Ukrainian government big decision Archives - Daily Post Punjabi

ਯੂਕਰੇਨੀ ਸਰਕਾਰ ਦਾ ਵੱਡਾ ਫੈਸਲਾ, ਜੰਗ ‘ਚ ਰੂਸ ਨੂੰ ਜਵਾਬ ਦੇਣ ਲਈ ਤਜ਼ਰਬੇ ਵਾਲੇ ਕੈਦੀਆਂ ਦੀ ਹੋਵੇਗੀ ਰਿਹਾਈ
ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਪੰਜਵਾਂ ਦਿਨ ਹੈ। ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦਾ ਡਟ ਕੇ ਸਾਹਮਣਾ ਕਰ ਰਹੀਆਂ ਹਨ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਐਲਾਨ ਕਰਦਿਆਂ ਕਿਹਾ ਕਿ ਰੂਸ ਦੇ ਖਿਲਾਫ ਲੜਾਈ ਵਿੱਚ ਸ਼ਾਮਿਲ ਹੋਣ ਵਾਲੇ ਇਛੁੱਕ ਕੈਦੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਦੀਆਂ ਦੇ ਜੰਗ ਦੇ ਤਜ਼ਰਬੇ ਤੇ ਜੇਲ੍ਹ ਵਿੱਚ ਵਰਤਾਅ ਨੂੰ ਵਿਚਾਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਰਿਹਾਅ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਰਾਸ਼ਟਰਪਤੀ ਜੇਲੇਂਸਕੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੇਲਾਰੂਸ ਵਿੱਚ ਰੂਸ ਤੇ ਯੂਕਰੇਨ ਵਿਚਾਲੇ ਗੱਲਬਾਤ ਹੋਣ ਵਾਲੀ ਹੈ। ਇਸਦੇ ਲਈ ਦੋਹਾਂ ਦੇਸ਼ਾਂ ਦਾ ਵਫਦ ਬੇਲਾਰੂਸ ਪਹੁੰਚ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗੱਲਬਾਤ ਰਾਹੀਂ ਜੰਗ ਦੀ ਸਮਾਪਤੀ ਦਾ ਐਲਾਨ ਹੋ ਸਕਦਾ ਹੈ।

Ukrainian government big decision

ਰੂਸ ਤੇ ਯੂਕਰੇਨ ਵਿਚਾਲੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਬੈਠਕ ਵਿੱਚ ਸੀਜ਼ਫਾਇਰ ਦਾ ਜ਼ਿਕਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਰੂਸ ਨੂੰ ਆਪਣੀ ਫੌਜ ਨੂੰ ਵਾਪਸ ਬੁਲਾਉਣਾ ਚਾਹੀਦਾ ਹੈ। ਹਾਲਾਤਾਂ ਨੂੰ ਦੇਖਦੇ ਹੋਏ ਸੀਜ਼ਫਾਇਰ ਦਾ ਐਲਾਨ ਵੀ ਕਰਨਾ ਚਾਹੀਦਾ ਹੈ। ਇਸ ਯੁੱਧ ਕਾਰਨ ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡ ਕੇ ਚਲੇ ਗਏ ਹਨ। ਉੱਥੇ ਹੀ ਰੂਸ ਨੇ ਹੁਣ ਯੂਕਰੇਨ ਦੇ ਕਈ ਛੋਟੇ ਸ਼ਹਿਰਾਂ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ

ਦੱਸ ਦੇਈਏ ਕਿ ਯੂਕਰੇਨ ਨੇ ਪਹਿਲਾਂ ਬੇਲਾਰੂਸ ਵਿੱਚ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਗੱਲਬਾਤ ਲਈ ਹੋਰ ਥਾਵਾਂ ਦੇ ਨਾਂ ਸੁਝਾਏ ਗਏ ਸਨ । ਪਰ ਹੁਣ ਦੋਵੇਂ ਦੇਸ਼ ਗੱਲਬਾਤ ਲਈ ਰਾਜ਼ੀ ਹੋ ਗਏ ਹਨ। ਇਸ ਗੱਲਬਾਤ ਤੋਂ ਬਹੁਤ ਉਮੀਦਾਂ ਪ੍ਰਗਟਾਈਆਂ ਜਾ ਰਹੀਆਂ ਹਨ, ਕਿਉਂਕਿ ਇਹ ਜੰਗ ਦੀ ਦਿਸ਼ਾ ਤੈਅ ਕਰ ਸਕਦੀ ਹੈ। ਇਸ ਦੌਰਾਨ ਖਬਰ ਆਈ ਹੈ ਕਿ ਗੱਲਬਾਤ ਮੁਤਾਬਕ ਬੇਲਾਰੂਸ ਵੱਡਾ ਫੈਸਲਾ ਲੈਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਗੱਲਬਾਤ ਅਸਫਲ ਹੁੰਦੀ ਹੈ ਤਾਂ ਬੇਲਾਰੂਸ ਯੂਕਰੇਨ ਵਿੱਚ ਲੜਨ ਲਈ ਆਪਣੀ ਫੌਜ ਭੇਜ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਯੂਕਰੇਨੀ ਸਰਕਾਰ ਦਾ ਵੱਡਾ ਫੈਸਲਾ, ਜੰਗ ‘ਚ ਰੂਸ ਨੂੰ ਜਵਾਬ ਦੇਣ ਲਈ ਤਜ਼ਰਬੇ ਵਾਲੇ ਕੈਦੀਆਂ ਦੀ ਹੋਵੇਗੀ ਰਿਹਾਈ appeared first on Daily Post Punjabi.