unlock 1 Archives - Daily Post Punjabi

ਅਨਲੌਕ 1 ‘ਚ ਖ਼ਰਾਬ ਹੋਏ ਹਲਾਤ, 1 ਜੂਨ ਤੋਂ 8 ਜੂਨ ਤੱਕ 30% ਵਧੇ ਕੋਰੋਨਾ ਦੇ ਮਰੀਜ਼
unlock 1 corona lockdown report: ਢਾਈ ਮਹੀਨਿਆਂ ਦੇ ਲੌਕਡਾਊਨ ਤੋਂ ਬਾਅਦ ਦੇਸ਼ ਅੱਜ ਅਨਲੌਕ -1 ਦੇ ਦੂਜੇ ਪੜਾਅ ਵਿੱਚ ਦਾਖਲ ਹੋ ਗਿਆ ਹੈ। ਹੁਣ ਧਾਰਮਿਕ ਸਥਾਨ, ਸ਼ਾਪਿੰਗ ਮਾਲ ਅਤੇ ਰੈਸਟੋਰੈਂਟ ਖੁੱਲ੍ਹ ਗਏ ਹਨ, ਪਰ ਪਿੱਛਲੇ ਇੱਕ ਹਫਤੇ ਵਿੱਚ ਕੋਰੋਨਾ ਦੇ ਮਰੀਜ਼ ਜਿਸ ਰਫਤਾਰ ਨਾਲ ਵਧੇ ਹਨ ਇਸ ਤੋਂ ਪਹਿਲਾ ਕਦੇ ਨਹੀਂ ਵਧੇ। ਇਹ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਪਿੱਛਲੇ ਇੱਕ ਹਫ਼ਤੇ ਵਿੱਚ, ਕੋਰੋਨਾ ਦੇ ਮਰੀਜ਼ ਰੋਜ਼ਾਨਾ 8000 ਅਤੇ 10000 ਦੇ ਵਿਚਕਾਰ ਵੱਧ ਰਹੇ ਹਨ। ਇਸ ਸਮੇਂ ਦੌਰਾਨ ਤਕਰੀਬਨ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੱਡੇ ਸ਼ਹਿਰਾਂ ਦੀ ਹਾਲਤ ਸਭ ਤੋਂ ਭੈੜੀ ਹੈ। ਖੁਦ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਰ ਦਿਨ ਤਕਰੀਬਨ ਇੱਕ ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਸਰਕਾਰ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋਣ ਵਾਲੇ ਵਾਧੇ ਨੂੰ ਲੈ ਕੇ ਵੀ ਚਿੰਤਤ ਹੈ ਅਤੇ ਰਾਜਧਾਨੀ ਦੇ ਹਸਪਤਾਲਾਂ ਵਿੱਚ ਇਲਾਜ ਦੀਆਂ ਸਥਿਤੀਆਂ ਨੂੰ ਬਦਲ ਦਿੱਤਾ ਹੈ। ਹਸਪਤਾਲਾਂ ਦੇ ਦਰਵਾਜ਼ੇ ਦਿੱਲੀ ਤੋਂ ਬਾਹਰ ਵਾਲਿਆਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਦਿੱਲੀ ਸਰਹੱਦ ਨੂੰ ਨੋਇਡਾ ਅਤੇ ਗਾਜ਼ੀਆਬਾਦ ਤੋਂ ਸੀਲ ਕਰ ਦਿੱਤਾ ਗਿਆ ਹੈ।

unlock 1 corona lockdown report

ਯੂ ਪੀ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 10 ਹਜ਼ਾਰ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਮਹਾਰਾਸ਼ਟਰ ਦੀ ਸਥਿਤੀ ਸਭ ਤੋਂ ਚਿੰਤਾਜਨਕ ਹੈ। ਦੇਸ਼ ਵਿੱਚ ਮਹਾਰਾਸ਼ਟਰ ‘ਚ ਸਭ ਤੋਂ ਵੱਧ ਕੋਰੋਨਾ ਮਰੀਜ਼ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਦੇ ਕੇਸ 85 ਹਜ਼ਾਰ ਤੋਂ ਪਾਰ ਹਨ। ਅਨਲੌਕ -1 ਵਿੱਚ, ਕੋਰੋਨਾ ਤੋਂ ਸਭ ਤੋਂ ਵੱਧ ਸੰਕਰਮਿਤ ਮਰੀਜ਼ਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਛੇਵਾਂ ਦੇਸ਼ ਬਣ ਗਿਆ ਹੈ। ਸਰਗਰਮ ਮਾਮਲਿਆਂ ਦੇ ਮਾਮਲੇ ਵਿੱਚ ਭਾਰਤ ਹੁਣ ਦੁਨੀਆ ਵਿੱਚ ਚੌਥੇ ਨੰਬਰ ’ਤੇ ਪਹੁੰਚ ਗਿਆ ਹੈ। ਸਿਰਫ ਇੱਕ ਦਿਨ ਵਿੱਚ ਵੱਧ ਤੋਂ ਵੱਧ 9,983 ਕੇਸ ਦਰਜ਼ ਕੀਤੇ ਗਏ ਹਨ। ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇਟਲੀ ਅਤੇ ਤੁਰਕੀ ਤੋਂ ਵੀ ਵੱਧ ਗਈ ਹੈ। ਮਹਾਰਾਸ਼ਟਰ ਵਿੱਚ 24 ਘੰਟਿਆਂ ਵਿੱਚ 3007 ਨਵੇਂ ਕੋਰੋਨਾ ਕੇਸ ਆਏ ਹਨ। ਦਿੱਲੀ ਵਿੱਚ ਇੱਕ ਦਿਨ ਵਿੱਚ 1,282 ਕੇਸ ਦਰਜ ਹੋਏ ਹਨ। ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਕੇਸ ਵੱਧ ਰਹੇ ਹਨ।

ਇਕ ਰਿਪੋਰਟ ਦੇ ਅਨੁਸਾਰ, ਸਿਰਫ 9% ਲੋਕ ਲਾਗ ਦੇ 80% ਫੈਲਣ ਲਈ ਜ਼ਿੰਮੇਵਾਰ ਦੱਸੇ ਗਏ ਹਨ। ਇਹ ਖ਼ਤਰਾ ਵਧਦਾ ਵੇਖਿਆ ਜਾ ਰਿਹਾ ਹੈ ਕਿਉਂਕਿ ਅਨਲੌਕ -1 ਦੇ ਦੂਜੇ ਪੜਾਅ ਵਿੱਚ ਅੱਜ ਤੋਂ ਹੋਟਲ, ਸ਼ਾਪਿੰਗ ਮਾਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਜੇ ਲੋਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਹੁੰਦੇ  ਹਨ ਤਾਂ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ।

The post ਅਨਲੌਕ 1 ‘ਚ ਖ਼ਰਾਬ ਹੋਏ ਹਲਾਤ, 1 ਜੂਨ ਤੋਂ 8 ਜੂਨ ਤੱਕ 30% ਵਧੇ ਕੋਰੋਨਾ ਦੇ ਮਰੀਜ਼ appeared first on Daily Post Punjabi.

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ, ਵੱਡੇ ਐਲਾਨ ਦੀ ਸੰਭਾਵਨਾ
pm chairs union cabinet meeting: ਦੇਸ਼ ਨੂੰ ਤਿੰਨ ਪੜਾਵਾਂ ਵਿੱਚ ਖੋਲ੍ਹਣ ਦੀ ਯੋਜਨਾ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਮੰਡਲ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਆਰਥਿਕ ਪੈਕੇਜ ਅਤੇ ਕਿਸਾਨਾਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ ਹਨ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਸਾਲ ਕੇਂਦਰੀ ਕੈਬਨਿਟ ਦੀ ਇਹ ਪਹਿਲੀ ਬੈਠਕ ਹੈ। ਸਰਕਾਰ ਦੇ ਦੂਜੇ ਸਾਲ ਦੇ ਮੌਕੇ ‘ਤੇ ਕੋਈ ਵੱਡਾ ਫੈਸਲਾ ਲੈਣਾ ਸੰਭਵ ਹੈ। ਸਰਕਾਰ ਦੇ ਇਸ ਵੱਡੇ ਫੈਸਲੇ ਬਾਰੇ ਜਾਣਕਾਰੀ ਅੱਜ ਤਿੰਨ ਵਜੇ ਦਿੱਤੀ ਜਾ ਸਕਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਆਰਥਿਕ ਮੋਰਚੇ ‘ਤੇ ਕੋਈ ਵੀ ਵੱਡਾ ਐਲਾਨ ਸੰਭਵ ਹੈ।

pm chairs union cabinet meeting

ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ ਵਿੱਚ ਕੁੱਲ 1,90,535 ਕੋਰੋਨਾ ਸੰਕਰਮਿਤ ਮਰੀਜ਼ ਹਨ ਅਤੇ 5,394 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਕੁੱਲ ਸੰਕਰਮਿਤ ਮਰੀਜ਼ਾਂ ਵਿੱਚੋਂ 75 ਪ੍ਰਤੀਸ਼ਤ ਮਰੀਜ਼ ਅਤੇ 83 ਪ੍ਰਤੀਸ਼ਤ ਮੌਤਾਂ ਸਿਰਫ 6 ਰਾਜਾਂ ਵਿੱਚ ਹੋਈਆਂ ਹਨ। ਹੁਣ ਤੱਕ ਸਾਹਮਣੇ ਆਏ ਕੁੱਲ ਕੇਸਾਂ ਵਿਚੋਂ 75..33 ਫੀਸਦ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਹਨ। ਇਨ੍ਹਾਂ 6 ਰਾਜਾਂ ਵਿੱਚ ਕੁੱਲ 1,43,531 ਕੋਰੋਨਾ ਸੰਕਰਮਿਤ ਮਰੀਜ਼ ਹਨ। ਇਹ ਹੁਣ ਤੱਕ ਦੇ ਕੁੱਲ ਕੇਸਾਂ ਦਾ 75.33 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਲਾਗ ਕਾਰਨ ਹੋਈਆਂ ਮੌਤਾਂ ਦਾ 83.68 ਪ੍ਰਤੀਸ਼ਤ ਇਨ੍ਹਾਂ 6 ਰਾਜਾਂ ਵਿੱਚ ਹੈ। ਜਦਕਿ ਮਹਾਰਾਸ਼ਟਰ ‘ਚ 2,286, ਤਾਮਿਲਨਾਡੂ ਵਿੱਚ 173, ਦਿੱਲੀ ‘ਚ 473, ਗੁਜਰਾਤ ‘ਚ 1038, ਰਾਜਸਥਾਨ ‘ਚ 194 ਅਤੇ ਮੱਧ ਪ੍ਰਦੇਸ਼ ਵਿੱਚ 350 ਮੌਤਾਂ ਹੋਈਆਂ। ਜੇ ਅਸੀਂ ਇਨ੍ਹਾਂ 6 ਰਾਜਾਂ ਵਿੱਚ ਲਾਗ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਜੋੜੀਏ ਤਾਂ ਕੁੱਲ 4,514 ਮਰੀਜ਼ਾਂ ਦੀ ਮੌਤ ਹੋਈ ਹੈ।

The post ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ, ਵੱਡੇ ਐਲਾਨ ਦੀ ਸੰਭਾਵਨਾ appeared first on Daily Post Punjabi.

1 ਜੂਨ ਤੋਂ ਦੇਸ਼ ਭਰ ‘ਚ ਬਦਲੇ ਇਹ ਨਿਯਮ, ਤੁਹਾਡੇ ‘ਤੇ ਹੋਵੇਗਾ ਸਿੱਧਾ ਅਸਰ
rule changes Unlock 1: 1 ਜੂਨ ਤੋਂ ਸ਼ੁਰੂ ਹੋਏ ਪੰਜਵੇਂ ਪੜਾਅ ਦੇ ਲਾਕਡਾਊਨ ਵਿਚਕਾਰ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਜੋ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹਨ ਵੀ ਲਾਗੂ ਹੋ ਗਏ ਹਨ । ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਯੋਜਨਾ ਨਾਲ ਜਿੱਥੇ ਗਰੀਬਾਂ ਲਈ ਕਿਸੇ ਵੀ ਰਾਜ ਤੋਂ ਸਸਤੀਆਂ ਦਰਾਂ ‘ਤੇ ਰਾਸ਼ਨ ਖਰੀਦਣਾ ਸੰਭਵ ਹੋ ਗਿਆ ਹੈ । ਉੱਥੇ ਹੀ 200 ਟ੍ਰੇਨਾਂ ਤੇ ਗੋਏਅਰ ਦੀਆਂ ਘਰੇਲੂ ਉਡਾਣਾਂ ਦੇ ਮੁੜ ਚਾਲੂ ਹੋਣ ਨਾਲ ਲੋਕਾਂ ਦੇ ਚਿਹਰੇ ਖਿੜ ਗਏ ।

rule changes Unlock 1

ਅੱਜ ਤੋਂ ਚੱਲਣ ਲੱਗੀਆਂ 230 ਰੇਲ ਗੱਡੀਆਂ
ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਰੇਲ ਸੇਵਾ ਸ਼ੁਰੂ ਹੋਈ ਹੈ । ਜਿਸ ਵਿੱਚ ਭਾਰਤੀ ਰੇਲਵੇ ਵੱਲੋਂ 1 ਜੂਨ ਤੋਂ 200 ਵੱਧ ਟ੍ਰੇਨਾਂ ਚਲਾਈਆਂ ਗਈਆਂ ਜਿਹੜੀਆਂ ਕਿ ਨਾਨ ਏ.ਸੀ. ਹੋਣਗੀਆਂ । ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਇਨ੍ਹਾਂ ਟ੍ਰੇਨਾਂ ਦੇ ਨਾਲ ਪਹਿਲਾਂ ਤੋਂ ਚਲ ਰਹੀਆਂ 30 ਟ੍ਰੇਨਾਂ ਵੀ ਚਲਣਗੀਆਂ । ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੇਲਵੇ ਨੇ ਇਨ੍ਹਾਂ ਰੇਲ ਗੱਡੀਆਂ ਲਈ ਚਾਰ ਮਹੀਨੇ ਪਹਿਲਾਂ ਅਗਾਊਂ ਟਿਕਟਾਂ ਦੀ ਬੁਕਿੰਗ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ । ਇਸ ਦੇ ਨਾਲ ਹੀ, ਤਤਕਾਲ ਕੋਟੇ ਤਹਿਤ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ ।

rule changes Unlock 1

ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ
ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨ੍ਹਾਂ ਸਬਸਿਡੀ ਵਾਲੇ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ 14.2 ਕਿਲੋ ਗੈਰ ਸਬਸਿਡੀ ਵਾਲਾ LPG ਸਿਲੰਡਰ ਦੀ ਕੀਮਤ 11.50 ਰੁਪਏ ਪ੍ਰਤੀ ਸਿਲੰਡਰ ਮਹਿੰਗੀ ਹੋ ਗਈ ਹੈ। ਹੁਣ ਅੱਜ ਯਾਨੀ 1 ਜੂਨ ਤੋਂ ਇਹ 593 ਰੁਪਏ ਵਿੱਚ ਉਪਲਬਧ ਹੋਵੇਗਾ, ਜਦੋਂ ਕਿ ਇੱਕ 19 ਕਿਲੋ ਦਾ ਸਿਲੰਡਰ 110 ਰੁਪਏ ਦਾ ਹੋਵੇਗਾ ਅਤੇ ਤੁਹਾਡੇ ਤੱਕ 1139.50 ਰੁਪਏ ਵਿੱਚ ਪਹੁੰਚੇਗਾ ।

rule changes Unlock 1

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ
ਮਹਾਰਾਸ਼ਟਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੱਜ ਤੋਂ ਵੱਧ ਗਈ ਹੈ । 1 ਜੂਨ ਤੋਂ ਰਾਜ ਵਿੱਚ ਦੋ ਰੁਪਏ ਦਾ ਵਾਧਾ ਹੋ ਰਿਹਾ ਹੈ । ਮੁੰਬਈ ‘ਚ ਪੈਟਰੋਲ ਦੀ ਕੀਮਤ ਅੱਜ 2 ਰੁਪਏ ਵਧ ਕੇ 78.31 ਰੁਪਏ ਹੋ ਗਈ, ਜੋ 76.31 ਰੁਪਏ ਸੀ। ਇਸ ਦੇ ਨਾਲ ਹੀ ਡੀਜ਼ਲ ਦੋ ਰੁਪਏ 66.21 ਰੁਪਏ ਤੋਂ ਵਧਾ ਕੇ 68.21 ਰੁਪਏ ਕਰ ਦਿੱਤਾ ਗਿਆ ਹੈ । ਸ਼ਨੀਵਾਰ ਨੂੰ ਸਰਕਾਰ ਨੇ ਪੈਟਰੋਲ ‘ਤੇ ਸੈੱਸ 8.12 ਰੁਪਏ ਤੋਂ ਵਧਾ ਕੇ 10.12 ਰੁਪਏ ਪ੍ਰਤੀ ਲੀਟਰ ਕਰ ਦਿੱਤਾ, ਜਦਕਿ ਡੀਜ਼ਲ ‘ਤੇ ਸੈੱਸ ਦੀ ਕੀਮਤ ਇੱਕ ਰੁਪਏ ਤੋਂ ਵਧਾ ਕੇ ਤਿੰਨ ਰੁਪਏ ਕਰ ਦਿੱਤੀ ਗਈ । ਇਸ ਤੋਂ ਇਲਾਵਾ ਜੰਮੂ ਕਸ਼ਮੀਰ ਸਰਕਾਰ ਨੇ ਵੀ ਪੈਟਰੋਲ ਦੀ ਕੀਮਤ ਵਿੱਚ ਦੋ ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ ਇੱਕ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ।

rule changes Unlock 1

‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਦੀ ਸ਼ੁਰੂਆਤ
ਦੇਸ਼ ਦੇ ਗਰੀਬਾਂ ਨੂੰ ਰਾਹਤ ਦੇਣ ਕਰਨ ਲਈ ਵਨ ਨੇਸ਼ਨ ਵਨ ਰਾਸ਼ਨ ਕਾਰਡ ਅੱਜ ਤੋਂ ਲਾਗੂ ਕੀਤਾ ਜਾ ਰਿਹਾ ਹੈ । ਇਹ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸ਼ੁਰੂ ਹੋਵੇਗਾ। ਇਸਦੇ ਤਹਿਤ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਾਸ਼ਨ ਕਾਰਡ ਧਾਰਕ ਰਾਸ਼ਨ ਲੈਣ ਦੀ ਸਹੂਲਤ ਪ੍ਰਾਪਤ ਕਰ ਸਕਦਾ ਹੈ । ਸਰਕਾਰ ਦੀ ਇਸ ਯੋਜਨਾ ਦਾ 67 ਕਰੋੜ ਲੋਕਾਂ ਨੂੰ ਲਾਭ ਹੋਵੇਗਾ । ਵਰਤਮਾਨ ਸਮੇਂ ਵਿੱਚ, ਤੁਸੀਂ ਸਿਰਫ ਉਸੇ ਜ਼ਿਲ੍ਹੇ ਵਿਚੋਂ ਹੀ ਰਾਸ਼ਨ ਲੈ ਸਕਦੇ ਹੋ ਜਿਸ ਸੂਬੇ ਵਿਛ ਰਾਸ਼ਨ ਕਾਰਡ ਬਣਾਇਆ ਗਿਆ ਹੈ । ਜੇ ਤੁਸੀਂ ਜ਼ਿਲ੍ਹਾ ਬਦਲ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਨਹੀਂ ਮਿਲੇਗਾ।

GoAir ਦੀ ਘਰੇਲੂ ਉਡਾਣ ਸੇਵਾ ਬਹਾਲ
ਸਸਤੀ ਹਵਾਈ ਸੇਵਾ ਦੇਣ ਵਾਲੀ ਕੰਪਨੀ ਗੋ ਏਅਰ 1 ਜੂਨ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਕਰੇਗੀ । ਹੋਰ ਕੰਪਨੀਆਂ 25 ਮਈ ਤੋਂ ਇਸ ਦੀ ਸ਼ੁਰੂਆਤ ਕਰ ਚੁੱਕੀਆਂ ਹਨ । ਰੇਗੂਲੇਟਰੀ ਨਾਲ ਜੁੜੀਆਂ ਕੁਝ ਦਿੱਕਤਾਂ ਨੂੰ ਲੈ ਕੇ ਗੋ ਏਅਰ ਨੂੰ ਸੇਵਾਵਾਂ ਸ਼ੁਰੂ ਕਰਨ ਵਿੱਚ ਕੁਝ ਸਮਾਂ ਲੱਗ ਗਿਆ । ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ਤੇ ਕਿਹਾ ਸੀ ਕਿ ਸਾਰੇ ਹਿੱਸੇਦਾਰਾਂ ਲਈ ਵਿਆਪਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ ਓ ਪੀ) ਦੇ ਤਹਿਤ ਏਅਰਲਾਈਨਾਂ ਨੂੰ 25 ਮਈ ਤੋਂ ਘਰੇਲੂ ਸੰਚਾਲਨ ਦੀ ਆਗਿਆ ਦਿੱਤੀ ਗਈ ਹੈ।

30 ਸਤੰਬਰ ਤੱਕ ਆਧਾਰ ਨਾਲ ਕਰਨਾ ਪਏਗਾ ਲਿੰਕ
ਰਾਸ਼ਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਰੀਕ 30 ਸਤੰਬਰ ਹੈ । ਇਸ ਸਬੰਧੀ ਕੇਂਦਰੀ ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਆਧਾਰ ਨਾਲ ਜੁੜੇ ਨਾ ਹੋਣ ਦੇ ਬਾਵਜੂਦ ਰਾਸ਼ਨ ਮਿਲਦਾ ਰਹੇਗਾ । ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਲਾਭਪਾਤਰੀ ਨੂੰ ਉਨ੍ਹਾਂ ਦੇ ਹਿੱਸੇ ਦੇ ਰਾਸ਼ਨ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ।

The post 1 ਜੂਨ ਤੋਂ ਦੇਸ਼ ਭਰ ‘ਚ ਬਦਲੇ ਇਹ ਨਿਯਮ, ਤੁਹਾਡੇ ‘ਤੇ ਹੋਵੇਗਾ ਸਿੱਧਾ ਅਸਰ appeared first on Daily Post Punjabi.

ਲਾਕਡਾਊਨ ਤੋਂ ਬਾਅਦ ਦੇਸ਼ ‘ਚ ਨਵੀਂ ਸਵੇਰ ਦੀ ਸ਼ੁਰੂਆਤ, ਪੜ੍ਹੋ Unlock-1 ‘ਚ ਕੀ ਮਿਲੇਗੀ ਛੋਟ?
Unlock 1.0 starts today: ਨਵੀਂ ਦਿੱਲੀ: ਦੋ ਮਹੀਨਿਆਂ ਤੋਂ ਵੱਧ ਸਮੇਂ ਦੇ ਲਾਕਡਾਊਨ ਤੋਂ ਬਾਅਦ ਅੱਜ ਦੇਸ਼ ਦੀ ਨਵੀਂ ਸਵੇਰ ਸ਼ੁਰੂਆਤ ਹੋਣ ਜਾ ਰਹੀ ਹੈ । ਹਾਲਾਂਕਿ, ਨਿਯਮਾਂ ਤੋਂ ਛੋਟ ਦੇ ਬਾਅਦ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਇਹ ਛੋਟਾਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਦਿੱਤੀਆਂ ਗਈਆਂ ਹਨ । ਜਾਨ ਬਚਾਉਣ ਦੇ ਨਾਲ ਜਹਾਨ ਨੂੰ ਵੀ ਚਲਾਉਣ ਲਈ ਅਨਲਾਕ ਵਨ ਦੀ ਸ਼ੁਰੂਆਤ ਹੋ ਗਈ ਹੈ ।

Unlock 1.0 starts today

ਅਨਲਾਕ-1 ‘ਚ ਕੀ-ਕੀ ਖੁੱਲ੍ਹੇਗਾ?
ਅੱਜ ਰੇਲਵੇ ਵੱਲੋਂ 200 ਟ੍ਰੇਨਾਂ ਚਲਾਈਆਂ ਜਾਣਗੀਆਂ, ਜਿਸ ਨਾਲ ਤਕਰੀਬਨ ਡੇਢ ਲੱਖ ਪੈਸੇਂਜਰ ਸਫ਼ਰ ਕਰ ਸਕਣਗੇ । ਇਨ੍ਹਾਂ ਟ੍ਰੇਨਾਂ ਦੀ ਬੁਕਿੰਗ ਪਹਿਲਾਂ ਹੀ ਹੋ ਚੁੱਕੀ ਹੈ । ਦੋ ਮਹੀਨਿਆਂ ਤੋਂ ਇੱਕ ਜਗ੍ਹਾ ‘ਤੇ ਫਸੇ ਲੋਕ ਰਾਜ ਵਿੱਚ ਕਿਤੇ ਵੀ ਜਾ ਸਕਣਗੇ । ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਦੀ ਆਗਿਆ ਵੀ ਹੋਵੇਗੀ । ਇਸ ਲਈ ਕਿਸੇ ਕਿਸਮ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ । ਪਰ ਰਾਜਾਂ ਨੂੰ ਇਹ ਅਧਿਕਾਰ ਹੋਵੇਗਾ ਕੀ ਉਹ ਸੰਕ੍ਰਮਣ ਦੇ ਖਤਰੇ ਨੂੰ ਦੇਖਦੇ ਹੋਏ ਕੋਈ ਵੀ ਫੈਸਲਾ ਲੈ ਸਕਦੇ ਹਨ ।

Unlock 1.0 starts today

ਲਾਕਡਾਊਨ ਵਿੱਚ ਕਈ ਰਾਜਾਂ ਨੇ ਆਪਣੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਸੀ । ਕੇਂਦਰ ਸਰਕਾਰ ਨੇ ਰਾਜਾਂ ਨੂੰ ਸਰਹੱਦਾਂ ਖੋਲ੍ਹਣ ਦੇ ਆਦੇਸ਼ ਦਿੱਤੇ ਹਨ, ਪਰ ਸ਼ਰਤਾਂ ਨਾਲ । ਜੇ ਰਾਜ ਨੂੰ ਲੱਗਦਾ ਹੈ ਕਿ ਸਰਹੱਦ ਨੂੰ ਸੀਲ ਕਰਨਾ ਜ਼ਰੂਰੀ ਹੈ ਤਾਂ ਉਹ ਸਰਹੱਦ ਨੂੰ ਬੰਦ ਰੱਖ ਸਕਦੇ ਹਨ । ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਅੱਜ ਤੋਂ ਬੱਸਾਂ ਵੀ ਚਲਾਈਆਂ ਜਾਣਗੀਆਂ ਹਾਲਾਂਕਿ ਇਸਦੇ ਲਈ ਰਾਜਾਂ ਨੂੰ ਨਿਯਮ ਤੈਅ ਕਰਨ ਦਾ ਅਧਿਕਾਰ ਹੈ ।

Unlock 1.0 starts today

ਦਰਅਸਲ, ਅਨਲਾਕ-1 ਦੇ ਪਹਿਲੇ ਪੜਾਅ ਵਿੱਚ ਕੇਂਦਰ ਸਰਕਾਰ ਵੱਲੋਂ 8 ਜੂਨ ਨੂੰ ਹੋਟਲ, ਰੈਸਟੋਰੈਂਟ, ਮਾਲ, ਧਾਰਮਿਕ ਸਥਾਨ ਆਦਿ ਨੂੰ ਖੋਲ੍ਹਿਆ ਜਾਵੇਗਾ । ਇਸ ਤੋਂ ਇਲਾਵਾ ਅਨਲਾਕ-1 ਦੇ ਦੂਜੇ ਪੜਾਅ ਦਾ ਫੈਸਲਾ ਜੁਲਾਈ ਵਿੱਚ ਹੋਵੇਗਾ, ਇਸ ਲਈ ਹੁਣ ਸਕੂਲ, ਕਾਲਜ ਨਹੀਂ ਖੋਲ੍ਹੇ ਜਾਣਗੇ । ਕਿਸੇ ਵੀ ਤਰ੍ਹਾਂ ਦੇ ਵਿਦਿਅਕ ਸੰਸਥਾ ‘ਤੇ ਫੈਸਲਾ ਜੁਲਾਈ ਵਿੱਚ ਰਾਜ ਸਰਕਾਰ ਕਰੇਗੀ । ਇਸ ਤੋਂ ਬਾਅਦ ਤੀਜੇ ਪੜਾਅ ਦਾ ਫੈਸਲਾ ਹਾਲਾਤ ਦੇਖ ਕੇ ਕੀਤਾ ਜਾਵੇਗਾ ।

ਦੱਸ ਦੇਈਏ ਕਿ ਅਨਲਾਕ-1 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਕੰਟੇਨਮੈਂਟ ਜ਼ੋਨ ਵਿੱਚ ਇਹ ਲਾਕਡਾਊਨ 30 ਜੂਨ ਤੱਕ ਜਾਰੀ ਰਹੇਗਾ। ਕੰਟੇਨਮੈਂਟ ਜ਼ੋਨ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਹੋਵੇਗੀ । ਰਾਜ ਦੀਆਂ ਸਰਕਾਰਾਂ ਜ਼ਰੂਰਤ ਅਨੁਸਾਰ ਕੰਟੇਨਮੈਂਟ ਜ਼ੋਨ ਦੇ ਬਾਹਰ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਸਕਦੀਆਂ ਹਨ । ਇਸ ਦੌਰਾਨ ਲੋਕਾਂ ਨੂੰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਘਰੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ । ਇਸ ਤੋਂ ਇਲਾਵਾ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਰਹਿਣ ਲਈ ਨਿਰਦੇਸ਼ ਹਨ ।

The post ਲਾਕਡਾਊਨ ਤੋਂ ਬਾਅਦ ਦੇਸ਼ ‘ਚ ਨਵੀਂ ਸਵੇਰ ਦੀ ਸ਼ੁਰੂਆਤ, ਪੜ੍ਹੋ Unlock-1 ‘ਚ ਕੀ ਮਿਲੇਗੀ ਛੋਟ? appeared first on Daily Post Punjabi.