turmeric milk Archives - Daily Post Punjabi

ਵੇਰਕਾ ਵੱਲੋਂ ਅਨੋਖੀ ਪਹਿਲ, ਤਿਆਰ ਕੀਤਾ ਹਲਦੀ ਵਾਲਾ ਦੁੱਧ
Verka prepared turmeric milk: ਲੁਧਿਆਣਾ (ਲੁਧਿਆਣਾ)-ਵੇਰਕਾ ਲੁਧਿਆਣਾ ਡੇਅਰੀ ਵੱਲੋਂ ਹੁਣ ਇਮਊਨਿਟੀ ਸਿਸਟਮ ਮਜ਼ਬੂਤ ਬਣਾਉਣ ਲਈ ਹਲਦੀ ਵਾਲਾ ਦੁੱਧ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਪਹਿਲੇ ਫੇਜ਼ ‘ਚ ਰੋਜ਼ਾਨਾ 25 ਹਜ਼ਾਰ ਬੋਤਲਾਂ ਦੇ ਨਿਰਮਾਣ ਦਾ ਉਦੇਸ਼ ਰੱਖਿਆ ਗਿਆ ਹੈ। ਇਹ ਦੁੱਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਗਿਆਨਿਕਾਂ ਵੱਲੋਂ ਦਿੱਤੇ ਪੇਟੈਂਟ ਫਾਰਮੂਲੇ ‘ਤੇ ਆਧਾਰਿਤ ਹੈ। ਇਸ ‘ਚ ਸਵਾਦ ਲਈ ਕੇਸਰ ਕੁਲਫੀ ਫਲੇਵਰ ਦਿੱਤਾ ਗਿਆ ਹੈ। ਇਸ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲਾਂਚ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਸਿਵਲ ਸਰਜਨ ਰਾਜੇਸ਼ ਬੱਗਾ ਅਤੇ ਲੁਧਿਆਣਾ ਵੇਰਕਾ ਦੇ ਜਨਰਲ ਮੈਨੇਜਰ ਰਾਜਕੁਮਾਰ ਮੌਜੂਦ ਸੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਕੋਵਿਡ-19 ਦੇ ਬੁਰੇ ਦੌਰ ‘ਚ ਲੋਕਾਂ ਨੂੰ ਸਿਹਤਮੰਦ ਰੱਖਣਾ ਅਤੇ ਉਨ੍ਹਾਂ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣਾ ਹੈ। ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ, ਸ੍ਰੀ ਅਮਰਜੀਤ ਸਿੰਘ ਮੈਨੇਜਰ ਪ੍ਰਚੇਜ਼, ਸ੍ਰੀ ਸੰਦੀਪ ਸਿੰਘ ਡਿਪਟੀ ਮੈਨੇਜਰ ਮਾਰਕੀਟਿੰਗ ਅਤੇ ਸ੍ਰ. ਮੰਜੀਤ ਸਿਘ ਗਿੱਲ ਪ੍ਰਧਾਨ ਵਰਕਰ ਯੂਨੀਅਨ ਵੀ ਪਹੁੰਚੇ।

Verka prepared turmeric milk

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਵਿਖੇ ਵੇਰਕਾ ਹਲਦੀ ਦੁੱਧ ਲਾਂਚ ਕਰਦਿਆਂ ਕਿਹਾ ਕਿ ਮੌਜੂਦਾ ਕੋਵਿਡ-19 ਦੀ ਔਖੀ ਘੜੀ ‘ਚ ਲੋਕਾਂ ਨੂੰ ਸਿਹਤਯਾਬ ਰਹਿਣ ਅਤੇ ਉਹਨਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਹੋਰ ਤਕੜਾ ਕਰਨ ‘ਚ ਇਹ ਪੌਸ਼ਟਿਕ ਪਦਾਰਥ ਬੇਹੱਦ ਲਾਭਕਾਰੀ ਰਹੇਗਾ। ਉਹਨਾਂ ਕਿਹਾ ਕਿ ਲਾਕਡਾਊਨ ਦੌਰਾਨ ਜਿਸ ਤਰ੍ਹਾਂ ਵੇਰਕਾ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਘਰ-ਘਰ ਪਹੁੰਚਾਈ ਗਈ, ਉਸ ਲਈ ਵੇਰਕਾ ਵਧਾਈ ਦਾ ਪਾਤਰ ਹੈ।

Verka prepared turmeric milk

ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਹ ਦੁੱਧ ਵਿਲੱਖਣ ਕਿਸਮ ਦੇ ਹਲਦੀ ਫਾਰਮੂਲੇ ਤੋਂ ਤਿਆਰ ਕੀਤਾ ਗਿਆ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। ਹਲਦੀ ਦੁੱਧ ਐਂਟੀਬੈਕਟੀਰੀਅਲ, ਐਂਟੀਵਾਈਰਲ, ਐਂਟੀਆਕਸੀਡੈਂਟ ਅਤੇ ਐਂਟੀਫੰਗਲ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਇਸ ‘ਚ 100 ਫੀਸਦੀ ਘੁਲਣਸ਼ੀਲ ਹਲਦੀ ਦੀ ਵਰਤੋਂ ਕੀਤੀ ਗਈ, ਜੋ ਕਿ ਆਮ ਹਲਦੀ ਨਾਲੋਂ 10 ਗੁਣਾ ਜ਼ਿਆਦਾ ਸਰੀਰ ‘ਚ ਸਮਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਹਲਦੀ ਦੁੱਧ ਦੇ ਸੰਦਰਭ ‘ਚ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਹ ਹਲਦੀ ਦੁੱਧ ਸਿਵਲ ਹਸਪਤਾਲਾਂ ਅਤੇ ਸਬ-ਡਵੀਜ਼ਨ ਪੱਧਰ ਤੇ ਹਸਪਤਾਲਾਂ ‘ਚ ਵੀ ਸਪਲਾਈ ਕਰਵਾਇਆ ਜਾਵੇ, ਤਾਂ ਜੋ ਇਸ ਗੁਣਕਾਰੀ ਦੁੱਧ ਦਾ ਸੇਵਨ ਵੱਧ ਤੋਂ ਵੱਧ ਲੋਕ ਕਰ ਸਕਣ। ਉਹਨਾਂ ਅੱਗੇ ਦੱਸਿਆ ਕਿ ਇਹ ਦੁੱਧ ਦਾ ਸਵਾਦ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗਾ ਕਿਉਂਕਿ ਇਸ ‘ਚ ਕੇਸਰ ਕੁਲਫੀ ਦਾ ਫਲੇਵਰ ਵੀ ਪਾਇਆ ਗਿਆ ਹੈ ਅਤੇ ਇਹ ਬਿਨ੍ਹਾਂ ਖੋਲ੍ਹੇ 4 ਮਹੀਨੇ ਤੱਕ ਆਮ ਤਾਪਮਾਨ ਤੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਨੇ ਇਸ ਲਾਜਵਾਬ, ਗੁਣ ਭਰਪੂਰ ਸੁਆਦੀ, ਸਿਹਤਮੰਦ ਅਤੇ ਇਮਿਊਨਿਟੀ ਵਧਾਉਣ ਵਾਲੇ ਡਰਿੰਕ ਨੂੰ ਬਣਾਉਣ ਲਈ ਪੂਰੀ ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਹਨਾਂ ਅੱਗੇ ਦੱਸਿਆ ਹੈ ਕਿ ਕੇਸਰ ਕੁਲਫੀ ਵਾਲਾ ਇਹ ਪਦਾਰਥ ਵੇਰਕਾਂ ਬੂਥਾਂ ਤੇ ਉਪਲੱਭਧ ਰਹੇਗਾ, ਜਿਸ ਦੀ ਕੀਮਤ 25 ਰੁਪਏ ਪ੍ਰਤੀ 200 ਮਿਲੀਲੀਟਰ ਹੋਵੇਗੀ ਜੋ ਕਿ ਹਰ ਉਮਰ ਵਰਗ ਲਈ ਲਾਭਕਾਰੀ ਹੈ।

The post ਵੇਰਕਾ ਵੱਲੋਂ ਅਨੋਖੀ ਪਹਿਲ, ਤਿਆਰ ਕੀਤਾ ਹਲਦੀ ਵਾਲਾ ਦੁੱਧ appeared first on Daily Post Punjabi.