Woman trapped in Hong Kong Archives - Daily Post Punjabi

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਪਰਤੀ ਹਾਂਗਕਾਂਗ ‘ਚ 12 ਸਾਲਾਂ ਤੋਂ ਫਸੀ ਮਹਿਲਾ, ਸੁਣਾਈ ਹੱਡਬੀਤੀ
ਹਾਂਗਕਾਂਗ ਵਿੱਚ ਫਸੀ ਇੱਕ ਮਹਿਲਾ ਨੂੰ 12 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਲੁਧਿਆਣਾ ਜਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੀ ਰਹਿਣ ਵਾਲੀ ਇਹ ਮਹਿਲਾ ਨਿਰਮਲ ਕੁਟੀਆ ਸੁਲਤਾਨਪੁਰ ਵਿਚ ਸੰਤ ਸੀਚੇਵਾਲ ਜੀ ਦਾ ਪਰਿਵਾਰ ਸਮੇਤ ਧੰਨਵਾਦ ਕਰਨ ਲਈ ਉੱਚੇਚੇ ਤੌਰ ਤੇ ਪਹੁੰਚੀ ਸੀ।

ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬਧ ਰੱਖਦੀ ਹੈ ਅਤੇ ਉਹ ਦੋ ਧੀਆਂ ਦੀ ਮਾਂ ਵੀ ਹੈ। ਉਹ ਹਾਂਗਕਾਂਗ 2012 ਵਿੱਚ ਬੇਹਤਰ ਭਵਿੱਖ ਦੀ ਖਾਤਰ ਗਈ ਸੀ। ਉੱਥੇ ਉਹ ਟੂਰਸਿਟ ਵੀਜ਼ੇ ‘ਤੇ ਗਈ ਸੀ ਪਰ ਉੱਥੇ ਹੀ ਪੱਕੇ ਹੋਣ ਦੀ ਚਾਹਤ ਕਾਰਨ ਉਹ ਹਾਂਗਕਾਂਗ ਵਿੱਚ ਹੀ ਕੰਮ ਕਰਦੀ ਰਹੀ। ਹਾਂਗਕਾਂਗ ਵਿੱਚ ਰਹਿੰਦਿਆ ਉਹ ਇੱਕ ਹੋਰ ਔਰਤ ਨਾਲ ਇੱਕੀਠਿਆ ਕਮਰੇ ਵਿੱਚ ਰਹਿਣ ਲੱਗ ਪਈ ਸੀ। ਇਸੇ ਦੌਰਾਨ ਇੱਕ ਗੈਗਸਟਰ ਦੀ ਸ਼ਿਕਾਇਤ ਕਰਨੀ ਉਸ ਨੂੰ ਬੜੀ ਮਹਿੰਗੀ ਪਈ। ਜਿਸ ਕਾਰਨ ਉਸਨੂੰ ਗੈਂਗਸਟਰਾਂ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਲੰਬੇ ਸਮੇਂ ਤੱਕ ਮਾਨਸਿਕ ਪੀੜਾ ਝੱਲਣੀ ਪਈ।

ਪੀੜਤ ਔਰਤ ਨਾਲ ਆਈ ਉਸਦੀ ਭੈਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੈਂਗਸਟਰਾਂ ਵੱਲੋਂ ਉਸਨੂੰ ਇਸ ਹੱਦ ਤੱਕ ਡਰਾ ਦਿੱਤਾ ਗਿਆ ਸੀ ਕਿ ਵਾਪਿਸ ਘਰ ਆਉਣ ਤੋਂ ਬਾਅਦ ਵੀ ਉਸਦੀ ਭੈਣ ਹਾਲੇ ਵੀ ਸਦਮੇ ਵਿੱਚ ਹੈ। ਉਸਦੀ ਭੈਣ ਵੀਡਿਓ ਕਾਲ ਰਾਹੀ ਇਹ ਸਾਰੀ ਜਾਣਕਾਰੀ ਦਿੱਤੀ ਸੀ ਕਿ ਉਸਦੀ ਜਾਨ ਨੂੰ ਹਾਂਗਕਾਂਗ ਵਿਚ ਖਤਰਾ ਹੈ। ਉਸਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਭੈਣੀ ਤੋਂ ਹੀ ਕਿਸੇ ਨੇ ਦੱਸਿਆ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੱਕ ਪਹੁੰਚ ਕਰਨ। ਜਿਸਤੋਂ ਬਾਅਦ ਉਹਨਾਂ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ ਤੇ ਉਹਨਾਂ ਵੱਲੋਂ ਤੁਰੰਤ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਲਿਆ ਸੀ,ਜਿਸ ਕਾਰਨ ਉਸਦੀ ਭੈਣ ਕੁੱਝ ਮਹੀਨਿਆਂ ਬਾਅਦ ਹੀ ਵਾਪਿਸ ਆ ਗਈ।

ਪੀੜਤ ਲੜਕੀ ਦੇ ਨਾਲ ਆਈ ਉਸਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਉੱਥੇ ਜੋ ਸਥਿਤੀ ਸੀ ਉਹ ਪੂਰੇ ਪਰਿਵਾਰ ਲਈ ਅਸਹਿਣਯੋਗ ਸੀ। ਉਹਨਾਂ ਕਿਹਾ ਕਿ ਇਹ ਸਿਰਫ ਬਾਬਾ ਜੀ ਵੱਲੋਂ ਗਏ ਯਤਨਾ ਸਦਕਾ ਹੀ ਸੰਭਵ ਹੋ ਪਾਇਆ ਹੈ ਉਹਨਾਂ ਦੀ ਲੜਕੀ 12 ਸਾਲ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਵਿੱਚ ਸਹੀ ਸਲਾਮਤ ਵਾਪਿਸ ਪਰਤ ਪਾਈ।

ਇਹ ਵੀ ਪੜ੍ਹੋ : ਪੰਜਾਬ ‘ਚ ਅੰਤਰਰਾਸ਼ਟਰੀ ਡ.ਰੱਗ ਰੈਕਟ ਦਾ ਪਰਦਾਫਾਸ਼, 2 ਤ.ਸਕ.ਰਾਂ ਨੂੰ ਨ.ਸ਼ੀਲੇ ਪਦਾਰਥ ਤੇ ਹ.ਥਿਆ.ਰ ਸਣੇ ਫੜਿਆ

ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਆਇਆ ਇਹ ਪਰਿਵਾਰ ਸਭ ਤੋਂ ਪਹਿਲਾਂ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਨਤਮਸਤਕ ਹੋਇਆ। ਸੰਤ ਸੀਚੇਵਾਲ ਨੇ ਹਾਂਗਕਾਂਗ ਤੋਂ ਆਈ ਇਸ ਪੀੜਤ ਔਰਤ ਨੂੰ ਹੌਸਲਾ ਦਿੰਦਿਆ ਆਖਿਆ ਕਿ ਉਹ ਜਿਗਰੇ ਵਾਲੀ ਹੈ ਜਿਸ ਨੇ ਮੁਸ਼ਕਿਲ ਹਲਾਤਾਂ ਵਿੱਚ ਵੀ ਘਰ ਵਾਪਸੀ ਦੀ ਆਸ ਨਹੀਂ ਛੱਡੀ। ਸੰਤ ਸੀਚੇਵਾਲ ਨੇ ਭਾਰਤੀ ਐਬੰਸੀ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦੇਸ਼ ਮੰਤਰਾਲੇ ਦਾ ਹਮੇਸ਼ਾਂ ਹੀ ਵੱਡਾ ਯੋਗਦਾਨ ਰਹਿੰਦਾ ਹੈ ਜਿਸ ਕਾਰਨ ਉਹ ਵਿਦੇਸ਼ਾਂ ਵਿੱਚ ਫਸੀਆਂ ਭਾਰਤੀ ਲੜਕੀਆਂ ਨੂੰ ਸਹੀ ਸਲਾਮਤ ਲੈਕੇ ਆਉਣ ਵਿੱਚ ਸਫਲ ਹੁੰਦੇ ਹਨ।

ਵਾਪਿਸ ਪਰਤੀ ਪੀੜਤ ਲੜਕੀ ਦੀ ਭੈਣ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਹਾਂਗਕਾਂਗ ਵਿੱਚ ਰਹਿੰਦਿਆ ਉਸ ਵੱਲੋਂ ਕਿਸੇ ਲੜਕੀ ਨਾਲ ਕਮਰਾ ਸਾਂਝਾ ਕੀਤਾ ਗਿਆ ਸੀ। ਜਿਸਨੇ ਕੁੱਝ ਸਮੇਂ ਬਾਅਦ ਧੋਖੇ ਨਾਲ ਉਸਦੀ ਭੈਣ ਦਾ ਸਮਾਨ ਕਮਰੇ ਵਿੱਚੋਂ ਬਾਹਰ ਕੱਢਕੇ ਬੇਘਰ ਕਰ ਦਿੱਤਾ ਸੀ। ਇਸਦਾ ਵਿਰੋਧ ਕਰਨ ਤੇ ਉਸ ਲੜਕੀ ਵੱਲੋਂ ਉਸਦੀ ਭੈਣ ਨੂੰ ਗੈਂਗਸਟਰ ਪਾਸੋ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਵਾ ਦਿੱਤੀਆਂ। ਇਸ ਡਰ ਕਾਰਨ ਉਸ ਦੀ ਭੈਣ ਉੱਥੇ ਆਪਣਾ ਮਾਨਸਿਕ ਸੰਤੁਲਨ ਖੋਹ ਬੈਠੀ ਸੀ ਤੇ ਡੂੰਘੇ ਸਦਮੇ ਵਿੱਚ ਚਲੀ ਗਈ ਸੀ। ਉਹ ਲੰਮਾਂ ਸਮਾਂ ਮਾਨਸਿਕ ਰੋਗਾਂ ਦੀ ਵੀ ਸ਼ਿਕਾਰ ਰਹੀ। ਗੈਗਸਟਰਾਂ ਨੇ ਉਸਨੂੰ ਇਸ ਕਦਰ ਉੱਥੇ ਡਰਾ ਦਿੱਤਾ ਸੀ ਕਿ ਉਹਨਾਂ ਦਾ ਡਰ ਉਸ ਨੂੰ ਉੱਥੇ ਕਈ ਸਾਲ ਤੱਕ ਸਤਾਉਂਦਾ ਰਿਹਾ ਤੇ ਪੀੜਤ ਲਈ ਵਾਪਿਸ ਮੁੜਨਾ ਨਾ-ਮੁਮਕਿਨ ਬਣ ਗਿਆ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਪਰਤੀ ਹਾਂਗਕਾਂਗ ‘ਚ 12 ਸਾਲਾਂ ਤੋਂ ਫਸੀ ਮਹਿਲਾ, ਸੁਣਾਈ ਹੱਡਬੀਤੀ appeared first on Daily Post Punjabi.