Weight Loss garlic benefits Archives - Daily Post Punjabi

ਤੇਜ਼ੀ ਨਾਲ ਘਟਾਉਣਾ ਹੈ ਵਜ਼ਨ ਤਾਂ ਇਨ੍ਹਾਂ ਤਰੀਕਿਆਂ ਨਾਲ ਕਰੋ ਲਸਣ ਦੀ ਵਰਤੋਂ !
Weight Loss garlic benefits: ਭਾਰ ਵਧਣਾ ਅੱਜ ਕੱਲ ਬਹੁਤ ਸਾਰੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਸ ਨੂੰ ਘਟਾਉਣ ਲਈ ਬਹੁਤ ਸਾਰੇ ਲੋਕ ਜਿੰਮ, ਕਸਰਤ ਅਤੇ ਵੱਖ-ਵੱਖ ਡਾਇਟ ਨੂੰ ਫੋਲੋ ਕਰਦੇ ਹਨ। ਪਰ ਇਸ ਨੂੰ ਘਟਾਉਣ ਲਈ ਤੁਸੀਂ ਆਪਣੀ ਰਸੋਈ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਜੇ ਅਸੀਂ ਲਸਣ ਦੀ ਗੱਲ ਕਰੀਏ ਤਾਂ ਇਹ ਦੇਖਣ ਵਿਚ ਬਹੁਤ ਛੋਟਾ ਜਿਹਾ ਹੁੰਦਾ ਹੈ। ਪਰ ਇਸ ਨੂੰ ਗੁਣਾਂ ਦੀ ਖਾਨ ਕਹਿਣਾ ਗਲਤ ਨਹੀਂ ਹੋਵੇਗਾ। ਬਹੁਤ ਸਾਰੇ ਲੋਕ ਇਸ ਦੀ ਤੇਜ਼ ਖੁਸ਼ਬੂ ਕਾਰਨ ਇਸਨੂੰ ਖਾਣਾ ਪਸੰਦ ਨਹੀਂ ਕਰਦੇ। ਪਰ ਪੋਸ਼ਕ ਤੱਤਾਂ ਨਾਲ ਭਰਪੂਰ ਲਸਣ ਦੀ ਵਰਤੋਂ ਭਾਰ ਘਟਾਉਣ ਲਈ ਕੀਤੀ ਜਾ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁੱਲ 3 ਤਰੀਕਿਆਂ ਬਾਰੇ ਦੱਸਦੇ ਹਾਂ ਜਿਸ ਵਿਚ ਕਿਸੇ ਵੀ 1 ਨੂੰ ਅਪਣਾ ਕੇ ਤੁਸੀਂ ਆਪਣੇ ਵਧੇ ਹੋਏ ਭਾਰ ਨੂੰ ਘੱਟ ਕਰਕੇ ਸਹੀ ਸ਼ੇਪ ਵਿਚ ਆ ਸਕਦੇ ਹੋ।

Weight Loss garlic benefits

ਇੱਕ ਖੋਜ ਦੇ ਅਨੁਸਾਰ ਲਸਣ ਦੇ ਅਰਕ ਨਾਲ ਕੁੱਝ ਔਰਤਾਂ ਨੂੰ ਆਪਣਾ ਭਾਰ ਘਟਾਉਣ ਵਿੱਚ ਸਹਾਇਤਾ ਮਿਲੀ। ਇਸ ਤੋਂ ਇਲਾਵਾ ਲਗਭਗ 8 ਹਫ਼ਤਿਆਂ ਲਈ ਚੂਹਿਆਂ ਨੂੰ ਲਸਣ ਖਿਲਾਉਣ ਨਾਲ ਉਨ੍ਹਾਂ ਦਾ ਭਾਰ ਘੱਟ ਅਤੇ ਸਰੀਰ ‘ਚ ਫੈਟ ਦੀ ਮਾਤਰਾ ਘੱਟ ਪਾਈ ਗਈ। ਤਾਂ ਆਓ ਜਾਣਦੇ ਹਾਂ ਲਸਣ ਨੂੰ ਕਿਹੜੇ 3 ਤਰੀਕਿਆਂ ਨਾਲ ਭਾਰ ਘਟਾਉਣ ਲਈ ਵਰਤਿਆ ਜਾ ਸਕਦਾ ਹੈ।

Weight Loss garlic benefits

ਲਸਣ ਦੀਆਂ 2-3 ਕਲੀਆਂ ਨੂੰ ਪੀਸ ਕੇ 1 ਗਲਾਸ ਗਰਮ ਪਾਣੀ ‘ਚ ਮਿਲਾਕੇ 15-20 ਮਿੰਟ ਲਈ ਇਕ ਪਾਸੇ ਰੱਖ ਦਿਓ। ਤਾਂ ਕਿ ਲਸਣ ਪਾਣੀ ਵਿਚ ਚੰਗੀ ਤਰ੍ਹਾਂ ਮਿਲ ਜਾਵੇ। ਬਾਅਦ ‘ਚ 1 ਵੱਡਾ ਚਮਚ ਨਿੰਬੂ ਦਾ ਰਸ ਮਿਲਾਕੇ ਸਵੇਰੇ ਖਾਲੀ ਪੇਟ ਪੀਓ।

1 ਗਲਾਸ ਪਾਣੀ ਵਿਚ ਲਸਣ ਦੀਆਂ 2-3 ਕਲੀਆਂ ਪਾ ਕੇ ਰਾਤ ਭਰ ਭਿਓ ਦਿਓ। ਤਿਆਰ ਪਾਣੀ ਨੂੰ ਛਾਣ ਕੇ ਉਸ ‘ਚ ਇਕ ਚੁਟਕੀ ਕਾਲੀ ਮਿਰਚ ਮਿਲਾ ਕੇ ਖਾਲੀ ਪੇਟ ਸੇਵਨ ਕਰੋ।

ਲਸਣ ਦੀਆਂ 2-3 ਕਲੀਆਂ ਨੂੰ ਛਿੱਲ ਕੇ ਪੀਸ ਲਓ। ਫਿਰ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਤਿਆਰ ਪੇਸਟ ਨੂੰ 15-20 ਮਿੰਟ ਲਈ ਇਕ ਪਾਸੇ ਰੱਖ ਦਿਓ। ਤਹਿ ਸਮੇਂ ਤੋਂ ਬਾਅਦ ਇਸ ਦਾ ਸੇਵਨ ਕਰੋ। ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕੇ ਨੂੰ ਅਪਣਾ ਕੇ ਆਪਣਾ ਭਾਰ ਘਟਾ ਸਕਦੇ ਹੋ। ਇਹ ਡ੍ਰਿੰਕ ਸਰੀਰ ਵਿਚ ਜਮ੍ਹਾ ਚਰਬੀ ਨੂੰ ਤੇਜ਼ੀ ਨਾਲ ਘਟਾਉਣ ਵਿਚ ਮਦਦ ਕਰਦੇ ਹਨ। ਅਜਿਹੇ ‘ਚ ਸਰੀਰ ਨੂੰ ਸਹੀ ਸ਼ੇਪ ਮਿਲਦੀ ਹੈ।

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ

ਲਸਣ ਦਾ ਜ਼ਿਆਦਾ ਸੇਵਨ ਕਰਨ ਨਾਲ ਐਸੀਡਿਟੀ, ਬਦਹਜ਼ਮੀ, ਮਤਲੀ, ਪੇਟ ਪਰੇਸ਼ਾਨੀ, ਸਾਹ ‘ਚ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।

ਇੱਕ ਦਿਨ ਵਿੱਚ 2-3 ਤੋਂ ਜ਼ਿਆਦਾ ਲਸਣ ਨਾ ਖਾਓ।

ਜੇ ਤੁਸੀਂ ਭਾਰ ਘਟਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕੇ ਨੂੰ ਅਪਣਾ ਰਹੇ ਹੋ ਤਾਂ ਆਪਣੀ ਰੋਜ਼ਾਨਾ ਡਾਇਟ ‘ਚ ਲਸਣ ਦੀ ਮਾਤਰਾ ਨੂੰ ਘਟਾਓ।

ਜੇ ਲਸਣ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਭਾਰ ਘਟਾਉਣ ਦੇ ਚੱਕਰ ‘ਚ ਇਸ ਨੂੰ ਖਾਣ ਦੀ ਗਲਤੀ ਨਾ ਕਰੋ।

ਕਿਸੇ ਕਿਸਮ ਦੀ ਸਿਹਤ ਸਮੱਸਿਆਵਾਂ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ।

The post ਤੇਜ਼ੀ ਨਾਲ ਘਟਾਉਣਾ ਹੈ ਵਜ਼ਨ ਤਾਂ ਇਨ੍ਹਾਂ ਤਰੀਕਿਆਂ ਨਾਲ ਕਰੋ ਲਸਣ ਦੀ ਵਰਤੋਂ ! appeared first on Daily Post Punjabi.