UK PM Boris Johnson cancels Archives - Daily Post Punjabi

ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਬ੍ਰਿਟਿਸ਼ PM ਬੋਰਿਸ ਜਾਨਸਨ ਨੇ ਦੂਜੀ ਵਾਰ ਰੱਦ ਕੀਤਾ ਭਾਰਤ ਦੌਰਾ
UK PM Boris Johnson cancels: ਭਾਰਤ ਵਿੱਚ ਕੋਰੋਨਾ ਦੀ ਰਫਤਾਰ ਬੇਕਾਬੂ ਹੋ ਗਈ ਹੈ। ਲਾਗ ਦੇ ਵੱਧ ਰਹੇ ਜੋਖਮ ਦੇ ਮੱਦੇਨਜ਼ਰ UK ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਆਪਣੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ । ਹੁਣ ਉਹ ਕੁਝ ਦਿਨਾਂ ਬਾਅਦ ਭਾਰਤ ਆਉਣ ਦੀ ਯੋਜਨਾ ਬਣਾ ਸਕਦੇ ਹਨ । ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 25 ਅਪ੍ਰੈਲ ਨੂੰ ਭਾਰਤ ਆਉਣ ਵਾਲੇ ਸਨ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

UK PM Boris Johnson cancels

ਦੁਨੀਆ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਤੇ ਭਾਰਤ ਦੌਰਾ ਮੁਲਤਵੀ ਕਰਨ ਦਾ ਦਬਾਅ ਵੱਧ ਰਿਹਾ ਸੀ । ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਬੋਰਿਸ ਜਾਨਸਨ ਤੋਂ ਆਪਣਾ ਦੌਰਾ ਰੱਦ ਕਰਨ ਦੀ ਮੰਗ ਵੀ ਕੀਤੀ ਸੀ । ਇਸ ਸਬੰਧੀ ਲੇਬਰ ਪਾਰਟੀ ਨੇ ਸਵਾਲ ਕੀਤਾ ਸੀ ਕਿ ਜਾਨਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਸਬੰਧਾਂ ਬਾਰੇ ਆਨਲਾਈਨ ਗੱਲਬਾਤ ਕਿਉਂ ਨਹੀਂ ਕਰ ਸਕਦੇ।

UK PM Boris Johnson cancels

ਬੋਰਿਸ ਜਾਨਸਨ ਦੇ ਭਾਰਤ ਦੌਰੇ ਦਾ ਵਿਰੋਧ ਕਰਦਿਆਂ ਲੇਬਰ ਪਾਰਟੀ ਦੇ ਸ਼ੈਡੋ ਕਮਿਊਨਿਟੀਜ਼ ਸੈਕਟਰੀ ਸਟੀਵ ਰੀਡ ਨੇ ਕਿਹਾ ਸੀ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹਾ ਹੀ ਕਰ ਰਹੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਇੱਕ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਮੈਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਜਾਣ ਦੀ ਬਜਾਏ Zoom ‘ਤੇ ਇੱਕ ਮੀਟਿੰਗ ਕਰਨ।

ਦੱਸ ਦੇਈਏ ਕਿ ਬੋਰਿਸ ਜਾਨਸਨ ਦੀ ਭਾਰਤ ਯਾਤਰਾ ਦੂਜੀ ਵਾਰ ਮੁਲਤਵੀ ਕੀਤੀ ਜਾ ਰਹੀ ਹੈ । ਇਸ ਤੋਂ ਪਹਿਲਾਂ 26 ਜਨਵਰੀ ਨੂੰ ਵੀ ਜਾਨਸਨ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਸੀ । ਦਸੰਬਰ 2019 ਵਿੱਚ ਹੋਈਆਂ ਬ੍ਰਿਟੇਨ ਦੀਆਂ ਆਮ ਚੋਣਾਂ ਤੋਂ ਬਾਅਦ ਯੂਰਪ ਤੋਂ ਬਾਹਰ ਬ੍ਰਿਟਿਸ਼ ਪ੍ਰਧਾਨਮੰਤਰੀ ਦੀ ਇਹ ਪਹਿਲੀ ਵੱਡੀ ਵਿਦੇਸ਼ੀ ਯਾਤਰਾ ਸੀ। ਹੁਣ ਇਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਦੇਖੋ: ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting

The post ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਬ੍ਰਿਟਿਸ਼ PM ਬੋਰਿਸ ਜਾਨਸਨ ਨੇ ਦੂਜੀ ਵਾਰ ਰੱਦ ਕੀਤਾ ਭਾਰਤ ਦੌਰਾ appeared first on Daily Post Punjabi.