Winter healthy food diet Archives - Daily Post Punjabi

Health Care: ਸਰਦੀਆਂ ‘ਚ ਖਾਓ ਗਰਮ ਤਾਸੀਰ ਵਾਲੀਆਂ ਇਹ ਚੀਜ਼ਾਂ, ਬੀਮਾਰੀਆਂ ਰਹਿਣਗੀਆਂ ਦੂਰ
Winter healthy food diet: ਸਰਦੀਆਂ ‘ਚ ਕੜਾਕੇ ਦੀ ਠੰਡ ਤੋਂ ਬਚਣ ਲਈ ਹਰ ਕੋਈ ਸਰੀਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਲਈ ਲੋਕ ਗਰਮ ਕੱਪੜੇ ਪਾਉਂਦੇ ਹਨ। ਇਸ ਦੇ ਨਾਲ ਹੀ ਸਰੀਰ ਨੂੰ ਅੰਦਰੋਂ ਗਰਮਾਹਟ ਮਹਿਸੂਸ ਕਰਨ ਲਈ ਗਰਮ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਗਰਮ ਚੀਜ਼ਾਂ ਦੱਸਦੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਅੰਦਰੋਂ ਗਰਮਾਹਟ ਮਹਿਸੂਸ ਹੋਵੇਗੀ। ਇਸ ਦੇ ਨਾਲ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਹ ਚੀਜ਼ਾਂ ਤੁਹਾਡੀ ਇਮਿਊਨਿਟੀ ਨੂੰ ਵਧਾਉਣ ਅਤੇ ਤੁਹਾਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ‘ਚ ਮਦਦ ਕਰਨਗੀਆਂ। ਆਓ ਜਾਣਦੇ ਹਾਂ ਇਨ੍ਹਾਂ ਹੈਲਥੀ ਫੂਡਜ਼ ਬਾਰੇ…

ਬਾਜਰਾ: ਸਰਦੀਆਂ ‘ਚ ਬਾਜਰੇ ਦੀ ਰੋਟੀ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਕੈਲਸ਼ੀਅਮ, ਕਾਪਰ, ਆਇਰਨ, ਮੈਗਨੀਸ਼ੀਅਮ, ਮੈਂਗਨੀਜ਼, ਸੇਲੇਨੀਅਮ, ਪੋਟਾਸ਼ੀਅਮ, ਫਾਸਫੋਰਸ ਆਦਿ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਨਾਲ ਹੀ ਇਸ ਦੀ ਤਾਸੀਰ ਗਰਮ ਹੋਣ ਨਾਲ ਤੁਸੀਂ ਸਰਦੀਆਂ ‘ਚ ਇਸ ਦੀ ਰੋਟੀ ਜਾਂ ਖਿਚੜੀ ਬਣਾਕੇ ਖਾ ਸਕਦੇ ਹੋ।

Winter healthy food diet

ਅਦਰਕ: ਸਰਦੀਆਂ ‘ਚ ਸਿਹਤ ਨੂੰ ਗਰਮ ਰੱਖਣ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਅਦਰਕ ‘ਚ ਆਇਰਨ, ਵਿਟਾਮਿਨ, ਕੈਲਸ਼ੀਅਮ, ਫਾਸਫੋਰਸ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਆਦਿ ਹੁੰਦੇ ਹਨ। ਇਸ ਦੇ ਨਾਲ ਹੀ ਲੋਕ ਇਸ ਨੂੰ ਸਰਦੀਆਂ ‘ਚ ਖਾਣੇ ‘ਚ ਮਿਲਾਉਣ ਦੇ ਇਲਾਵਾ ਚਾਹ ਅਤੇ ਕਾੜ੍ਹਾ ਬਣਾ ਕੇ ਪੀਣਾ ਪਸੰਦ ਕਰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਅਜਿਹੇ ‘ਚ ਸਰਦੀ, ਖੰਘ, ਜ਼ੁਕਾਮ, ਬੁਖਾਰ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸੇਵਨ ਕਰਨ ਨਾਲ ਵਜ਼ਨ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸਰਦੀਆਂ ‘ਚ ਸਰੀਰ ਨੂੰ ਫਿੱਟ ਅਤੇ ਗਰਮ ਰੱਖਣ ਲਈ ਤੁਹਾਨੂੰ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਖਜੂਰ: ਖਜੂਰ ਫਲ ਅਤੇ ਸੁੱਕੇ ਫਲ ਦੋਨਾਂ ਕੈਟੇਗਰੀ ‘ਚ ਆਉਂਦਾ ਹੈ। ਇਸ ਦੀ ਤਾਸੀਰ ਗਰਮ ਹੋਣ ਨਾਲ ਸਰਦੀਆਂ ‘ਚ ਇਸਨੂੰ ਖਾਣਾ ਬੈਸਟ ਆਪਸ਼ਨ ਹੈ। ਖਜੂਰ ‘ਚ ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਗਰਮ ਰਹਿੰਦਾ ਹੈ। ਹੱਡੀਆਂ ਦੀ ਮਜ਼ਬੂਤੀ ਦੇ ਨਾਲ ਇਹ ਖੂਨ ਵਧਾਉਣ ‘ਚ ਮਦਦ ਕਰਦਾ ਹੈ। ਤੁਸੀਂ ਸੌਣ ਤੋਂ ਪਹਿਲਾਂ ਕੋਸੇ ਦੁੱਧ ਦੇ ਨਾਲ 2-3 ਖਜੂਰਾਂ ਦਾ ਸੇਵਨ ਕਰ ਸਕਦੇ ਹੋ।

ਲਸਣ: ਅਦਰਕ ਦੀ ਤਰ੍ਹਾਂ ਲਸਣ ਦੀ ਤਾਸੀਰ ਵੀ ਗਰਮ ਹੁੰਦੀ ਹੈ। ਇਹ ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਲਸਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਤਰ੍ਹਾਂ ਮੌਸਮੀ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਲਸਣ ਨੂੰ ਦਾਲਾਂ, ਸਬਜ਼ੀਆਂ, ਗਾਰਲਿਕ ਬਰੈੱਡ ਅਤੇ ਵੱਖ-ਵੱਖ ਪਕਵਾਨਾਂ ‘ਚ ਮਿਲਾ ਕੇ ਖਾ ਸਕਦੇ ਹੋ। ਮਾਹਿਰਾਂ ਅਨੁਸਾਰ ਸਵੇਰੇ ਖਾਲੀ ਲਸਣ ਦੀਆਂ 1-2 ਕਲੀਆਂ ਸ਼ਹਿਦ ਦੇ ਨਾਲ ਖਾਣ ਨਾਲ ਵੀ ਫਾਇਦਾ ਹੁੰਦਾ ਹੈ। ਇਸ ਨਾਲ ਇਮਿਊਨਿਟੀ ਬੂਸਟ ਹੋਣ ਨਾਲ ਬੀਮਾਰੀਆਂ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ।

ਸੁੱਕੇ ਮੇਵੇ: ਸੁੱਕੇ ਮੇਵੇਆਂ ਦੀ ਤਾਸੀਰ ਗਰਮ ਹੁੰਦੀ ਹਨ। ਅਜਿਹੇ ‘ਚ ਸਰਦੀਆਂ ‘ਚ ਸਰੀਰ ਨੂੰ ਗਰਮ ਅਤੇ ਸਿਹਤਮੰਦ ਰੱਖਣ ਲਈ ਸੁੱਕੇ ਮੇਵੇਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਹੁੰਦੇ ਹਨ। ਰੋਜ਼ਾਨਾ ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼ ਆਦਿ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਇਸ ਨਾਲ ਦਿਲ ਅਤੇ ਦਿਮਾਗ ਨੂੰ ਪੂਰਾ ਪੋਸ਼ਣ ਮਿਲਦਾ ਹੈ। ਅਜਿਹੇ ‘ਚ ਇਹ ਬੀਮਾਰੀਆਂ ਦੂਰ ਰਹਿਣ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਮਦਦ ਕਰਦਾ ਹੈ।

ਸਿੰਘਾੜਾ: ਲੋਕ ਖਾਸ ਤੌਰ ‘ਤੇ ਸਰਦੀਆਂ ‘ਚ ਸਿੰਘਾੜੇ ਦਾ ਸੇਵਨ ਕਰਦੇ ਹਨ। ਇਹ ਸਵਾਦ ‘ਚ ਟੇਸਟੀ ਅਤੇ ਗਰਮ ਤਾਸੀਰ ਵਾਲਾ ਹੁੰਦਾ ਹੈ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਰੀਰ ‘ਚ ਗਰਮਾਹਟ ਦਾ ਅਹਿਸਾਸ ਹੁੰਦਾ ਹੈ। ਇਸ ਦੇ ਨਾਲ ਹੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਸਿੰਘਾੜਾ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਸਰਦੀਆਂ ‘ਚ ਫਿੱਟ ਅਤੇ ਫਾਈਨ ਰਹਿਣ ਲਈ ਸਿੰਘਾੜੇ ਦਾ ਸੇਵਨ ਜ਼ਰੂਰ ਕਰੋ।

The post Health Care: ਸਰਦੀਆਂ ‘ਚ ਖਾਓ ਗਰਮ ਤਾਸੀਰ ਵਾਲੀਆਂ ਇਹ ਚੀਜ਼ਾਂ, ਬੀਮਾਰੀਆਂ ਰਹਿਣਗੀਆਂ ਦੂਰ appeared first on Daily Post Punjabi.

ਗਠੀਏ ਦੇ ਦਰਦ ਤੋਂ ਲੈ ਕੇ ਝੜਦੇ ਵਾਲਾਂ ਨੂੰ ਰੋਕਦੀ ਹੈ ਇਹ Winter Diet !
Winter healthy food diet: ਮੌਸਮ ਵਿਚ ਬਦਲਾਅ ਦੇ ਨਾਲ ਕਮਜ਼ੋਰ ਇਮਿਊਨਿਟੀ ਦੇ ਕਾਰਨ ਸਰਦੀ-ਖੰਘ, ਜ਼ੁਕਾਮ, ਇੰਫੈਕਸ਼ਨ, ਫਲੂ, ਵਾਇਰਸ ਫੀਵਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਜ਼ਰੂਰਤ ਹੁੰਦੀ ਹੈ ਆਪਣੀ ਡਾਇਟ ‘ਚ ਕੁਝ ਬਦਲਾਅ ਕਰਨ ਦੀ। ਹਾਲ ਹੀ ਵਿੱਚ ਇੱਕ ਸੇਲਿਬ੍ਰਿਟੀ ਡਾਇਟੀਸ਼ੀਅਨ ਨੇ ਸਰਦੀਆਂ ‘ਚ ਖਾਧੇ ਜਾਣ ਵਾਲੇ 10 ਬੈਸਟ ਸੁਪਰਫੂਡ ਦੱਸੇ ਹਨ। ਇਹ ਫੂਡਜ਼ ਨਾ ਸਿਰਫ ਮੌਸਮੀ ਬੀਮਾਰੀਆਂ ਤੋਂ ਬਚਾਉਣਗੇ ਬਲਕਿ ਇਸ ਨਾਲ ਵਾਲਾਂ ਦਾ ਝੜਨਾ, ਹੱਥਾਂ-ਪੈਰਾਂ ‘ਚ ਜਲਣ, ਜੋੜਾਂ ਅਤੇ ਗਠੀਏ ਦਾ ਦਰਦ, ਬੁੱਲ੍ਹਾਂ ਫਟਣੇ ਵਰਗੀਆਂ ਸਮੱਸਿਆਵਾਂ ਵੀ ਨਹੀਂ ਹੋਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ 10 ਸੁਪਰਫੂਡਜ ਜੋ ਤੁਹਾਨੂੰ ਸਰਦੀਆਂ ਵਿੱਚ ਤੰਦਰੁਸਤ ਰੱਖਣਗੇ…

Winter healthy food diet

ਫਾਈਬਰ ਅਤੇ ਵਿਟਾਮਿਨ ਬੀ ਨਾਲ ਭਰਪੂਰ ਬਾਜਰੇ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ਵਿੱਚ ਇਸ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਬਾਜਰੇ ਦੀ ਰੋਟੀ, ਪਾਪੜ, ਲੱਡੂ ਜਾਂ ਥਾਲੀਪੀਠ ਬਣਾਕੇ ਖਾ ਸਕਦੇ ਹੋ।

ਸਰਦੀਆਂ ਵਿਚ ਪਾਲਕ, ਸਾਗ, ਮੇਥੀ, ਚੋਲਾਈ ਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਓ। ਇਸ ਤੋਂ ਇਲਾਵਾ ਲਸਣ, ਅਦਰਕ, ਗਾਜਰ, ਮਟਰ, ਮਸ਼ਰੂਮ ਆਦਿ ਦਾ ਵੀ ਖੂਬ ਸੇਵਨ ਕਰੋ। ਪੇਟ ਦੇ ਨਾਲ ਇਹ ਸਬਜ਼ੀਆਂ ਇਮਿਊਨਿਟੀ ਵਧਾਉਣ ਵਿਚ ਵੀ ਮਦਦਗਾਰ ਹਨ।

ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਸਰਦੀਆਂ ਵਿਚ ਗੋਂਦ ਦੇ ਲੱਡੂ ਜ਼ਰੂਰ ਖਾਣੇ ਚਾਹੀਦੇ ਹਨ। ਨਾਲ ਹੀ ਇਸ ਨਾਲ ਪੀਰੀਅਡਜ, ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ ਅਤੇ ਸਕਿਨ ਵੀ ਗਲੋਂ ਕਰਦੀ ਹੈ।

ਚਿਕਿਤਸਕ ਗੁਣਾਂ ਨਾਲ ਭਰਪੂਰ ਦੇਸੀ ਘਿਓ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਪੇਟ ਲਈ ਫ਼ਾਇਦੇਮੰਦ ਹੁੰਦਾ ਹੈ ਉੱਥੇ ਇਸ ਨਾਲ ਸਕਿਨ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹੈ। ਨਾਲ ਹੀ ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਕੰਦ ਜਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਅਰਬੀ, ਆਲੂ, ਮਿਸਲੈਟੋ, ਗਾਜਰ, ਸ਼ਲਗਮ, ਸੂਰਨ ਐਨਰਜ਼ੀ ਦਾ ਪਾਵਰ ਹਾਊਸ ਹੁੰਦੀ ਹੈ। ਨਾਲ ਹੀ ਫਾਈਬਰ ਹੋਣ ਦੇ ਕਾਰਨ ਇਸ ਨਾਲ ਪੇਟ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ।

ਤਿਲ ਦੇ ਲੱਡੂ, ਚਿੱਕੀ, ਗੱਚਕ ਨੂੰ ਵੀ ਵਿੰਟਰ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ। ਇਸ ‘ਚ ਫੈਟੀ ਐਸਿਡ ਵਿਟਾਮਿਨ ਈ ਹੁੰਦੇ ਹਨ ਜਿਸ ਨਾਲ ਜੋੜਾਂ ਦੇ ਦਰਦ, ਝੜਦੇ ਵਾਲਾਂ ਅਤੇ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਇਸ ਨਾਲ ਇਮਿਊਨਿਟੀ ਵੀ ਬੂਸਟ ਹੁੰਦੀ ਹੈ।

ਅਮਰੂਦ, ਐਪਲ, ਸੀਤਾਫਲ, ਖੁਰਮਾਨੀ ਜਿਹੇ ਮੋਸਮੀ ਫ਼ਲ ਸਰਦੀਆਂ ਵਿੱਚ ਖੂਬ ਖਾਏ ਜਾਂਦੇ ਹਨ। ਐਂਟੀ ਆਕਸੀਡੈਂਟਸ, ਐਂਟੀਬੈਕਟੀਰੀਅਲ ਅਤੇ ਖਣਿਜਾਂ ਨਾਲ ਭਰਪੂਰ ਇਹ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੂੰਗਫਲੀ ਦਾ ਸੇਵਨ ਕਰਨਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਅਮੀਨੋ ਐਸਿਡ, ਪੌਲੀਫੇਨੋਲ ਅਤੇ ਵਿਟਾਮਿਨ ਬੀ ਵੀ ਹੁੰਦੇ ਹਨ ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਸਰਦੀਆਂ ਵਿਚ ਇਸ ਸੁਪਰਫੂਡ ਨੂੰ ਡਾਇਟ ਵਿਚ ਸ਼ਾਮਲ ਕਰਕੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖ ਸਕਦੇ ਹੋ। ਨਾਲ ਹੀ ਇਸ ਨਾਲ ਇਮਿਊਨਿਟੀ ਵੀ ਵਧੇਗੀ।

The post ਗਠੀਏ ਦੇ ਦਰਦ ਤੋਂ ਲੈ ਕੇ ਝੜਦੇ ਵਾਲਾਂ ਨੂੰ ਰੋਕਦੀ ਹੈ ਇਹ Winter Diet ! appeared first on Daily Post Punjabi.