teenagers recovered Archives - Daily Post Punjabi

ਕੰਮ ਦਾ ਲਾਲਚ ਦੇ UP ਤੋਂ ਲਿਆਂਦੇ 15 ਬੱਚੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਰਾਮਦ, 12 ਦੋਸ਼ੀ ਕੀਤੇ ਕਾਬੂ
teenagers recovered human trafficking: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਰੇਲਵੇ ਚਾਈਲਡ ਲਾਈਨ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਕੇ ਜਿੱਥੇ ਵੱਡੀ ਸਫਲਤਾ ਹਾਸਲ ਕੀਤੀ ਹੈ, ਉੱਥੇ ਹੀ 15 ਬੱਚਿਆਂ ਦੀ ਜਾਨ ਬਚਾਈ ਹੈ। ਮਿਲੀ ਜਾਣਕਾਰੀ ਮੁਤਾਬਕ ਸਮਸਤੀਪੁਰ (ਬਿਹਾਰ) ਤੋਂ ਲਿਆਂਦੇ ਗਏ 15 ਬੱਚਿਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਚਾਈਲਡ ਲਾਈਨ ਰੇਲਵੇ, ਜੀ.ਆਰ.ਪੀ. ਅਤੇ ਆਰ.ਪੀ.ਐੱਫ. ਦੀ ਮਦਦ ਨਾਲ ਬਰਾਮਦ ਕਰ ਲਿਆ, ਜਦਕਿ ਦੂਜੇ ਕੋਚਾਂ ‘ਚ ਸਵਾਰ 12 ਬੱਚੇ ਅੰਮ੍ਰਿਤਸਰ ਪੁੱਜ ਗਏ। ਜਦੋਂ ਤੱਕ ਪੁਲਸ ਨੇ ਕਾਰਵਾਈ ਕੀਤੀ, ਉਹ ਉਥੋਂ ਨਿਕਲ ਵੀ ਗਏ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਇਨ੍ਹਾਂ ਬੱਚਿਆਂ ਨੂੰ ਲੈ ਕੇ ਆਏ ਸਨ, ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਬਾਲ ਸਮੱਗਲਿੰਗ ਕਰਨ ਦੇ ਮਕਸਦ ਨਾਲ ਲੈ ਕੇ ਆਏ ਸਨ ਅਤੇ ਇਨ੍ਹਾਂ ਨੂੰ ਲੁਧਿਆਣਾ ਅਤੇ ਵੱਖ-ਵੱਖ ਥਾਵਾਂ ‘ਤੇ ਛੱਡਣਾ ਸੀ ਫਿਲਹਾਲ ਬੱਚਿਆਂ ਨੂੰ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਕੇਂਦਰ ‘ਚ ਭੇਜ ਦਿੱਤਾ ਗਿਆ ਹੈ, ਜਿੱਥੇ ਸ਼ੁੱਕਰਵਾਰ ਨੂੰ ਬੱਚਿਆਂ ਦਾ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਬੱਚਿਆਂ ਨੂੰ ਲਿਜਾਣ ਦੀ ਸੂਚਨਾ ‘ਬਚਪਨ ਬਚਾਓ’ ਸੰਘਰਸ਼ ਦੇ ਸਟੇਟ ਕੋ-ਆਰਡੀਨੇਟਰ ਯਾਦਵਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਨੇ ਕੋ-ਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਨੂੰ ਦੇਰ ਰਾਤ ਦਿੱਤੀ, ਜਿਸ ‘ਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਲਿਜਾਣ ਵਾਲੇ 12 ਵਿਅਕਤੀਆਂ ਨੂੰ ਫੜ ਲਿਆ, ਜਿਨ੍ਹਾਂ ਨੂੰ ਜੀ.ਆਰ.ਪੀ. ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ ਕੇਸ ਦਰਜ ਕਰ ਲਿਆ।

teenagers recovered human trafficking

ਐੱਸ.ਐੱਚ.ਓ ਥਾਣਾ ਜੀ.ਆਰ.ਪੀ. ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਕੁਲਦੀਪ ਸਿੰਘ ਡਾਂਗੋ ਨੂੰ ਯਾਦਵਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਮਸਤੀਪੁਰ, ਬਿਹਾਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸਪੈਸ਼ਲ ਟਰੇਨ ‘ਚ ਹਿਊਮਨ ਟ੍ਰੈਫਿਕਿੰਗ ਦੇ ਮਕਸਦ ਨਾਲ ਕੁਝ ਬੱਚਿਆਂ ਨੂੰ ਸਮੱਗਲਿੰਗ ਕਰ ਕੇ ਲਿਜਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਬਾਅਦ ਦੁਪਹਿਰ ਜਦੋਂ ਟ੍ਰੇਨ ਲੁਧਿਆਣਾ ਪੁੱਜੀ ਤਾਂ ਜਾਂਚ ਦੌਰਾਨ ਇਨ੍ਹਾਂ ਡੱਬਿਆਂ ਤੋਂ ਬੱਚਿਆਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੇ 12 ਵਿਅਕਤੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।ਉਨ੍ਹਾਂ ਨੇ ਦੱਸਿਆ ਕਿ ਮੌਕੇ ‘ਤੇ ਪੁੱਜ ਕੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਰੇ ਬੱਚਿਆਂ ਆਪਣੇ ਪਰਿਵਾਰਾਂ ਤੋਂ ਬਿਨਾਂ ਸਫ਼ਰ ਕਰ ਰਹੇ ਹਨ। ਜਦੋਂ ਟਿਕਟ ਚੈੱਕਰਾਂ ਨੇ ਉਨ੍ਹਾਂ ਦੀਆਂ ਟਿਕਟਾਂ ਚੈੱਕ ਕੀਤੀਆਂ ਤਾਂ ਉਸ ‘ਚ ਕਾਫ਼ੀ ਫਰਕ ਸੀ। ਕਈ ਬੱਚਿਆਂ ਦੇ ਨਾਮ ਅਤੇ ਉਮਰ ‘ਚ ਅਤੇ ਮਾਂ-ਬਾਪ ਦੇ ਨਾਮ ‘ਚ ਵੀ ਫ਼ਰਕ ਸੀ। ਦੋ ਬੱਚਿਆਂ ਤੋਂ ਚੈਕਰਾਂ ਨੇ ਦੋ-ਦੋ ਆਧਾਰ ਕਾਰਡ ਵੀ ਬਰਾਮਦ ਕੀਤੇ, ਜਦਕਿ ਜੋ ਲੋਕ ਇਨ੍ਹਾਂ ਬੱਚਿਆਂ ਨੂੰ ਲੈ ਕੇ ਆਏ ਸਨ, ਉਹ ਇਸ ਗੱਲ ਦਾ ਦਾਅਵਾ ਜਤਾ ਰਹੇ ਸਨ ਕਿ ਉਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਲੈ ਕੇ ਆਏ ਹਨ। ਉਨ੍ਹਾਂ ਨੂੰ ਕੰਮ ਸਿਖਾਉਣ ਦੇ ਨਾਲ ਪੜ੍ਹਾਈ ਵੀ ਕਰਵਾਈ ਜਾਵੇਗੀ ਅਤੇ ਇਸ ਦੇ ਬਦਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇਗੀ। ਸ਼ੱਕ ਹੋਣ ‘ਤੇ ਜਦੋਂ ਬੱਚਿਆਂ ਤੋਂ ਵੱਖ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਲੋਕ ਉਨ੍ਹਾਂ ਨੂੰ ਲੇਬਰ ਕਰਵਾਉਣ ਦਾ ਲਾਲਚ ਦੇ ਕੇ ਲਿਆਏ ਹਨ। ਬਰਾਮਦ ਕੀਤੇ ਬੱਚਿਆਂ ‘ਚੋਂ 4 ਬੱਚਿਆਂ ਅੰਮ੍ਰਿਤਸਰ, 2 ਨੂੰ ਫਗਵਾੜਾ, 4 ਨੂੰ ਲੁਧਿਆਣਾ ਅਤੇ 5 ਨੂੰ ਹਿਮਾਚਲ ‘ਚ ਛੱਡਣਾ ਸੀ।

teenagers recovered human trafficking

ਦੂਜੇ ਪਾਸੇ ਫੜੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਖਿਲਾਫ਼ ਆਈ. ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਿਸ ਮਕਸਦ ਨਾਲ ਮਦਰੱਸਿਆਂ ‘ਚ ਲਿਜਾਇਆ ਜਾ ਰਿਹਾ ਸੀ ਜਾਂ ਫਿਰ ਫੈਕਟਰੀਆਂ ‘ਚ ਲੇਬਰ ਲਈ ਲਿਜਾਇਆ ਜਾ ਰਿਹਾ ਸੀ। ਬੱਚਿਆਂ ਦੇ ਪਰਿਵਾਰਾਂ ਨੂੰ ਬੁਲਾ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

The post ਕੰਮ ਦਾ ਲਾਲਚ ਦੇ UP ਤੋਂ ਲਿਆਂਦੇ 15 ਬੱਚੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਰਾਮਦ, 12 ਦੋਸ਼ੀ ਕੀਤੇ ਕਾਬੂ appeared first on Daily Post Punjabi.