verka Archives - Daily Post Punjabi

ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ ! ਦੁੱਧ ਮਗਰੋਂ ਹੁਣ ਵੇਰਕਾ ਦਾ ਪਨੀਰ ਵੀ ਹੋਇਆ ਮਹਿੰਗਾ
ਵੇਰਕਾ ਨੇ ਪਹਿਲਾਂ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਸੀ । ਇਸ ਤੋਂ ਬਾਅਦ ਦਹੀਂ ਦੀ ਪੈਕਿੰਗ ਦੀ ਮਾਤਰਾ ਵੀ ਘਟਾ ਦਿੱਤੀ ਗਈ । ਹੁਣ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤੀ ਹੈ । ਇਸ ਤਰ੍ਹਾਂ ਸਿੱਧੇ ਤੌਰ ‘ਤੇ 3 ਰੁਪਏ ਦਾ ਵਾਧਾ ਹੋਇਆ ਹੈ । ਜਾਣਕਾਰੀ ਅਨੁਸਾਰ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਹਾਲ ਹੀ ਵਿਚ ਕੀਤੇ ਵਾਧੇ ਦਾ ਅਸਰ ਹੁਣ ਹੋਰ ਉਤਪਾਦਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

Verka paneer also become expensive

ਇੱਕ ਤੋਂ ਇੱਕ ਹਰ ਉਤਪਾਦ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਇਸ ਦਾ ਸਿੱਧਾ ਅਸਰ ਲੋਕਾਂ ਦੀ ਰਸੋਈ ਦੇ ਬਜਟ ‘ਤੇ ਪੈ ਰਿਹਾ ਹੈ । ਫਲਾਂ-ਸਬਜ਼ੀਆਂ ਤੋਂ ਬਾਅਦ ਹੁਣ ਦੁੱਧ-ਦਹੀਂ ਅਤੇ ਪਨੀਰ ਲਈ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ । ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੋਈ ਕਾਨੂੰਨ ਲਿਆਉਣਾ ਚਾਹੀਦਾ ਹੈ । ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਲੋਕਾਂ ਲਈ ਦੋ ਟਾਈਮ ਦੀ ਰੋਟੀ ਖਾਣੀ ਔਖੀ ਹੋ ਜਾਵੇਗੀ।

ਇਹ ਵੀ ਪੜ੍ਹੋ: ਮੂਸੇਵਾਲੇ ਦੇ ਪਿਤਾ ਦੀ ਸਰਕਾਰ ਤੋਂ ਮੰਗ,”ਗੋਲਡੀ ਬਰਾੜ ‘ਤੇ ਰੱਖੋ 2 ਕਰੋੜ ਦਾ ਇਨਾਮ, ਮੈਂ ਜ਼ਮੀਨ ਵੇਚਕੇ ਦਿਆਂਗਾ ਪੈਸੇ”

ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਅੰਗਾਂ ਦੇ ਵਿਕਾਸ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ । ਸ਼ਾਕਾਹਾਰੀ ਲੋਕਾਂ ਲਈ, ਦੁੱਧ, ਦਹੀਂ ਅਤੇ ਪਨੀਰ ਪੂਰੀ ਮਾਤਰਾ ਵਿੱਚ ਪ੍ਰੋਟੀਨ ਪ੍ਰਦਾਨ ਕਰਦੇ ਹਨ। ਇਸੇ ਲਈ ਕਿਡਨੀ ਅਤੇ ਲੀਵਰ ਵਰਗੇ ਅੰਗਾਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੀ ਪ੍ਰੋਟੀਨ ਭਰਪੂਰ ਭੋਜਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਮਨੁੱਖੀ ਸਰੀਰ ਨੂੰ ਭੋਜਨ ਤੋਂ ਊਰਜਾ ਮਿਲਦੀ ਹੈ। ਜੇਕਰ ਪਨੀਰ ਦੀ ਗੱਲ ਕਰੀਏ ਤਾਂ 100 ਗ੍ਰਾਮ ਪਨੀਰ ਕੁੱਲ 289 ਕੈਲੋਰੀ ਊਰਜਾ ਦਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ ! ਦੁੱਧ ਮਗਰੋਂ ਹੁਣ ਵੇਰਕਾ ਦਾ ਪਨੀਰ ਵੀ ਹੋਇਆ ਮਹਿੰਗਾ appeared first on Daily Post Punjabi.

ਮਹਿੰਗਾਈ ਦਾ ਇੱਕ ਹੋਰ ਝਟਕਾ ! Amul ਤੇ Mother Dairy ਮਗਰੋਂ ਹੁਣ ਵੇਰਕਾ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ
ਪੰਜਾਬ ਵਿੱਚ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਨੇ ਦੋ ਰੁਪਏ ਪ੍ਰਤੀ ਲੀਟਰ ਦੁੱਧ ਮਹਿੰਗਾ ਕਰ ਦਿੱਤਾ ਹੈ। ਵੇਰਕਾ ਦੇ ਦੁੱਧ ਦੀਆਂ ਨਵੀਆਂ ਕੀਮਤਾਂ ਭਲਕੇ ਯਾਨੀ ਕਿ 19 ਅਗਸਤ ਤੋਂ ਲਾਗੂ ਹੋਣਗੀਆਂ।

Verka to hike milk prices

ਦੱਸ ਦੇਈਏ ਕਿ ਬੀਤੇ ਦਿਨ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਅਮੂਲ ਦੁੱਧ ਦੀ ਕੀਮਤ ਵਿੱਚ 2 ਰੁਪਏ ਦੇ ਵਾਧੇ ਤੋਂ ਬਾਅਦ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੂਲ ਤਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ।ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਹੁਣ ਅਮੂਲ ਗੋਲਡ 62 ਰੁਪਏ ਪ੍ਰਤੀ ਲੀਟਰ, ਅਮੂਲ ਸ਼ਕਤੀ 56 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜ਼ਾ 50 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: CM ਮਾਨ ਦੀ ਨੌਜਵਾਨਾਂ ਨੂੰ ਇੱਕ ਹੋਰ ਸੌਗਾਤ, 4358 ਕਾਂਸਟੇਬਲਾਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ

ਇਸ ਸਬੰਧੀ ਫੈਡਰੇਸ਼ਨ ਨੇ ਕਿਹਾ ਸੀ ਕਿ ਵੱਧ ਰਹੀ ਮਹਿੰਗਾਈ ਦੇ ਮੁਕਾਬਲੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਬਹੁਤ ਘੱਟ ਹੈ। ਡੇਅਰੀ ਫੈਡਰੇਸ਼ਨ ਨੇ ਕਿਹਾ ਸੀ ਕਿ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਕੀਮਤਾਂ ਵਧਾਉਣਾ ਜ਼ਰੂਰੀ ਸੀ। ਪਸ਼ੂਆਂ ਦਾ ਚਾਰਾ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਮਹਿੰਗਾ ਹੋ ਗਿਆ ਹੈ, ਜਦੋਂ ਕਿ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ 8-9 ਫੀਸਦੀ ਵੱਧ ਭੁਗਤਾਨ ਵੀ ਕਰ ਰਹੇ ਹਾਂ। ਅਜਿਹੇ ਵਿੱਚ ਸਾਡੇ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

The post ਮਹਿੰਗਾਈ ਦਾ ਇੱਕ ਹੋਰ ਝਟਕਾ ! Amul ਤੇ Mother Dairy ਮਗਰੋਂ ਹੁਣ ਵੇਰਕਾ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ appeared first on Daily Post Punjabi.

ਮੰਤਰੀ ਸੁਖਵਿੰਦਰ ਰੰਧਾਵਾਂ ਵੱਲੋਂ ਵੇਰਕਾਂ ਦੀਆਂ ਵਿਸ਼ੇਸ਼ ਪਸ਼ੂ ਖੁਰਾਕਾਂ ਅਤੇ ਸਪਲੀਮੈਂਟਸ ਕੀਤੇ ਲਾਂਚ
launch animal feeds supplements verka: ਲੁਧਿਆਣਾ (ਤਰਸੇਮ ਭਾਰਦਵਾਜ)-ਵੇਰਕਾ ਕੈਟਲ ਫੀਡ ਪਲਾਂਟ ਡੇਅਰੀ ਫਾਰਮਿੰਗ ਨੂੰ ਇੱਕ ਟਿਕਾਊ, ਸਥਿਰ ਅਤੇ ਲਾਭਕਾਰੀ ਧੰਦਾ ਬਣਾਉਣ ਲਈ ਵੱਖ-ਵੱਖ ਕਿਸਮਾਂ ਦੀ ਉੱਚ ਮਿਆਰ ਦੀ ਪਸ਼ੂ ਖੁਰਾਕ ਤਿਆਰ ਅਤੇ ਇਸਦਾ ਮੰਡੀਕਰਨ ਕਰਦਾ ਹੈ। ਵੇਰਕਾ ਨੇ ਕਈ ਵਿਸ਼ੇਸ਼ ਪਸ਼ੂ ਖੁਰਾਕਾਂ ਅਤੇ ਸਪਲੀਮੈਂਟਸ ਲਾਂਚ ਕੀਤੇ ਹਨ, ਜਿਵੇਂ ਕਿ ਗਰਭ ਅਵਸਥਾ ਲਈ ਫੀਡ, ਵੱਛੇ ਨੂੰ ਸ਼ੁਰੂ ‘ਚ ਦਿੱਤੀ ਜਾਣ ਵਾਲੀ ਖੁਰਾਕ, ਵੱਛੇ ਦੇ ਵਾਧੇ ਲਈ ਖ਼ੁਰਾਕ, ਪੰਜੀਰੀ ਫੀਡ, ਸਮਰ ਫੀਡ ਆਦਿ ਜਿਸਨੂੰ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

launch animal feeds supplements verka

ਡੇਅਰੀ ਕਿਸਾਨਾਂ ਦੀ ਸਹਾਇਤਾ ਲਈ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਟਲ ਫੀਡ ਪਲਾਂਟ, ਖੰਨਾ ਵਿਖੇ ਵੇਰਕਾ ਫਰਟੀਲਿਟੀ ਬੋਲਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦੁਧਾਰੂ ਪਸ਼ੂਆਂ ‘ਚ ਬਾਂਝਪਨ ਨਾਲ ਡੇਅਰੀ ਕਿਸਾਨਾਂ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਪਹੁੰਚਾਉਂਦਾ ਹੈ ਅਤੇ ਛੇ ਹਫ਼ਤਿਆਂ ਲਈ ਫਰਟੀਲਿਟੀ ਬੋਲਸ ਦੀ ਵਰਤੋਂ ਉਨ੍ਹਾਂ ਦੇ ਦੁਧਾਰੂ ਪਸ਼ੂਆਂ ‘ਚ ਬਾਂਝਪਨ ਦੇ ਮਸਲਿਆਂ ਨੂੰ ਕਾਫ਼ੀ ਹੱਦ ਤੱਕ ਹੱਲ ਕਰੇਗੀ। ਉਨ੍ਹਾਂ ਨੇ ਕਿਸਾਨਾਂ ਦੀ ਸਿਖਲਾਈ ਲਈ ਨਵੇਂ ਬਣੇ ਕਾਨਫਰੰਸ ਹਾਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਫੈਕਟਰੀ ਦਾ ਦੌਰਾ ਕੀਤਾ ਅਤੇ ਕੈਟਲ ਫੀਡ ਪਲਾਂਟ, ਖੰਨਾ ਦੇ ਕੰਮ ਕਰਨ `ਤੇ ਤਸੱਲੀ ਪ੍ਰਗਟ ਕੀਤੀ।

launch animal feeds supplements verka

ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਕੈਟਲ ਫੀਡ ਪਲਾਂਟ, ਖੰਨਾ ਅਤੇ ਘਣੀਆ-ਕੇ-ਬਾਂਗਰ ਦੋਵੇਂ ਦੁਧਾਰੂ ਪਸ਼ੂਆਂ ਲਈ ਉੱਚ ਮਿਆਰੀ ਦੀ ਪਸ਼ੂ ਖੁਰਾਕ ਅਤੇ ਸਪਲੀਮੈਂਟਸ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵੇਰਕਾ ਕਲੀਨਿਕਲ ਮਾਸਟਾਈਟਸ ਦੇ ਇਲਾਜ ਲਈ ਐਥਨੋ ਵੈਟਰਨਰੀ ਅਧਾਰਿਤ ਹਰਬਲ ਦਵਾਈ ਦੀ ਸ਼ੁਰੂਆਤ ਕਰਨ ਦੀ ਤਿਆਰੀ ‘ਚ ਹੈ। ਉਨ੍ਹਾਂ ਡੇਅਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਲਕਫੈਡ ਦੁਆਰਾ ਤਿਆਰ ਕੀਤੀ ਵਿਸ਼ੇਸ਼ ਫੀਡ, ਮਾਸਟਾਈਟਸ ਰੋਕਥਾਮ ਫੀਡ ਦੀ ਵਰਤੋਂ ਕਰਨ ਜੋ ਦੁਧਾਰੂ ਪਸ਼ੂਆਂ ਨੂੰ ਮਾਸਟਾਈਟਸ ਪ੍ਰਤੀ ਪ੍ਰਤੀਰੋਧ ਪੈਦਾ ਕਰਨ ‘ਚ ਸਹਾਇਤਾ ਕਰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ‘ਚ ਮਾਸਟਾਈਟਸ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਨਿਯਮਿਤ ਤੌਰ ‘ਤੇ ਮਾਸਟਾਈਟਸ ਡਿਟੈਕਸ਼ਨ ਸਟਰਿੱਪ ਦੀ ਵਰਤੋਂ ਕਰਨ ਲਈ ਕਿਹਾ।ਸਬਕਲੀਨਿਕਲ ਅਤੇ ਕਲੀਨਿਕਲ ਮਾਸਟਾਈਟਸ ਨੂੰ ਦੁਧਾਰੂ ਪਸ਼ੂਆਂ ਦੇ ਥਣਾਂ ‘ਚੋਂ ਲਏ ਦੁੱਧ ‘ਚ ਸਟਰਿੱਪਸ (ਪੱਟੀਆਂ) ਡੁਬੋ ਕੇ ਪਤਾ ਲਗਾਇਆ ਜਾ ਸਕਦਾ ਹੈ, ਇਹ ਸਟਰਿੱਪਸ ਡੇਅਰੀ ਉਤਪਾਦਕਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ।

launch animal feeds supplements verka

ਵੇਰਕਾ ਕੈਟਲ ਫੀਡ ਪਲਾਂਟ, ਖੰਨਾ ਦੇ ਜਨਰਲ ਮੈਨੇਜਰ ਆਸ਼ੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਵੇਰਕਾ ਡੇਅਰੀ ਫਾਰਮਰਾਂ ਨੂੰ ਨਿਰਵਿਘਨ ਮਿਆਰੀ ਪਸ਼ੂ ਖ਼ੁਰਾਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਸ ਮੌਕੇ ਐਸ.ਡੀ.ਐਮ ਖੰਨਾ ਸੰਦੀਪ ਸਿੰਘ, ਡਿਪਟੀ ਰਜਿਸਟਰਾਰ ਸੰਗਰਾਮ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ, ਮਿਲਕਫੈਡ ਦੇ ਪਸ਼ੂ ਆਹਾਰ ਬਾਰੇ ਸਲਾਹਕਾਰ ਡਾ. ਐਮ.ਆਰ. ਗਰਗ, ਸੀਨੀਅਰ ਵਿਗਿਆਨੀ ਪਸ਼ੂ ਆਹਾਰ, ਗਡਵਾਸੂ ਡਾ. ਆਰ.ਐਸ. ਗਰੇਵਾਲ, ਪ੍ਰਮੁੱਖ ਸਖ਼ਸ਼ੀਅਤਾਂ ਸਮੇਤ ਕਈ ਅਗਾਂਹ ਵਧੂ ਕਿਸਾਨ ਮੌਜੂਦ ਸਨ।

The post ਮੰਤਰੀ ਸੁਖਵਿੰਦਰ ਰੰਧਾਵਾਂ ਵੱਲੋਂ ਵੇਰਕਾਂ ਦੀਆਂ ਵਿਸ਼ੇਸ਼ ਪਸ਼ੂ ਖੁਰਾਕਾਂ ਅਤੇ ਸਪਲੀਮੈਂਟਸ ਕੀਤੇ ਲਾਂਚ appeared first on Daily Post Punjabi.

ਵੇਰਕਾ ਵੱਲੋਂ ਅਨੋਖੀ ਪਹਿਲ, ਤਿਆਰ ਕੀਤਾ ਹਲਦੀ ਵਾਲਾ ਦੁੱਧ
Verka prepared turmeric milk: ਲੁਧਿਆਣਾ (ਲੁਧਿਆਣਾ)-ਵੇਰਕਾ ਲੁਧਿਆਣਾ ਡੇਅਰੀ ਵੱਲੋਂ ਹੁਣ ਇਮਊਨਿਟੀ ਸਿਸਟਮ ਮਜ਼ਬੂਤ ਬਣਾਉਣ ਲਈ ਹਲਦੀ ਵਾਲਾ ਦੁੱਧ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਪਹਿਲੇ ਫੇਜ਼ ‘ਚ ਰੋਜ਼ਾਨਾ 25 ਹਜ਼ਾਰ ਬੋਤਲਾਂ ਦੇ ਨਿਰਮਾਣ ਦਾ ਉਦੇਸ਼ ਰੱਖਿਆ ਗਿਆ ਹੈ। ਇਹ ਦੁੱਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਗਿਆਨਿਕਾਂ ਵੱਲੋਂ ਦਿੱਤੇ ਪੇਟੈਂਟ ਫਾਰਮੂਲੇ ‘ਤੇ ਆਧਾਰਿਤ ਹੈ। ਇਸ ‘ਚ ਸਵਾਦ ਲਈ ਕੇਸਰ ਕੁਲਫੀ ਫਲੇਵਰ ਦਿੱਤਾ ਗਿਆ ਹੈ। ਇਸ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲਾਂਚ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਸਿਵਲ ਸਰਜਨ ਰਾਜੇਸ਼ ਬੱਗਾ ਅਤੇ ਲੁਧਿਆਣਾ ਵੇਰਕਾ ਦੇ ਜਨਰਲ ਮੈਨੇਜਰ ਰਾਜਕੁਮਾਰ ਮੌਜੂਦ ਸੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਕੋਵਿਡ-19 ਦੇ ਬੁਰੇ ਦੌਰ ‘ਚ ਲੋਕਾਂ ਨੂੰ ਸਿਹਤਮੰਦ ਰੱਖਣਾ ਅਤੇ ਉਨ੍ਹਾਂ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣਾ ਹੈ। ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ, ਸ੍ਰੀ ਅਮਰਜੀਤ ਸਿੰਘ ਮੈਨੇਜਰ ਪ੍ਰਚੇਜ਼, ਸ੍ਰੀ ਸੰਦੀਪ ਸਿੰਘ ਡਿਪਟੀ ਮੈਨੇਜਰ ਮਾਰਕੀਟਿੰਗ ਅਤੇ ਸ੍ਰ. ਮੰਜੀਤ ਸਿਘ ਗਿੱਲ ਪ੍ਰਧਾਨ ਵਰਕਰ ਯੂਨੀਅਨ ਵੀ ਪਹੁੰਚੇ।

Verka prepared turmeric milk

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਵਿਖੇ ਵੇਰਕਾ ਹਲਦੀ ਦੁੱਧ ਲਾਂਚ ਕਰਦਿਆਂ ਕਿਹਾ ਕਿ ਮੌਜੂਦਾ ਕੋਵਿਡ-19 ਦੀ ਔਖੀ ਘੜੀ ‘ਚ ਲੋਕਾਂ ਨੂੰ ਸਿਹਤਯਾਬ ਰਹਿਣ ਅਤੇ ਉਹਨਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਹੋਰ ਤਕੜਾ ਕਰਨ ‘ਚ ਇਹ ਪੌਸ਼ਟਿਕ ਪਦਾਰਥ ਬੇਹੱਦ ਲਾਭਕਾਰੀ ਰਹੇਗਾ। ਉਹਨਾਂ ਕਿਹਾ ਕਿ ਲਾਕਡਾਊਨ ਦੌਰਾਨ ਜਿਸ ਤਰ੍ਹਾਂ ਵੇਰਕਾ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਘਰ-ਘਰ ਪਹੁੰਚਾਈ ਗਈ, ਉਸ ਲਈ ਵੇਰਕਾ ਵਧਾਈ ਦਾ ਪਾਤਰ ਹੈ।

Verka prepared turmeric milk

ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਹ ਦੁੱਧ ਵਿਲੱਖਣ ਕਿਸਮ ਦੇ ਹਲਦੀ ਫਾਰਮੂਲੇ ਤੋਂ ਤਿਆਰ ਕੀਤਾ ਗਿਆ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। ਹਲਦੀ ਦੁੱਧ ਐਂਟੀਬੈਕਟੀਰੀਅਲ, ਐਂਟੀਵਾਈਰਲ, ਐਂਟੀਆਕਸੀਡੈਂਟ ਅਤੇ ਐਂਟੀਫੰਗਲ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਇਸ ‘ਚ 100 ਫੀਸਦੀ ਘੁਲਣਸ਼ੀਲ ਹਲਦੀ ਦੀ ਵਰਤੋਂ ਕੀਤੀ ਗਈ, ਜੋ ਕਿ ਆਮ ਹਲਦੀ ਨਾਲੋਂ 10 ਗੁਣਾ ਜ਼ਿਆਦਾ ਸਰੀਰ ‘ਚ ਸਮਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਹਲਦੀ ਦੁੱਧ ਦੇ ਸੰਦਰਭ ‘ਚ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਹ ਹਲਦੀ ਦੁੱਧ ਸਿਵਲ ਹਸਪਤਾਲਾਂ ਅਤੇ ਸਬ-ਡਵੀਜ਼ਨ ਪੱਧਰ ਤੇ ਹਸਪਤਾਲਾਂ ‘ਚ ਵੀ ਸਪਲਾਈ ਕਰਵਾਇਆ ਜਾਵੇ, ਤਾਂ ਜੋ ਇਸ ਗੁਣਕਾਰੀ ਦੁੱਧ ਦਾ ਸੇਵਨ ਵੱਧ ਤੋਂ ਵੱਧ ਲੋਕ ਕਰ ਸਕਣ। ਉਹਨਾਂ ਅੱਗੇ ਦੱਸਿਆ ਕਿ ਇਹ ਦੁੱਧ ਦਾ ਸਵਾਦ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗਾ ਕਿਉਂਕਿ ਇਸ ‘ਚ ਕੇਸਰ ਕੁਲਫੀ ਦਾ ਫਲੇਵਰ ਵੀ ਪਾਇਆ ਗਿਆ ਹੈ ਅਤੇ ਇਹ ਬਿਨ੍ਹਾਂ ਖੋਲ੍ਹੇ 4 ਮਹੀਨੇ ਤੱਕ ਆਮ ਤਾਪਮਾਨ ਤੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਨੇ ਇਸ ਲਾਜਵਾਬ, ਗੁਣ ਭਰਪੂਰ ਸੁਆਦੀ, ਸਿਹਤਮੰਦ ਅਤੇ ਇਮਿਊਨਿਟੀ ਵਧਾਉਣ ਵਾਲੇ ਡਰਿੰਕ ਨੂੰ ਬਣਾਉਣ ਲਈ ਪੂਰੀ ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਹਨਾਂ ਅੱਗੇ ਦੱਸਿਆ ਹੈ ਕਿ ਕੇਸਰ ਕੁਲਫੀ ਵਾਲਾ ਇਹ ਪਦਾਰਥ ਵੇਰਕਾਂ ਬੂਥਾਂ ਤੇ ਉਪਲੱਭਧ ਰਹੇਗਾ, ਜਿਸ ਦੀ ਕੀਮਤ 25 ਰੁਪਏ ਪ੍ਰਤੀ 200 ਮਿਲੀਲੀਟਰ ਹੋਵੇਗੀ ਜੋ ਕਿ ਹਰ ਉਮਰ ਵਰਗ ਲਈ ਲਾਭਕਾਰੀ ਹੈ।

The post ਵੇਰਕਾ ਵੱਲੋਂ ਅਨੋਖੀ ਪਹਿਲ, ਤਿਆਰ ਕੀਤਾ ਹਲਦੀ ਵਾਲਾ ਦੁੱਧ appeared first on Daily Post Punjabi.

‘ਵੇਰਕਾ ਵਿਭਾਗ’ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਜਾਣੋ ਪੂਰਾ ਮਾਮਲਾ
verka curd great negligence: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ਵੇਰਕਾ ਮਿਲਕ ਪਲਾਂਟ ਆਪਣੇ ਬਣਾਏ ਪ੍ਰੋਡਕਟਾਂ ਦੀਆਂ ਖੂਬੀਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਵੱਡੀ ਲਾਪਰਵਾਹੀਂ ਉਦੋਂ ਸਾਹਮਣੇ ਆਈ ਜਦੋਂ ਇੱਥੇ ਵੇਰਕਾ ਦਹੀ ‘ਚੋਂ ਕੀੜੇ ਨਿਕਲੇ।ਇਸ ਘਟਨਾ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਇੱਥੇ ਦੀਪ ਨਗਰ ਦੀ ਰਹਿਣ ਵਾਲੀ ਅਨੀਤਾ ਗਰੇਵਾਲ ਨੇ ਵੇਰਕਾ ਦਹੀ ‘ਚੋਂ ਨਿਕਲੇ ਕੀੜੇ ਦੀ ਵੀਡੀਓ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਸ ਸਬੰਧੀ ਅਨੀਤਾ ਨੇ ਵੇਰਕਾ ਵਿਭਾਗ ਨੂੰ ਸ਼ਿਕਾਇਤ ਭੇਜੀ ਤਾਂ ਉੱਥੋ ਦੇ ਮੁਲਾਜ਼ਮਾਂ ਦੇ ਹੱਥ-ਪੈਰ ਫੁੱਲ ਗਏ।

verka curd great negligence

ਇਸ ਮਾਮਲੇ ਸਬੰਧੀ ਅਨੀਤਾ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਕ ਦੁਕਾਨ ਤੋਂ ਵੇਰਕਾ ਦਾ ਦਹੀ ਖਰੀਦ ਕੇ ਲਿਆ ਸੀ, ਜਿਸ ਨੂੰ ਖੋਲ੍ਹਣ ‘ਤੇ ਦਹੀ ਦੇ ਡੱਬੇ ‘ਚੋਂ ਇਕ ਹਰੇ ਰੰਗ ਦਾ ਕੀੜਾ ਨਿਕਲਿਆ ਸੀ। ਇਸ ਸਬੰਧੀ ਵੇਰਕਾ ਮਿਲਕ ਪਲਾਂਟ ਦੇ ਸੇਲਜ਼ ਮੈਨੇਜਰ ਅਤੇ ਪ੍ਰੋਡਕਟ ਮੈਨੇਜਰ ਨੂੰ ਸ਼ਿਕਾਇਤ ਭੇਜੀ ਜਾ ਚੁੱਕੀ ਹੈ। ਇਸ ਤੋਂ ਬਾਅਦ ਵੇਰਕਾ ਦਾ ਕਹਿਣਾ ਹੈ ਕਿ ਉਹ ਇਸ ਸ਼ਿਕਾਇਤ ਦੀ ਜਾਂਚ ਲਈ ਟੀਮ ਭੇਜਣਗੇ।

The post ‘ਵੇਰਕਾ ਵਿਭਾਗ’ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਜਾਣੋ ਪੂਰਾ ਮਾਮਲਾ appeared first on Daily Post Punjabi.