦੁਖਦਾਈ ਹਾਲਾਤਾਂ ਵਿੱਚ, ਉਨ੍ਹਾਂ ਦੇ ਮਾਪਿਆਂ ਨਾਲ ਸੰਸਦ ਵਿੱਚ ਮਿਲਣਾ ਬਹੁਤ ਭਾਵੁਕ ਸੀ ਅਤੇ ਮੈਂ ਉਨ੍ਹਾਂ ਦਾ ਇਕਜੁੱਟਤਾ ਨਾਲ ਖੜ੍ਹਾ ਹਾਂ ਕਿਉਂਕਿ ਉਹ ਸਿੱਧੂ ਮੂਸੇਵਾਲਾ ਨੂੰ ਨਾਂ ਦਿਵਾਉਣ ਲਈ ਮੁਹਿੰਮ ਚਲਾ ਰਹੇ ਨੇ।”

ਬਲਕੌਰ ਸਿੰਘ ਨੇ ਕਿਹਾ ਕਿ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਪੁੱਤਰ ਨੂੰ ਕਿਸ ਨੇ ਅਤੇ ਕਿਉਂ ਮਾਰਿਆ? ਘੱਟੋ-ਘੱਟ ਇਹ ਤਾਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਸ ਨੂੰ ਕਿਉਂ ਮਾਰਿਆ ਗਿਆ? ਦੁਸ਼ਮਣੀ ਕੀ ਸੀ, ਕਾਰਨ ਕੀ ਸੀ? 2018 ਤੋਂ ਸਿੱਧੂ ਮੂਸੇਵਾਲਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਉਸ ਨੇ ਕਦੇ ਕਿਸੇ ਨੂੰ ਪੈਸੇ ਨਹੀਂ ਦਿੱਤੇ।

2019 ਵਿੱਚ ਪੁਲਿਸ ਨੇ ਸਾਨੂੰ ਬੁਲਾਇਆ ਅਤੇ ਕਿਹਾ ਕਿ ਆਪਣਾ ਬਚਾਅ ਰਖੋ। ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖ਼ਤਰਾ ਹੈ। ਸਾਨੂੰ ਚਾਰ ਗੰਨਮੈਨ ਮਿਲੇ। ਬਾਅਦ ਵਿੱਚ ਦੋ ਰਹੇ, ਫਿਰ ਦੋ ਤੋਂ ਇੱਕ ਰਹਿ ਗਿਆ। ਹਾਲ ਹੀ ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਸਾਡੇ ਕੋਲ 21 ਗੰਨਰ ਸਨ। ਚੋਣਾਂ ਤੋਂ ਬਾਅਦ ਸਾਰੇ ਵਾਪਸ ਚਲੇ ਗਏ, ਅਸੀਂ 12 ਦਿਨ ਸਿੱਧੂ ਮੂਸੇਵਾਲਾ ਨੂੰ ਰਿਸ਼ਤੇਦਾਰ ਕੋਲ ਲੁਕਾ ਕੇ ਰੱਖਿਆ। ਕਿਸੇ ਤਰ੍ਹਾਂ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੀ ਮਿੰਨਤ ਕੀਤੀ ਤਾਂ ਉਨ੍ਹਾਂ ਦੀ ਸਿਫਾਰਿਸ਼ ‘ਤੇ ਦੋ ਗੰਨਮੈਨ ਮਿਲੇ, ਉਨ੍ਹਾਂ ‘ਚੋਂ ਇਕ ਬੀਮਾਰ ਵੀ ਹੋ ਗਿਆ।

Moosewala parents plead to

ਇਸ ਦੇ ਉਲਟ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਗੈਂਗਸਟਰਾਂ ਨੂੰ ਸਾਫ ਹੋ ਗਿਆ ਕਿ ਸਿੱਧੂ ਨਿਹੱਥਾ ਹੈ। ਸਿੱਧੂ ਮੂਸੇਵਾਲਾ ਨੇ 4 ਜੂਨ ਤੋਂ ਵਿਦੇਸ਼ ਦੌਰੇ ‘ਤੇ ਜਾਣਾ ਸੀ ਅਤੇ ਉਸ ਤੋਂ ਪਹਿਲਾਂ ਹੀ ਗੈਂਗਸਟਰਾਂ ਨੇ ਉਸ ਦਾ ਕਤਲ ਕਰਨਾ ਸੀ। ਗੈਂਗਸਟਰਾਂ ਕੋਲ ਅਮਰੀਕੀ ਪਿਸਤੌਲ, ਗ੍ਰੇਨੇਡ, ਰੂਸੀ ਹਥਿਆਰ ਸਨ। ਸਰਕਾਰ ਨੂੰ ਸਭ ਕੁਝ ਪਤਾ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਹੁਣ ਦੇਖੋ, ਧਮਕੀ ਦੇਣ ਵਾਲੇ ਵਿਅਕਤੀ ਨੇ 112 ਨੰਬਰ ‘ਤੇ ਫੋਨ ਕਰਕੇ ਧਮਕੀ ਦਿੱਤੀ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੇ ਸਿੱਧੂ ਨੂੰ ਬਿਨਾਂ ਦੱਸੇ ਹੀ ਮਾਰਿਆ, ਹੁਣ ਕਹਿ ਕੇ ਪਰਿਵਾਰ ਨੂੰ ਮਾਰਾਂਗੇ, ਵਧਾ ਲਓ ਉਨ੍ਹਾਂ ਦੀ ਸਕਿਓਰਿਟੀ। ਸਿੱਧੂ ਦੇ ਪਿਤਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੈ। ਸਾਡੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਿਰਫ਼ ਚਾਰ ਕਰਮਚਾਰੀ ਤਾਇਨਾਤ ਹਨ। ਸਾਡੇ ਕਤਲ ਦੀ ਧਮਕੀ ਭਰੀ ਕਾਲ ਬਾਰੇ ਦੱਸਿਆ ਗਿਆ ਪਰ ਕੋਈ ਇੰਤ਼ਜ਼ਾਮ ਨਹੀਂ ਕੀਤਾ।

ਇਹ ਵੀ ਪੜ੍ਹੋ : ‘ਜੇਲ੍ਹਾਂ ਹੋਰ ਬਣਨ, ਇਹ ਵਿਕਾਸ ਏ?’, ਰਾਸ਼ਟਰਪਤੀ ਮੁਰਮੂ ਦੇ ਬੋਲਾਂ ‘ਤੇ ਲੋਕਾਂ ਨੇ ਖੜ੍ਹੇ ਹੋ ਕੇ ਮਾਰੀਆਂ ਤਾੜੀਆਂ

ਬਲਕੌਰ ਸਿੰਘ ਨੇ ਦੱਸਿਆ ਕਿ ਗੋਲਡੀ ਕੈਨੇਡਾ ਵਿੱਚ ਹੈ ਅਤੇ ਉਸ ਸਬੰਧੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਅਜਿਹਾ ਵੀ ਦਬਾਅ ਕਾਰਨ ਕੀਤਾ ਗਿਆ ਹੈ, ਕਿਉਂਕਿ ਭਾਰਤ ਇੱਕ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਦੁਨੀਆ ਵਿੱਚ ਉਨ੍ਹਾਂ ਦੀ ਬਦਨਾਮੀ ਹੋਵੇਗੀ। ਮੈਂ ਆਪਣੀ ਪਤਨੀ ਨਾਲ ਯੂਕੇ ਆਇਆ ਹਾਂ, ਇਸ ਤੋਂ ਸਰਕਾਰ ਘਬਰਾ ਗਈ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ। ਜੇ ਤੁਸੀਂ ਮੇਰੀ ਗੱਲ ਨਾ ਸੁਣੀ ਤਾਂ ਮੈਂ ਸਾਰੀ ਦੁਨੀਆ ਤੋਂ ਮਦਦ ਮੰਗਾਂਗਾ।

ਉਨ੍ਹਾਂ ਕਿਹਾ ਕਿ ਸਿੱਧੂ ਦਾ ਕੋਈ ਕਸੂਰ ਨਹੀਂ ਸੀ, ਉਹ ਤਾਂ ਦੁਨੀਆ ਦੀ ਮਸ਼ਹੂਰ ਹਸਤੀ ਸੀ। ਉਸਦਾ ਕਸੂਰ ਇਹ ਸੀ ਕਿ ਉਸ ਨੇ ਤਰੱਕੀ ਅਤੇ ਪ੍ਰਸਿੱਧੀ ਹਾਸਲ ਕੀਤੀ ਸੀ। ਸਿੱਧੂ ਦੇ ਪਿਤਾ ਨੇ ਸੰਸਦ ਮੈਂਬਰ ਨੂੰ ਕਿਹਾ ਕਿ ਰਾਜਦੂਤ ਰਾਹੀਂ ਭਾਰਤ ਸਰਕਾਰ ‘ਤੇ ਦਬਾਅ ਪਾਇਆ ਜਾਵੇ ਤਾਂ ਜੋ ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਇਨਸਾਫ਼ ਮਿਲ ਸਕੇ। ਇਸ ਨੂੰ ਇੱਕ ਆਮ ਕਤਲ ਮੰਨ ਕੇ ਮਾਮਲਾ ਠੰਡਾ ਪਾਇਆ ਜਾ ਰਿਹਾ ਹੈ ਜਦੋਂਕਿ ਸਿੱਧੂ ਪੰਜਾਬੀ ਨੂੰ 150 ਦੇਸ਼ਾਂ ਵਿੱਚ ਲੈ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੂਸੇਵਾਲਾ ਦੇ ਮਾਪਿਆਂ ਨੇ ਇਨਸਾਫ਼ ਲਈ UK ਸਾਂਸਦਾਂ ਨੂੰ ਸੁਣਾਇਆ ਦੁੱਖੜਾ, MP ਢੇਸੀ ਬੋਲੇ- ‘ਪੂਰਾ ਸਾਥ ਦਿਆਂਗੇ’ appeared first on Daily Post Punjabi.

ਨੌਦੀਪ ਕੌਰ ਦੇ ਹੱਕ ‘ਚ ਹੁਣ ਆਏ ਬ੍ਰਿਟਿਸ਼ MP ਤਨਮਨਜੀਤ ਢੇਸੀ, ਇਸ ਗੱਲ ਤੋਂ ਹੋਏ ਹੈਰਾਨ
British MP Tanmanjit Dhesi : ਚੰਡੀਗੜ੍ਹ: ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਣਜੀ ਮੀਨਾ ਹੈਰਿਸ ਤੋਂ ਬਾਅਦ ਹੁਣ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਦੀ ਗ੍ਰਿਫਤਾਰੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵਿਵਹਾਰ ਲੋਕਤੰਤਰ ਅਤੇ ਸੱਭਿਅਕ ਸੁਸਾਇਟੀ ਦੀ ਬੁਨਿਆਦੀ ਭਾਵਨਾ ਦੇ ਵਿਰੁੱਧ ਹੈ। ਢੇਸੀ ਨੇ ਟਵੀਟ ਕੀਤਾ, “ਪੰਜਾਬ ਟਰੇਡ ਯੂਨੀਅਨ ਦੀ ਕਾਰਕੁੰਨ ਨੌਦੀਪ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਜਿਨਸੀ ਸ਼ੋਸ਼ਣ ਬਾਰੇ ਜਾਣ ਕੇ ਹੈਰਾਨੀ ਹੋਈ। ਉਸਦੀ ਗ੍ਰਿਫਤਾਰੀ ਤੋਂ 4 ਹਫ਼ਤਿਆਂ ਬਾਅਦ ਵੀ ਉਸਨੂੰ ਜ਼ਮਾਨਤ ਨਹੀਂ ਮਿਲੀ ਹੈ।”

Alarmed to learn of sexual assault and torture allegations in police custody of Punjabi trade unionist #NodeepKaur, who after 4 weeks hasn’t even been granted bail.

Abuse of peaceful #FarmersProtest activists, especially women, is an affront to democracy and civilised society. pic.twitter.com/mYCI05Ouzb
— Tanmanjeet Singh Dhesi MP (@TanDhesi) February 9, 2021

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨਾਂ ਦੀ ਦੁਰਵਰਤੋਂ, ਖ਼ਾਸਕਰ ਔਰਤਾਂ ਅਤੇ ਕਾਰਕੁੰਨਾਂ ਖ਼ਿਲਾਫ਼ ਕਾਰਵਾਈ, ਲੋਕਤੰਤਰ ਅਤੇ ਸਿਵਲ ਸੁਸਾਇਟੀ ਦੀ ਬੁਨਿਆਦੀ ਭਾਵਨਾ ਦੇ ਵਿਰੁੱਧ ਹੈ। ਇਸ ਤੋਂ ਪਹਿਲਾਂ, ਪੰਜਾਬ ਦੇ ਨੇਤਾ ਢੇਸੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਕਿਸਾਨੀ ਅੰਦੋਲਨ ਉੱਤੇ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਦੇ ਦਸਤਖਤ ਹੋਏ ਸਨ। ਪੱਤਰ ਵਿੱਚ ਜਾਨਸਨ ਨੂੰ ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣ ਦੀ ਅਪੀਲ ਕੀਤੀ ਗਈ। ਸੋਮਵਾਰ ਨੂੰ ਪੰਜਾਬ ਦੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਨੌਦੀਪ ਕੌਰ ਲਈ ਰਾਹਤ ਯਕੀਨੀ ਬਣਾਉਣ ਲਈ ਕਿਹਾ ਹੈ। ਕਮਿਸ਼ਨ ਨੇ 23 ਫਰਵਰੀ ਤੱਕ ਰਿਪੋਰਟ ਵੀ ਮੰਗੀ ਹੈ। ਉਸਨੇ ਕਿਹਾ ਕਿ ਉਸਨੇ ਆਪਣੇ ਆਪ ਹੀ ਇਸ ਮੁੱਦੇ ਦਾ ਧਿਆਨ ਰੱਖਿਆ ਹੈ ਕਿਉਂਕਿ ਔਰਤਂ ਰਾਜ ਦੀਆਂ ਵਸਨੀਕ ਹਨ।

British MP Tanmanjit Dhesi

ਦੱਸਣਯੋਗ ਹੈ ਕਿ 23 ਸਾਲਾ ਨੋਦੀਪ ਕੌਰ ਨੂੰ 12 ਜਨਵਰੀ ਨੂੰ ਹਰਿਆਣਾ ਦੇ ਕੁੰਡਲੀ ਵਿਖੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਨੋਦੀਪ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਯੂਐਸ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਕਿ ਉਸ ਨੂੰ ਪੁਲਿਸ ਹਿਰਾਸਤ ਵਿੱਚ “ਤਸੀਹੇ ਦਿੱਤੇ ਗਏ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ”। ਹਾਲਾਂਕਿ, ਪੁਲਿਸ ਨੇ ਕਿਹਾ ਕਿ ਉਹ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ।

The post ਨੌਦੀਪ ਕੌਰ ਦੇ ਹੱਕ ‘ਚ ਹੁਣ ਆਏ ਬ੍ਰਿਟਿਸ਼ MP ਤਨਮਨਜੀਤ ਢੇਸੀ, ਇਸ ਗੱਲ ਤੋਂ ਹੋਏ ਹੈਰਾਨ appeared first on Daily Post Punjabi.