US president elect Joe Biden Archives - Daily Post Punjabi

ਅਮਰੀਕਾ: Joe Biden ਦਾ ਸਹੁੰ ਚੁੱਕ ਸਮਾਗਮ ਅੱਜ, 35 ਸ਼ਬਦਾਂ ‘ਚ ਰਾਸ਼ਟਰਪਤੀ ਅਹੁਦੇ ਦੀ ਚੁੱਕਣਗੇ ਸਹੁੰ
US President elect Joe Biden: ਅਮਰੀਕਾ ਵਿੱਚ ਬੁੱਧਵਾਰ ਨੂੰ ਇੱਕ ਨਵੀਂ ਸਰਕਾਰ ਬਣਨ ਜਾ ਰਹੀ ਹੈ । ਜੋ ਬਾਇਡੇਨ ਅੱਜ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ । ਨਾਲ ਹੀ ਕਮਲਾ ਹੈਰਿਸ ਉਪ-ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਅਮਰੀਕਾ ਨੂੰ ਅੱਜ 46ਵਾਂ ਰਾਸ਼ਟਰਪਤੀ ਮਿਲ ਜਾਵੇਗਾ। ਜੋ ਬਿਡੇਨ ਅਤੇ ਕਮਲਾ ਹੈਰਿਸ ਭਾਰਤੀ ਸਮੇਂ ਅਨੁਸਾਰ ਰਾਤ 10.30 ਵਜੇ ਸਹੁੰ ਚੁੱਕਣਗੇ । ਬਾਇਡੇਨ ਸਿਰਫ਼ 35 ਸ਼ਬਦਾਂ ਵਿੱਚ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਰੋਹ ਲਈ ਵਾਸ਼ਿੰਗਟਨ ਡੀਸੀ ਵਿੱਚ ਬੇਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਪਹਿਲੀ ਵਾਰ 25 ਹਜ਼ਾਰ ਅਮਰੀਕੀ ਸੈਨਿਕਾਂ ਦੀ ਤੈਨਾਤੀ ਵਾਸ਼ਿੰਗਟਨ ਵਿੱਚ ਹੋਣ ਜਾ ਰਹੀ ਹੈ।

US President elect Joe Biden

ਦਰਅਸਲ, ਇਸ ਵਾਰ ਇਹ ਸਮਾਰੋਹ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਨਹੀਂ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਨ ਭੀੜ ਇਕੱਠੀ ਨਹੀਂ ਹੋਵੇਗੀ। ਇਸ ਵਾਰ ਸਹੁੰ ਚੁੱਕ ਸਮਾਗਮ ਵਿੱਚ ਸਿਰਫ ਇੱਕ ਹਜ਼ਾਰ ਤੋਂ 1200 ਲੋਕ ਹੀ ਹਿੱਸਾ ਲੈ ਸਕਣਗੇ । ਸਾਰੇ ਮਹਿਮਾਨਾਂ ਲਈ ਇੱਕ ਸਖਤ ਸਿਹਤ ਪ੍ਰੋਟੋਕੋਲ ਹੋਵੇਗਾ। ਇਸ ਤੋਂ ਇਲਾਵਾ ਟਰੰਪ ਸਮਰਥਕਾਂ ਦੇ ਹੰਗਾਮੇ ਦੇ ਮੱਦੇਨਜ਼ਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਦੇ ਪੂਰੇ ਢਾਂਚੇ ਨੂੰ ਬਦਲਿਆ ਜਾ ਰਿਹਾ ਹੈ। ਜੋ ਬਾਇਡੇਨ ਅਤੇ ਕਮਲਾ ਹੈਰਿਸ ਦੀ ਸਹੁੰ ਚੁੱਕ ਸਮਾਰੋਹ ‘ਤੇ ਕੈਂਚੀ ਚੱਲ ਗਈ ਹੈ। ਜੋ ਬਾਇਡੇਨ ਦੀ ਟੀਮ ਨੇ ਅਮਰੀਕੀਆਂ ਨੂੰ ਰਾਜਧਾਨੀ ਵਿੱਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ । ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰ ਬੈਠਣ ਅਤੇ ਸਹੁੰ ਚੁੱਕ ਸਮਾਰੋਹ ਨੂੰ ਟੀਵੀ ‘ਤੇ ਵੇਖਣ।

US President elect Joe Biden

ਦੱਸ ਦੇਈਏ ਕਿ ਚੀਫ਼ ਜਸਟਿਸ ਜਾਨ ਜੀ ਰਾਬਰਟ ਜੂਨੀਅਰ ਕੈਪੀਟਲ ਹਿੱਲ ਦੇ ਵੈਸਟ ਫਰੰਟ ‘ਤੇ ਬਾਇਡੇਨ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਦਿਵਾਉਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਬਾਇਡੇਨ ‘ਉਦਘਾਟਨ ਭਾਸ਼ਣ’ ਦੇਣਗੇ। ਇਸ ਵਿੱਚ ਉਹ ਅਮਰੀਕੀ ਵੋਟਰਾਂ ਦਾ ਧੰਨਵਾਦ ਕਰਨਗੇ। ਭਾਸ਼ਣ ਤੋਂ ਬਾਅਦ ਫੌਜ ਦੀ ਟੁਕੜੀ ਦੀ ਸਮੀਖਿਆ ਕਰਨਗੇ । ਗਾਇਕਾ ਲੇਡੀ ਗਾਗਾ ਰਾਸ਼ਟਰੀ ਗੀਤ ਗਾਏਗੀ । ਜੇਨੀਫਰ ਲੋਪੇਜ਼ ਦੀ ਵੀ ਇਸ ਪ੍ਰੋਗਰਾਮ ਵਿੱਚ ਮਿਊਜ਼ਿਕਲ ਪਰਫਾਰਮੈਂਸ ਹੋਵੇਗੀ। ਇਸ ਤੋਂ ਬਾਅਦ ਬਾਇਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੈਪੀਟਲ ਹਿੱਲ ਤੋਂ ‘ਪ੍ਰੈਸੀਡੈਂਟ ਐਸਕਾਰਟ’ ਵਿੱਚ ਵ੍ਹਾਈਟ ਹਾਊਸ ਜਾਣਗੇ।

ਗੌਰਤਲਬ ਹੈ ਕਿ ਡੋਨਾਲਡ ਟਰੰਪ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ । ਉਨ੍ਹਾਂ ਦੀ ਜਗ੍ਹਾ ਉਪ-ਰਾਸ਼ਟਰਪਤੀ ਮਾਈਕ ਪੈਂਸ ਸ਼ਾਮਿਲ ਹੋਣਗੇ । ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਜਾਰਜ ਡਬਲਯੂ ਬੁਸ਼ ਅਤੇ ਬਰਾਕ ਓਬਾਮਾ ਵੀ ਆ ਰਹੇ ਹਨ। ਵਾਸ਼ਿੰਗਟਨ ਦੇ ਇੱਕ ਥਿੰਕਟੈਂਕ ਬਰੂਕਿੰਗਜ਼ ਇੰਸਟੀਚਿਊਟ ਦੇ ਫੈਲੋ ਐਲਨ ਕਾਮਾਰਕ ਦਾ ਕਹਿਣਾ ਹੈ ਕਿ ਪੈਂਸ ਦਾ ਆਉਣਾ ਸਭ ਤੋਂ ਮਹੱਤਵਪੂਰਨ ਹੈ। ਪੈਂਸ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਰਿਪਬਲੀਕਨ ਪਾਰਟੀ ਟਰੰਪ ਤੱਕ ਸੀਮਤ ਨਹੀਂ ਹੈ।

ਇਹ ਵੀ ਦੇਖੋ: ਬਾਦਸ਼ਾਹ ਦਰਵੇਸ਼ ਦੀ ਜਨਮਭੂਮੀ ਪਟਨਾ ਸਾਹਿਬ ਵੀ ਕਿਸਾਨ ਮੋਰਚੇ ਦੇ ਚਰਚੇ, ਵੇਖੋ ਕਿਵੇਂ ਤੱਤੇ ਹੋਏ ਨੇ ਸਿੰਘ LIVE !

The post ਅਮਰੀਕਾ: Joe Biden ਦਾ ਸਹੁੰ ਚੁੱਕ ਸਮਾਗਮ ਅੱਜ, 35 ਸ਼ਬਦਾਂ ‘ਚ ਰਾਸ਼ਟਰਪਤੀ ਅਹੁਦੇ ਦੀ ਚੁੱਕਣਗੇ ਸਹੁੰ appeared first on Daily Post Punjabi.

Joe Biden ਨੇ ਲਾਈਵ ਟੀਵੀ ‘ਤੇ ਲਗਵਾਈ ਕੋਰੋਨਾ ਵੈਕਸੀਨ, ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼
US president elect Joe Biden: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਕੋਰੋਨਾ ਵਾਇਰਸ ਵੈਕਸੀਨ ਦਾ ਟੀਕਾ ਲਗਵਾਇਆ । ਬਾਇਡੇਨ ਦੇ ਟੀਕਾਕਰਨ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ । ਉਨ੍ਹਾਂ ਨੂੰ ਫਿਲਹਾਲ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਕੁਝ ਦਿਨਾਂ ਬਾਅਦ ਬਾਇਡੇਨ ਨੂੰ ਟੀਕੇ ਦੀ ਇੱਕ ਹੋਰ ਖੁਰਾਕ ਦਿੱਤੀ ਜਾਵੇਗੀ ਤਾਂ ਜੋ ਉਹ ਕੋਰੋਨਾ ਦੀ ਲਾਗ ਦੇ ਜੋਖਮ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ। ਇਸ ਦੌਰਾਨ ਬਾਇਡੇਨ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਟੀਕਾ ਉਨ੍ਹਾਂ ਲਈ ਪੂਰੀ ਤਰ੍ਹਾਂ “ਸੁਰੱਖਿਅਤ” ਹੈ।

US president elect Joe Biden

ਇਸ ਦੇ ਨਾਲ ਹੀ ਬਾਇਡੇਨ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਨੇ ਹਾਲ ਹੀ ਵਿੱਚ ਕੋਰੋਨਾ ਵੈਕਸੀਨ ਲਗਵਾਈ ਹੈ। ਉਨ੍ਹਾਂ ਤੋਂ ਪਹਿਲਾਂ ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਵੀ ਕੋਰੋਨਾ ਟੀਕਾ ਦੀ ਇੱਕ ਖੁਰਾਕ ਲਈ ਹੈ । ਡੇਲਾਵਾਰੇ ਵਿੱਚ ਕ੍ਰਿਸਟੀਆਨਾ ਕੇਅਰ ਹਸਪਤਾਲ ਦੀ ਨਰਸ ਨੇ ਬਾਇਡੇਨ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ, ਜਿਸ ਨੂੰ ਫਾਈਜ਼ਰ ਅਤੇ ਬਿਓਨਟੈਕ ਨੇ ਮਿਲ ਕੇ ਤਿਆਰ ਕੀਤਾ ਹੈ। ਗੌਰਤਲਬ ਹੈ ਕਿ ਅਮਰੀਕਾ ਵਿੱਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਮਿਲ ਗਈ ਹੈ। ਅਮਰੀਕਾ ਵਿੱਚ ਜਨਵਰੀ ਤੋਂ ਕੋਰੋਨਾ ਵੈਕਸੀਨ ਆਮ ਲੋਕਾਂ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ।

US president elect Joe Biden

ਬਾਇਡੇਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਇੱਕ ਟਵੀਟ ਵੀ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੇ ਬਹੁਤ ਉਪਰਾਲੇ ਕੀਤੇ ਹਨ, ਉਸਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ।” ਅਸੀਂ ਸਾਰਿਆਂ ਦੇ ਧੰਨਵਾਦੀ ਹਾਂ।” ਉੱਥੇ ਹੀ ਟੀਕਾਕਰਣ ਦੇ ਸਿੱਧੇ ਪ੍ਰਸਾਰਣ ‘ਤੇ ਉਨ੍ਹਾਂ ਨੇ ਲਿਖਿਆ ਕਿ ਅਮਰੀਕਾ ਦੇ ਲੋਕਾਂ ਵਿੱਚ ਵੈਕਸੀਨ ਦੇ ਪ੍ਰਤੀ ਵਿਸ਼ਵਾਸ ਨੂੰ ਜਗਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਬਾਇਡੇਨ ਨੇ ਕਿਹਾ, “ਅਸੀਂ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।” ਉਨ੍ਹਾਂ ਨੇ ਅਮਰੀਕੀ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਦੇ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।

Today, I received the COVID-19 vaccine.

To the scientists and researchers who worked tirelessly to make this possible — thank you. We owe you an awful lot.

And to the American people — know there is nothing to worry about. When the vaccine is available, I urge you to take it. pic.twitter.com/QBtB620i2V
— Joe Biden (@JoeBiden) December 22, 2020

ਦੱਸ ਦੇਈਏ ਕਿ ਕੋਰੋਨਾ ਸੰਕ੍ਰਮਣ ਕਾਰਨ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਫਿਲਹਾਲ ਦੁਨੀਆ ਭਰ ਵਿੱਚ ਕੋਰੋਨਾ-ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 77,172,237 ਤੱਕ ਪਹੁੰਚ ਗਈ ਹੈ। ਇਸ ਜਾਨਲੇਵਾ ਬਿਮਾਰੀ ਨੇ ਹੁਣ ਤੱਕ 1,699,644 ਲੋਕਾਂ ਦੀ ਜਾਨ ਲੈ ਲਈ ਹੈ । ਉੱਥੇ ਹੀ ਅਮਰੀਕਾ ਵਿੱਚ ਸਭ ਤੋਂ ਵੱਧ ਕੋਰੋਨਾ ਦਾ ਪ੍ਰਭਾਵ ਦੇਖਿਆ ਗਿਆ ਹੈ।

ਇਹ ਵੀ ਦੇਖੋ: ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !

The post Joe Biden ਨੇ ਲਾਈਵ ਟੀਵੀ ‘ਤੇ ਲਗਵਾਈ ਕੋਰੋਨਾ ਵੈਕਸੀਨ, ਦੇਸ਼ਵਾਸੀਆਂ ਨੂੰ ਦਿੱਤਾ ਇਹ ਸੰਦੇਸ਼ appeared first on Daily Post Punjabi.