WHO Suspends international supply Archives - Daily Post Punjabi

ਭਾਰਤ ਬਾਇਓਟੈਕ ਨੂੰ ਝਟਕਾ ! WHO ਨੇ Covaxin ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਲਗਾਈ ਰੋਕ
ਵਿਸ਼ਵ ਸਿਹਤ ਸੰਗਠਨ (WHO) ਨੇ ਕੋਵੈਕਸੀਨ ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਹ ਉਹ ਵੈਕਸੀਨ ਦੀ ਖੇਪ ਹੈ ਜੋ ਕੋਵੈਕਸ ਸੁਵਿਧਾ ਰਾਹੀਂ ਗਰੀਬ ਦੇਸ਼ਾਂ ਨੂੰ ਦਿੱਤੀ ਜਾਂਦੀ ਹੈ। WHO ਅਨੁਸਾਰ, ਇਹ ਫੈਸਲਾ ਗੁਡ ਮੈਨੂਫੈਕਚਰਿੰਗ ਪ੍ਰੈਕਟਿਸ (GMP) ਯਾਨੀ ਚੰਗੇ ਉਤਪਾਦਨ ਅਭਿਆਸਾਂ ਦੀ ਘਾਟ ਕਾਰਨ ਲਿਆ ਗਿਆ ਹੈ। ਕੋਵੈਕਸੀਨ ਭਾਰਤ ਦੀ ਪਹਿਲੀ ਸਵਦੇਸ਼ੀ ਕੋਰੋਨਾ ਵੈਕਸੀਨ ਹੈ। ਦੱਸ ਦੇਈਏ ਕਿ ਇਸ ਵੈਕਸੀਨ ਨੂੰ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਵੈਕਸੀਨ ਦਾ ਉਤਪਾਦਨ ਘੱਟ ਕਰਨ ਜਾ ਰਹੀ ਹੈ।

WHO Suspends international supply

WHO ਨੇ ਇਸ ਐਲਾਨ ਨੂੰ ਲੈ ਕੇ 2 ਅਪ੍ਰੈਲ ਨੂੰ ਇੱਕ ਬਿਆਨ ਜਾਰੀ ਕੀਤਾ । ਇਸ ਦੇ ਮੁਤਾਬਕ WHO ਨੇ ਕਿਹਾ ਹੈ ਕਿ ਵੈਕਸੀਨ ਲੈਣ ਵਾਲੇ ਦੇਸ਼ ਕੋਵੈਕਸੀਨ ਦੇ ਖਿਲਾਫ ਉਚਿਤ ਕਾਰਵਾਈ ਕਰ ਸਕਦੇ ਹਨ। ਕੋਵੈਕਸੀਨ ਨੂੰ ਮੁਅੱਤਲ ਕਰਨ ਦਾ ਐਲਾਨ EUL ਨਿਰੀਖਣ ਤੋਂ ਬਾਅਦ ਆਇਆ ਹੈ। WHO ਦੀ ਟੀਮ ਨੇ 14 ਤੋਂ 22 ਮਾਰਚ 2022 ਤੱਕ ਭਾਰਤ ਬਾਇਓਟੈਕ ਦੇ ਪਲਾਂਟ ਦਾ ਨਿਰੀਖਣ ਕੀਤਾ ਸੀ ।

ਇਹ ਵੀ ਪੜ੍ਹੋ: ‘ਪੰਜਾਬ ਚੋਣਾਂ ‘ਚ ਆਪਸੀ ਫੁੱਟ ਕਾਰਨ ਕਿਸਾਨ ਹਾਰੇ, ‘ਆਪ’ ਨੂੰ ਹੋਇਆ ਫਾਇਦਾ’ : ਗੁਰਨਾਮ ਸਿੰਘ ਚੜੂਨੀ

ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਨਵੰਬਰ ਨੂੰ WHO ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ ਦੁਆਰਾ ਇਹ ਸਪੱਸ਼ਟ ਤੌਰ ‘ਤੇ ਨਹੀਂ ਕਿਹਾ ਗਿਆ ਹੈ ਕਿ ਵੈਕਸੀਨ ਵਿੱਚ GMP ਦੀ ਕੀ ਕਮੀ ਹੈ। WHO ਨੇ ਕਿਹਾ, ‘ਭਾਰਤ ਬਾਇਓਟੈਕ GMP ਦੀਆਂ ਕਮੀਆਂ ਨੂੰ ਦੂਰ ਕਰਨ ਲਈ ਵਚਨਬੱਧ ਹੈ ਅਤੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਅਤੇ WHO ਨੂੰ ਪੇਸ਼ ਕੀਤੇ ਜਾਣ ਲਈ ਇੱਕ ਸੁਧਾਰਾਤਮਕ ਅਤੇ ਰੋਕਥਾਮ ਕਾਰਜ ਯੋਜਨਾ ਤਿਆਰ ਕਰ ਰਿਹਾ ਹੈ। ਅੰਤਰਿਮ ਅਤੇ ਸਾਵਧਾਨੀ ਦੇ ਉਪਾਅ ਵਜੋਂ ਭਾਰਤ ਨੇ ਨਿਰਯਾਤ ਲਈ ਕੋਵੈਕਸੀਨ ਦੇ ਆਪਣੇ ਉਤਪਾਦਨ ਨੂੰ ਮੁਅੱਤਲ ਕਰਨ ਦੀ ਆਪਣੀ ਵਚਨਬੱਧਤਾ ਦਾ ਸੰਕੇਤ ਦਿੱਤਾ ਹੈ।

WHO Suspends international supply

ਦੱਸ ਦੇਈਏ ਕਿ ਇੱਥੇ ਰਾਹਤ ਦੀ ਗੱਲ ਇਹ ਹੈ ਕਿ WHO ਨੇ ਵੈਕਸੀਨ ਦੀ ਸੁਰੱਖਿਆ ਅਤੇ FKC ‘ਤੇ ਕੋਈ ਸਵਾਲ ਨਹੀਂ ਚੁੱਕੇ ਹਨ। ਭਾਰਤ ਬਾਇਓਟੈੱਕ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਪਿਛਲੇ ਇੱਕ ਸਾਲ ਦੌਰਾਨ ਕੰਪਨੀ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਤਾਰ ਕੰਮ ਕੀਤਾ ਹੈ। ਕੰਪਨੀ ਮੁਤਾਬਕ ਅਜਿਹੀ ਸਥਿਤੀ ਵਿੱਚ ਹੁਣ ਅਪਗ੍ਰੇਡ ਦੀ ਲੋੜ ਹੈ । ਕੰਪਨੀ ਹੁਣ ਬਕਾਇਆ ਸਹੂਲਤ ਰੱਖ-ਰਖਾਅ, ਪ੍ਰਕਿਰਿਆ ਅਤੇ ਸੁਵਿਧਾ ਅਨੁਕੂਲਨ ਗਤੀਵਿਧੀਆਂ ‘ਤੇ ਧਿਆਨ ਕੇਂਦਰਿਤ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post ਭਾਰਤ ਬਾਇਓਟੈਕ ਨੂੰ ਝਟਕਾ ! WHO ਨੇ Covaxin ਦੀ ਅੰਤਰਰਾਸ਼ਟਰੀ ਸਪਲਾਈ ‘ਤੇ ਲਗਾਈ ਰੋਕ appeared first on Daily Post Punjabi.