uttarpradesh migrant accident Archives - Daily Post Punjabi

ਔਰਈਆ ਸੜਕ ਹਾਦਸੇ ‘ਤੇ CM ਯੋਗੀ ਨੇ ਜਤਾਇਆ ਦੁੱਖ, ਅਧਿਕਾਰੀਆਂ ਖਿਲਾਫ਼ ਹੋ ਸਕਦੀ ਹੈ ਵੱਡੀ ਕਾਰਵਾਈ
UP CM adityanath Yogi: ਉੱਤਰ ਪ੍ਰਦੇਸ਼ ਦੇ ਔਰਈਆ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 35 ਮਜ਼ਦੂਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਸਵੇਰੇ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇਅ ‘ਤੇ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਟਰਾਲੇ ਨੇ ਚਾਹ ਦੀ ਦੁਕਾਨ ‘ਤੇ ਖੜੇ ਮਜ਼ਦੂਰਾਂ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ 23 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਸਾਰੇ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਸਨ ।

UP CM adityanath Yogi

ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਵਿੱਚ ਜੇ ਕੋਈ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਤਾਂ ਇਹ ਮਜ਼ਦੂਰ ਵਰਗ ਹੈ । ਲਾਕਡਾਊਨ ਕਾਰਨ ਸਾਰੀਆਂ ਟ੍ਰੈਫਿਕ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ । ਅਜਿਹੀ ਸਥਿਤੀ ਵਿੱਚ ਕਮਾਈ ਅਤੇ ਖਾਣ ਪੀਣ ਦੇ ਸੰਕਟ ਦੇ ਵਿਚਕਾਰ ਮਜ਼ਦੂਰ ਆਪਣੇ ਪਿੰਡਾਂ ਲਈ ਰਵਾਨਾ ਹੋਏ ਹਨ । ਪਲਾਯਨ ਦੌਰਾਨ ਸੜਕ ਅਤੇ ਰੇਲ ਹਾਦਸਿਆਂ ਵਿੱਚ ਦੇਸ਼ ਦੇ ਕਈ ਕੋਨਿਆਂ ਤੋਂ ਮਜ਼ਦੂਰ ਮਾਰੇ ਗਏ ਹਨ । ਉੱਥੇ ਹੀ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਔਰਈਆ ਵਿੱਚ ਹੋਏ ਸੜਕ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ‘ਤੇ ਡੂੰਘਾ ਸੋਗ ਪ੍ਰਗਟਾਇਆ ਹੈ । ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੀੜਤਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ।

जनपद औरैया में सड़क दुर्घटना में प्रवासी कामगारों/श्रमिकों की मृत्यु दुर्भाग्यपूर्ण एवं दुःखद है, मेरी संवेदनाएं मृतकों के शोक संतप्त परिजनों के साथ हैं।

पीड़ितों को हर संभव राहत प्रदान करने,घायलों का समुचित उपचार कराने व दुर्घटना की त्वरित जांच करवाने के निर्देश भी दिए गए हैं।
— Yogi Adityanath (@myogiadityanath) May 16, 2020

ਇਸ ਹਾਦਸੇ ਤੋਂ ਬਾਅਦ ਹੁਣ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਦੀ ਤਲਵਾਰ ਲਟਕਣ ਲੱਗ ਗਈ ਹੈ । ਆਈਜੀ ਰੇਂਜ ਕਾਨਪੁਰ ਦੀ ਰਿਪੋਰਟ ਤੋਂ ਬਾਅਦ ਲਾਪਰਵਾਹੀ ਵਰਤਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾਣੀ ਤੈਅ ਮੰਨੀ ਜਾ ਰਹੀ ਹੈ । ਦਰਅਸਲ, ਮੁੱਖ ਮੰਤਰੀ ਯੋਗੀ ਨੇ ਘਟਨਾ ਦੀ ਰਿਪੋਰਟ ਨੂੰ ਆਈਜੀ ਰੇਂਜ ਤੋਂ ਤਲਬ ਕੀਤਾ ਹੈ ।

ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਮਜ਼ਦੂਰਾਂ ਦੇ ਪਲਾਯਨ ਸਬੰਧੀ ਦਿੱਤੀ ਗਈ ਹਦਾਇਤ ਤੋਂ 12 ਘੰਟੇ ਬਾਅਦ ਹੀ ਇਹ ਹਾਦਸਾ ਵਾਪਰ ਗਿਆ ਹੈ । ਦਰਅਸਲ, ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਸਖਤ ਨਿਰਦੇਸ਼ ਦਿੱਤੇ ਸਨ ਕਿ ਕੋਈ ਵੀ ਮਜ਼ਦੂਰ ਪੈਦਲ ਜਾਂ ਅਸੁਰੱਖਿਅਤ ਢੰਗ ਨਾਲ ਯਾਤਰਾ ਨਾ ਕਰੇ। ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ । ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਟਰੱਕਾਂ ਵਿੱਚ ਮਜ਼ਦੂਰ ਲਿਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।

The post ਔਰਈਆ ਸੜਕ ਹਾਦਸੇ ‘ਤੇ CM ਯੋਗੀ ਨੇ ਜਤਾਇਆ ਦੁੱਖ, ਅਧਿਕਾਰੀਆਂ ਖਿਲਾਫ਼ ਹੋ ਸਕਦੀ ਹੈ ਵੱਡੀ ਕਾਰਵਾਈ appeared first on Daily Post Punjabi.