world test championship Archives - Daily Post Punjabi

ਨਿਊਜ਼ੀਲੈਂਡ ਨੇ ਰਚਿਆ ਇਤਿਹਾਸ, ਭਾਰਤ ਨੂੰ ਹਰਾ ਕੇ ਜਿੱਤਿਆ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ
ਨਿਊਜ਼ੀਲੈਂਡ ਨੇ ਸਾਊਥੈਂਪਟਨ ਦੇ ਦਿ ਰੋਸ ਬਾਊਲ ਵਿਖੇ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ । ਇਸਦੇ ਨਾਲ ਹੀ ਨਿਊਜ਼ੀਲੈਂਡ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।

India vs New Zealand WTC Final

ਭਾਰਤ ਨੇ ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸਨੇ ਦੋ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ । ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 89 ਗੇਂਦਾਂ ਵਿੱਚ 8 ਚੌਕਿਆਂ ਦੀ ਮਦਦ ਨਾਲ ਨਾਬਾਦ 52 ਦੌੜਾਂ ਬਣਾਈਆਂ ।

ਇਹ ਵੀ ਪੜ੍ਹੋ: Tokyo Olympic 2021: ਹਰਿਆਣਾ ਸਰਕਾਰ ਸੋਨੇ ਦੇ ਤਗਮੇ ਜਿੱਤਣ ਵਾਲਿਆਂ ਨੂੰ ਦੇਵੇਗੀ 6 ਕਰੋੜ

ਉੱਥੇ ਹੀ ਰਾਸ ਟੇਲਰ ਨੇ 100 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ ਨਾਬਾਦ 47 ਦੌੜਾਂ ਦੀ ਪਾਰੀ ਖੇਡੀ । ਇਸ ਤੋਂ ਪਹਿਲਾਂ ਗੇਂਦਬਾਜ਼ੀ ਵਿੱਚ ਟਿਮ ਸਾਊਥੀ ਨੇ 4 ਅਤੇ ਟ੍ਰੇਂਟ ਬੋਲਟ ਨੇ 3 ਵਿਕਟਾਂ ਲਈਆਂ ਅਤੇ ਭਾਰਤ ਨੂੰ ਮਹਿਜ਼ 170 ਦੌੜਾਂ ’ਤੇ ਆਲ ਆਊਟ ਕਰ ਦਿੱਤਾ।

India vs New Zealand WTC Final

ਪਹਿਲੀ ਪਾਰੀ ਵਿੱਚ 32 ਦੌੜਾਂ ਤੋਂ ਪਿੱਛੇ ਰਹਿਣ ਤੋਂ ਬਾਅਦ ਭਾਰਤੀ ਟੀਮ ਆਪਣੀ ਦੂਜੀ ਪਾਰੀ ਵਿੱਚ ਸਿਰਫ 170 ਦੌੜਾਂ ‘ਤੇ ਸਿਮਟ ਗਈ ਸੀ । ਦੂਜੀ ਪਾਰੀ ਵਿੱਚ ਭਾਰਤ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ । ਉਨ੍ਹਾਂ ਨੇ 88 ਗੇਂਦਾਂ ਵਿੱਚ ਆਪਣੀ ਪਾਰੀ ਵਿੱਚ ਛੇ ਚੌਕੇ ਲਗਾਏ ।

ਇਹ ਵੀ ਪੜ੍ਹੋ: ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ NCB ਨੇ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਕਾਰਨ

ਇਸ ਤੋਂ ਇਲਾਵਾ ਰੋਹਿਤ ਨੇ 30, ਸ਼ੁਭਮਨ ਗਿੱਲ ਨੇ 8, ਕੋਹਲੀ ਨੇ 15, ਪੁਜਾਰਾ ਨੇ 13, ਰਵਿੰਦਰ ਜਡੇਜਾ ਨੇ 16, ਅਸ਼ਵਿਨ ਨੇ 7 ਅਤੇ ਸ਼ਮੀ ਨੇ 13 ਦੌੜਾਂ ਬਣਾਈਆਂ । ਉੱਥੇ ਹੀ ਇਸ਼ਾਂਤ ਸ਼ਰਮਾ ਇੱਕ ਦੌੜ ਬਣਾ ਕੇ ਨਾਬਾਦ ਰਹੇ ।

ਦਰਅਸਲ, ਨਿਊਜ਼ੀਲੈਂਡ ਲਈ ਦੂਜੀ ਪਾਰੀ ਵਿੱਚ ਟਿਮ ਸਾਊਥੀ ਨੇ 48 ਦੌੜਾਂ ਦੇ ਕੇ ਚਾਰ ਅਤੇ ਟ੍ਰੇਂਟ ਬੋਲਟ ਨੇ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਇਸ ਤੋਂ ਇਲਾਵਾ ਕਾਈਲ ਜੈਮੀਸਨ ਨੇ ਦੋ ਅਤੇ ਨੀਲ ਵੈਗਨਰ ਨੇ ਇੱਕ ਵਿਕਟ ਹਾਸਿਲ ਕੀਤੀ।

ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ ਸਿਰਫ 217 ਦੌੜਾਂ ਹੀ ਬਣਾ ਸਕੀ । ਭਾਰਤੀ ਟੀਮ ਲਈ ਅਜਿੰਕਿਆ ਰਹਾਣੇ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ ਸਨ । ਇਸਦੇ ਜਵਾਬ ਵਿੱਚ ਕੀਵੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 249 ਦੌੜਾਂ ਬਣਾਈਆਂ ਸਨ । ਇਸ ਤਰ੍ਹਾਂ ਉਸਨੇ ਪਹਿਲੀ ਪਾਰੀ ਵਿੱਚ 32 ਦੌੜਾਂ ਦੀ ਮਹੱਤਵਪੂਰਨ ਲੀਡ ਹਾਸਿਲ ਕੀਤੀ ਸੀ । ਨਿਊਜ਼ੀਲੈਂਡ ਲਈ ਡਵੇਨ ਕਾਨਵੇ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ ਸਨ । ਇਸ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ ਨੇ 49 ਦੌੜਾਂ ਦੀ ਪਾਰੀ ਖੇਡੀ ਸੀ । ਉੱਥੇ ਹੀ ਗੇਂਦਬਾਜ਼ੀ ਵਿੱਚ ਕਾਈਲ ਜੈਮੀਸਨ ਨੇ 31 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ ।

ਇਹ ਵੀ ਦੇਖੋ: ਬਗੈਰ ਬਾਹਾਂ ਤੋਂ ਸਾਈਕਲ ਚਲਾਉਂਦੇ ‘ਸਿੰਘ’ ਨਾਲ ‘ਸਿੰਘਣੀ’ ਦੀ ਐਸੀ ‘ਲਵ-ਸਟੋਰੀ’, ਜਿਹਨੇ ਦਿਲ ਜਿੱਤ ਲਏ ਦੁਨੀਆਂ ਦੇ !

The post ਨਿਊਜ਼ੀਲੈਂਡ ਨੇ ਰਚਿਆ ਇਤਿਹਾਸ, ਭਾਰਤ ਨੂੰ ਹਰਾ ਕੇ ਜਿੱਤਿਆ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ appeared first on Daily Post Punjabi.

WTC ਫਾਈਨਲ ਲਈ ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ 15 ਮੈਂਬਰੀ ਟੀਮ ਦਾ ਕੀਤਾ ਐਲਾਨ, ਜਾਣੋ ਕਿਸਨੂੰ ਮਿਲਿਆ ਮੌਕਾ
ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸ਼ੁਰੂ ਹੋਣ ਵਿੱਚ ਹੁਣ ਸਿਰਫ ਤਿੰਨ ਦਿਨ ਬਾਕੀ ਬਚੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੈਚ 18 ਜੂਨ ਤੋਂ  ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ । ਟੂਰਨਾਮੈਂਟ ਤੋਂ ਪਹਿਲਾਂ ਨਿਊਜ਼ੀਲੈਂਡ ਵੱਲੋਂ ਇਸ ਮੈਚ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ।

World Test Championship

ਇਸ ਟੂਰਨਾਮੈਂਟ ਲਈ ਭਾਰਤੀ ਟੀਮ 3 ਜੂਨ ਨੂੰ ਇੰਗਲੈਂਡ ਪਹੁੰਚ ਚੁੱਕੀ ਹੈ ਅਤੇ ਇੰਟਰਾ-ਸਕੁਐਡ ਮੈਚ ਵਿੱਚ ਪੂਰਾ ਅਭਿਆਸ ਕਰ ਚੁੱਕੀ ਹੈ। ਉੱਥੇ ਹੀ ਨਿਊਜ਼ੀਲੈਂਡ ਨੇ ਵੀ ਇਸ ਮਹਾਂ-ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਨਾਲ ਸ਼ਾਨਦਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਅਤੇ ਉਸ ਵਿੱਚ ਜਿੱਤ ਹਾਸਿਲ ਕੀਤੀ ।

ਇਹ ਵੀ ਪੜ੍ਹੋ: ਮੌਤਾਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਮੋਦੀ ਸਰਕਾਰ, ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਨਾਲ ਨਹੀਂ ਹੈ ਕੋਈ ਮਤਲਬ : ਓਵੈਸੀ

ਵਰਲਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਭਾਰਤ ਪਹਿਲੇ ਸਥਾਨ ‘ਤੇ ਰਿਹਾ ਹੈ। ਭਾਰਤ ਨੇ ਇਸ ਟੂਰਨਾਮੈਂਟ ਵਿੱਚ 12 ਟੈਸਟ ਜਿੱਤੇ ਹਨ ਅਤੇ 4 ਹਾਰੇ ਹਨ ਅਤੇ ਇੱਕ ਮੈਚ ਡਰਾਅ ਰਿਹਾ। ਭਾਰਤ ਦੇ 520 ਅੰਕ ਹੈ ਅਤੇ ਪ੍ਰਤੀਸ਼ਤਤਾ 72.2 ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 7 ਮੈਚ ਜਿੱਤੇ ਹਨ ਅਤੇ 4 ਮੈਚਾਂ ਵਿੱਚ ਹਾਰੇ ਹਨ ।

World Test Championship

ਨਿਊਜ਼ੀਲੈਂਡ ਦੇ 420 ਅੰਕ ਹਨ ਅਤੇ ਪ੍ਰਤੀਸ਼ਤ 70 ਹਨ। ਆਈਸੀਸੀ ਨੇ 23 ਜੂਨ ਨੂੰ ਟੈਸਟ ਲਈ ਰਿਜ਼ਰਵ ਡੇਅ ਤੈਅ ਕੀਤਾ ਹੈ । ਜੇ ਫਾਈਨਲ ਮੈਚ ਡਰਾਅ ਜਾਂ ਟਾਈ ਹੁੰਦਾ ਹੈ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਸਾਂਝੇ ਤੌਰ ‘ਤੇ ਜੇਤੂ ਐਲਾਨੇ ਜਾਣਗੇ।

ਭਾਰਤ ਖਿਲਾਫ਼ ਨਿਊਜ਼ੀਲੈਂਡ ਦੀ ਟੀਮ
ਕੇਨ ਵਿਲੀਅਮਸਨ (ਕਪਤਾਨ), ਟੌਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕੌਨਵੇ, ਕੋਲਿਨ ਡੀ ਗ੍ਰੈਂਡਹੋਮ, ਮੈਟ ਹੈਨਰੀ, ਕੈਲ ਜੇਮਿਸਨ, ਟੌਮ ਲਾਥਮ, ਹੈਨਰੀ ਨਿਕੋਲਸ, ਅਜਾਜ਼ ਪਟੇਲ, ਟਿਮ ਸਾਊਥੀ, ਰਾਸ ਟੇਲਰ, ਨੀਲ ਵੈਗਨਰ, ਬੀ.ਜੇ. ਵਾਟਲਿੰਗ, ਵਿਲ ਯੰਗ।

ਇਹ ਵੀ ਪੜ੍ਹੋ: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ.ਕੇ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ, ਉਮੇਸ਼ ਯਾਦਵ, ਕੇ ਐਲ ਰਾਹੁਲ, ਰਿਧੀਮਾਨ ਸਾਹਾ ਆਦਿ ਸ਼ਾਮਿਲ ਹਨ ।

ਇਹ ਵੀ ਦੇਖੋ: ਕੀ FAKE ਸੀ ਗੈਂਗਸਟਰਾਂ ਦਾ ENCOUNTER ? ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਚੁੱਕੇ ਸਵਾਲ,ਕਿਹਾ ਪਹਿਲਾਂ ਕੁੱਟਿਆ ਫੇਰ..

The post WTC ਫਾਈਨਲ ਲਈ ਨਿਊਜ਼ੀਲੈਂਡ ਨੇ ਭਾਰਤ ਖਿਲਾਫ਼ 15 ਮੈਂਬਰੀ ਟੀਮ ਦਾ ਕੀਤਾ ਐਲਾਨ, ਜਾਣੋ ਕਿਸਨੂੰ ਮਿਲਿਆ ਮੌਕਾ appeared first on Daily Post Punjabi.

WTC Final: ਭਾਰਤ-ਨਿਊਜ਼ੀਲੈਂਡ ਵਿਚਾਲੇ ਲਾਰਡਜ਼ ‘ਚ ਨਹੀਂ ਬਲਕਿ ਇੱਥੇ ਖੇਡਿਆ ਜਾਵੇਗਾ ਖ਼ਿਤਾਬੀ ਮੁਕਾਬਲਾ
World Test Championship Final: ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 18 ਤੋਂ 22 ਜੂਨ ਤੱਕ ਹੋਣਾ ਹੈ। ਪਹਿਲੀ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਲਾਰਡਸ ਦੇ ਇਤਿਹਾਸਕ ਮੈਦਾਨ ਵਿੱਚ ਹੋਣਾ ਸੀ, ਪਰ ਹੁਣ ਇਹ ਫਾਈਨਲ ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਨਵੇਂ ਸਥਾਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, “ਹਾਂ, ਸਾਊਥੈਮਪਟਨ ਦੇ ਰੋਜ ਬਾਊਲ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਨਜ਼ਰ ਰੱਖਦੇ ਹੋਏ ਫਾਈਨਲ ਖੇਡਿਆ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਦੇ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ ਕਿਉਂਕਿ ਇੱਥੇ ਮੈਦਾਨ ਦੇ ਨੇੜੇ ਹੀ ਇੱਕ ਹੋਟਲ ਹੈ। ਭਾਰਤੀ ਟੀਮ ਚੌਥੇ ਟੈਸਟ ਵਿੱਚ ਇੰਗਲੈਂਡ ਨੂੰ ਇੱਕ ਪਾਰੀ ਅਤੇ 25 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤਣ ਵਿਚ ਕਾਮਯਾਬ ਰਹੀ ਤੇ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਪਹੁੰਚ ਗਈ ਸੀ । ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਕ੍ਰਿਕਟ ਟੀਮ ਨਾਲ ਹੋਵੇਗਾ।

World Test Championship Final

ਦੱਸ ਦੇਈਏ ਕਿ ਭਾਰਤ ਦੇ ਸਪਿਨਰ ਅਸ਼ਵਿਨ ਨੇ ਕਿਹਾ ਹੈ ਕਿ ਜੇਕਰ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 3 ਟੈਸਟ ਮੈਚਾਂ ਦੇ ਸਰਬੋਤਮ 3 ਟੈਸਟ ਮੈਚ ਖੇਡੇ ਗਏ ਤਾਂ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਅਸ਼ਵਿਨ ਨੇ ਇਹ ਵੀ ਕਿਹਾ ਕਿ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਵਿਸ਼ਵ ਕੱਪ ਦਾ ਫਾਈਨਲ ਖੇਡਣ ਵਾਂਗ ਹੈ।

ਦੱਸ ਦੇਈਏ ਕਿ ਅਸ਼ਵਿਨ ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਿੱਚ ਕਾਮਯਾਬ ਰਿਹਾ।  ਇੰਗਲੈਂਡ ਖਿਲਾਫ਼ ਉਸਨੇ 32 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਅਸ਼ਵਿਨ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ ਤੇ ਉੱਥੇ ਹੀ ਅਕਸ਼ਰ ਪਟੇਲ ਨੇ ਆਪਣੇ ਡੈਬਿਊ ਟੈਸਟ ਵਿੱਚ 27 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇੰਗਲੈਂਡ ਖ਼ਿਲਾਫ਼ ਆਖਰੀ ਟੈਸਟ ਵਿੱਚ ਰਿਸ਼ਭ ਪੰਤ ਨੇ ਸ਼ਾਨਦਾਰ ਸੈਂਕੜਾ ਲਗਾਇਆ, ਜਿਸਨੇ ਮੈਚ ਦਾ ਪਾਸਾ ਹੀ ਬਦਲ ਕੇ ਰੱਖ ਦਿੱਤਾ। ਪੰਤ ਨੇ 101 ਦੌੜਾਂ ਬਣਾਈਆਂ ਸਨ। ਜਿਸ ਕਾਰਨ ਪੰਤ ਨੂੰ ਮੈਨ ਆਫ ਦਿ ਮੈਚ ਬਣਾਇਆ ਗਿਆ।

ਇਹ ਵੀ ਦੇਖੋ: ਵੱਡੀ ਖ਼ਬਰ: ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਦੇ ਘਰ ਪਈ ਈ.ਡੀ. ਦੀ ਰੇਡ, LIVE ਅਪਡੇਟ !

The post WTC Final: ਭਾਰਤ-ਨਿਊਜ਼ੀਲੈਂਡ ਵਿਚਾਲੇ ਲਾਰਡਜ਼ ‘ਚ ਨਹੀਂ ਬਲਕਿ ਇੱਥੇ ਖੇਡਿਆ ਜਾਵੇਗਾ ਖ਼ਿਤਾਬੀ ਮੁਕਾਬਲਾ appeared first on Daily Post Punjabi.

ਲਾਰਡਜ਼ ‘ਚ ਨਹੀਂ ਹੋਵੇਗਾ World Test Championship ਦਾ ਫਾਈਨਲ ! ICC ਲੈ ਸਕਦੀ ਹੈ ਵੱਡਾ ਫੈਸਲਾ
World Test Championship final: ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਖ਼ਿਤਾਬੀ ਮੈਚ ਲਾਰਡਜ਼ ਦੇ ਇਤਿਹਾਸਕ ਮੈਦਾਨ ਵਿੱਚ ਨਹੀਂ ਖੇਡਿਆ ਜਾਵੇਗਾ । ਮੀਡੀਆ ਰਿਪੋਰਟਾਂ ਅਨੁਸਾਰ ਫਾਈਨਲ ਮੁਕਾਬਲੇ ਲਈ ICC ਵੱਲੋਂ ਦੂਜੀ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਖ਼ਿਤਾਬੀ ਮੈਚ 18 ਜੂਨ ਨੂੰ ਲੰਡਨ ਦੇ ਲਾਰਡਜ਼ ਵਿੱਚ ਖੇਡਿਆ ਜਾਵੇਗਾ, ਜਿਸ ਨੂੰ ਕ੍ਰਿਕਟ ਦਾ ਮੱਕਾ ਕਿਹਾ ਜਾਂਦਾ ਹੈ।

World Test Championship final

ਇਸ ਸਬੰਧੀ ICC ਦੇ ਇੱਕ ਸੂਤਰ ਨੇ ਦੱਸਿਆ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਕਿੱਥੇ ਖੇਡਿਆ ਜਾਵੇਗਾ, ਇਸਦਾ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ । ICC ਲਾਰਡਜ਼ ਵਿਖੇ ਹੋਣ ਵਾਲੇ ਖ਼ਿਤਾਬੀ ਮੈਚ ਲਈ ਹੋਰ ਥਾਵਾਂ ‘ਤੇ ਵਿਚਾਰ ਕਰ ਰਹੀ ਹੈ। ਆਈਸੀਸੀ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਅਤੇ ਉਨ੍ਹਾਂ ਦੇ ਡਾਕਟਰੀ ਪੇਸ਼ੇਵਰਾਂ ਦੀ ਸਲਾਹ ਤੋਂ ਬਾਅਦ ਫਾਈਨਲ ਦੇ ਲਈ ਜਗ੍ਹਾ ‘ਤੇ ਵਿਚਾਰ ਕਰੇਗੀ, ਕਿਉਂਕਿ ਇੱਥੇ ਬਾਇਓ ਬਬਲ ਦਾ ਮੁੱਦਾ ਹੋ ਸਕਦਾ ਹੈ।

World Test Championship final

ਜ਼ਿਕਰਯੋਗ ਹੈ ਕਿ ਭਾਰਤ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ ਵਿੱਚ 520 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ 420 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਆਸਟ੍ਰੇਲੀਆ 332 ਅੰਕਾਂ ਨਾਲ ਤੀਜੇ ਨੰਬਰ ‘ਤੇ ਰਿਹਾ ਅਤੇ ਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਗੁਆ ਬੈਠਾ। ਇਸ ਦੇ ਨਾਲ ਹੀ ਮੇਜ਼ਬਾਨ ਭਾਰਤ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਹਾਰਨ ਤੋਂ ਬਾਅਦ ਇੰਗਲੈਂਡ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ। ਹਾਲਾਂਕਿ, ਇੰਗਲਿਸ਼ ਟੀਮ 442 ਅੰਕਾਂ ਨਾਲ ਚੌਥੇ ਸਥਾਨ ‘ਤੇ ਰਹੀ।

ਦੱਸ ਦੇਈਏ ਕਿ ਭਾਰਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੌਥਾ ਤੇ ਆਖਰੀ ਟੈਸਟ ਤਿੰਨ ਦਿਨਾਂ ਵਿੱਚ ਹੀ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਜੇ ਇਹ ਮੈਚ ਡਰਾਅ ਵੀ ਹੋ ਜਾਂਦਾ ਤਾਂ ਭਾਰਤੀ ਟੀਮ ਕੁਆਲੀਫਾਈ ਕਰ ਲੈਂਦੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵੱਲੋਂ ਅਕਸ਼ਰ ਪਟੇਲ ਅਤੇ ਅਸ਼ਵਿਨ ਨੇ 5-5 ਵਿਕਟਾਂ ਲਈਆਂ । ਇੰਗਲੈਂਡ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ 160 ਦੌੜਾਂ ਬਣਾਉਣੀਆਂ ਸਨ, ਪਰ ਉਨ੍ਹਾਂ ਦੀ ਦੂਜੀ ਪਾਰੀ 135 ਦੌੜਾਂ ‘ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਇੱਕ ਪਾਰੀ ਅਤੇ 25 ਦੌੜਾਂ ਦੀ ਮਦਦ ਨਾਲ ਜਿੱਤ ਲਿਆ।

ਇਹ ਵੀ ਦੇਖੋ: ਇਸ ਥਾਂ ‘ਤੇ ਦੁਨੀਆਂ ਅੱਜ ਆਖਰੀ ਸਲਾਮ ਕਹੇਗੀ ਸਰਦੂਲ ਸਿਕੰਦਰ ਨੂੰ, ਸ਼ਰਧਾਂਜਲੀ ਸਮਾਗਮ ਤੋਂ LIVE…

The post ਲਾਰਡਜ਼ ‘ਚ ਨਹੀਂ ਹੋਵੇਗਾ World Test Championship ਦਾ ਫਾਈਨਲ ! ICC ਲੈ ਸਕਦੀ ਹੈ ਵੱਡਾ ਫੈਸਲਾ appeared first on Daily Post Punjabi.

ਗਾਬਾ ‘ਚ ਆਸਟ੍ਰੇਲੀਆ ਦਾ ਘੁਮੰਡ ਚੂਰ-ਚੂਰ, ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਰੈਂਕਿੰਗ ‘ਚ ਟਾਪ ‘ਤੇ ਪਹੁੰਚੀ ਟੀਮ ਇੰਡੀਆ
India move to No.1 spot: ਟੀਮ ਇੰਡੀਆ ਨੇ ਮੰਗਲਵਾਰ ਨੂੰ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਇਤਿਹਾਸ ਰਚ ਦਿੱਤਾ । ਆਸਟ੍ਰੇਲੀਆਈ ਟੀਮ ਇੱਥੇ 33 ਸਾਲਾਂ ਤੋਂ ਨਹੀਂ ਹਾਰੀ ਸੀ, ਪਰ 19 ਜਨਵਰੀ ਨੂੰ ਟੀਮ ਇੰਡੀਆ ਨੇ ਆਸਟ੍ਰੇਲੀਆ ਦੀ ਬਾਦਸ਼ਾਹਤ ਦਾ ਅੰਤ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਲਗਾਤਾਰ ਤੀਜੀ ਵਾਰ ਆਪਣੇ ਨਾਮ ਕਰ ਕੇ ਜਿੱਤ ਦੀ ਹੈਟ੍ਰਿਕ ਲਗਾਈ।

India move to No.1 spot

ਇਸ ਦੇ ਨਾਲ ਹੀ ਇਸ ਜਿੱਤ ਦੀ ਹੈਟ੍ਰਿਕ ਦੇ ਵਿਚਾਲੇ ਟੀਮ ਇੰਡੀਆ ਨੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ । ਚੌਥੇ ਟੈਸਟ ਮੈਚ ਵਿੱਚ ਤਿੰਨ ਵਿਕਟਾਂ ਦੀ ਰੋਮਾਂਚਕ ਜਿੱਤ ਨਾਲ ਸੀਰੀਜ਼ ਨੂੰ 2-1 ਨਾਲ ਆਪਣੇ ਨਾਮ ਕਰਨ ਵਾਲੀ ਭਾਰਤੀ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਿਲ ਕੀਤਾ। ਟੀਮ ਇੰਡੀਆ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਕ੍ਰਿਕਟ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਟੀਮ ਫਾਈਨਲ ਤੋਂ ਸਿਰਫ ਇੱਕ ਕਦਮ ਦੀ ਦੂਰੀ ‘ਤੇ ਹੈ।

India on

After the hard-fought win at The Gabba, India move to the No.1 spot in ICC World Test Championship standings

Australia slip to No.3 #WTC21 pic.twitter.com/UrTLE4Rui0
— ICC (@ICC) January 19, 2021

ਇਸ ਜਿੱਤ ਦੇ ਨਾਲ ਭਾਰਤੀ ਟੀਮ ਨੂੰ 430 ਅੰਕ ਹੋ ਗਏ ਹਨ, ਜੋ ਨਿਊਜ਼ੀਲੈਂਡ (420) ਅਤੇ ਆਸਟਰੇਲੀਆ (332) ਤੋਂ ਜ਼ਿਆਦਾ ਹਨ। ਇਸ ਸਬੰਧੀ ICC ਨੇ ਟਵੀਟ ਕੀਤਾ, “ਗਾਬਾ ‘ਚ ਸਖਤ ਲੜਾਈ ਤੋਂ ਬਾਅਦ ਭਾਰਤ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਆਸਟ੍ਰੇਲੀਆ ਤੀਜੇ ਸਥਾਨ ‘ਤੇ ਆ ਗਿਆ ਹੈ।”

India move to No.1 spot

ਦਰਅਸਲ, ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਬਾਅਦ ਪੰਜ ਸੀਰੀਜ਼ ਵਿੱਚ 13 ਮੈਚ ਖੇਡੇ ਹਨ । ਇਸ ਵਿੱਚ ਟੀਮ ਨੇ ਕੁੱਲ ਅੰਕਾਂ ਵਿੱਚੋਂ 71.1 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਭਾਰਤ-ਆਸਟਰੇਲੀਆ ਟੈਸਟ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਦੂਜੇ, ਆਸਟ੍ਰੇਲੀਆ ਤੀਜੇ ਸਥਾਨ, ਇੰਗਲੈਂਡ ਚੌਥੇ ਅਤੇ ਦੱਖਣੀ ਅਫਰੀਕਾ 5ਵੇਂ ਸਥਾਨ ‘ਤੇ ਹੈ । ਇਸ ਦੇ ਨਾਲ ਹੀ ਆਈਸੀਸੀ ਟੈਸਟ ਰੈਂਕਿੰਗ ਵਿੱਚ ਵੀ ਭਾਰਤੀ ਟੀਮ ਆਸਟ੍ਰੇਲੀਆ ਨੂੰ ਹਟਾ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ ।

ਦੱਸ ਦੇਈਏ ਕਿ ਬੀਤੇ ਦਿਨ ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਦਾ ਮੰਗਲਵਾਰ ਨੂੰ ਐਲਾਨ ਕੀਤਾ ਗਿਆ ਸੀ। ਪਹਿਲੇ ਦੋ ਮੈਚਾਂ ਲਈ 18 ਮੈਂਬਰੀ ਟੀਮ ਵਿੱਚ ਕਪਤਾਨ ਵਿਰਾਟ ਕੋਹਲੀ, ਇਸ਼ਾਂਤ ਸ਼ਰਮਾ ਅਤੇ ਹਾਰਦਿਕ ਪਾਂਡਿਆ ਦੀ ਵਾਪਸੀ ਹੋਈ ਹੈ, ਜਦਕਿ ਆਲਰਾਊਂਡਰ ਅਕਸ਼ਰ ਪਟੇਲ ਨੂੰ ਵੀ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਆਖਰੀ ਟੈਸਟ ਮੈਚ ਵਿੱਚ ਡੈਬਿਊ ਕਰਨ ਵਾਲੇ ਟੀ. ਨਟਰਾਜਨ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ । ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਵੀ ਮਾੜੇ ਪ੍ਰਦਰਸ਼ਨ ਕਾਰਨ ਬਾਹਰ ਰੱਖਿਆ ਗਿਆ ਹੈ।

ਇਹ ਵੀ ਦੇਖੋ: ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?

The post ਗਾਬਾ ‘ਚ ਆਸਟ੍ਰੇਲੀਆ ਦਾ ਘੁਮੰਡ ਚੂਰ-ਚੂਰ, ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਰੈਂਕਿੰਗ ‘ਚ ਟਾਪ ‘ਤੇ ਪਹੁੰਚੀ ਟੀਮ ਇੰਡੀਆ appeared first on Daily Post Punjabi.