west bangal elections Archives - Daily Post Punjabi

ਬੰਗਾਲ ਦੇ ਰੁਝਾਨਾਂ ‘ਚ ਜਿੱਤ ਦੀ ਹੈਟ੍ਰਿਕ ਵੱਲ TMC, ਅਸਾਮ ‘ਚ BJP ਸੱਤਾ ਦੇ ਨੇੜੇ
West Bengal Election Results 2021: ਪੱਛਮੀ ਬੰਗਾਲ ਸਮੇਤ 5 ਰਾਜਾਂ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ । ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ । ਇਸ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤਾਈ ਨਾਲ ਪਾਲਣ ਕੀਤਾ ਜਾਵੇਗਾ । ਬੰਗਾਲ ਵਿੱਚ ਜਿੱਥੇ ਇਸ ਵਾਰ TMC ਤੇ BJP ਵਿਚਾਲੇ ਮੁਕਾਬਲਾ ਹੈ, ਉੱਥੇ ਹੀ ਆਸਾਮ ਵਿੱਚ ਕਾਂਗਰਸ ਅਤੇ BJP ਆਹਮੋ-ਸਾਹਮਣੇ ਹਨ । ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

West Bengal Election Results 2021

ਦਰਅਸਲ, ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ । ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਕੜੀ ਟੱਕਰ ਹੈ। ਹਾਲਾਂਕਿ ਰੁਝਾਨਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਟੀਐਮਸੀ ਨੂੰ ਬਹੁਮਤ ਮਿਲ ਗਿਆ ਹੈ, ਪਰ ਜਿਸ ਤਰ੍ਹਾਂ ਰੁਝਾਨਾਂ ਵਿੱਚ ਭਾਜਪਾ ਦੀਆਂ ਸੀਟਾਂ ਵੱਧ ਰਹੀਆਂ ਹਨ, ਅਜਿਹਾ ਲਗਦਾ ਹੈ ਕਿ ਕਿਸੇ ਵੀ ਸਮੇਂ ਬਾਜ਼ੀ ਪਲਟ ਸਕਦੀ ਹੈ। ਰੁਝਾਨਾਂ ਅਨੁਸਾਰ ਟੀਐਮਸੀ ਨੂੰ 170 ਤੋਂ ਵੱਧ ਸੀਟਾਂ ਮਿਲ ਚੁੱਕੀਆਂ ਹਨ। ਹਾਲਾਂਕਿ, ਮਮਤਾ ਬੈਨਰਜੀ ਲਈ ਇੱਕ ਬੁਰੀ ਖ਼ਬਰ ਵੀ ਹੈ। ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਸ਼ੁਹੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੀ ਹੈ । ਸ਼ੁਹੇਂਦੂ ਅਧਿਕਾਰੀ ਮਮਤਾ ਤੋਂ ਸੱਤ ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਹੁਣ ਤੱਕ 292 ਸੀਟਾਂ ਦਾ ਰੁਝਾਨ ਆ ਚੁੱਕਿਆ ਹੈ।  ਹੁਣ ਤੱਕ ਰੁਝਾਨਾਂ ਅਨੁਸਾਰ TMC 191 ਸੀਟਾਂ ‘ਤੇ ਅੱਗੇ ਹੈ, ਜਦਕਿ BJP 96 ਸੀਟਾਂ ‘ਤੇ ਅੱਗੇ ਹੈ। ਉੱਥੇ ਹੀ ਕਾਂਗਰਸ-ਲੈਫਟ ਗਠਜੋੜ 6 ਸੀਟਾਂ ‘ਤੇ ਬੜ੍ਹਤ ਬਣਾਏ ਹੋਏ ਹੈ।

ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ

The post ਬੰਗਾਲ ਦੇ ਰੁਝਾਨਾਂ ‘ਚ ਜਿੱਤ ਦੀ ਹੈਟ੍ਰਿਕ ਵੱਲ TMC, ਅਸਾਮ ‘ਚ BJP ਸੱਤਾ ਦੇ ਨੇੜੇ appeared first on Daily Post Punjabi.

‘ਘਬਰਾਓ ਨਾ, 4 ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰੋ…’ ਕੂਚ ਬਿਹਾਰ ਘਟਨਾ ਤੋਂ ਬਾਅਦ ਮਮਤਾ ਦੀ ਕਥਿਤ ਆਡੀਓ ‘ਤੇ ਵਿਵਾਦ
Mamata Banerjee purported audio clip: ਭਾਜਪਾ ਵੱਲੋਂ ਸ਼ੁੱਕਰਵਾਰ ਨੂੰ ਇੱਕ ਹੋਰ ਆਡੀਓ ਕਲਿੱਪ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਬੰਗਾਲ ਦੀ ਰਾਜਨੀਤੀ ਇੱਕ ਫਿਰ ਭੱਖ ਗਈ ਹੈ । ਇਸ ਆਡੀਓ ਕਲਿੱਪ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਕੂਚ ਬਿਹਾਰ ਦੇ ਸੀਤਲਕੂਚੀ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੂੰ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ 10 ਅਪ੍ਰੈਲ ਦੇ ਦਿਨ ਵੋਟਿੰਗ ਦੌਰਾਨ CISF ਦੀ ਗੋਲੀ ਨਾਲ ਮਾਰੇ ਗਏ 4 ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰਨ ।

Mamata Banerjee purported audio clip

ਦਰਅਸਲ, ਮਮਤਾ ਬੈਨਰਜੀ ਅਤੇ ਸੀਤਲਕੂਚੀ ਵਿਧਾਨ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਪਾਰਥ ਪ੍ਰਤੀਮ ਰਾਏ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਦੇ ਅੰਸ਼ ਜਾਰੀ ਕਰਦਿਆਂ ਭਾਜਪਾ ਦੀ IT ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਲਾਸ਼ਾਂ ਨਾਲ ਰੈਲੀਆਂ ਕਰਨ ਦੀ ਗੱਲ ਕਹਿ ਕੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Mamata Banerjee purported audio clip

ਜ਼ਿਕਰਯੋਗ ਹੈ ਕਿ ਇਸ ਆਡੀਓ ਵਿੱਚ ਮਮਤਾ ਬੈਨਰਜੀ ਇਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ‘ਘਬਰਾਓ ਨਾ, ਤੁਸੀਂ ਅਗਲੇ ਦਿਨ ਲਾਸ਼ਾਂ ਨਾਲ ਰੈਲੀ ਕਰਨ ਦੇ ਇੰਤਜ਼ਾਮ ਕਰੋ ਅਤੇ ਵਕੀਲ ਨਾਲ ਗੱਲ ਕਰੋ। ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਓ, ਜਿਸ ਨਾਲ ਨਾ ਤਾਂ ਐੱਸ.ਪੀ. ਬਚ ਸਕੇ ਅਤੇ ਨਾ ਹੀ ਆਈ.ਸੀ.।’ ਮਾਲਵੀ ਨੇ ਕਿਹਾ ਕਿ ਮਮਤਾ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿ ਰਹੀ ਹਨ ਕਿ ਮਾਮਲਾ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਪੁਲਿਸ ਸੁਪਰਡੈਂਟ (ਕੂਚਬਿਹਾਰ) ਅਤੇ ਕੇਂਦਰੀ ਬਲਾਂ ਦੇ ਕਰਮਚਾਰੀਆਂ ਦੋਵਾਂ ਨੂੰ ਫਸਾਇਆ ਜਾ ਸਕੇ। ਕੀ ਕਿਸੇ ਮੁੱਖ ਮੰਤਰੀ ਵੱਲੋਂ ਅਜਿਹੀ ਉਮੀਦ ਕੀਤੀ ਜਾਂਦੀ ਹੈ? ਉਹ ਕੇਵਲ ਘੱਟ ਗਿਣਤੀਆਂ ਦੇ ਵੋਟ ਹਾਸਲ ਕਰਨ ਲਈ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦੇਈਏ ਕਿ ਸੀਤਲਕੁਚੀ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੇ ਆਡੀਓ ਨੂੰ ਜਾਅਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਕਦੇ ਨਹੀਂ ਹੋਈ । ਭਾਜਪਾ ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਲੋਕਾਂ ਨੂੰ ਸਿਰਫ਼ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਤੋਂ ਪਹਿਲਾਂ ਬੈਨਰਜੀ ਨੇ ਗੋਲੀਬਾਰੀ ਨੂੰ ਨਸਲਕੁਸ਼ੀ ਕਰਾਰ ਦਿੱਤਾ ਸੀ ਅਤੇ ਇਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਾਜਿਸ਼ ਦੱਸਿਆ ਸੀ । ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਡੇਰੇਕ ਓ ਬਰਾਇਨ ਨੇ ਕਿਹਾ ਕਿ ਭਾਜਪਾ ਨੂੰ ਰਾਜ ਦੇ ਲੋਕਾਂ ਨਾਲ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ।

ਇਹ ਵੀ ਦੇਖੋ: ‘ਅਪਰੇਸ਼ਨ ਕਲੀਨ’ ਸਰਕਾਰ ਦੀ ਸਾਜ਼ਿਸ਼, ਕਰੋਨਾ ਦਾ ਬਹਾਨਾ ਲਾ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣਾ ਚਾਹੁੰਦੀ ਹੈ ਸਰਕਾਰ

The post ‘ਘਬਰਾਓ ਨਾ, 4 ਲੋਕਾਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰੋ…’ ਕੂਚ ਬਿਹਾਰ ਘਟਨਾ ਤੋਂ ਬਾਅਦ ਮਮਤਾ ਦੀ ਕਥਿਤ ਆਡੀਓ ‘ਤੇ ਵਿਵਾਦ appeared first on Daily Post Punjabi.

ਪੱਛਮੀ ਬੰਗਾਲ ‘ਚ ਤੀਜੇ ਪੜਾਅ ਲਈ ਵੋਟਿੰਗ ਜਾਰੀ, TMC ਨੇਤਾ ਦੇ ਘਰੋਂ EVM ਬਰਾਮਦ, EC ਨੇ ਕੀਤੀ ਸਖਤ ਕਾਰਵਾਈ
EVMs found from TMC leader home: ਪੱਛਮੀ ਬੰਗਾਲ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ । ਬੰਗਾਲ ਵਿੱਚ ਅੱਜ ਕੁੱਲ 31 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਦੋਸ਼ਾਂ ਅਤੇ ਵਿਰੋਧਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਟੀਐਮਸੀ ਨੇ ਪੋਲਿੰਗ ਬੂਥ ‘ਤੇ ਵੋਟਰਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ, ਜਦੋਂਕਿ ਭਾਜਪਾ ਨੇਤਾ ਦਾ ਦੋਸ਼ ਹੈ ਕਿ ਟੀਐਮਸੀ ਆਗੂ ਦੇ ਘਰੋਂ ਇੱਕ ਈਵੀਐਮ ਮਿਲੀ ਹੈ।

EVMs found from TMC leader home

ਉਲੂਬੇਰੀਆ ਉੱਤਰ ਤੋਂ ਭਾਜਪਾ ਉਮੀਦਵਾਰ ਚਿਰਨ ਬੇਰਾ ਨੇ ਦੋਸ਼ ਲਗਾਇਆ ਹੈ ਕਿ ਵੋਟਾਂ ਤੋਂ ਇੱਕ ਰਾਤ ਪਹਿਲਾਂ ਟੀਐਮਸੀ ਨੇਤਾ ਗੌਤਮ ਘੋਸ਼ ਦੇ ਘਰ EVM ਅਤੇ VVPAT ਮਸ਼ੀਨਾਂ ਮਿਲੀਆਂ ਹਨ । ਭਾਜਪਾ ਨੇਤਾ ਨੇ ਟੀਐਮਸੀ ‘ਤੇ ਚੋਣਾਂ ਵਿੱਚ ਗੜਬੜੀ ਕਰਨ ਦਾ ਦੋਸ਼ ਲਾਇਆ ਹੈ। ਦੇਰ ਰਾਤ ਇੱਥੇ ਦਾ ਮਾਹੌਲ ਵਿਗੜ ਗਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਲਾਠੀਚਾਰਜ ਕਰਨਾ ਪਿਆ।

EVMs found from TMC leader home

TMC ਆਗੂ ਦੇ ਘਰ ਨੇੜੇ EVM ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ । ਇੱਥੇ ਇੱਕ ਸੈਕਟਰ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਇੱਕ ਰਿਜ਼ਰਵ ਈਵੀਐਮ ਸੀ, ਜਿਸ ਦੀ ਵਰਤੋਂ ਵੋਟਿੰਗ ਵਿੱਚ ਨਹੀਂ ਕੀਤੀ ਜਾ ਰਹੀ ਸੀ । ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੈਕਟਰ ਅਧਿਕਾਰੀ ਤਪਨ ਸਰਕਾਰ EVM ਨਾਲ ਆਪਣੇ ਰਿਸ਼ਤੇਦਾਰ ਦੇ ਘਰ ਸੌਣ ਗਏ ਸੀ, ਜੋ ਕਿ ਨਿਯਮਾਂ ਦਾ ਉਲੰਘਣ ਹੈ।

ਦੱਸ ਦੇਈਏ ਕਿ ਮੰਗਲਵਾਰ ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਕਈ ਜਗ੍ਹਾ EVM ਵਿੱਚ ਗੜਬੜੀ ਤੇ ਲੋਕਾਂ ਨੂੰ ਪੋਲਿੰਗ ਬੂਥਾਂ ‘ਤੇ ਨਾ ਜਾਣ  ਦਾ ਦੋਸ਼ ਲਗਾਇਆ ਹੈ । ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰਾਂ ਨੇ ਰਾਏਡੀ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਪੋਸਟਰ ਪਾੜੇ ਹਨ । ਇਸ ਤੋਂ ਇਲਾਵਾ, ਬੰਗਾਲ ਵਿੱਚ ਵੋਟਿੰਗ ਦੇ ਮੱਦੇਨਜ਼ਰ ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰ ਰੈਦੀਗੀ ਦੇ ਬੂਥ ਨੰਬਰ 189 ਵਿੱਚ ਦਾਖਲ ਹੋਏ ਹਨ ਅਤੇ ਵੋਟਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ।

ਇਹ ਵੀ ਦੇਖੋ: Tikait ਨੇ ਮੋਦੀ ਦੇ ਇਲਾਕੇ ‘ਚ ਜਾ ਕੇ ਠੋਕੀ BJP ਦੀ ਮੰਜੀ, ਹੁਣ ਦੇਖੋ ਕਿੰਝ Gujrat ‘ਚ ਵਧੇਗੀ Andolan ਦੀ ਗਰਮੀ !

The post ਪੱਛਮੀ ਬੰਗਾਲ ‘ਚ ਤੀਜੇ ਪੜਾਅ ਲਈ ਵੋਟਿੰਗ ਜਾਰੀ, TMC ਨੇਤਾ ਦੇ ਘਰੋਂ EVM ਬਰਾਮਦ, EC ਨੇ ਕੀਤੀ ਸਖਤ ਕਾਰਵਾਈ appeared first on Daily Post Punjabi.

BJP ਮਹਿਲਾ ਉਮੀਦਵਾਰ ਦੇ ਮੂੰਹ ‘ਤੇ ਸੁੱਟਿਆ ਗਿਆ ਕੈਮੀਕਲ ਵਾਲਾ ਰੰਗ, ਵਿਗੜੀ ਹਾਲਤ
Colour containing harmful chemical thrown: ਪੱਛਮੀ ਬੰਗਾਲ ਵਿੱਚ ਹੁਗਲੀ ਸੰਸਦੀ ਸੀਟ ਤੋਂ ਭਾਜਪਾ ਸੰਸਦ ਤੇ ਚੁੰਚੁੜਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਦੇ ਚਿਹਰੇ ‘ਤੇ ਕੈਮੀਕਲ ਵਾਲਾ ਰੰਗ ਪਾ ਦਿੱਤਾ ਗਿਆ ਹੈ । ਰੰਗ ਦੀਆਂ ਕੁੱਝ ਬੂੰਦਾਂ ਉਨ੍ਹਾਂ ਦੀ ਇੱਕ ਅੱਖ ਵਿੱਚ ਚਲੀਆਂ ਗਈਆਂ, ਜਿਸ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

Colour containing harmful chemical thrown

ਦਰਅਸਲ, ਇਹ ਘਟਨਾ ਚੁੰਚੂੜਾ ਦੇ ਰਵਿੰਦਰ ਨਗਰ ਕਾਲੀਤਲਾ ਖੇਤਰ ਵਿੱਚ ਬਸੰਤ ਦੇ ਤਿਉਹਾਰ ਦੌਰਾਨ ਵਾਪਰੀ । ਭਾਜਪਾ ਵੱਲੋਂ ਇੱਕ ਪ੍ਰੈਸ ਬਿਆਨ ਵਿੱਚ ਦੋਸ਼ ਲਗਾਇਆ ਗਿਆ ਕਿ ਕੋਦਾਲੀਆ-2 ਗ੍ਰਾਮ ਪੰਚਾਇਤ ਦੇ ਪ੍ਰਧਾਨ ਵਿਦੂਤ ਵਿਸ਼ਵਾਸ ਦੀ ਅਗਵਾਈ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਕੈਮੀਕਲ ਰੰਗ ਸੁੱਟ ਦਿੱਤੇ ।

ਸੂਤਰਾਂ ਦੇ ਹਵਾਲੇ ਅਨੁਸਾਰ ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਉੱਪਰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲ ਰੰਗ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਇਹ ਵੇਖਣ ਲਈ ਜਦੋਂ ਮੈਂ ਉੱਤੇ ਦੇਖਿਆ ਤਾਂ ਮੇਰੇ ਕੋਲ ਉਥੇ ਟੀਐਮਸੀ ਦਾ ਬੈਜ ਪਾਏ 3-4 ਲੋਕ ਖੜ੍ਹੇ ਸਨ, ਜਿਨ੍ਹਾਂ ਨੇ ਅਜਿਹਾ ਕੀਤਾ।

ਇਹ ਵੀ ਦੇਖੋ: ਬੀਜੇਪੀ ਵਿਧਾਇਕ ਨੂੰ ਨੰਗਾ ਕਰਕੇ ਕੁੱਟਣ ਵਾਲਿਆਂ ਦੀ ਆਵੇਗੀ ਸ਼ਾਮਤ…

The post BJP ਮਹਿਲਾ ਉਮੀਦਵਾਰ ਦੇ ਮੂੰਹ ‘ਤੇ ਸੁੱਟਿਆ ਗਿਆ ਕੈਮੀਕਲ ਵਾਲਾ ਰੰਗ, ਵਿਗੜੀ ਹਾਲਤ appeared first on Daily Post Punjabi.

ਬੰਗਾਲ ਤੇ ਅਸਾਮ ‘ਚ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ, PM ਮੋਦੀ ਨੇ ਨੌਜਵਾਨਾਂ ਨੂੰ ਰਿਕਾਰਡ ਨੰਬਰ ‘ਚ ਵੋਟਿੰਗ ਕਰਨ ਦੀ ਕੀਤੀ ਅਪੀਲ
West Bengal Assam Election: ਪੱਛਮੀ ਬੰਗਾਲ ਅਤੇ ਅਸਾਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਬੰਗਾਲ ਦੇ 5 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ, ਜਦੋਂਕਿ ਅਸਾਮ ਦੀਆਂ 47 ਸੀਟਾਂ ਲਈ ਵੋਟਿੰਗ ਚੱਲ ਰਹੀ ਹੈ । ਚੋਣ ਕਮਿਸ਼ਨ ਨੇ ਇਸ ਵਾਰ ਵੋਟਾਂ ਪਾਉਣ ਲਈ ਸਮਾਂ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅਸਾਮ ਅਤੇ ਬੰਗਾਲ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵੋਟਰ ਆਪਣੇ ਅਧਿਕਾਰ ਦੀ ਅਧਿਕਾਰ ਦੀ ਵਰਤੋਂ ਕਰਨ ਤੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਵਿਸ਼ੇਸ਼ ਬੇਨਤੀ ਕਰਦਿਆਂ ਕਿਹਾ ਕਿ ਮੈਂ ਸਾਰੇ ਨੌਜਵਾਨ ਮਿੱਤਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਹਾਂ।

The first phase of elections begin in Assam. Urging those eligible to vote in record numbers. I particularly call upon my young friends to vote.
— Narendra Modi (@narendramodi) March 27, 2021

ਦੱਸ ਦਈਏ ਕਿ ਅਸਾਮ ਵਿੱਚ 47 ਸੀਟਾਂ ‘ਤੇ ਵੋਟਿੰਗ ਦਾ ਪਹਿਲਾ ਪੜਾਅ ਚੱਲ ਰਿਹਾ ਹੈ । ਅਸਾਮ ਵਿੱਚ ਵਿਧਾਨ ਸਭਾ ਦੀਆਂ 126 ਸੀਟਾਂ ਹਨ, ਜਿਨ੍ਹਾਂ ਵਿਚੋਂ 47 ਸੀਟਾਂ ‘ਤੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ । ਇਹ ਸੀਟਾਂ ਅਸਾਮ ਤੇ ਬ੍ਰਹਮਪੁੱਤਰ ਦੇ ਉੱਤਰੀ ਕਿਨਾਰੇ ਦੇ 12 ਜ਼ਿਲ੍ਹਿਆਂ ਵਿੱਚ ਹਨ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਬਾਂਕੁਰਾ, ਪੁਰੂਲੀਆ, ਝਾਰਗਰਾਮ, ਪੱਛਮ ਅਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ਦੀਆਂ 30 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ।

West Bengal Assam Election

ਪੱਛਮ ਬੰਗਾਲ ਦੀਆਂ 30 ਸੀਟਾਂ ਵਿੱਚ ਪਟਾਸ਼ਪੁਰ, ਭਗਵਾਨਪੁਰ, ਖੇਜੁਡੀ, ਕਾਂਠੀ ਉੱਤਰ, ਕਾਂਥੀ ਦੱਖਣ, ਐਗਰਾ, ਰਾਮਨਗਰ, ਬਿਨਪੁਰ, ਗੋਪੀਬੱਲਬਪੁਰ, ਝਾਰਗ੍ਰਾਮ, ਨਿਆਗ੍ਰਾਮ, ਕੇਸ਼ਿਆਰੀ, ਬਲਰਾਮਪੁਰ, ਜੈਪੁਰ, ਪੁਰੂਲਿਆ ਬਘਮੁੰਡੀ, ਮਾਨਬਾਜ਼ਾਰ, ਪਰਾ, ਰਘੂਨਾਥਪੁਰ ਤੇ ਛਤਨਾ ਸੀਟਾਂ ਦੇ ਪਹਿਲੇ ਪੜਾਅ ‘ਤੇ ਵੋਟਿੰਗ ਹੋ ਰਹੀ ਹੈ।

ਗੌਰਤਲਬ ਹੈ ਕਿ ਅਸਾਮ ਵਿੱਚ 3 ਪੜਾਅ ਵਿੱਚ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਜਦੋਂਕਿ ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ 27 ਮਾਰਚ, 1 ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਅਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਦੋਵਾਂ ਰਾਜਾਂ ਸਮੇਤ ਪੰਜ ਰਾਜਾਂ ਵਿੱਚ 2 ਮਈ ਨੂੰ ਨਤੀਜੇ ਆਉਣਗੇ।

ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ

The post ਬੰਗਾਲ ਤੇ ਅਸਾਮ ‘ਚ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ, PM ਮੋਦੀ ਨੇ ਨੌਜਵਾਨਾਂ ਨੂੰ ਰਿਕਾਰਡ ਨੰਬਰ ‘ਚ ਵੋਟਿੰਗ ਕਰਨ ਦੀ ਕੀਤੀ ਅਪੀਲ appeared first on Daily Post Punjabi.

ਅੱਜ WheelChair ‘ਤੇ ਪੁਰੂਲਿਆ ‘ਚ ਰੈਲੀ ਕਰਨਗੇ ਮਮਤਾ ਬੈਨਰਜੀ, ਦੌਰੇ ਦੌਰਾਨ ਡਾਕਟਰਾਂ ਦੀ ਟੀਮ ਰਹੇਗੀ ਨਾਲ
Wheelchair-bound Mamata Banerjee: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਹੁੰਕਾਰ ਭਰਨ ਤੋਂ ਬਾਅਦ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਅੱਜ ਪੁਰੂਲਿਆ ਵਿੱਚ ਰੈਲੀ ਕਰਨਗੇ। ਸੱਟ ਲੱਗਣ ਤੋਂ ਬਾਅਦ ਕੋਲਕਾਤਾ ਤੋਂ ਬਾਹਰ ਮਮਤਾ ਦੀ ਇਹ ਪਹਿਲੀ ਰੈਲੀ ਹੋਵੇਗੀ । ਉਹ ਦੁਪਹਿਰ 1.30 ਵਜੇ ਪੁਰੂਲਿਆ ਦੇ ਝਾਲਦਾ ਵਿੱਚ ਰੈਲੀ ਨੂੰ ਸੰਬੋਧਿਤ ਕਰਨਗੇ । ਇਸ ਤੋਂ ਬਾਅਦ ਉਹ ਦੁਪਹਿਰ ਤਿੰਨ ਵਜੇ ਪੁਰੂਲਿਆ ਦੇ ਬਲਰਾਮਪੁਰ ਵਿਖੇ ਵੀ ਰੈਲੀ ਕਰਨਗੇ ।

Wheelchair-bound Mamata Banerjee

ਮਮਤਾ ਬੈਨਰਜੀ ਦੇ ਨਾਲ ਡਾਕਟਰਾਂ ਦੀ ਇੱਕ ਟੀਮ ਵੀ ਮੌਜੂਦ ਹੋਵੇਗੀ, ਜੋ ਆਉਣ ਵਾਲੇ ਕੁਝ ਦਿਨਾਂ ਵਿੱਚ ਹਰ ਦੌਰੇ ‘ਤੇ ਉਨ੍ਹਾਂ ਦੇ ਨਾਲ ਰਹੇਗੀ। ਇਸ ਤੋਂ ਪਹਿਲਾਂ ਕੱਲ੍ਹ ਵਹੀਲ ਚੇਅਰ ‘ਤੇ ਬੈਠੀ ਮਮਤਾ ਬੈਨਰਜੀ ਨੇ ਕੋਲਕਾਤਾ ਵਿੱਚ ਆਪਣੇ ਇਰਾਦਿਆਂ ਨੂੰ ਸਪੱਸ਼ਟ ਕੀਤਾ। ਉਹ ਇਸ ਹਾਲਤ ਵਿੱਚ ਵੀ ਬੰਗਾਲ ਦੇ ਲੋਕਾਂ ਤੱਕ ਪਹੁੰਚਣ ਲਈ ਤਿਆਰ ਹਨ । ਮਮਤਾ ਕੱਲ ਸ਼ਾਮ ਇੱਕ ਹੈਲੀਕਾਪਟਰ ਵਿੱਚ ਦੁਰਗਾਪੁਰ ਪਹੁੰਚੀ । ਇੱਥੇ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪਰ ਹੈਲੀਪੈਡ ਤੋਂ ਹੋਟਲ ਤੱਕ ਪਹੁੰਚਣ ਦੇ ਰਾਹ ਵਿੱਚ ਸੈਂਕੜੇ ਲੋਕ ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਖੜ੍ਹੇ ਸਨ।

Wheelchair-bound Mamata Banerjee

ਮਮਤਾ ਬੈਨਰਜੀ ਦੀ ਹਾਲਤ ਦੇ ਮੱਦੇਨਜ਼ਰ ਹੋਟਲ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੋਲਕਾਤਾ ਵਿੱਚ ਮਮਤਾ ਬੈਨਰਜੀ ਨੂੰ ਵੇਖਣ ਲਈ ਸੜਕਾਂ ‘ਤੇ ਭੀੜ ਇਕੱਠੀ ਹੋ ਗਈ। ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗਰਾਮ ਦਿਵਸ ਦੇ ਮੌਕੇ ‘ਤੇ TMC ਦੀ ਪੰਜ ਕਿਲੋਮੀਟਰ ਲੰਬੀ ਪੈਦਲ ਯਤਰਾ ਵਿੱਚ ਸ਼ਾਮਿਲ ਹੋਈ ਸੀ। ਜ਼ਖਮੀ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਰਾਜਨੀਤਿਕ ਸਮਾਗਮ ਸੀ।

ਦੱਸ ਦੇਈਏ ਕਿ ਪਹਿਲੇ ਪੜਾਅ ਵਿੱਚ ਪੱਛਮੀ ਬੰਗਾਲ ਦੀ 294 ਵਿੱਚੋਂ 30 ਸੀਟਾਂ ‘ਤੇ 27 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਦੇ ਨਾਲ ਹੀ, ਦੂਜੇ ਪੜਾਅ ਵਿੱਚ 30 ਸੀਟਾਂ ‘ਤੇ 1 ਅਪ੍ਰੈਲ ਨੂੰ,  31 ਸੀਟਾਂ ‘ਤੇ 6 ਅਪ੍ਰੈਲ ਨੂੰ, ਚੌਥੇ ਪੜਾਅ ਵਿੱਚ 44 ਸੀਟਾਂ ‘ਤੇ 10 ਅਪ੍ਰੈਲ ਨੂੰ, ਪੰਜ ਪੜਾਅ ਵਿੱਚ 45 ਸੀਟਾਂ ‘ਤੇ 17 ਅਪ੍ਰੈਲ ਨੂੰ। ਜਿਸ ਤੋਂ ਬਾਅਦ ਨਤੀਜਿਆਂ ਦਾ ਐਲਾਨ 2 ਮਈ ਨੂੰ ਕੀਤਾ ਜਾਵੇਗਾ ।

ਇਹ ਵੀ ਦੇਖੋ: ਨਹੀਂ ਹੱਟਦਾ BJP ਵਾਲਾ ਹਰਜੀਤ ਗਰੇਵਾਲ, ਕਿਸਾਨਾਂ ਖਿਲਾਫ ਫਿਰ ਉਗਲਿਆ ਜ਼ਹਿਰ, ਕਹਿੰਦਾ …

The post ਅੱਜ WheelChair ‘ਤੇ ਪੁਰੂਲਿਆ ‘ਚ ਰੈਲੀ ਕਰਨਗੇ ਮਮਤਾ ਬੈਨਰਜੀ, ਦੌਰੇ ਦੌਰਾਨ ਡਾਕਟਰਾਂ ਦੀ ਟੀਮ ਰਹੇਗੀ ਨਾਲ appeared first on Daily Post Punjabi.

ਬੰਗਾਲ ‘ਚ BJP ਖਿਲਾਫ਼ ਉਤਰਿਆ ਕਿਸਾਨ ਮੋਰਚਾ, ਨੰਦੀਗ੍ਰਾਮ ‘ਚ ਅੱਜ ਰਾਕੇਸ਼ ਟਿਕੈਤ ਕਰਨਗੇ ਮਹਾਪੰਚਾਇਤ
Kisan Morcha against BJP: ਕਿਸਾਨੀ ਅੰਦੋਲਨ ਦੀ ਗੂੰਜ ਪੰਜਾਬ, ਹਰਿਆਣਾ, ਦਿੱਲੀ ਤੋਂ ਬਾਅਦ ਹੁਣ ਪੱਛਮੀ ਬੰਗਾਲ ਵਿੱਚ ਸੁਣਾਈ ਦੇਣ ਲੱਗੀ ਹੈ। ਇੱਥੇ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ । ਦਿੱਲੀ ਵਿੱਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਇਸ ਸੰਗਠਨ ਦੇ ਆਗੂ ਬੰਗਾਲ ਪਹੁੰਚ ਗਏ ਹਨ, ਜੋ ਬੰਗਾਲ ਦੇ ਕਿਸਾਨਾਂ ਨੂੰ ਭਾਜਪਾ ਨੂੰ ਵੋਟ ਨਾ ਦੇਣ ਲਈ ਸਮਝਾ ਰਹੇ ਹਨ। ਕਿਸਾਨਾਂ ਦੀ ਯੋਜਨਾ ਹੈ ਕਿ ਭਾਜਪਾ ਦਾ ਬਾਈਕਾਟ ਕਰਕੇ ਸਰਕਾਰ ਦਾ ਹੰਕਾਰ ਤੋੜਿਆ ਜਾਵੇ ।

Kisan Morcha against BJP

ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਨ੍ਹਾਂ ਨੇ ਬੰਗਾਲ ਦੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਭਾਜਪਾ ਦਾ ਬਾਈਕਾਟ ਕਰਨ ਤੇ ਉਸਨੂੰ ਵੋਟ ਨਾ ਦੇਣ। ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 294 ਕਿਸਾਨ ਦੂਤਾਂ ਨੇ 294 ਵਿਧਾਨ ਸਭਾ ਹਲਕਿਆਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਵੱਲੋਂ ਬੰਗਾਲ ਵਿਚ ਟਰੈਕਟਰ ਯਾਤਰਾ ਵੀ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕੋਲਕਾਤਾ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ।

Kisan Morcha against BJP

ਅੱਜ ਰਾਕੇਸ਼ ਟਿਕੈਤ ਵੀ ਬੰਗਾਲ ਪਹੁੰਚ ਰਹੇ ਹਨ । ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਕੋਲਕਾਤਾ ਅਤੇ ਨੰਦੀਗਰਾਮ ਵਿੱਚ ਇੱਕ ਕਿਸਾਨ ਰੈਲੀ ਕਰਨਗੇ। ਇਸ ਦੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਵੀ ਆਪਣੇ ਹੱਥ ਕੱਸ ਲਏ ਹਨ । ਸਵੇਰੇ 11 ਵਜੇ ਰਾਕੇਸ਼ ਟਿਕੈਤ ਕੋਲਕਾਤਾ ਵਿੱਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈਣਗੇ। ਟਿਕੈਤ ਸ਼ਾਮ 4 ਵਜੇ ਨੰਦੀਗ੍ਰਾਮ ਵਿੱਚ ਕੇਂਦਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਖ਼ਿਲਾਫ਼ ਭਾਸ਼ਣ ਦੇਣਗੇ । ਬੰਗਾਲ ਵਿੱਚ ਯੋਗੇਂਦਰ ਯਾਦਵ, ਮੇਧਾ ਪਾਟੇਕਰ, ਹਨਨਾਨ ਮੁੱਲਾ, ਬਲਬੀਰ ਸਿੰਘ ਰਾਜੇਵਾਲ, ਅਤੁਲ ਕੁਮਾਰ ਅੰਜਾਨ, ਅਵੀਕ ਸਾਹਾ, ਗੁਰਨਾਮ ਸਿੰਘ, ਰਾਜਾ ਰਾਮ ਸਿੰਘ, ਡਾ: ਸਤਨਾਮ ਸਿੰਘ ਵੀ ਬੰਗਾਲ ਵਿੱਚ ਮੌਜੂਦ ਹਨ।

ਗੌਰਤਲਬ ਹੈ ਕਿ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਹਨ । ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਦੇ ਕਈ ਦੌਰ ਵੀ ਹੋ ਚੁੱਕੇ ਹਨ, ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਲੱਭ ਸਕਿਆ। ਜਿਸ ਤੋਂ ਬਾਅਦ ਹੁਣ ਕਿਸਾਨ ਮੋਰਚਾ ਨੇ ਚੋਣਾਂ ਵਿੱਚ ਭਾਜਪਾ ਵਿਰੁੱਧ ਲੋਕਾਂ ਨੂੰ ਵੋਟ ਨਾ ਕਰਨ ਦੀ ਅਪੀਲ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਦੇਖੋ: ਜਹਾਜ਼ ਭਰ-ਭਰ ਕੇ ਬੰਗਾਲ ਪਹੁੰਚ ਗਏ ਕਿਸਾਨ, Balbir Rajewal ਨੇ ਪਾ ‘ਤਾ ਸਰਕਾਰ ਨੂੰ ਵਖ਼ਤ

The post ਬੰਗਾਲ ‘ਚ BJP ਖਿਲਾਫ਼ ਉਤਰਿਆ ਕਿਸਾਨ ਮੋਰਚਾ, ਨੰਦੀਗ੍ਰਾਮ ‘ਚ ਅੱਜ ਰਾਕੇਸ਼ ਟਿਕੈਤ ਕਰਨਗੇ ਮਹਾਪੰਚਾਇਤ appeared first on Daily Post Punjabi.