ukraine-russia war Archives - Daily Post Punjabi

ਯੂਕਰੇਨ ‘ਤੇ ਹਮਲੇ ਵਿਚ ਰੂਸ ਦੀ ਧਮਕੀ, ‘ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪ੍ਰਮਾਣੂ ਹਥਿਆਰ ਵੀ ਹੋਣਗੇ ਸ਼ਾਮਲ’
ਰੂਸ ਤੇ ਯੂਕਰੇਨ ਵਿਚ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਬੰਬ ਸੁੱਟ ਰਹੀ ਹੈ। ਮਿਜ਼ਾਈਲਾਂ ਦਾਗ ਰਹੀ ਹੈ। ਇਸ ਤੋਂ ਇਲਾਵਾ ਖੀਰਸਨ ਸ਼ਹਿਰ ‘ਤੇ ਰੂਸੀ ਫੌਜ ਦਾ ਕਬਜ਼ਾ ਹੋ ਗਿਆ ਹੈ ਤੇ ਖਾਰਕੀਵ ਵਿਚ ਵੀ ਰੂਸ ਦੇ ਸੈਨਿਕ ਪਹੁੰਚ ਗਏ ਹਨ।

ਯੂਕਰੇਨ ‘ਤੇ ਹਮਲੇ ਵਿਚ ਰੂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਪ੍ਰਮਾਣੂ ਹਥਿਆਰ ਵੀ ਸ਼ਾਮਲ ਹੋਣਗੇ ਤੇ ਇਹ ਵਿਨਾਸ਼ਕਾਰੀ ਹੋਵੇਗਾ। ਰੂਸੀ ਸੈਨਾ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਤਬਾਹ ਕਰਨ ਵਿਚ ਲੱਗੀ ਹੋਈ ਹੈ। ਅੱਜ ਰੂਸੀ ਫੌਜ ਨੇ ਖਾਰਕੀਵ ਮਿਲਟਰੀ ਅਕਾਦਮੀ ਨੂੰ ਆਪਣਾ ਨਿਸ਼ਾਨਾ ਵੀ ਬਣਾਇਆ ਹੈ ਤੇ ਇਸ ‘ਤੇ ਰਾਕੇਟ ਦਾਗਿਆ ਹੈ। ਰੂਸੀ ਸੈਨਾ ਨੇ ਕਈ ਰਿਹਾਇਸ਼ੀ ਇਲਾਕਿਆਂ ‘ਤੇ ਵੀ ਹਮਲਾ ਕੀਤਾ ਹੈ।

ਦੂਜੇ ਪਾਸੇ ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਲਈ ਭਾਰਤ ਸਰਕਾਰ ਵੱਲੋਂ ਕੰਟਰੋਲ ਰੂਮ ਐਕਟਿਵ ਕੀਤੇ ਗਏ ਹਨ। ਇਹ ਕੰਟਰੋਲ ਰੂਮ ਪੋਲੈਂਡ, ਰੋਮਾਨੀਆ, ਹੰਗਰੀ ਤੇ ਸਲੋਵਾਕ ਵਿਚ ਸਥਾਪਤ ਕੀਤੇ ਗਏ ਹਨ। ਭਾਰਤੀ ਦੂਤਾਵਾਸ ਨੇ ਖਾਰਕੀਵ ਵਿਚ ਫਸੇ ਭਾਰਤੀ ਨਾਗਰਿਕਾਂ ਲਈ ਤਤਕਾਲ ਐਡਵਾਈਜਰੀ ਜਾਰੀ ਕੀਤੀ ਹੈ। ਇਸ ਵਿਚ ਖਾਰਕੀਵ ਤੋਂ ਤੁਰੰਤ ਨਿਕਲਣ ਲਈ ਪੇਸੋਚਿਨ, ਬੇਜਲਯੂਦੋਵਕਾ ਤੇ ਬਾਬਯੇ ਵੱਲੋਂ ਜਲਦ ਤੋਂ ਜਲਦ ਵਧਣ ਲਈ ਕਿਹਾ ਗਿਆ ਹੈ। ਐਡਵਾਇਜਰੀ ਮੁਤਾਬਕ ਨਾਗਰਿਕਾਂ ਨੂੰ ਅੱਜ ਸ਼ਾਮ 6 ਵਜੇ ਇਨ੍ਹਾਂ ਥਾਵਾਂ ‘ਤੇ ਹਰ ਹਾਲਤ ਵਿਚ ਪਹੁੰਚਣਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਇਹ ਵੀ ਪੜ੍ਹੋ : ਯੂਕਰੇਨ ਤੋਂ ਪਰਤ ਰਹੇ ਹਰਿਆਣਾ ਵਾਸੀਆਂ ਲਈ ਅੱਜ ਤੋਂ ਮੁੰਬਈ ਏਅਰਪੋਰਟ ‘ਤੇ ਵੀ ਹੋਵੇਗਾ ਹੈਲਪ ਡੈਸਕ

ਗੌਰਤਲਬ ਹੈ ਕਿ ਰੂਸ ਤੇ ਯੂਕਰੇਨ ਵਿਚ ਕਈ ਦਿਨਾਂ ਤੋਂ ਯੁੱਧ ਚੱਲ ਰਿਹਾ ਹੈ ਤੇ ਇਸ ਯੁੱਧ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਵਿਚ ਗੱਲਬਾਤ ਵੀ ਸ਼ੁਰੂ ਹੋਈ ਸੀ ਜੋ ਕਿ ਅਸਫਲ ਰਹੀ ਜਿਸ ਤੋਂ ਬਾਅਦ ਰੂਸ ਹੋਰ ਹਮਲਾਵਰ ਹੋ ਗਿਆ ਹੈ। ਰੂਸ ਤੇਜ਼ੀ ਨਾਲ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਮਲਾ ਕਰ ਰਿਹਾ ਹੈ।

The post ਯੂਕਰੇਨ ‘ਤੇ ਹਮਲੇ ਵਿਚ ਰੂਸ ਦੀ ਧਮਕੀ, ‘ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪ੍ਰਮਾਣੂ ਹਥਿਆਰ ਵੀ ਹੋਣਗੇ ਸ਼ਾਮਲ’ appeared first on Daily Post Punjabi.

ਯੂਰਪੀ ਸੰਸਦ ਨੇ ਮਨਜ਼ੂਰ ਕੀਤੀ ਜੇਲੇਂਸਕੀ ਦੀ ਅਪੀਲ, EU ‘ਚ ਸ਼ਾਮਲ ਹੋ ਸਕਦਾ ਹੈ ਯੂਕਰੇਨ
ਯੂਰਪੀਅਨ ਸੰਸਦ ਨੇ ਯੂਕਰੇਨ ਦੀ ਯੂਰਪੀ ਸੰਘ ਵਿਚ ਸ਼ਾਮਲ ਹੋਣ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ ਜੇਲੇਂਸਕੀ ਨੇ ਸੋਮਵਾਰ ਨੂੰ ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਕਰਨ ਲਈ ਅਪੀਲ ਕੀਤੀ ਸੀ। ਇਸ ਅਪੀਲ ਨੂੰ ਯੂਰਪੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਕਰਨ ਲਈ ਯੂਰਪੀ ਸੰਸਦ ਵਿਚ ਇੱਕ ਵਿਸ਼ੇਸ਼ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਕਰਨ ਦੀ ਪ੍ਰਸਤਾਵ ‘ਤੇ ਸੰਸਦ ਵਿਚ ਵੋਟਿੰਗ ਹੋਵੇਗੀ।

ਰੂਸੀ ਹਮਲੇ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਯੂਕਰੇਨ ਨੂੰ ਯੂਰਪੀ ਯੂਨੀਅਨ ਵਿਚ ਸ਼ਾਮਲ ਕਰਨ ਦੀ ਅਰਜ਼ੀ ਉਤੇ ਹਸਤਾਖਰ ਕੀਤੇ ਸਨ। ਯੂਕਰੇਨ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ ਸੀ। ਦੂਜੇ ਪਾਸੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸਕ ਸ਼ਿਮਗਲ ਨੇ ਕਿਹਾ ਸੀ ਕਿ ਇਹ ਯੂਕਰੇਨ ਤੇ ਇਥੋਂ ਦੇ ਨਾਗਰਿਕਾਂ ਦੀ ਪਸੰਦ ਹੈ। ਅਸੀਂ ਇਸ ਤੋਂ ਕਿਤੇ ਜ਼ਿਆਦਾ ਦੇ ਲਾਇਕ ਹਾਂ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਯੂਕਰੇਨ ‘ਤੇ ਹਮਲੇ ਤੋਂ ਬਾਅਦ ਯੂਰਪੀ ਸੰਘ ਨੇ ਰੂਸ ‘ਤੇ ਨਾਰਾਜ਼ਗੀ ਪ੍ਰਗਟਾਈ ਸੀ ਇਸ ਤੋਂ ਬਾਅਦ ਯੂਰਪੀ ਸੰਘ ਨੇ ਰੂਸ ‘ਤੇ ਸਾਰੇ ਤਰ੍ਹਾਂ ਦੇ ਪ੍ਰਤੀਬੰਧ ਦਾ ਐਲਾਨ ਕੀਤਾ। ਈਯੂ ਨੇ ਰੂਸ ਦੇ ਬੈਂਕਿੰਗ ਸਿਸਟਮ ਨੂੰ SWIFT ਤੋਂ ਬਾਹਰ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰੂਸ ਦੇ ਜਹਾਜ਼ਾਂ ਲਈ ਹਵਾਈ ਖੇਤਰ ਨੂੰ ਵੀ ਬੰਦ ਕਰ ਦਿਤਾ ਹੈ। ਇੰਨਾ ਹੀ ਨਹੀਂ ਯੂਰਪੀ ਸੰਘ ਨੇ ਕਿਹਾ ਕਿ ਉਹ ਯੂਕਰੇਨ ਨੂੰ ਜਲਦ ਹੀ ਹਥਿਆਰ ਮੁਹੱਈਆ ਕਰਵਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਵਰਲਡ ਤਾਇਕਵਾਂਡੋ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਵਾਪਸ ਲਈ ਬਲੈਕ ਬੈਲਟ ਦੀ ਉਪਾਧੀ

ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅੱਜ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਆਮ ਲੋਕਾਂ ‘ਤੇ ਮਿਜ਼ਾਈਲਾਂ ਚਲਾਈਆਂ, ਕਰੂਜ਼ ਮਿਜ਼ਾਈਲਾਂ ਦਾਗੀਆਂ। ਇਹ ਕੋਈ ਮਾਫ ਨਹੀਂ ਕਰੇਗਾ, ਨਾ ਕੋਈ ਭੁੱਲੇਗਾ। ਇਸ ਦੌਰਾਨ ਯੂਰਪੀ ਸੰਸਦ ਵਿਚ ਮੌਜੂਦ ਪ੍ਰਤੀਨਿਧੀਆਂ ਨੇ ਤਾੜੀਆਂ ਵਜਾ ਕੇ ਜੇਲੇਂਸਕੀ ਦੇ ਬਿਆਨ ਦਾ ਸਮਰਥਨ ਕੀਤਾ। ਜੇਲੇਂਸਕੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਲਈ ਲੜ ਰਹੇ ਹਾਂ। ਸਾਡੇ ਸ਼ਹਿਰ ਬਲਾਕ ਹੋ ਗਏ ਹਨ। ਇਸ ਦੇ ਬਾਵਜੂਦ ਅਸੀਂ ਆਜ਼ਾਦ ਹਾਂ। ਕੋਈ ਸਾਨੂੰ ਤੋੜਨ ਵਾਲਾ ਨਹੀਂ ਹੈ। ਅਸੀਂ ਮਜ਼ਬੂਤ ਹਾਂ, ਅਸੀਂ ਯੂਕੇਰੀਅਨ ਹਾਂ।

The post ਯੂਰਪੀ ਸੰਸਦ ਨੇ ਮਨਜ਼ੂਰ ਕੀਤੀ ਜੇਲੇਂਸਕੀ ਦੀ ਅਪੀਲ, EU ‘ਚ ਸ਼ਾਮਲ ਹੋ ਸਕਦਾ ਹੈ ਯੂਕਰੇਨ appeared first on Daily Post Punjabi.

ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ SpiceJet ਦੀ ਸਪੈਸ਼ਲ ਫਲਾਈਟ ਸਲੋਵਾਕੀਆ ਲਈ ਹੋਵੇਗੀ ਰਵਾਨਾ
ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਤੇ ਲੋਕ ਫਸੇ ਹੋਏ ਹਨ। ਕੇਂਦਰ ਸਰਕਾਰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਗੰਗਾ ਆਪ੍ਰੇਟ ਕਰ ਰਹੀ ਹੈ। ਹੁਣ ਤੱਕ ਕਾਫੀ ਗਿਣਤੀ ਵਿਚ ਵਿਦਿਆਰਥੀ ਭਾਰਤ ਪਰਤ ਚੁੱਕੇ ਹਨ ਤੇ ਬਹੁਤ ਸਾਰੇ ਭਾਰਤੀ ਅਜੇ ਵੀ ਉਥੋਂ ਨਿਕਲਣ ਵਿਚ ਸਫਲ ਨਹੀਂ ਹੋ ਸਕੇ ਹਨ। ਮੰਗਲਵਾਰ ਨੂੰ ਭਾਰਤੀਆਂ ਨੂੰ ਲਿਆਉਣ ਲਈ ਸਪਾਈਸ ਜੈੱਟ ਦੀ ਸਪੈਸ਼ਲ ਫਲਾਈਟ ਰਵਾਨਾ ਹੋ ਰਹੀ ਹੈ ਜਿਸ ਵਿਚ ਮੰਤਰੀ ਕਿਰੇਨ ਰਿਜਿਜੂ ਵੀ ਸਵਾਰ ਹੋ ਕੇ ਉਥੇ ਲੋਕਾਂ ਨੂੰ ਬਚਾਉਣ ਜਾ ਰਹੇ ਹਨ।

ਕੇਂਦਰੀ ਮੰਤਰੀ ਕਿਰੇਨ ਰਿਜਜਿਜੂ ਨੇ ਸਲੋਵਾਕੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਅਸੀਂ ਸਲੋਵਾਕੀਆ ਵਿਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਤਾਲਮੇਲ ਕਰਾਂਗੇ ਤੇ ਯੂਕਰੇਨ ਤੋਂ ਆਉਣ ਵਾਲੇ ਸਾਡੇ ਵਿਦਿਆਰਥੀਆਂ ਲਈ ਵੀਜ਼ਾ ਸਬੰਧੀ ਉਨ੍ਹਾਂ ਦੀ ਸਰਕਾਰ ਤੋਂ ਸਹਿਯੋਗ ਮੰਗਾਂਗੇ। ਸਾਡੀ ਸਭ ਤੋਂ ਵੱਡੀ ਪਹਿਲ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਗੌਰਤਲਬ ਹੈ ਕਿ ਯੂਕਰੇਨ ਵਿਚੋਂ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਸੈਨਾ ਦੀ ਮਦਦ ਲਈ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਘੱਟ ਸਮੇਂ ‘ਚ ਜ਼ਿਆਦਾ ਲੋਕਾਂ ਨੂੰ ਕੱਢਣ ‘ਚ ਮਦਦ ਕਰਨ ਲਈ ਕਿਹਾ ਹੈ। ਭਾਰਤੀ ਹਵਾਈ ਸੈਨਾ ਅੱਜ ਤੋਂ ਆਪ੍ਰੇਸ਼ਨ ਗੰਗਾ ਵਿੱਚ ਕਈ ਸੀ-17 ਜਹਾਜ਼ ਤਾਇਨਾਤ ਕਰੇਗੀ। ਭਾਰਤ ਕੋਲ 11 ਸੀ-17 ਗਲੋਬਮਾਸਟਰ ਜਹਾਜ਼ ਹਨ। ਇਸ ਜਹਾਜ਼ ਦਾ ਬਾਹਰੀ ਢਾਂਚਾ ਇੰਨਾ ਮਜ਼ਬੂਤ ​​ਹੈ ਕਿ ਇਸ ‘ਤੇ ਰਾਈਫਲ ਅਤੇ ਛੋਟੇ ਹਥਿਆਰਾਂ ਦੀ ਗੋਲੀਬਾਰੀ ਦਾ ਕੋਈ ਅਸਰ ਨਹੀਂ ਪੈਂਦਾ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਵੱਲੋਂ 26 ਜਨਵਰੀ ਹਿੰਸਾ ਸਣੇ ਕਿਸਾਨ ਅੰਦੋਲਨ ਦੌਰਾਨ ਦਰਜ 17 FIRs ਵਾਪਿਸ ਲੈਣ ਨੂੰ ਮਨਜ਼ੂਰੀ

ਦੱਸ ਦੇਈਏ ਕਿ ਅੱਜ ਖੀਰਕੀਵ ਵਿਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਸਖਤ ਰਵੱਈਆ ਅਪਣਾਉਂਦਿਆਂ  ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਗਿਆ ਹੈ।

The post ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ SpiceJet ਦੀ ਸਪੈਸ਼ਲ ਫਲਾਈਟ ਸਲੋਵਾਕੀਆ ਲਈ ਹੋਵੇਗੀ ਰਵਾਨਾ appeared first on Daily Post Punjabi.

ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਰੂਸ, ਯੂਕਰੇਨ ਦੇ ਰਾਜਦੂਤਾਂ ਨੂੰ ਕੀਤਾ ਤਲਬ
ਰੂਸੀ ਹਮਲੇ ‘ਚ ਹੁਣ ਤੱਕ 352 ਯੂਕਰੇਨੀ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਸ ਵਿਚ 16 ਬੱਚੇ ਵੀ ਸ਼ਾਮਲ ਹਨ। ਯੂਕਰੇਨੀ ਡਿਪਲੋਮੈਟ ਨੇ UNGA ਦੀ ਮੀਟਿੰਗ ਵਿਚ ਇਸ ਦੀ ਜਾਣਕਾਰੀ ਦਿੱਤੀ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦੀ ਲੜਾਈ ਵਿਚ ਲਗਭਗ 5300 ਰੂਸੀ ਸੈਨਿਕ ਮਾਰੇ ਗਏ ਹਨ। ਯੂਕਰੇਨੀ ਸੈਨਾ ਨੇ ਲਗਭਗ 151 ਟੈਂਕ, 29 ਜਹਾਜ਼, 29 ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ।

ਖਾਰਕੀਵ ਗੋਲੀਬਾਰੀ ਵਿਚ ਅੱਜ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦਾ ਪਛਾਣ ਨਵੀਨ ਵਜੋਂ ਹੋਈ ਹੈ, ਜੋ ਕਰਨਾਟਕ ਦਾ ਰਹਿਣ ਵਾਲਾ ਸੀ । ਇਹ ਵਿਦਿਆਰਥੀ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਗਿਆ ਹੋਇਆ ਸੀ। ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਭਾਰਤ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਹੈ। ਭਾਰਤ ਨੇ ਖਾਰਕੀਵ ਅਤੇ ਸੰਘਰਸ਼ ਵਾਲੇ ਹੋਰਨਾਂ ਖੇਤਰਾਂ ਵਿਚ ਭਾਰਤੀਆਂ ਨੂੰ ਸੁਰੱਖਿਅਤ ਰਸਤਾ ਦੇਣ ਦੀ ਮੰਗ ਦੁਹਰਾਈ ਹੈ।

ਅੱਜ ਸਵੇਰ ਤੋਂ ਰੂਸ ਨੇ ਯੂਕਰੇਨ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਕੀਵ ਵੱਲ ਰੂਸੀ ਫੌਜ ਦਾ ਵੱਡਾ ਕਾਫ਼ਿਲਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਇਹ ਵੀ ਪੜ੍ਹੋ : ਗੂਗਲ ਦਾ ਵੱਡਾ ਫ਼ੈਸਲਾ, ਰੂਸ ਦੇ ਸਰਕਾਰੀ ਮੀਡੀਆ ਚੈਨਲ RT ਤੇ Sputnik ਕੀਤੇ ਬਲਾਕ

ਗੌਰਤਲਬ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵਿਗੜਦੇ ਹਾਲਾਤਾਂ ਵਿਚਾਲੇ ਅੱਜ ਹੀ ਭਾਰਤੀ ਦੂਤਾਵਾਸ ਵੱਲੋਂ ਸਿਖਰ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸਾਰੇ ਭਾਰਤੀ ਨਾਗਰਿਕ ਤੇ ਵਿਦਿਆਰਥੀ ਕੀਵ ਨੂੰ ਜਲਦ ਤੋਂ ਜਲਦ ਛੱਡ ਦੇਣ। ਐਡਵਾਈਜ਼ਰੀ ਵਿੱਚ ਲਿਖਿਆ ਸੀ ਕਿ ਕੀਵ ਛੱਡਣ ਲਈ ਜੋ ਵੀ ਸਾਧਨ ਉਨ੍ਹਾਂ ਨੂੰ ਮਿਲੇ ਉਹ ਰਾਹੀਂ ਕੀਵ ਵਿੱਚੋਂ ਬਾਹਰ ਨਿਕਲ ਜਾਣ। ਇਸ ਵਿੱਚ ਟ੍ਰੇਨ, ਬੱਸ ਆਦਿ ਨਾਲ ਟ੍ਰੈਵਲ ਕਰਨ ਦੀ ਸਲਾਹ ਦਿੱਤੀ ਗਈ ਹੈ।

The post ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਰੂਸ, ਯੂਕਰੇਨ ਦੇ ਰਾਜਦੂਤਾਂ ਨੂੰ ਕੀਤਾ ਤਲਬ appeared first on Daily Post Punjabi.

ਬ੍ਰਿਟਿਸ਼ PM ਜਾਨਸਨ ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਤੀ ਯੂਕੇ ਵੀਜ਼ੇ ਦੀ ਪੇਸ਼ਕਸ਼, ਰੱਖੀ ਇਹ ਸ਼ਰਤ
ਯੂਕਰੇਨ ਨੇ ਰੂਸ ਨੂੰ ਪਿਛਲੇ ਚਾਰ ਦਿਨਾਂ ਤੋਂ ਕੀਵ ਦੇ ਬਾਹਰ ਰੋਕ ਕੇ ਰੱਖਿਆ ਹੈ। ਇਸ ਦਰਮਿਆਨ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕਿਹਾ ਕਿ ਅਗਲੇ 24 ਘੰਟੇ ਯੂਕਰੇਨ ਲਈ ਸਭ ਤੋਂ ਮੁਸ਼ਕਲ ਵਾਲੇ ਹਨ। ਦੂਜੇ ਪਾਸੇ 7 ਨੇਤਾਵਾਂ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰੂਸ ਖਿਲਾਫ ਲੜਾਈ ਵਿਚ ਸਾਰੇ ਦੇਸ਼ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ।

ਵੱਖ-ਵੱਖ ਦੇਸ਼ਾਂ ਵੱਲੋਂ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰੂਸ-ਯੂਕਰੇਨ ਜੰਗ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਜੋ ਨਿਵਾਸੀ ਰੂਸ ਦੇ ਹਮਲੇ ਕਾਰਨ ਦੇਸ਼ ਛੱਡਣਾ ਚਾਹੁੰਦੇ ਹਨ ਉਹ ਯੂਨਾਈਟਿਡ ਕਿੰਗਡਮ ਆ ਸਕਦੇ ਹਨ, ਬਸ਼ਰਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪਹਿਲਾਂ ਤੋਂ ਹੀ ਬ੍ਰਿਟੇਨ ਵਿਚ ਰਹਿੰਦੇ ਹੋਏ। ਉਨ੍ਹਾਂ ਨੇ ਅਜਿਹੇ ਲੋਕਾਂ ਲਈ ਯੂਕੇ ਦਾ ਵੀਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

ਬ੍ਰਿਟੇਨ ਦੇ ਖਜ਼ਾਨੇ ਦੇ ਚਾਂਸਲਰ ਰਿਸ਼ੀ ਸੁਨਕ ਨੇ ਬੈਂਕ ਆਫ ਇੰਗਲੈਂਡ ਦੇ ਸਹਿਯੋਗ ਨਾਲ ਮਿਲ ਕੇ ਦੇਸ਼ ਦੇ ਸੈਂਟਰਲ ਬੈਂਕ ਆਫ ਦਿ ਰਸ਼ੀਅਨ ਫੈਡਰੇਸ਼ਨ ਨੂੰ ਨਿਸ਼ਾਨਾ ਬਣਾ ਕੇ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਹੋਰ ਆਰਥਿਕ ਪਾਬੰਦੀਆਂ ਲਗਾਉਣ ਦੀ ਯੂਕੇ ਸਰਕਾਰ ਦੀ ਯੋਜਨਾ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਯੂਕਰੇਨੀ ਸਰਕਾਰ ਦਾ ਵੱਡਾ ਫੈਸਲਾ, ਜੰਗ ‘ਚ ਰੂਸ ਨੂੰ ਜਵਾਬ ਦੇਣ ਲਈ ਤਜ਼ਰਬੇ ਵਾਲੇ ਕੈਦੀਆਂ ਦੀ ਹੋਵੇਗੀ ਰਿਹਾਈ

ਭਾਰਤ ਲਈ ਯੂਕਰੇਨ ਦੇ ਰਾਜਦੂਤ ਇਗੋਰ ਪੋਲਿਖਾ ਨੇ ਕਿਹਾ ਹੈ ਕਿ ਯੂਕਰੇਨ ਵਿਚ ਹਾਲਾਤ ਬਹੁਤ ਗੰਭੀਰ ਹਨ। ਇਸ ਦੇ ਬਾਵਜੂਦ ਯੂਕਰੇਨ ਦੇ ਅਧਿਕਾਰੀ ਉਤੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਵਿਚ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਯੂਕਰੇਨ ਉਤੇ ਰੂਸ ਦੇ ਹਮਲੇ ਵਿਚ ਬਣੇ ਗੰਭੀਰ ਹਾਲਾਤ ਦੇ ਮੱਦੇਨਜ਼ਰ ਯੂਕਰੇਨ ਦਾ ਪ੍ਰਤੀਨਿਧੀਮੰਡਲ ਬੇਲਾਰੂਸ ਵਿਚ ਪੁਹੰਚਿਆ ਹੈ ਤੇ ਦੋਵਾਂ ਪੱਖਾਂ ਵਿਚ ਗੱਲਬਾਤ ਸ਼ੁਰੂ ਹੋ ਚੁੱਕੀ ਹੈ।

The post ਬ੍ਰਿਟਿਸ਼ PM ਜਾਨਸਨ ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਤੀ ਯੂਕੇ ਵੀਜ਼ੇ ਦੀ ਪੇਸ਼ਕਸ਼, ਰੱਖੀ ਇਹ ਸ਼ਰਤ appeared first on Daily Post Punjabi.